ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥
ਤੂੰ ਨਫਾ ਖਟ ਲਵੇਗਾ, ਤੈਨੂੰ ਕੋਈ ਖਸਾਰਾ ਨਹੀਂ ਪੈਣਾ ਅਤੇ ਰੱਬ ਦੇ ਦਰਬਾਰ ਅੰਦਰ ਤੂੰ ਇੱਜ਼ਤ ਪਾਵੇਗਾ। ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ ਭਾਗਾਂ ਵਾਲਾ ਤੇ ਸੱਚਾ ਅਮੀਰ ਉਹ ਹੈ ਜੋ ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤ੍ਰ ਕਰਦਾ ਹੈ। ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥ ਖਲੋਦਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਨੂੰ ਸਿਮਰ ਅਤੇ ਸਤਿ ਸੰਗਤ ਨਾਲ ਪਿਆਰ ਪਾ। ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥ ਨਾਨਕ ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ। ਸਲੋਕੁ ॥ ਸਲੋਕ। ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥ ਤਿੰਨ ਲੱਛਣ ਦੁਨੀਆਂ ਨੂੰ ਦੁੱਖੀ ਕਰ ਰਹੇ ਹਨ, ਕੋਈ ਵਿਰਲਾ ਹੀ ਪਰਸੰਨਤਾ ਦੀ ਚੋਥੀ ਦਸ਼ਾ ਨੂੰ ਪਾਉਂਦਾ ਹੈ। ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥ ਨਾਨਕ ਉਹ ਸਾਧੂ ਜਿਨ੍ਹਾਂ ਦੇ ਚਿੱਤ ਅੰਦਰ ਉਹ ਸੁਆਮੀ ਨਿਵਾਸ ਕਰਦਾ ਹੈ, ਪਵਿੱਤਰ ਹੋ ਜਾਂਦੇ ਹਨ। ਪਉੜੀ ॥ ਪਉੜੀ। ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥ ਤੀਜੀ ਤਿਥ-ਤਿੰਨਾਂ ਸੁਭਾਵਾਂ ਵਾਲੇ ਬੰਦੇ ਜ਼ਹਿਰ ਨੂੰ ਆਪਣੇ ਮੇਵੇ ਵਜੋਂ ਇਕੰਠਾ ਕਰਦੇ ਹਨ। ਹੁਣੇ ਉਹ ਚੰਗੇ ਹਨ ਤੇ ਹੁਣੇ ਹੀ ਮੰਦੇ। ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥ ਉਹ ਦੋਜ਼ਕ ਅਤੇ ਬਹਿਸ਼ਤ ਅੰਦਰ ਬਹੁਤ ਭਟਕਦੇ ਹਨ ਅਤੇ ਮੌਤ ਹਮੇਸ਼ਾਂ ਹੀ ਉਨ੍ਹਾਂ ਦਾ ਸਤਿਆਨਾਸ ਕਰਦੀ ਹੈ। ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥ ਜਗਤ ਦੀ ਖੁਸ਼ੀ, ਗ਼ਮੀ ਅਤੇ ਵਹਿਮ ਦੇ ਪਕੜੇ ਹੋਏ ਉਹ ਆਪਣਾ ਜੀਵਨ ਹੰਕਾਰ ਕਰਦੇ ਹੋਏ ਗੁਜ਼ਾਰਦੇ ਹਨ। ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥ ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਅਤੇ ਹੋਰ ਅਨੇਕਾਂ ਤਦਬੀਰਾਂ ਸੋਚਦੇ ਹਨ। ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਉਹ ਮਨ ਤੇ ਦੇਹਿ ਦੀਆਂ ਪੀੜਾਂ ਅਤੇ ਖੁਸ਼ੀਆਂ ਅੰਦਰ ਗਰਕ ਰਹਿੰਦੇ ਹਨ ਅਤੇ ਉਨ੍ਹਾਂ ਦਾ (ਚਿੰਤਾ ਦਾ)ਂ ਬੁਖਾਰ ਕਦਾਚਿੱਤ ਦੂਰ ਨਹੀਂ ਹੁੰਦਾ। ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ ਉਹ ਪਰਮ ਪ੍ਰਭੂ, ਮੁਕੰਮਲ ਮਾਲਕ ਦੇ ਤਪ ਤੇਜ ਨੂੰ ਅਨੁਭਵ ਨਹੀਂ ਕਰਦੇ। ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥ ਸੰਸਾਰੀ ਮਮਤਾ ਤੇ ਸੰਦੇਹ ਅੰਦਰ ਬਹੁਤੇ ਡੁਬ ਗਏ ਹਨ ਅਤੇ ਕੁੰਭੀ ਦੋਜ਼ਕ ਅੰਦਰ ਉਹ ਵਸੇਬਾ ਪਾਉਂਦੇ ਹਨ। ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥ ਮਿਹਰ ਧਾਰ ਅਤੇ ਮੇਰੀ ਰੱਖਿਆ ਕਰ, ਹੇ ਸੁਆਮੀ! ਨਾਨਕ ਦੀ ਉਮੀਦ ਤੇਰੇ ਵਿੱਚ ਹੈ। ਸਲੋਕੁ ॥ ਸਲੋਕ। ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ ਜੋ ਆਪਣੇ ਹੰਕਾਰ ਨੂੰ ਛੱਡਦਾ ਹੈ, ਉਹ ਅਕਲਮੰਦ, ਦਾਨਾ ਅਤੇ ਕਾਮਲ ਹੈ। ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥ ਨਾਨਕ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਚਾਰ ਉਤੱਮ ਦਾਤਾਂ ਤੇ ਅੱਠ ਕਰਾਮਾਤੀ ਸ਼ਕਤੀਆਂ ਮਿਲ ਜਾਂਦੀਆਂ ਹਨ। ਪਉੜੀ ॥ ਪਉੜੀ। ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥ ਚੋਥੀ ਤਿੱਥ-ਚਾਰੇ ਵੇਦ ਸ੍ਰਵਣ ਕਰ ਕੇ ਅਤੇ ਉਨ੍ਹਾਂ ਦੀ ਅਸਲੀਅਤ ਨੂੰ ਸੋਚ ਸਮਝ ਕੇ, ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥ ਮੈਂ ਨਿਰਣਾ ਕੀਤਾ ਹੈ ਕਿ ਸੁਆਮੀ ਦੇ ਨਾਮ ਦਾ ਸਰੇਸ਼ਟ ਸਿਮਰਨ, ਸਾਰੀਆਂ ਖੁਸ਼ੀਆਂ ਅਤੇ ਸੁਖਾਂ ਦਾ ਖ਼ਜ਼ਾਨਾ ਹੈ। ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥ ਵਾਹਿਗੁਰੂ ਦੀ ਕੀਰਤੀ ਅੰਦਰ ਲੀਨ ਹੋਣ ਦੁਆਰਾ ਦੋਜ਼ਕ ਨਵਿਰਤ ਹੋ ਜਾਂਦਾ ਹੈ, ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥ ਤਕਲੀਫ ਮਿਟ ਜਾਂਦੀ ਹੈ, ਘਨੇਰੇ ਦੁਖੜੇ ਦੂਰ ਹੋ ਜਾਂਦੇ ਹਨ, ਮੌਤ ਜਿਤੀ ਜਾਂਦੀ ਹੈ ਕਿਉਂ ਜੁ ਪ੍ਰਾਣੀ ਮੌਤ ਦੇ ਦੂਤਾਂ ਕੋਲੋ ਬੱਚ ਜਾਂਦਾ ਹੈ। ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ ਸਰੂਪ-ਰਹਿਤ ਸੁਆਮੀ ਦੇ ਪ੍ਰੇਮ ਨਾਲ ਰੰਗੀਜਣ ਦੁਆਰਾ, ਬੰਦੇ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਆਬਿ-ਹਿਯਾਤ ਨੂੰ ਮਾਣਦਾ ਹੈ। ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥ ਰੱਬ ਦੇ ਨਾਮ ਦੇ ਆਸਰੇ ਨਾਲ ਦਰਦ, ਗਰੀਬੀ ਅਤੇ ਪਲੀਤੀ ਨਸ਼ਟ ਹੋ ਜਾਂਦੇ ਹਨ। ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥ ਦੇਵਤੇ, ਇਨਸਾਨ ਅਤੇ ਚੁਪ ਕੀਤੇ ਰਿਸ਼ੀ ਸ਼ਾਂਤੀ ਦੇ ਸਮੁੰਦਰ, ਸੁਆਮੀ ਦੀ ਭਾਲ ਕਰਦੇ ਹਨ। ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥ ਹੇ ਨਾਨਕ! ਸੰਤਾਂ ਦੇ ਚਰਨਾਂ ਦੀ ਧੂੜ ਚੋਣ ਦੁਆਰਾ ਹਿਰਦਾ ਪਵਿੱਤ੍ਰ ਅਤੇ ਚਿਹਰਾ ਰੋਸ਼ਨ ਹੋ ਜਾਂਦਾ ਹੈ। ਸਲੋਕੁ ॥ ਸਲੋਕ। ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥ ਜੀਵ ਸੰਸਾਰੀ ਪਦਾਰਥਾਂ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਪੰਜ ਮੰਦ-ਵਿਸ਼ੇ ਉਸ ਦੇ ਚਿੱਤ ਵਿੱਚ ਰਹਿੰਦੇ ਹਨ। ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥ ਸਤਿ ਸੰਗਤ ਅੰਦਰ ਪ੍ਰਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਹੇ ਨਾਨਕ! ਉਹ ਪਵਿੱਤਰ ਹੋ ਜਾਂਦਾ ਹੈ। ਪਉੜੀ ॥ ਪਉੜੀ। ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥ ਪੰਜਵੀਂ ਥਿੱਤ-ਓਹੀ ਚੁਣੇ ਹੋਏ ਅਤੇ ਸਾਰਿਆਂ ਦੇ ਮੁਖੀਏ ਹਨ ਜੋ ਸੰਸਾਰ ਦੇ ਮਨੋਰਥ ਨੂੰ ਸਮਝਦੇ ਹਨ। ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ ਫੁੱਲਾਂ ਦੀ ਬਹੁਤੀ ਮਹਿਕ ਅਤੇ ਅਨੇਕਾਂ ਰੰਗਾਂ ਦੀ ਤਰ੍ਹਾਂ ਸਮੂਹ ਵਲਛਲ ਕੂੜੇ ਹਨ। ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥ ਆਦਮੀ ਵੇਖਦਾ ਨਹੀਂ ਉਹ ਅਸਲੀਅਤ ਨੂੰ ਸਮਝਦਾ ਨਹੀਂ, ਨਾਂ ਹੀ ਉਹ ਥੋੜਾਂ ਜਿੰਨਾ ਭੀ ਸੋਚਦਾ ਵੀਚਾਰਦਾ ਹੈ। ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥ ਦੁਨੀਆਂ ਸੁਆਦਾ, ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਨਾਲ ਵਿੰਨ੍ਹੀ ਹੋਈ ਹੈ ਅਤੇ ਬੇਸਮਝੀ ਅੰਦਰ ਗਲਤਾਨ ਹੈ। ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥ ਉਹ ਆਵਾਗਉਣ ਵਿੱਚ ਪੈਂਦੇ ਹਨ ਅਤੇ ਬਹੁਤੀਆਂ ਜੂਨੀਆਂ ਅੰਦਰ ਭਟਕਦੇ ਹਨ, ਜੋ ਘਣੇਰੇ ਧਾਰਮਕ ਸੰਸਕਾਰ ਕਰਦੇ ਹਨ, ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥ ਪ੍ਰੰਤੂ ਸਿਰਜਣਹਾਜਰ ਦਾ ਆਰਾਧਨ ਨਹੀਂ ਕਰਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਈਸ਼ਵਰੀ ਪਰਬੀਨਤਾ ਨਹੀਂ। ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥ ਸੁਆਮੀ ਦੀ ਪ੍ਰੀਤ ਅਨੁਰਾਗ ਅਤੇ ਸੰਗਤ ਦੀ ਬਰਕਤ, ਧਨ-ਦੌਲਤ ਨਾਲ ਪ੍ਰਾਣੀ ਭੋਰਾ ਭਰ ਭੀ ਪਲੀਤ ਨਹੀਂ ਹੁੰਦਾ। ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥ ਨਾਨਕ ਬਹੁਤ ਹੀ ਥੋੜੇ ਐਸੇ ਪੁਰਸ਼ ਮਿਲਦੇ ਹਨ, ਜੋ ਸੰਸਾਰ ਅੰਦਰ ਖਚਤ ਨਹੀਂ ਹੁੰਦੇ। ਸਲੋਕੁ ॥ ਸਲੋਕ! ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥ ਫਲਸਫ਼ੇ ਦੇ ਛੇ ਗ੍ਰੰਥ ਪੁਕਾਰਦੇ ਹਨ ਕਿ ਸਾਹਿਬ ਉਚੱਾ ਹੈ ਅਤੇ ਉਸ ਦੇ ਉਰਲੇ ਤੇ ਪਾਰਲੇ ਕਿਨਾਰੇ ਦਾ ਕੋਈ ਓੜਕ ਨਹੀਂ। ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥ ਨਾਨਕ, ਸੁਆਮੀ ਦੇ ਬੂਹੇ ਉਤੇ ਉਸ ਦਾ ਜੱਸ ਆਲਾਪਦੇ ਹੋਏ, ਸੰਤ ਸੁੰਦਰ ਲੱਗਦੇ ਹਨ। ਪਉੜੀ ॥ ਪਉੜੀ। ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥ ਛੇਵੀ ਥਿਤ-ਆਖਦੇ ਹਨ ਛੇ ਸ਼ਾਸਤ੍ਰ ਅਤੇ ਦਸਦੀਆਂ ਹਨ ਅਨੇਕਾਂ ਸਿੰਮ੍ਰਤੀਆਂ ਕਿ ਸਰੇਸ਼ਟ ਅਤੇ ਬੁਲੰਦ ਹੈ ਪਰਮ ਪ੍ਰਭੂ, copyright GurbaniShare.com all right reserved. Email:- |