ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥
ਜਿਸ ਦੀਆਂ ਨੇਕੀਆਂ ਅਤੇ ਓੜਕ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਨਹੀਂ ਜਾਣਦਾ। ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ ਨਾਰਦ, ਪਵਿੱਤ੍ਰ ਪੁਰਸ਼, ਸੁਕ ਅਤੇ ਵਿਆਸ, ਧਰਤੀ ਦੇ ਰਖਿਅਕ ਸੁਆਮੀ ਦੀ ਕੀਰਤੀ ਗਾਇਨ ਕਰਦੇ ਹਨ। ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥ ਉਹ ਨਾਮ ਅੰਮ੍ਰਿਤ ਨਾਲ ਰਚੇ ਹੋਏ ਹਨ, ਵਾਹਿਗੁਰੂ ਨਾਲ ਮਿਲੇ ਹੋਏ ਹਨ ਅਤੇ ਸਾਹਿਬ ਦੇ ਸਿਮਰਨ ਅੰਦਰ ਲੀਨ ਹਨ। ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥ ਮਿਹਰਬਾਨ ਮਾਲਕ ਦੀ ਪਨਾਹ ਲੈਣ ਦੁਆਰਾ, ਸੰਸਾਰੀ ਲਗਨ, ਹੰਕਾਰ ਤੇ ਸੰਦੇਹ ਨਾਸ ਹੋ ਜਾਂਦੇ ਹਨ। ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥ ਸਾਹਿਬ ਦੇ ਚਰਨ ਕੰਵਲ ਮੇਰੀ ਆਤਮਾ ਤੇ ਦੇਹਿ ਅੰਦਰ ਵਸਦੇ ਹਨ ਅਤੇ ਮੈਂ ਉਸ ਦਾ ਦੀਦਾਰ ਤੱਕ ਕੇ ਪ੍ਰਸੰਨ ਹੋ ਗਿਆ ਹਾਂ। ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥ ਸਤਿ ਸੰਗਤ ਅੰਦਰ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਬੰਦਾ ਨਫ਼ਾ ਖੱਟਦਾ ਹੈ ਅਤੇ ਨੁਕਸਾਨ ਨਹੀਂ ਉਠਾਉਂਦਾ। ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥ ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ। ਸਲੋਕੁ ॥ ਸਲੋਕ। ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ ਸਾਧੂਆਂ ਦੀ ਮਜਲਸ ਵਾਹਿਗੁਰੂ ਦੇ ਗੁਣਾਵਾਦ ਵਰਨਣ ਕਰਦੀ ਹੈ ਅਤੇ ਪਿਆਰ ਨਾਲ ਸੱਚ ਬੋਲਦੀ ਹੈ। ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥ ਨਾਨਕ ਇਕ ਪ੍ਰਭੂ ਨਾਲ ਪ੍ਰੀਤੀ ਪਾਉਣ ਦੁਆਰਾ, ਆਤਮਾ ਸੰਤੁਸ਼ਟ ਹੋ ਜਾਂਦੀ ਹੈ। ਪਉੜੀ ॥ ਪਉੜੀ। ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥ ਸੱਤਵੀਂ ਥਿਤ-ਨਾਮ ਦੀ ਦੌਲਤ ਜਮ੍ਹਾਂ ਕਰ। ਇਹ ਖ਼ਜ਼ਾਨਾ ਮੁੱਕਦਾ ਨਹੀਂ। ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥ ਸੁਆਮੀ ਜਿਸ ਦਾ ਕੋਈ ਓੜਕ ਜਾਂ ਹੱਦਬੰਨਾ ਨਹੀਂ, ਸਾਧ ਸਮੇਲਨ ਅੰਦਰ ਪ੍ਰਾਪਤ ਹੁੰਦਾ ਹੈ। ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥ ਆਪਣੀ ਸਵੈ-ਹੰਗਤਾ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ। ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥ ਤੇਰਾ ਦੁੱਖੜਾ ਦੂਰ ਹੋ ਜਾਏਗਾ, ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ ਅਤੇ ਦਿਲ ਚਾਹੁੰਦਾ ਮੇਵਾ ਪਾ ਲਵੇਗਾ। ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥ ਲਾਭਦਾਇਕ ਤੇ ਪ੍ਰਮਾਣੀਕ ਹੈ ਉਸ ਦਾ ਆਗਮਨ, ਜੋ ਦਿਨ ਰਾਤ ਦੀ ਦਿਲੋਂ ਵਾਹਿਗੁਰੂ ਦਾ ਆਰਾਧਨ ਕਰਦਾ ਹੈ। ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥ ਅੰਦਰ ਤੇ ਬਾਹਰ, ਸਦੀਵ ਹੀ, ਸਿਰਜਣਹਾਰ ਨੂੰ ਆਪਣੇ ਨਾਲ ਅਨੁਭਵ ਕਰ। ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥ ਉਹੀ ਦੋਸਤ, ਓਹੀ ਸਾਥੀ ਤੇ ਮਿੱਤ੍ਰ ਹੈ ਜਿਹੜਾ ਮੈਨੂੰ ਈਸ਼ਵਰੀ ਉਪਦੇਸ਼ ਦਿੰਦਾ ਹੈ। ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥ ਨਾਨਕ ਉਸ ਉਤੋਂ ਸਦਕੇ ਜਾਂਦਾ ਹੈ, ਜੋ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ। ਸਲੋਕੁ ॥ ਸਲੋਕ। ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥ ਹੋਰ ਪੁਆੜੇ ਛੱਡ ਦੇ ਅਤੇ ਦਿਨ ਦੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥ ਜਿਸ ਇਨਸਾਨ ਤੇ ਮਾਲਕ ਮਿਹਰਬਾਨ ਹੈ, ਹੇ ਨਾਨਕ! ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ। ਪਉੜੀ ॥ ਪਉੜੀ। ਅਸਟਮੀ ਅਸਟ ਸਿਧਿ ਨਵ ਨਿਧਿ ॥ ਅੱਠਵੀਂ ਤਿੱਥ-ਅੱਠ ਕਰਾਮਾਤੀ ਸ਼ਕਤੀਆਂ ਨੌ ਖ਼ਜ਼ਾਨੇ, ਸਗਲ ਪਦਾਰਥ ਪੂਰਨ ਬੁਧਿ ॥ ਸਮੂਹ ਵਡਮੁੱਲੀਆਂ ਵਸਤੂਆਂ, ਮੁਕੰਮਲ ਅਕਲ, ਕਵਲ ਪ੍ਰਗਾਸ ਸਦਾ ਆਨੰਦ ॥ ਦਿਲ ਕਮਲ ਦਾ ਖਿੜਾਓ, ਸਦੀਵੀ ਪਰਸੰਨਤਾ, ਨਿਰਮਲ ਰੀਤਿ ਨਿਰੋਧਰ ਮੰਤ ॥ ਪਵਿੱਤ੍ਰ ਜੀਵਨ ਰਹੁਰੀਤੀ, ਅਚੂਕ ਉਪਦੇਸ਼, ਸਗਲ ਧਰਮ ਪਵਿਤ੍ਰ ਇਸਨਾਨੁ ॥ ਸਾਰੀਆਂ ਨੇਕੀਆਂ, ਨਿਰਮਲ ਨ੍ਹਾਉਣੇ, ਸਭ ਮਹਿ ਊਚ ਬਿਸੇਖ ਗਿਆਨੁ ॥ ਅਤੇ ਸਭ ਤੋਂ ਉੱਚਾ ਅਤੇ ਸਰੇਸ਼ਟ ਬ੍ਰਹਮ-ਬੋਧ, ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥ ਮੁਕੰਮਲ ਗੁਰਾਂ ਦੀ ਸੰਗਤ ਵਿੱਚ ਵਾਹਿਗੁਰੂ ਸੁਆਮੀ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦੇ ਹਨ। ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥ ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਬੰਦਾ ਪਾਰ ਉਤਰ ਜਾਂਦਾ ਹੈ। ਸਲੋਕੁ ॥ ਸਲੋਕ। ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥ ਪ੍ਰਾਣੀ ਵਿਆਪਕ ਵਾਹਿਗੁਰੂ ਦਾ ਚਿੰਤਨ ਨਹੀਂ ਕਰਦਾ ਅਤੇ ਉਸ ਨੂੰ ਪਾਪਾਂ ਦਿਆਂ ਰਸਾਂ ਨੇ ਫਰੇਫਤਾ ਕਰ ਲਿਆ ਹੈ। ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥ ਨਾਮ ਨੂੰ ਭੁਲਾ ਕੇ ਉਹ ਦੋਜਕ ਅਤੇ ਬਹਿਸ਼ਤ ਵਿੱਚ ਪੈਦਾ ਹੈ, ਹੇ ਨਾਨਕ! ਪਉੜੀ ॥ ਪਉੜੀ। ਨਉਮੀ ਨਵੇ ਛਿਦ੍ਰ ਅਪਵੀਤ ॥ ਨੌਵੀ ਤਿੱਥਕ-ਗੰਦੀਆਂ ਹਨ ਸਰੀਰ ਦੀਆਂ ਨੌ ਹੀ ਗੋਲਕਾਂ। ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥ ਜੀਵ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ ਅਤੇ ਖੋਟੇ ਰਾਹੀਂ ਪੈਦੇ ਹਨ। ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥ ਉਹ ਹੋਰਨਾਂ ਦੀਆਂ ਇਸਤਰੀਆਂ ਨੂੰ ਭੋਗਦੇ ਹਨ, ਸੰਤਾਂ ਦੀ ਬਦਖੋਈ ਬਕਦੇ ਹਨ, ਕਰਨ ਨ ਸੁਨਹੀ ਹਰਿ ਜਸੁ ਬਿੰਦ ॥ ਅਤੇ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਭੋਰਾ ਭਰ ਭੀ ਕੀਰਤੀ ਨਹੀਂ ਸੁਣਦੇ। ਹਿਰਹਿ ਪਰ ਦਰਬੁ ਉਦਰ ਕੈ ਤਾਈ ॥ ਆਪਣੇ ਪੇਟ ਦੀ ਖਾਤਰ ਉਹ ਹੋਰਨਾਂ ਦੀ ਦੋਲਤ ਨੂੰ ਖੱਸਦੇ ਹਨ, ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥ ਉਨ੍ਹਾਂ ਦੀ ਅੱਗ ਨਹੀਂ ਬੁਝਦੀ, ਨਾਂ ਹੀ ਉਨ੍ਹਾਂ ਦੀ ਖਾਹਿਸ਼ ਦੂਰ ਹੁੰਦੀ ਹੈ। ਹਰਿ ਸੇਵਾ ਬਿਨੁ ਏਹ ਫਲ ਲਾਗੇ ॥ ਰੱਬ ਦੀ ਟਹਿਲ ਸੇਵਾ ਦੇ ਬਾਝੋਂ ਬੰਦੇ ਨੂੰ ਐਸੇ ਇਵਜ਼ਾਨੇ ਮਿਲਦੇ ਹਨ। ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥ ਨਾਨਕ, ਸੁਆਮੀ ਨੂੰ ਭੁਲਾ ਕੇ, ਨਿਕਰਮਣ ਬੰਦੇ ਆਵਾਗਉਣ ਵਿੱਚ ਪੈਦੇ ਹਨ। ਸਲੋਕੁ ॥ ਸਲੋਕ। ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥ ਮੈਂ ਦਸੀ ਪਾਸੀ ਹੀ ਲੱਭਦਾ ਫਿਰਿਆ ਹਾਂ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਹ ਸੁਆਮੀ ਨੂੰ ਪਾਉਂਦਾ ਹਾਂ। ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥ ਨਾਨਕ ਬੰਦੇ ਦਾ ਮਨੂਆ ਤਾਂ ਕਾਬੂ ਵਿੱਚ ਆਉਂਦਾ ਹੈ, ਜੇਕਰ ਸਾਈਂ ਉਸ ਉਤੇ ਆਪਣੀ ਮੁਕੰਮਲ ਮਿਹਰ ਧਾਰੇ। ਪਉੜੀ ॥ ਪਉੜੀ। ਦਸਮੀ ਦਸ ਦੁਆਰ ਬਸਿ ਕੀਨੇ ॥ ਦੱਸਵੀ ਤਿੱਥ-ਜੋ ਆਪਣੇ ਦਸਾਂ ਦਰਵਾਜ਼ਿਆਂ (ਪੰਜ ਗਿਆਨ ਤੇ ਪੰਜ ਕਰਮ ਇੰਦ੍ਰਿਆਂ) ਨੂੰ ਕਾਬੂ ਕਰ ਲੈਦਾ ਹੈ, ਮਨਿ ਸੰਤੋਖੁ ਨਾਮ ਜਪਿ ਲੀਨੇ ॥ ਉਹ ਦਿਲੋਂ ਸੰਤੁਸ਼ਟ ਹੁੰਦਾ ਹੈ ਅਤੇ ਨਾਮ ਨੂੰ ਉਚਾਰਦਾ ਹੈ। ਕਰਨੀ ਸੁਨੀਐ ਜਸੁ ਗੋਪਾਲ ॥ ਆਪਣੇ ਕੰਨਾਂ ਨਾਲ ਤੂੰ ਸੁਆਮੀ ਦੀ ਸਿਫ਼ਤ ਸਨਾ ਸ੍ਰਵਣ ਕਰ, ਨੈਨੀ ਪੇਖਤ ਸਾਧ ਦਇਆਲ ॥ ਆਪਣੀਆਂ ਅੱਖਾਂ ਨਾਲ ਕ੍ਰਿਪਾਲੂ ਸੰਤਾਂ ਨੂੰ ਦੇਖ। ਰਸਨਾ ਗੁਨ ਗਾਵੈ ਬੇਅੰਤ ॥ ਆਪਣੀ ਜੀਭ ਨਾਲ ਅਨੰਤ ਸੁਆਮੀ ਦੀਆਂ ਵਡਿਆਈਆਂ ਗਾਇਨ ਕਰ। ਮਨ ਮਹਿ ਚਿਤਵੈ ਪੂਰਨ ਭਗਵੰਤ ॥ ਆਪਣੇ ਚਿੱਤ ਅੰਦਰ ਮੁਕੰਮਲ ਮਾਲਕ ਦਾ ਖਿਆਲ ਕਰ। copyright GurbaniShare.com all right reserved. Email:- |