ਹਸਤ ਚਰਨ ਸੰਤ ਟਹਲ ਕਮਾਈਐ ॥
ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ। ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥੧੦॥ ਨਾਨਕ ਇਹ ਜੀਵਨ ਰਹੁ ਰੀਤੀ ਸਾਹਿਬ ਦੀ ਦਇਆ ਦੁਆਰਾ ਪਰਾਪਤ ਹੁੰਦੀ ਹੈ। ਸਲੋਕੁ ॥ ਸਲੋਕ। ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵਾਦੁ ॥ ਸੁਆਮੀ ਨੂੰ ਕੇਵਲ ਇੱਕ ਕਰਕੇ ਬਿਆਨ ਕਰ। ਕੋਈ ਟਾਵਾਂ ਪੁਰਸ਼ ਹੀ ਉਸ ਦੇ ਸੁਆਦ ਨੂੰ ਜਾਣਦਾ ਹੈ। ਗੁਣ ਗੋਬਿੰਦ ਨ ਜਾਣੀਐ ਨਾਨਕ ਸਭੁ ਬਿਸਮਾਦੁ ॥੧੧॥ ਸ੍ਰਿਸ਼ਟੀ ਦੇ ਸੁਆਮੀ ਦੀਆਂ ਖੂਬੀਆਂ ਜਾਣੀਆਂ ਨਹੀਂ ਜਾ ਸਕਦੀਆਂ। ਨਾਨਕ, ਉਹ ਮੁਕੰਮਲ ਅਸਚਰਜਤਾ ਹੈ। ਪਉੜੀ ॥ ਪਉੜੀ। ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਗਿਆਰ੍ਹਵੀ ਥਿੱਤ-ਤੂੰ ਵਿਆਪਕ ਪ੍ਰਭੂ ਨੂੰ ਐਨ ਲਾਗੇ ਵੇਖ। ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥ ਆਪਣੇ ਭੋਗ ਵਿਸ਼ੇ ਦੇ ਅੰਗ ਨੂੰ ਕਾਬੂ ਕਰਕੇ ਰੱਬ ਦਾ ਨਾਮ ਸ੍ਰਵਣ ਕਰ। ਮਨਿ ਸੰਤੋਖੁ ਸਰਬ ਜੀਅ ਦਇਆ ॥ ਤੂੰ ਦਿਲੋਂ ਸੰਤੁਸ਼ਟ ਅਤੇ ਸਾਰੇ ਜੀਵਾਂ ਉਤੇ ਮਿਹਰਬਾਨੀ ਕਰ। ਇਨ ਬਿਧਿ ਬਰਤੁ ਸੰਪੂਰਨ ਭਇਆ ॥ ਇਸ ਤਰੀਕੇ ਨਾਲ ਤੇਰਾ ਉਪਹਾਸ ਪੂਰਨ ਹੋ ਜਾਏਗਾ। ਧਾਵਤ ਮਨੁ ਰਾਖੈ ਇਕ ਠਾਇ ॥ ਆਪਣੇ ਭਟਕਦੇ ਹੋਏ ਮਨੂਏ ਨੂੰ ਇਕ ਥਾਂ ਤੇ ਰੱਖ। ਮਨੁ ਤਨੁ ਸੁਧੁ ਜਪਤ ਹਰਿ ਨਾਇ ॥ ਰੱਬ ਦਾ ਨਾਮ ਉਚਾਰਨ ਕਰਨ ਨਾਲ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ। ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਪਰਮ ਪੁਰਖ ਸਾਰਿਆਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ। ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥੧੧॥ ਰੱਬ ਦੀ ਮਹਿਮਾਂ ਗਾਇਨ ਕਰ। ਕੇਵਲ ਏਹੀ ਅਮਰ ਈਮਾਨ ਹੈ, ਹੇ ਨਾਨਕ! ਸਲੋਕੁ ॥ ਸਲੋਕ। ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥ ਦਿਆਲੂ ਸੰਤਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੰਦੀ-ਅਕਲ ਮਿਟ ਜਾਂਦੀ ਹੈ। ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥੧੨॥ ਨਾਨਕ, ਸੁਆਮੀ ਨਾਲ ਅਭੈਦ ਹੋ ਗਿਆ ਹੈ, ਅਤੇ ਉਸ ਦੇ ਸਾਰੇ ਅਲੇਸੇਟੇ ਮੁੱਕ ਗਏ ਹਨ। ਪਉੜੀ ॥ ਪਉੜੀ। ਦੁਆਦਸੀ ਦਾਨੁ ਨਾਮੁ ਇਸਨਾਨੁ ॥ ਬਾਰ੍ਹਵੀ ਤਿੱਥ-ਆਪਣੇ ਆਪ ਨੂੰ ਦਾਨ ਪੁੰਨ ਦੇਣ, ਨਾਮ ਸਿਮਰਨ ਅਤੇ ਆਤਮਾ ਨੂੰ ਸੁੱਧ ਕਰਨ ਦੇ ਸਮਰਪਣ ਕਰ ਦੇ। ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥ ਆਪਣੀ ਹੰਗਤਾ ਛੱਡ ਦੇ ਅਤੇ ਹਰੀ ਦੀ ਪ੍ਰੇਮ-ਮਈ ਸੇਵਾ ਕਰ। ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥ ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਛੱਕ। ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗਿ ॥ ਪਿਆਰ ਨਾਲ ਸਾਈਂ ਦਾ ਜੱਸ ਗਾਉਣ ਦੁਆਰਾ ਆਤਮਾ ਰੱਜ ਜਾਂਦੀ ਹੈ। ਕੋਮਲ ਬਾਣੀ ਸਭ ਕਉ ਸੰਤੋਖੈ ॥ ਮਿੱਠੜੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ। ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਰੂਹ, ਪੰਜਾਂ ਤੱਤਾਂ ਦੇ ਸੂਖਮ ਅੰਸ਼ ਦੀ ਪਾਲਣਾ-ਪੋਸਣਾ ਹੁੰਦੀ ਹੈ। ਗੁਰ ਪੂਰੇ ਤੇ ਏਹ ਨਿਹਚਉ ਪਾਈਐ ॥ ਪੂਰਨ ਗੁਰਾਂ ਪਾਸੋਂ ਇਹ ਭਰੋਸਾ ਪਰਾਪਤ ਹੁੰਦਾ ਹੈ। ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥੧੨॥ ਨਾਨਕ, ਵਿਆਪਕ ਸੁਆਮੀ ਦਾ ਸਿਮਰਨ ਕਰਨ ਨਾਲ ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪੈਦਾ! ਸਲੋਕੁ ॥ ਸਲੋਕ। ਤੀਨਿ ਗੁਣਾ ਮਹਿ ਬਿਆਪਿਆ ਪੂਰਨ ਹੋਤ ਨ ਕਾਮ ॥ ਤਿੰਨਾਂ ਹਾਲਤਾਂ ਅੰਦਰ ਆਦਮੀ ਗਲਤਾਨ ਹੈ ਅਤੇ ਉਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ। ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥੧੩॥ ਨਾਨਕ, ਉਸ ਦਾ ਉਦੋਂ ਪਾਰ ਉਤਾਰਾ ਹੁੰਦਾ ਹੈ, ਜਦ ਪਾਪੀਆਂ ਨੂੰ ਤਾਰਨ ਵਾਲੇ ਪ੍ਰਭੂ ਦੇ ਨਾਮ ਦਾ ਉਸ ਚਿੱਤ ਵਿੱਚ ਵਾਸਾ ਹੁੰਦਾ ਹੈ। ਪਉੜੀ ॥ ਪਉੜੀ। ਤ੍ਰਉਦਸੀ ਤੀਨਿ ਤਾਪ ਸੰਸਾਰ ॥ ਤੇਰ੍ਹਵੀ ਤਿੱਥ-ਜਹਾਨ ਤਿੰਨਾਂ ਗੁਣਾ ਦੇ ਬੁਖਾਰਾਂ ਨਾਲ ਦੁਖਾਂਤ੍ਰ ਹੋਇਆ ਹੋਇਆ ਹੈ। ਆਵਤ ਜਾਤ ਨਰਕ ਅਵਤਾਰ ॥ ਇਹ ਆਉਂਦਾ ਜਾਂਦਾ ਅਤੇ ਦੋਜ਼ਕ ਵਿੱਚ ਪੈਦਾ ਹੈ। ਹਰਿ ਹਰਿ ਭਜਨੁ ਨ ਮਨ ਮਹਿ ਆਇਓ ॥ ਵਾਹਿਗੁਰੂ ਸੁਆਮੀ ਦਾ ਸਿਮਰਨ ਇਸ ਦੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦਾ। ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ ॥ ਆਰਾਮ ਦੇ ਸਮੁੰਦਰ ਸੁਆਮੀ ਦੀ ਉਸਤਤੀ, ਉਹ ਇਕ ਮੁਹਤ ਲਈ ਭੀ ਗਾਇਨ ਨਹੀਂ ਕਰਦਾ। ਹਰਖ ਸੋਗ ਕਾ ਦੇਹ ਕਰਿ ਬਾਧਿਓ ॥ ਖੁਸ਼ੀ ਤੇ ਗ਼ਮੀ ਦਾ ਇਹ ਸਰੀਰ ਪੁਤਲਾ ਹੈ। ਦੀਰਘ ਰੋਗੁ ਮਾਇਆ ਆਸਾਧਿਓ ॥ ਇਸ ਨੂੰ ਲੰਮੀ ਅਤੇ ਲਾਇਲਾਜ਼ ਮੋਹਨੀ ਦੀ ਬੀਮਾਰੀ ਲੱਗੀ ਹੋਈ ਹੈ। ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥ ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ। ਨੈਨੀ ਨੀਦ ਸੁਪਨ ਬਰੜਾਇਓ ॥ ਅੱਖਾਂ ਵਿੱਚ ਨੀਦ੍ਰਂ ਨਾਲ ਉਹ ਸੁਪਨੇ ਵਿੱਚ ਬਰੜਾਉਂਦਾ ਹੈ। ਹਰਿ ਬਿਸਰਤ ਹੋਵਤ ਏਹ ਹਾਲ ॥ ਰੱਬ ਨੂੰ ਭੁਲਾ ਕੇ ਉਸ ਦੀ ਇਹ ਦਸ਼ਾਂ ਹੋ ਜਾਂਦੀ ਹੈ। ਸਰਨਿ ਨਾਨਕ ਪ੍ਰਭ ਪੁਰਖ ਦਇਆਲ ॥੧੩॥ ਨਾਨਕ ਨੇ ਮਿਹਰਬਾਨ, ਸਮਰਥ ਸੁਆਮੀ ਦੀ ਓਟ ਲਈ ਹੈ। ਸਲੋਕੁ ॥ ਸਲੋਕ। ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥ ਸੁਆਮੀ ਚਾਰੀ ਪਾਸੀ ਅਤੇ ਚੌਦਾ ਜਹਾਨਾ ਅੰਦਰ ਸਾਰੇ ਵਿਆਪਕ ਹੋ ਰਿਹਾ ਹੈ। ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥੧੪॥ ਨਾਨਕ, ਉਹ ਕਿਤੇ ਭੀ ਅਸਪੂਰਨ ਵੇਖਿਆ ਨਹੀਂ ਜਾਂਦਾ ਅਤੇ ਮੁਕੰਮਲ ਹਨ ਉਸ ਦੇ ਕੰਮ। ਪਉੜੀ ॥ ਪਉੜੀ। ਚਉਦਹਿ ਚਾਰਿ ਕੁੰਟ ਪ੍ਰਭ ਆਪ ॥ ਚੋਦ੍ਹਵੀ ਥਿੱਤ-ਚੌਹਾਂ ਤਰਫਾ ਅੰਦਰ ਸੁਆਮੀ ਆਪੇ ਹੀ ਰਮਿਆ ਹੋਇਆ ਹੈ। ਸਗਲ ਭਵਨ ਪੂਰਨ ਪਰਤਾਪ ॥ ਸਾਰਿਆਂ ਜਹਾਨਾਂ ਅੰਦਰ ਮੁਕੰਮਲ ਹੈ ਉਸ ਦਾ ਤਪ ਤੇਜ। ਦਸੇ ਦਿਸਾ ਰਵਿਆ ਪ੍ਰਭੁ ਏਕੁ ॥ ਅਦੁੱਤੀ ਸਾਹਿਬ ਦਸੀ ਪਾਸੀ ਰਮ ਰਿਹਾ ਹੈ। ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥ ਧਰਤੀ ਤੇ ਅਸਮਾਨ ਹਰ ਥਾਂ ਵਿੱਚ ਤੂੰ ਆਪਣੇ ਸਾਈਂ ਨੂੰ ਵੇਖ। ਜਲ ਥਲ ਬਨ ਪਰਬਤ ਪਾਤਾਲ ॥ ਸਮੁੰਦਰ, ਜਮੀਨ, ਜੰਗਲ ਪਹਾੜ ਅਤੇ ਹੇਠਲੀ ਦੁਨੀਆਂ, ਪਰਮੇਸ੍ਵਰ ਤਹ ਬਸਹਿ ਦਇਆਲ ॥ ਮਿਹਰਬਾਨ ਉਤਕ੍ਰਿਸ਼ਟ ਪ੍ਰਭੂ ਉਥੇ ਵਸਦਾ ਹੈ। ਸੂਖਮ ਅਸਥੂਲ ਸਗਲ ਭਗਵਾਨ ॥ ਮਨ ਅਤੇ ਮਾਦੇ ਅੰਦਰ, ਹਰ ਥਾਂ ਮੁਬਾਰਕ ਮਾਲਕ ਰਮਿਆ ਹੋਇਆ ਹੈ। ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥੧੪॥ ਨਾਨਕ, ਗੁਰਾਂ ਦੇ ਰਾਹੀਂ, ਤੂੰ ਐਸ ਤਰ੍ਹਾਂ ਵਿਆਪਕ ਪ੍ਰਭੂ ਨੂੰ ਅਨੁਭਵ ਕਰ। ਸਲੋਕੁ ॥ ਸਲੋਕ। ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥ ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ। ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥ ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ। ਪਉੜੀ ॥ ਪਉੜੀ। ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥ ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ। copyright GurbaniShare.com all right reserved. Email:- |