ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
ਸੱਚੇ ਸਿੱਖ ਗੁਰਾਂ ਦੇ ਕੋਲ ਬੈਠਦੇ ਹਨ ਅਤੇ ਉਨ੍ਹਾਂ ਦੀ ਸੇਵਾ ਕਰਦੇ ਹਨ। ਝੂਠਿਆਂ ਨੂੰ ਢੂੰਡ ਭਾਲ ਕਰਨ ਦੀ ਰਾਹੀਂ ਭੀਂ ਕੋਈ ਥਾਂ ਨਹੀਂ ਮਿਲਦੀ। ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਚਿਹਰੇ ਭ੍ਰਸ਼ਟੇ ਹੋਏ ਹਨ ਅਤੇ ਰੱਬ ਦੇ ਫਿਟਕਾਰੇ ਹੋਏ ਉਹ ਭਟਕਦੇ ਫਿਰਦੇ ਹਨ। ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ ਜਿਨ੍ਹਾਂ ਦੇ ਦਿਲ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ, ਉਹ ਆਪ-ਹੁਦਰੇ ਭੂਤਨੇ, ਕਿੰਨੇ ਚਿਰ ਤਾਈਂ ਪਰਚਾਏ ਜਾ ਸਕਦੇ ਹਨ? ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ ਜੋ ਸੱਚੇ ਗੁਰੂ ਨੂੰ ਮਿਲਦਾ ਹੈ, ਉਹ ਆਪਣੇ ਮਨੂਏ ਨੂੰ ਉਸ ਦੀ ਜਗ੍ਹਾ ਤੇ ਬੰਨ੍ਹ ਰੱਖਦਾ ਹੈ। ਸਾਥ ਹੀ ਰੱਬ ਦੇ ਨਾਮ ਦੀ ਆਪਣੀ ਪੂੰਜੀ ਨੂੰ ਉਹ ਆਪ ਹੀ ਖਾਂਦਾ ਤੇ ਖਰਚਦਾ ਹੈ। ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥ ਗੁਰਾਂ ਨਾਲ ਜੋੜ ਕੇ, ਕਈਆਂ ਨੂੰ ਪ੍ਰਭੂ ਆਰਾਮ ਬਖਸ਼ਦਾ ਹੈ, ਹੇ ਨਫਰ ਨਾਨਕ! ਕਈਆਂ ਠੱਗਾਂ ਨੂੰ ਉਹ ਖੁਦ ਹੀ ਅਲੱਗ ਕੱਢ ਦਿੰਦਾ ਹੈ। ਮਃ ੪ ॥ ਚੌਥੀ ਪਾਤਸ਼ਾਹੀ। ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ ਜਿਨ੍ਹਾਂ ਦੇ ਦਿਲ ਅੰਦਰ ਰੱਬ ਦੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਕਾਰਜ ਸੁਆਮੀ ਸੁਆਰ ਦਿੰਦਾ ਹੈ। ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ ਉਨ੍ਹਾਂ ਲੋਕਾਂ ਦੀ ਮੁਛੰਦਗੀ ਚੁੱਕੀ ਜਾਂਦੀ ਹੈ ਅਤੇ ਉਨ੍ਹਾਂ ਦਾ ਪੱਖ ਲੈ ਕੇ ਵਾਹਿਗੁਰੂ ਸੁਆਮੀ ਉਨ੍ਹਾਂ ਦੇ ਕੋਲ ਆ ਬਹਿੰਦਾ ਹੈ। ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ ਜਦ ਸਿਰਜਣਹਾਰ ਉਨ੍ਹਾਂ ਦੇ ਪਾਸੇ ਹੈ, ਤਦ ਹਰ ਕੋਈ ਉਨ੍ਹਾਂ ਦੇ ਪਾਸੇ ਹੈ। ਉਨ੍ਹਾਂ ਦਾ ਦੀਦਾਰ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਆਫਰੀਨ ਆਖਦਾ ਹੈ। ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥ ਰਾਜੇ ਅਤੇ ਮਹਾਰਾਜੇ ਸਾਰੇ ਵਾਹਿਗੁਰੂ ਦੇ ਕੀਤੇ ਹੋਏ ਹਨ। ਉਹ ਸਾਰੇ ਆ ਕੇ ਸੁਆਮੀ ਦੇ ਗੋਲੇ, ਮੂਹਰੇ ਬੰਦਨਾ ਕਰਦੇ ਹਨ। ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥ ਵਿਸ਼ਾਲ ਹੈ ਪੂਰਨ ਗੁਰਾਂ ਦੀ ਵਿਸ਼ਾਲਤਾ। ਮਹਾਨ ਮਾਲਕ ਦੀ ਘਾਲ ਕਮਾਉਣ ਦੁਆਰਾ ਮੈਂ ਅਮਾਪ ਆਰਾਮ ਪਰਾਪਤ ਕੀਤਾ ਹੈ। ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥ ਪੂਰਨ ਗੁਰਾਂ ਨੂੰ ਪ੍ਰਭੂ ਨੇ ਸਦੀਵੀ ਸਥਿਰ ਦਾਤ ਦਿੱਤੀ ਹੈ ਅਤੇ ਜੋ ਕੁਛ ਉਸ ਨੇ ਪਰਦਾਨ ਕੀਤਾ ਹੈ, ਉਹ ਦਿਨ-ਬ-ਦਿਨ ਵਧਦਾ ਜਾਂਦਾ ਹੈ। ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ ਕਰਤਾਰ ਖੁਦ ਉਸ ਗੁਰੂ ਨੂੰ ਨਿੰਦਣ ਵਾਲੇ ਨੂੰ ਤਬਾਹ ਕਰ ਦਿੰਦਾ ਹੈ, ਜੋ ਉਨ੍ਹਾਂ ਦੀ ਮਹਾਨਤਾ ਨੂੰ ਜਰ ਨਹੀਂ ਸਕਦਾ। ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥ ਗੋਲਾ ਨਾਨਕ ਸਿਰਜਣਹਾਰ ਦੀਆਂ ਕੀਰਤੀਆਂ ਉਚਾਰਦਾ ਹੈ, ਜੋ ਆਪਣੇ ਸਾਧੂਆਂ ਦੀ ਸਦੀਵ ਹੀ ਰਖਿਆ ਕਰਦਾ ਆਇਆ ਹੈ। ਪਉੜੀ ॥ ਪਉੜੀ। ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥ ਤੂੰ ਹੇ ਪਹੁੰਚ ਤੋਂ ਪਰੇ ਮਿਹਰਬਾਨ ਅਤੇ ਦਾਨੇ ਸੁਆਮੀ! ਭਾਰਾ ਦਾਤਾਰ ਹੈ। ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ ਮੈਨੂੰ ਤੇਰੇ ਜਿੱਡਾ ਵੱਡਾ ਕੋਈ ਨਜ਼ਰੀ ਨਹੀਂ ਪੈਦਾ ਤੂੰ ਹੈ ਸਿਆਣੇ ਸੁਆਮੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥ ਟੱਬਰ ਦੀ ਲਗਨ ਅਤੇ ਹੋਰ ਸਾਰਾ ਕੁਛ, ਜੋ ਨਜ਼ਰੀ ਪੈਦਾ ਹੈ, ਛਿਨ ਭੰਗਰ ਹੈ ਅਤੇ ਆਉਣ ਤੇ ਜਾਣ ਦੇ ਅਧੀਨ ਹੈ। ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ ਜਿਹੜੇ ਸੱਚੇ ਸੁਆਮੀ ਦੇ ਬਾਝੋਂ ਕਿਸੇ ਹੋਰਸ ਨਾਲ ਆਪਣਾ ਦਿਲ ਜੋੜਦੇ ਹਨ, ਉਹ ਝੂਠੇ ਹਨ ਅਤੇ ਝੂਠਾ ਹੈ ਉਨ੍ਹਾਂ ਦਾ ਹੰਕਾਰ। ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥ ਤੂੰ ਸੱਚੇ ਸਾਹਿਬ ਦਾ ਸਿਮਰਨ ਕਰ ਹੇ ਨਾਨਕ! ਸਤਿਪੁਰਖ ਦੇ ਬਾਝੋਂ ਬੇਸਮਝ ਸੜ ਗਲ ਕੇ ਮਰ ਜਾਂਦੇ ਹਨ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ ਤੂੰ ਪਹਿਲਾਂ ਗੁਰਾਂ ਨੂੰ ਆਦਰ ਮਾਣ ਨਹੀਂ ਦਿੱਤਾ ਤੇਰਾ ਮਗਰੋਂ ਬਹਾਨੇ ਬਣਾਉਣਾ ਕਿਸੇ ਕੰਮ ਨਹੀਂ। ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ ਬਦਬਖਤ ਅਧਰਮੀ ਅੱਧ ਵਿਚਾਲੇ ਭਟਕਦਾ ਫਿਰਦਾ ਹੈ। ਮੂੰਹ-ਜਬਾਨੀ ਗੱਲਾਂ ਨਾਲ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ? ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ ਜਿਸ ਦੇ ਦਿਲ ਅੰਦਰ ਸੱਚੇ ਗੁਰਾਂ ਲਈ ਪਿਰਹੜੀ ਨਹੀਂ, ਉਹ ਝੂਠ ਨਾਲ ਹੀ ਆਉਂਦਾ ਹੈ ਅਤੇ ਝੂਠ ਨਾਲ ਹੀ ਟੁਰ ਜਾਂਦਾ ਹੈ। ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ ਜੇਕਰ ਵਾਹਿਗੁਰੂ ਸੁਆਮੀ ਸਿਰਜਣਹਾਰ ਆਪਣੀ ਰਹਿਮਤ ਧਾਰੇ, ਤਦ, ਬੰਦਾ ਸਤਿਗੁਰਾਂ ਨੂੰ ਪਰਮ ਪ੍ਰਭੂ ਦਾ ਸਰੂਪ ਤਕਦਾ ਹੈ। ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ਉਹ ਤਦ, ਗੁਰਾਂ ਦੀ ਬਾਣੀ ਦਾ ਅੰਮ੍ਰਿਤ ਪਾਨ ਕਰਦਾ ਹੈ ਅਤੇ ਉਸ ਦੀ ਸਾਰੀ ਜਲਨ, ਫਿਕਰ ਅਤੇ ਸੰਦੇਹ ਮਿਟ ਜਾਂਦੇ ਹਨ। ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥ ਦਿਨ ਰੈਣ, ਉਹ ਸਦੀਵ ਹੀ ਖੁਸ਼ ਰਹਿੰਦਾ ਹੈ ਅਤੇ ਹਮੇਸ਼ਾਂ, ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕਰਦਾ ਹੈ, ਹੇ ਗੋਲੇ ਨਾਨਕ! ਮਃ ੪ ॥ ਚੋਥੀ ਪਾਤਸ਼ਾਹੀ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਜੋ ਆਪਣੇ ਆਪ ਨੂੰ ਵੱਡੇ ਸੱਚੇ ਗੁਰਾਂ ਦਾ ਸਿੱਖ ਕਹਾਉਂਦਾ ਹੈ, ਉਸ ਨੂੰ ਅੰਮ੍ਰਿਤ ਵੇਲੇ ਉਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਸ ਨੂੰ ਬਹੁਤ ਤੜਕੇ ਉਪਰਾਲਾ ਕਰਕੇ, ਨ੍ਹਾਉਣਾ ਅਤੇ ਸੁਘਾਰਸ ਦੇ ਤਾਲਾਬ ਅੰਦਰ ਟੁੱਬੀ ਲਾਉਣ ਉਚਿੱਤ ਹੈ। ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਗੁਰਾਂ ਦੀ ਸਿਖਿਆ ਤਾਬੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਸ ਦੇ ਸਾਰੇ ਗੁਨਾਹ, ਕੁਕਰਮ ਤੇ ਦੂਸ਼ਣ ਉਤਰ ਜਾਂਦੇ ਹਨ। ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਮਗਰੋਂ, ਦਿਨ ਚੜ੍ਹੇ ਉਹ ਗੁਰਬਾਣੀ ਗਾਇਨ ਕਰਦਾ ਹੈ ਅਤੇ ਬਹਿੰਦਾ ਜਾ ਉਠਦਾ ਹੋਇਆ ਰੱਬ ਦੇ ਨਾਮ ਨੂੰ ਸਿਮਰਦਾ ਹੈ। ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਗੁਰੂ ਦਾ ਮਰੀਦ, ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੇਰੇ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦਾ ਹੈ, ਉਹ ਗੁਰਾਂ ਦੇ ਚਿੱਤ ਨੂੰ ਚੰਗਾ ਲਗਣ ਲਗ ਜਾਂਦਾ ਹੈ। copyright GurbaniShare.com all right reserved. Email |