ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥
ਜੋ ਆਪਣੇ ਗੁਰੂ ਨੂੰ ਜਾਹਰਾ ਤੌਰ ਤੇ ਨਹੀਂ ਅਪਣਾਉਂਦਾ, ਉਹ ਚੰਗਾ ਪੁਰਸ਼ ਨਹੀਂ। ਉਹ ਆਪਣਾ ਅਸਲ ਜ਼ਰ ਤੇ ਨਫਾ ਸਾਰਾ ਗੁਆ ਲੈਦਾ ਹੈ, ਹੇ ਸਾਧੂਓ! ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥ ਨਾਨਕ, ਪਹਿਲੋਂ ਲੋਕ ਸ਼ਾਸਤਰਾਂ, ਅਤੇ ਵੇਦਾਂ ਨੂੰ ਪੜ੍ਹਦੇ ਤੇ ਪਰਚਾਰਦੇ ਸਨ, ਪਰ ਪੂਰਨ ਗੁਰਾਂ ਦੀ ਗੁਰਬਾਣੀ ਉਨ੍ਹਾਂ ਸਾਰਿਆਂ ਨਾਲੋਂ ਪਰਮ ਉਚੀ ਉਤਰੀ ਹੈ। ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥ ਗੁਰੂ ਦੇ ਸਿੱਖਾਂ ਨੂੰ ਪੂਰਨ ਗੁਰਾਂ ਦੀ ਪ੍ਰਭੁਤਾ ਚੰਗੀ ਲੱਗਦੀ ਹੈ। ਆਪੁ-ਹੁਦਰਿਆਂ ਨੂੰ ਉਹ ਅਉਸਰ ਪਰਾਪਤ ਨਹੀਂ ਹੁੰਦਾ। ਪਉੜੀ ॥ ਪਉੜੀ। ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥ ਨਿਸਚਿਤ ਹੀ ਸੱਚਾ ਸੁਆਮੀ ਪਰਮ ਉਤਮ ਹੈ। ਕੇਵਲ ਓਹੀ ਉਸ ਨੂੰ ਪਰਾਪਤ ਕਰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਟਿਕਦੇ ਹਨ। ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥ ਉਹ ਸਤਿਗੁਰੂ ਹੈ ਜੋ ਸੱਚੇ ਸੁਆਮੀ ਦਾ ਸਿਮਰਨ ਕਰਦਾ ਹੈ। ਇਹ ਸੱਚ ਹੈ ਕਿ ਸੱਚਾ ਸੁਆਮੀ ਤੇ ਸੱਚਾ ਗੁਰੂ ਇਕ ਹੀ ਹਨ। ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥ ਓਹੀ ਸਰਬ-ਸ਼ਕਤੀਵਾਨ ਸਤਿਗੁਰੂ ਹੈ, ਜਿਸ ਨੇ ਆਪਣੇ ਪੰਜੇ ਵਿਸ਼ੇ-ਵੇਗ ਕੱਸ ਕੇ ਆਪਣੇ ਕਾਬੂ ਵਿੱਚ ਕੀਤੇ ਹਨ। ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਪਣੇ ਆਪ ਨੂੰ ਜਤਲਾਉਂਦਾ ਹੈ, ਉਸ ਦੇ ਅੰਤਰ ਝੂਠ ਹੈ। ਧ੍ਰਿਕਾਰ ਤੇ ਲਾਨ੍ਹਤ ਹੈ ਉਸ ਦੇ ਰੁਖੇ ਚਿਹਰੇ ਨੂੰ। ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥ ਉਹ ਸੱਚੇ ਗੁਰਾਂ ਨਾਲੋਂ ਵਿਛੁੜਿਆਂ ਹੋਇਆ ਹੈ। ਉਸ ਦਾ ਮੂੰਹ ਸਿਆਹ ਕੀਤਾ ਜਾਂਦਾ ਹੈ ਅਤੇ ਉਸ ਦੀ ਗੱਲਬਾਤ ਕਿਸੇ ਨੂੰ ਭੀ ਚੰਗੀ ਨਹੀਂ ਲਗਦੀ। ਸਲੋਕ ਮਃ ੪ ॥ ਸਲੋਕ ਚੌਥੀ ਪਾਤਸ਼ਾਹੀ। ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ ਹਰ ਦੇਹਿ ਵਾਹਿਗੁਰੂ ਸੁਆਮੀ ਦੀ ਪੈਲੀ ਹੈ। ਵਾਹਿਗੁਰੂ ਖੁਦ ਹੀ ਖੇਤੀਬਾੜੀ ਕਰਵਾਉਂਦਾ ਹੈ। ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥ ਗੁਰੂ-ਅਨੁਸਾਰੀ ਰੱਬ ਦੀ ਰਹਿਮਤ ਦੀ ਫ਼ਸਲ ਪੈਦਾ ਕਰਦਾ ਹੈ। ਪ੍ਰਤੀਕੂਲ ਪੁਰਸ਼ ਆਪਣਾ ਅਸਲ ਜੋਰ ਭੀ ਗੁਆ ਲੈਦਾ ਹੈ। ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ ਹਰ ਕੋਈ ਆਪਣੇ ਲਾਭ ਲਈ ਕਾਸ਼ਤ ਕਰਦਾ ਹੈ। ਵਾਹਿਗੁਰੂ ਉਸ ਪੈਲੀ ਨੂੰ ਉਗਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲੱਗੀ ਹੈ। ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥ ਗੁਰੂ ਦਾ ਸਿੱਖ ਵਾਹਿਗੁਰੂ ਆਬਿ-ਹਿਯਾਤ ਨੂੰ ਬੀਜਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਨੂੰ ਆਪਣੇ ਸੁਧਾ ਸਰੂਪ ਫਲ ਵਜੋ ਪਰਾਪਤ ਕਰਦਾ ਹੈ। ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥ ਮੌਤ ਦਾ ਚੂਹਾ ਨਿਤਾਪ੍ਰਤੀ ਫਸਲ ਨੂੰ ਕੁਤਰਦਾ ਹੈ, ਪ੍ਰੰਤੂ ਵਾਹਿਗੁਰੂ ਸਿਰਜਣਹਾਰ ਨੇ ਇਸ ਨੂੰ ਕੁਟ ਕੇ ਬਾਹਰ ਕੱਢ ਦਿੱਤਾ ਹੈ। ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥ ਪ੍ਰਭੂ ਦੀ ਪ੍ਰੀਤ ਦੁਆਰ ਫਸਲ ਉਗੀ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਦਾਣਿਆਂ ਦਾ ਢੇਰ ਲੱਗ ਗਿਆ। ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥ ਜਿਨ੍ਹਾਂ ਨੇ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਧਿਆਨ ਧਾਰਿਆ ਹੈ, ਪ੍ਰਭੂ ਨੇ ਉਨ੍ਹਾਂ ਦੀ ਸਾਰੀ ਸੜਾਂਦ ਤੇ ਚਿੰਤਾ ਦੂਰ ਕਰ ਛੱਡੀ ਹੈ। ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥ ਹੇ ਗੋਲੇ ਨਾਨਕ! ਜੋ ਨਾਮ ਦਾ ਚਿੰਤਨ ਕਰਦਾ ਹੈ, ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਸਾਰੇ ਸੰਸਾਰ ਨੂੰ ਤਾਰ ਦਿੰਦਾ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ ਪ੍ਰਤੀਕੂਲ ਪੁਰਸ਼ ਸਾਰਾ ਦਿਹਾੜਾ ਲੋਭ ਅੰਦਰ ਪਰਵਿਰਤ ਹੋਇਆ ਰਹਿੰਦਾ ਹੈ, ਭਾਵੇਂ ਉਹ ਬਾਤਾਂ ਹੋਰ ਹੀ ਕਰਦਾ ਹੈ। ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥ ਰਾਤ ਨੂੰ ਉਸ ਤੇ ਨੀਂਦ ਗਲਬਾ ਪਾ ਲੈਂਦੀ ਹੈ ਅਤੇ ਉਸ ਦੀਆਂ ਸਾਰੀਆਂ ਨੋਵੇ ਗੋਲਕਾ ਸੁਸਤ ਪੈ ਜਾਂਦੀਆਂ ਹਨ। ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥ ਅਧਰਮੀ ਦੇ ਸਿਰ ਉਤੇ ਤ੍ਰੀਮਤ ਦਾ ਹੁਕਮ ਹੈ ਅਤੇ ਉਹ ਸਦੀਵ ਹੀ ਉਸ ਨਾਲ ਚੰਗੇ ਇਕਰਾਰ ਕਰਦਾ ਹੈ। ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ ਜਿਹੜੇ ਇਨਸਾਨ ਤ੍ਰੀਮਤਾਂ ਦਾ ਕਹਿਆ ਕਰਦੇ ਹਨ, ਉਹ ਗੰਦੇ, ਨਾਪਾਕ ਅਤੇ ਮੂਰਖ ਹਨ। ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥ ਅਸ਼ੁੱਧ ਪੁਰਸ਼ ਵਿਸ਼ੇ ਭੋਗ ਅੰਦਰ ਗਲਤਾਨ ਹਨ, ਉਹ ਸੁਆਣੀਆਂ ਦੀ ਸਲਾਹ ਲੈਂਦੇ ਹਨ ਤੇ ਉਸ ਅਨੁਸਾਰ ਟੁਰਦੇ ਹਨ। ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥ ਜਿਹੜੇ ਸੱਚੇ ਗੁਰਾਂ ਦੇ ਕਹੇ ਅਨੁਸਾਰ ਟੁਰਦਾ ਹੈ, ਉਹ ਸੱਚਾ ਮਨੁੱਖ, ਚੰਗਿਆ ਦਾ ਪਰਮ ਚੰਗਾ ਹੈ। ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥ ਉਸ ਨੇ ਖੁਦ ਹੀ ਸਾਰੀਆਂ ਨਾਰੀਆਂ ਤੇ ਨਰ ਪੈਦਾ ਕੀਤੇ ਹਨ। ਵਾਹਿਗੁਰੂ ਹੀ ਸਾਰੀਆਂ ਖੇਡਾਂ ਖੇਡਦਾ ਹੈ। ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥ ਸਾਰੀ ਬਣਤਰ ਜੋ ਤੂੰ ਬਣਾਈ ਹੈ, ਹੇ ਨਾਨਕ! ਪਰਮ ਸਰੇਸ਼ਟਾਂ ਵਿਚੋਂ ਪਰਮ ਸਰੇਸ਼ਟ ਹੈ। ਪਉੜੀ ॥ ਪਉੜੀ। ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥ ਤੂੰ ਹੇ ਸੁਆਮੀ! ਬੇਮੁਥਾਜ, ਥਾਹਿ-ਰਹਤਿ ਅਤੇ ਅਮਾਪ ਹੈ। ਤੂੰ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ। ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥ ਜੋ ਤੈਨੂੰ ਯਾਦ ਕਰਦੇ ਹਨ, ਹੇ ਸਾਹਿਬ! ਅਤੇ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਉਹ ਭਾਰੇ ਨਸੀਬਾਂ ਵਾਲੇ ਹਨ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰਾਂ ਦੀ ਗੁਰਬਾਣੀ ਮੁਜੱਸਮ ਸੱਚ ਹੈ। ਗੁਰਬਾਣੀ ਦੁਆਰਾ ਪ੍ਰਾਣੀ ਮੁਕੰਮਲ ਬਣ ਜਾਂਦਾ ਹੈ। ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ ਸੱਚੇ ਗੁਰਾਂ ਦੀ ਬਰਾਬਰੀ ਕਰਨ ਦੇ ਖਿਆਲ ਨਾਲ ਕਈ ਹੋਰ ਮੰਦੇ ਚੰਗੇ ਭਜਨ ਉਚਾਰਦੇ ਹਨ, ਪਰ ਝੂਠ ਦੇ ਕਾਰਨ, ਉਹ ਝੂਠੇ ਛੇਤੀ ਹੀ ਨਾਸ ਹੋ ਜਾਂਦੇ ਹਨ। ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥ ਉਨ੍ਹਾਂ ਦੇ ਦਿਲ ਵਿੱਚ ਇਕ ਚੀਜ਼ ਹੈ ਅਤੇ ਉਨ੍ਹਾਂ ਦੇ ਮੂੰਹ ਵਿੱਚ ਹੋਰ ਹੀ। ਜ਼ਹਿਰੀਲੀ ਦੌਲਤ ਦੀ ਖਾਤਰ ਉਹ ਭਟਕਦੇ ਤੇ ਖਪਦੇ ਮਰਦੇ ਹਨ। ਸਲੋਕ ਮਃ ੪ ॥ ਸਲੋਕ ਚੌਥੀ ਪਾਤਸ਼ਾਹੀ। ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥ ਪਵਿਤ੍ਰ ਹੇ ਟਹਿਲ ਸੇਵਾ ਸੱਚੇ ਗੁਰਾਂ ਦੀ। ਜੋ ਪੁਰਸ਼ ਪਵਿੱਤ੍ਰ ਹੈ ਉਹ ਇਹ ਟਹਿਲ ਕਮਾਉਂਦਾ ਹੈ। ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥ ਜਿਨ੍ਹਾਂ ਦੇ ਚਿੱਤ ਵਿੱਚ ਛਲ, ਵੈਲ ਅਤੇ ਕੂੜ ਹੈ, ਉਨ੍ਹਾਂ ਕੋੜ੍ਹੀਆ ਨੂੰ ਸੱਚਾ ਸਾਹਿਬ ਆਪ ਹੀ ਪਰੇ ਵਖਰੇ ਕਰ ਦਿੰਦਾ ਹੈ। copyright GurbaniShare.com all right reserved. Email |