ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ। ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥ ਇਹ ਅਸਲ ਇਨਸਾਫ ਹੈ ਕਿ ਜੋ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣ। ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ ਜਿਨ੍ਹਾਂ ਨੂੰ ਸਾਧੂਆਂ ਨੇ ਫਿਟਕਾਰਿਆਂ ਹੈ, ਉਹ ਭਟਕਦੇ ਫਿਰਦੇ ਹਨ। ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥੩੧॥ ਜਦ ਬ੍ਰਿਛ ਜੜ੍ਹਾ ਤੋਂ ਵੱਢ ਦਿੱਤਾ ਜਾਂਦਾ ਹੈ ਤਾਂ ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥ ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ। ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥੧॥ ਮੇਰੇ ਸੱਜਣਾ, ਜੇਕਰ ਤੂੰ ਸਦਾ ਹੀ ਸੁਆਮੀ ਦਾ ਸਿਮਰਨ ਕਰੇ ਤਾਂ ਤੇਰੇ ਸਾਰੇ ਦੁਖੜੇ ਦੂਰ ਹੋ ਜਾਣ। ਮਃ ੫ ॥ ਪਾਤਸ਼ਾਹੀ ਪੰਜਵੀਂ। ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥ ਭੁਖਾ ਆਦਮੀ ਇਜ਼ਤ, ਬੇਇਜ਼ਤ ਅਤੇ ਮੰਦੇ ਬਚਨਾਂ ਦੀ ਪਰਵਾਹ ਨਹੀਂ ਕਰਦਾ। ਨਾਨਕੁ ਮਾਂਗੈ ਨਾਮੁ ਹਰਿ ਕਰਿ ਕਿਰਪਾ ਸੰਜੋਗੁ ॥੨॥ ਨਾਨਕ ਤੇਰੇ ਨਾਮ ਦੀ ਯਾਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਧਾਰ ਅਤੇ ਮੈਨੂੰ ਆਪਣੇ ਨਾਲ ਮਿਲਾ ਲੈ। ਪਉੜੀ ॥ ਪਉੜੀ। ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥ ਜਿਹੋ ਜਿਹੇ ਅਮਲ ਬੰਦਾ ਕਰਦਾ ਹੈ, ਉਹੋ ਜਿਹੇ ਹੀ ਫਲ ਉਹ ਪਰਾਪਤ ਕਰਦਾ ਹੈ। ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥ ਜੇਕਰ ਬੰਦਾ ਗਰਮ ਫੌਲਾਦੀ ਲੋਹ ਚੱਬੇ ਤਾਂ ਇਹ ਗਲੇ ਨੂੰ ਅੰਦਰੋਂ ਸਾੜ ਸੁੱਟਦਾ ਹੈ। ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥ ਉਸ ਦੇ ਮੰਦੇ ਕਰਮਾਂ ਦੇ ਸਬੱਬ, ਉਸ ਦੇ ਗੱਲ ਦੁਆਲੇ ਰੱਸਾ ਪਾ ਕੇ ਮੌਤ ਦਾ ਫਰਿਸ਼ਤਾ ਉਸ ਨੂੰ ਅੱਗੇ ਨੂੰ ਧੱਕ ਦਿੰਦਾ ਹੈ। ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥ ਉਸ ਦੀ ਕੋਈ ਭੀ ਉਮੀਦ ਪੂਰੀ ਨਹੀਂ ਹੁੰਦੀ ਉਹ ਹਮੇਸ਼ਾਂ ਹੋਰਨਾ ਦੀ ਗੰਦਗੀ ਚੋਰੀ ਕਰਦਾ ਹੈ। ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥ ਨਸ਼ੁਕਰਾ ਬੰਦਾ ਕੀਤੀਆਂ ਹੋਈਆਂ ਨੇਕੀਆਂ ਲਈ ਅਹਿਸਾਨਮੰਦ ਨਹੀਂ ਹੁੰਦਾ ਅਤੇ ਜੂਨੀਆਂ ਅੰਦਰ ਭਟਕਦਾ ਹੈ। ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥ ਜਦ ਇਸ ਸੁਆਮੀ ਦਾ ਆਸਰਾ ਉਸ ਪਾਸੋਂ ਖੋਹ ਲਿਆ ਜਾਂਦਾ ਹੈ ਉਸ ਦੇ ਸਾਰੇ ਆਸਰੇ ਖੁਸ ਜਾਂਦੇ ਹਨ। ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥ ਉਹ ਲੜਾਈ ਦੀ ਅੱਗ ਨੂੰ ਬੁਝਣ ਨਹੀਂ ਸੀ ਦਿੰਦਾ, ਇਸ ਲਈ ਸਿਰਜਣਹਾਰ ਨੇ ਉਸ ਨੂੰ ਸਮੇਟ ਲਿਆ ਹੈ। ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥ ਜਿਹੜੇ ਭੀ ਹੰਕਾਰ ਕਰਦੇ ਹਨ, ਉਹ ਭੁਰ ਕੇ ਜਿਮੀ ਤੇ ਡਿੱਗ ਪੈਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਸ਼ਾਹੀਂ। ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥ ਗੁਰੂ-ਸਮਰਪਣ ਨੂੰ ਬ੍ਰਹਿਮ ਬੀਚਾਰ ਅਤੇ ਪ੍ਰਬੀਨ ਅਕਲ ਦੀ ਦਾਤ ਮਿਲੀ ਹੁੰਦੀ ਹੈ। ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥ ਉਹ ਵਾਹਿਗੁਰੂ ਦੀਆਂ ਕੀਰਤੀਆਂ ਗਾਇਨ ਕਰਦਾ ਹੈ ਅਤੇ ਆਪਣੇ ਰਿਦੇ ਵਿੱਚ ਉਨ੍ਹਾਂ ਦੀ ਮਾਲਾ ਪ੍ਰੋਦਾ ਹੈ। ਪਵਿਤੁ ਪਾਵਨੁ ਪਰਮ ਬੀਚਾਰੀ ॥ ਉਹ ਪਵਿੱਤ੍ਰਾ ਦਾ ਮਹਾਂ ਪਵਿੱਤ੍ਰ ਅਤੇ ਮਹਾਨ ਉਚੀ ਸਮਝ ਵਾਲਾ ਹੋ ਜਾਂਦਾ ਹੈ। ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ ॥ ਜੋ ਉਸ ਨੂੰ ਮਿਲਦਾ ਹੈ, ਉਸ ਨੂੰ ਉਹ ਤਾਰ ਦਿੰਦਾ ਹੈ। ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥ ਉਸ ਦੇ ਦਿਲ ਅੰਦਰ ਰੱਬ ਦੇ ਨਾਮ ਦੀ ਖੁਸ਼ਬੋਈ ਰਮੀ ਹੋਈ ਹੈ। ਹਰਿ ਦਰਿ ਸੋਭਾ ਮਹਾ ਉਤਮ ਬਾਣੀ ॥ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਪੱਤ ਆਬਰੂ ਪਾਉਂਦਾ ਹੈ ਅਤੇ ਪ੍ਰਮ ਸ਼੍ਰੇਸ਼ਟ ਹੈ ਉਸ ਦੀ ਬੋਲਚਾਲ। ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥ ਜੋ ਪੁਰਸ਼ ਉਸ ਨੂੰ ਸੁਣਦਾ ਹੈ ਉਹ ਪਰਮ ਪਰਸੰਨ ਹੋ ਜਾਂਦਾ ਹੈ। ਨਾਨਕ ਸਤਿਗੁਰ ਮਿਲਿਐ ਪਾਇਆ ਨਾਮੁ ਧਨੁ ਮਾਲੁ ॥੧॥ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਨਾਨਕ ਨੇ ਰੱਬ ਦੇ ਨਾਮ ਦੀ ਦੌਲਤ ਅਤੇ ਜਾਇਦਾਦ ਪਰਾਪਤ ਕੀਤੀ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਸਤਿਗੁਰ ਕੇ ਜੀਅ ਕੀ ਸਾਰ ਨ ਜਾਪੈ ਕਿ ਪੂਰੈ ਸਤਿਗੁਰ ਭਾਵੈ ॥ ਕੋਈ ਜਣਾ ਭੀ ਪੂਰਨ ਸਚੇ ਗੁਰਾਂ ਦੇ ਮਨ ਦੀ ਦਸ਼ਾਂ ਅਤੇ ਕੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਨੂੰ ਨਹੀਂ ਜਾਣਦਾ। ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ ਸੱਚੇ ਗੁਰੂ, ਗੁਰੂ ਦੇ ਸਿੱਖਾਂ ਦੇ ਦਿਲਾਂ ਅੰਦਰ ਰਮ ਰਹੇ ਹਨ। ਗੁਰੂ ਜੀ ਉਸ ਉਤੇ ਖੁਸ਼ ਹੁੰਦੇ ਹਨ, ਜੋ ਸਿੱਖਾਂ ਨੂੰ ਚਾਹੁੰਦਾ ਹੈ। ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ ਉਹ ਉਹ ਸੇਵਾ ਕਰਦੇ ਹਨ ਅਤੇ ਉਹ ਰਹਿਰਾਸ ਉਚਾਰਦੇ ਹਨ ਜੋ ਸੱਚਾ ਗੁਰੂ ਆਗਿਆ ਕਰਦਾ ਹੈ। ਸੱਚਾ ਸੁਆਮੀ ਉਹ ਉਨ੍ਹਾਂ ਦੀ ਚਾਕਰੀ ਨੂੰ ਪਰਵਾਨ ਕਰ ਲੈਦਾ ਹੈ। ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥ ਗੁਰਾਂ ਦਾ ਮੁਰੀਦ, ਮੁੜ ਕੇ ਉਸ ਦੇ ਲਾਗੇ ਨਹੀਂ ਲੱਗਦਾ, ਜੋ ਸੱਚੇ ਗੁਰਾਂ ਦੇ ਫੁਰਮਾਨ ਦੇ ਬਗੈਰ ਗੁਰੂ ਦੇ ਸਿੱਖਾਂ ਕੋਲੋਂ ਕੋਈ ਕਾਰਜ ਕਰਾਉਣਾ ਚਾਹੁੰਦਾ ਹੈ। ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ ਜੋ ਪੁਰਸ਼ ਸੱਚੇ ਦਿਲੋ ਵਿਸ਼ਾਲ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਗੁਰਾਂ ਦਾ ਸਿੱਖ ਉਸ ਦੀ ਚਾਕਰੀ ਵਜਾਉਂਦਾ ਹੈ। ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ ਜੋ ਵਲ ਛਲ ਲਈ ਆਉਂਦਾ ਹੈ, ਅਤੇ ਵਲ ਛਲ ਲਈ ਹੀ ਖੜਾ ਹੋ ਟੁਰ ਜਾਂਦਾ ਹੈ, ਉਸ ਦੇ ਲਾਗੇ ਗੁਰਾਂ ਦਾ ਮੁਰੀਦ ਕਦਾਚਿਤ ਨਹੀਂ ਲੱਗਦਾ। ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥ ਪ੍ਰਭੂ ਦੀ ਵਾਰਤਾ ਨਾਨਕ ਪੁਕਾਰਦਾ ਅਤੇ ਪਰਚਾਰਦਾ ਹੈ। ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥੨॥ ਜੋ ਬਿਨਾ ਸੱਚੇ ਗੁਰਾਂ ਦੇ ਚਿੱਤ ਨੂੰ ਰੀਝਾਉਣ ਦੇ ਕੋਈ ਕਾਰਜ ਕਰਦਾ ਹੈ, ਉਹ ਜੀਵ ਘਣਾ ਕਸ਼ਟ ਉਠਾਉਂਦਾ ਹੈ। ਪਉੜੀ ॥ ਪਉੜੀ। ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥ ਤੂੰ ਹੇ ਸੱਚੇ ਸੁਆਮੀ! ਮਹਾਨ ਵਿਸ਼ਾਲ ਹੈ। ਤੇਰੇ ਜਿੱਡਾ ਵਿਸ਼ਾਲ ਕੇਵਲ ਤੂੰ ਹੀ ਹੈ। ਤੂੰ ਪਰਧਾਨਾਂ ਦਾ ਪਰਮ ਪਰਧਾਨ ਹੈ। ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥ ਜਿਸ ਨੂੰ ਤੂੰ ਆਪਣੇ ਨਾਲ ਮਿਲਾਉਣਾ ਹੈ, ਉਹ ਤੇਰੇ ਨਾਲ ਮਿਲਦਾ ਹੈ, ਤੂੰ ਖੁਦ ਉਸ ਨੂੰ ਮਾਫੀ ਦੇ ਦਿੰਦਾ ਹੈ ਅਤੇ ਉਸ ਦਾ ਹਿਸਾਬ ਕਿਤਾਬ ਨਹੀਂ ਦੇਖਦਾ। ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥ ਜਿਸ ਨੂੰ ਤੂੰ ਆਪਣੇ ਨਾਲ ਜੋੜਦਾ ਹੈ, ਉਹ ਦਿਲ ਖੁਭੋ ਕੇ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ। ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥ ਤੂੰ ਸਤਿ ਹੈ। ਤੂੰ ਸੱਚਾ ਸੁਆਮੀ ਹੈ। ਮੇਰੀ ਆਤਮਾ, ਦੇਹਿ ਖਲੜੀ ਅਤੇ ਹੱਡੀਆਂ ਸਮੂਹ ਤੇਰੀਆਂ ਹਨ। ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥ ਸੁਧੁ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਮੇਰੀ ਰਖਿਆ ਕਰ ਹੇ ਮੇਰੇ ਸੱਚੇ ਸੁਆਮੀ! ਹੇ ਉੱਚਿਆਂ ਦੇ ਮਹਾਨ ਉਚੇ ਨਾਨਕ ਦੇ ਚਿੱਤ ਅੰਦਰ ਕੇਵਲ ਤੇਰੀ ਹੀ ਉਮੀਦ ਹੈ। copyright GurbaniShare.com all right reserved. Email |