ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥
ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ। ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥ ਧਰਮ ਰਾਜੇ ਨੇ ਮੌਤ ਦੇ ਦੂਤਾਂ ਨੂੰ ਆਖਿਆ, ਯਇਸ ਤਪੱਸਵੀ ਨੂੰ ਲੈ ਜਾ ਕੇ ਓਥੇ ਪਾਉਣਾ (ਰਖਣਾ) ਜਿਥੇ ਪਰਮ ਵਡੇ ਤੋਂ ਵੀ ਵੱਡੇ ਕਾਤਲ ਹਨ"। ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥ ਮੁੜ ਇਸ ਤਪੀਏ ਦਾ ਚਿਹਰਾ ਕੋਈ ਨਾਂ ਦੇਖੋ। ਇਹ ਸੱਚੇ ਗੁਰਾਂ ਦਾ ਧਿਰਕਾਰਿਆਂ ਹੋਇਆ ਹੈ। ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥ ਜੋ ਕੁਛ ਰੱਬ ਦੇ ਦਰਬਾਰ ਵਿੱਚ ਹੋਇਆ ਹੈ, ਉਸ ਨੂੰ ਨਾਨਕ ਆਖ ਕੇ ਸੁਣਾਉਂਦਾ ਹੈ। ਸੋ ਬੂਝੈ ਜੁ ਦਯਿ ਸਵਾਰਿਆ ॥੧॥ ਕੇਵਲ ਓਹੀ ਇਸ ਨੂੰ ਸਮਝਦਾ ਹੈ, ਜਿਸ ਨੂੰ ਰੱਬ ਨੇ ਸੁਧਾਰਿਆ ਹੈ। ਮਃ ੪ ॥ ਚੋਥੀ ਪਾਤਸ਼ਾਹੀਂ। ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥ ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਵਾਹਿਗੁਰੂ ਦਾ ਜੱਸ ਗਾਉਂਦੇ ਹਨ। ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥ ਅਨੁਰਾਗੀ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਵਾਹਿਗੁਰੂ ਦਾ ਨਾਮ ਆਰਾਮ ਬਖਸ਼ਣਹਾਰ ਹੈ। ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥ ਆਪਣੇ ਸੰਤਾ ਨੂੰ ਵਾਹਿਗੁਰੂ ਹਮੇਸ਼ਾਂ, ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ, ਜੋ ਦਿਨ-ਬ-ਦਿਨ ਵਧਦੀ ਜਾਂਦੀ ਹੈ। ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥ ਵਾਹਿਗੁਰੂ ਆਪਣੇ ਸੰਤਾਂ ਨੂੰ ਅਡੋਲ ਆਪਣੇ ਧਾਮ ਵਿੱਚ ਬਿਠਾਉਂਦਾ ਹੈ ਅਤੇ ਆਪਣੀ ਇੱਜ਼ਤ ਰੱਖਦਾ ਹੈ। ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥ ਬਦਖੋਈ ਕਰਨ ਵਾਲਿਆਂ ਕੋਲੋਂ ਪ੍ਰਭੂ ਹਿਸਾਬ ਕਿਤਾਬ ਪੁਛੇਗਾ ਅਤੇ ਉਨ੍ਹਾਂ ਨੂੰ ਸਖਤ ਡੰਡ ਦੇਵੇਗਾ। ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥ ਜਿਹੋ ਜਿਹਾ ਕਲੰਕ ਲਾਉਣ ਵਾਲੇ ਆਪਣੇ ਚਿਤੋਂ ਕਰਦੇ ਹਨ, ਉਹੋ ਜਿਹਾ ਹੀ ਉਹ ਇਵਜਾਨਾ ਪਾਉਂਦੇ ਹਨ। ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ ਪੜਦੇ ਅੰਦਰ ਕੀਤਾ ਹੋਇਆ ਕੰਮ ਨਿਸਚਿਤ ਹੀ ਜ਼ਾਹਰ ਹੋ ਜਾਂਦਾ ਹੈ, ਭਾਵੇਂ ਕੋਈ ਇਸ ਨੂੰ ਜਿਮੀ ਹੇਠਾਂ ਪਿਆ ਕਰੇ। ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥੨॥ ਭਗਵਾਨ ਦੀ ਸ਼ਾਨੋ-ਸ਼ੋਕਤ ਤੱਕ ਕੇ ਨਫਰ ਨਾਨਕ ਗਦਗਦ ਹੋ ਗਿਆ ਹੈ। ਪਉੜੀ ਮਃ ੫ ॥ ਪਉੜੀ ਪੰਜਵੀਂ ਪਾਤਸ਼ਾਹੀ। ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥ ਆਪਣੇ ਸਾਧ ਸਰੂਪ ਪੁਰਸ਼ਾਂ ਦਾ ਰਖਵਾਲਾ ਵਾਹਿਗੁਰੂ ਆਪ ਹੀ ਹੈ। ਗੁਨਾਹਗਾਰ ਕੀ ਕਰ ਸਕਦਾ ਹੈ? ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥ ਮਗਰੂਰ ਮੂਰਖ ਹੰਕਾਰ ਕਰਦਾ ਹੈ ਅਤੇ ਜ਼ਹਿਰ ਖਾ ਕੇ ਮਰ ਜਾਂਦਾ ਹੈ। ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥ ਜੀਵਨ ਦੇ ਥੋੜੇ ਦਿਹਾੜੇ ਜੋ ਉਸ ਨੇ ਬਤੀਤ ਕਰਨੇ ਸਨ, ਮੁੱਕ ਗਏ ਹਨ ਅਤੇ ਉਹ ਪੱਕੀ ਪੈਲੀ ਵਾਂਗ ਵੱਢ ਲਿਆ ਜਾਏਗਾ। ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥ ਜਿਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ। ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥੩੦॥ ਮਹਾਨ ਹੈ ਨੌਕਰ ਨਾਨਕ ਦਾ ਕੰਤ। ਉਹ ਸਾਰਿਆਂ ਦਾ ਮਾਲਕ ਹੈ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥ ਤਮ੍ਹਾ ਲਾਲਚ ਅਤੇ ਹੰਗਤਾ ਅੰਦਰ ਆਪ-ਹੁਦਰੇ ਆਦੀ ਸਾਹਿਬ ਨੂੰ ਵਿਸਾਰ ਦਿੰਦੇ ਹਨ। ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥ ਬਖੇੜਾ ਕਰਦਿਆਂ, ਉਨ੍ਹਾਂ ਦੇ ਰਾਤ ਤੇ ਦਿਨ ਬੀਤ ਜਾਂਦੇ ਹਨ ਅਤੇ ਉਹ ਨਾਮ ਦਾ ਚਿੰਤਨ ਨਹੀਂ ਕਰਦੇ। ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਸਿਰਜਣਹਾਰ ਨੇ ਉਨ੍ਹਾਂ ਦੀ ਸਾਰੀ ਪਵਿੱਤ੍ਰ ਸਮਝ ਖੋਹ ਲਈ ਹੈ ਅਤੇ ਉਹ ਸਮੂਹ ਮੰਦਾ ਹੀ ਬੋਲਦੇ ਹਨ। ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ ਕਿਸੇ ਭੀ ਦਾਤ ਨਾਲ ਉਹ ਸੰਤੁਸ਼ਟ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਵਿੱਚ ਅਤਿਅੰਤ ਖਾਹਿਸ਼ ਬੇਸਮਝੀ ਅਤੇ ਅਨ੍ਹੇਰਾ ਹੈ। ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥ ਨਾਨਕ ਆਪ-ਹੁਦਰੇ ਪੁਰਸ਼ਾਂ ਨਾਲ ਤੋੜ ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਦੀ ਧਨ-ਦੌਲਤ ਨਾਲ ਪ੍ਰੀਤ ਤੇ ਲਗਨ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥ ਜਿਨ੍ਹਾਂ ਦੇ ਅੰਦਰ ਹੋਰਨਾ ਦੀ ਮੁਹੱਬਤ ਹੈ, ਉਹ ਪਵਿਤ੍ਰ ਪੁਰਸ਼ਾਂ ਨੂੰ ਪਿਆਰ ਨਹੀਂ ਕਰਦੇ। ਓਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥ ਉਹ ਆਉਂਦੇ ਤੇ ਜਾਂਦੇ ਅਤੇ ਆਵਾਗਉਣ ਵਿੱਚ ਭਟਕਦੇ ਹਨ ਅਤੇ ਸੁਪਨੇ ਵਿੱਚ ਭੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥ ਉਹ ਝੂਠ ਕਮਾਉਂਦੇ ਹਨ, ਉਹ ਝੁਠ ਬੋਲਦੇ ਹਨ ਅਤੇ ਝੁਠ ਨਾਲ ਜੁੜ ਕੇ ਉਹ ਝੁਠੇ ਹੋ ਜਾਂਦੇ ਹਨ। ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥ ਧਨ-ਦੌਲਤ ਦੀ ਲਗਨ ਸਮੂਹ ਤਕਲੀਫ ਹੀ ਹੈ। ਤਕਲੀਫ ਰਾਹੀਂ ਇਨਸਾਨ ਮਰਦਾ ਹੈ ਅਤੇ ਤਕਲੀਫ ਰਾਹੀਂ ਹੀ ਉਹ ਵਿਰਲਾਪ ਕਰਦਾ ਹੈ। ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥ ਨਾਨਕ ਦੁਨੀਆਂਦਾਰੀ ਅਤੇ ਵਾਹਿਗੁਰੂ ਦੇ ਪ੍ਰੇਮ ਵਿਚਕਾਰ ਕੋਈ ਮੇਲ ਨਹੀਂ, ਭਾਵੇਂ ਸਾਰੇ ਜਣੇ ਚਾਹੁੰਦੇ ਹੋਣ। ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥ ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕ ਅਮਲ ਹਨ, ਉਹ ਗੁਰਾਂ ਦੀ ਸਿਖਿਆ ਰਾਹੀਂ ਆਰਾਮ ਚੈਨ ਪਾਉਂਦੇ ਹਨ। ਪਉੜੀ ਮਃ ੫ ॥ ਪਉੜੀ ਪੰਜਵੀਂ ਪਾਤਸ਼ਾਹੀ। ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥ ਨਾਨਕ, ਸਾਧੂ ਤੇ ਖਾਮੋਸ਼ ਰਿਸ਼ੀ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ। ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥ ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ। ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ ਬੁਧੂ ਬੰਦੇ ਜੋ ਸਾਧੂਆਂ ਨਾਲ ਟੱਕਰ ਲੈਂਦੇ ਹਨ, ਆਰਾਮ ਨਹੀਂ ਪਾਉਂਦੇ। ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥ ਉਹ (ਸੰਤ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਸੜਦੇ ਹਨ। ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥ ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ? copyright GurbaniShare.com all right reserved. Email |