ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
ਬਿਜਲੀ ਦੇ ਲਿਸ਼ਕਾਰੇ ਵਾਙੂ ਛਿਨਭੰਗਰ ਹਨ ਸੰਸਾਰੀ ਅਡੰਬਰ। ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥ ਮਨ ਭਾਉਂਦੀ ਕੇਵਲ ਓਹੀ ਚੀਜ਼ ਹੈ, ਹੇ ਨਾਨਕ! ਜਿਸ ਦੁਆਰਾ ਉਸ ਮਾਲਕ ਦੇ ਨਾਮ ਦਾ ਆਰਾਧਨ ਹੋਵੇ। ਪਉੜੀ ॥ ਪਉੜੀ। ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥ ਇਨਸਾਨਾਂ ਨੇ ਸਾਰੀਆਂ ਸਿਮਰਤੀਆਂ ਅਤੇ ਸ਼ਾਸਤਰ ਖੋਜੇ ਹਨ ਪਰ ਕਿਸੇ ਨੂੰ ਭੀ ਪ੍ਰਭੂ ਦੀ ਕੀਮਤ ਦਾ ਪਤਾ ਨਹੀਂ ਲੱਗਾ। ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥ ਜੋ ਪੁਰਸ਼ ਸਤਿ ਸੰਗਤ ਨਾਲ ਮਿਲਦਾ ਹੈ, ਉਹ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦਾ ਹੈ। ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥ ਸੱਚਾ ਹੈ ਨਾਮ ਸਰਬ-ਸ਼ਕਤੀਵਾਨ ਸਿਰਜਣਹਾਰ ਦਾ। ਇਹ ਜਵਾਹਿਰਾਤ ਦੀ ਖਾਣ ਹੈ। ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥ ਜਿਸ ਜੀਵ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੈ। ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥ ਹੇ ਸੁਆਮੀ! ਆਪਣੇ ਪਰਾਹੁਣੇ ਨਾਨਕ ਨੂੰ ਸਤਿਨਾਮ ਸਫ਼ਰ-ਖ਼ਰਚ ਵਜੋਂ ਬਖ਼ਸ਼। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥ ਆਦਮੀ ਦੇ ਅੰਦਰ ਫ਼ਿਕਰ ਹੈ, ਪ੍ਰੰਤੂ ਅੱਖੀ ਵੇਖਣ ਨੂੰ ਉਹ ਖ਼ੁਸ਼ ਮਲੂਮ ਹੁੰਦਾ ਹੈ ਅਤੇ ਉਸ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ। ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥ ਨਾਨਕ ਸੱਚੇ ਨਾਮ ਦੇ ਬਗੈਰ ਕਦੇ ਕਿਸੇ ਦਾ ਗਮ ਦੁਰ ਨਹੀਂ ਹੋਇਆ। ਮਃ ੫ ॥ ਪੰਜਵੀਂ ਪਾਤਸ਼ਾਹੀ। ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥ ਕਾਫਲੇ ਜੋ ਆਪਣੇ ਨਾਲ ਲੈ ਜਾਣ ਨੂੰ ਸੱਚ ਨਹੀਂ ਲਦਦੇ ਉਹ ਠੱਗੇ ਜਾਂਦੇ ਹਨ। ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥ ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਕੇ ਅਦੁੱਤੀ ਪਰਖ ਸਿਆਣਦੇ ਹਨ ਉਨ੍ਹਾਂ ਨੂੰ ਵਧਾਈ ਮਿਲਦੀ ਹੈ। ਪਉੜੀ ॥ ਪਉੜੀ। ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥ ਸੁੰਦਰ ਹੈ ਉਹ ਜਗ੍ਹਾ ਜਿਥੇ ਪਵਿੱਤਰ ਪੁਰਸ਼ ਬੈਠਦੇ ਹਨ। ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥ ਉਹ ਆਪਣੇ ਸਰਬ ਸ਼ਕਤੀਮਾਨ ਸੁਆਮੀ ਦੀ ਟਹਿਲ ਕਮਾਉਂਦੇ ਹਨ ਤੇ ਉਨ੍ਹਾਂ ਦੇ ਸਾਰੇ ਪਾਪ ਝੜ ਜਾਂਦੇ ਹਨ। ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥ ਸਾਧੂ ਅਤੇ ਵੇਦ ਆਖਦੇ ਹਨ ਕਿ ਸ਼੍ਰੋਮਣੀ ਸਾਹਿਬ ਪਾਪੀਆਂ ਨੂੰ ਪਾਰ ਉਤਾਰਨ ਵਾਲਾ ਹੈ। ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥ ਸੰਤਾਂ ਦਾ ਪਿਆਰਾ ਤੇਰਾ ਗੁਣ ਸੁਚਕ ਨਾਮ ਹੈ। ਹਰ ਯੁਗ ਅੰਦਰ ਤੂੰ ਇਸ ਤਰ੍ਹਾਂ ਕਰਦਾ ਰਿਹਾ ਹੈਂ। ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥ ਨਾਨਕ ਇਕ ਨਾਮ ਦੀ ਹੀ ਮੰਗ ਕਰਦਾ ਹੈ। ਜੋ ਉਸ ਦੀ ਆਤਮਾ ਅਤੇ ਦੇਹਿ ਨੂੰ ਚੰਗਾ ਲਗਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥ ਚਿੜੀ ਦੇ ਚਹਿਚਹਾਉਣ ਤੇ ਪੋਹ ਫੁਟਣ ਨਾਲ ਪ੍ਰਾਣੀ ਦੇ ਅੰਦਰ ਬੜੀਆਂ ਲਹਿਰਾਂ ਚਲ ਪੈਦੀਆਂ ਹਨ। ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥ ਰੱਬ ਦੇ ਨਾਮ ਦੀ ਪ੍ਰੀਤ ਅੰਦਰ ਸਾਧੂ ਇਕ ਅਸਚਰਜ ਦ੍ਰਿਸ਼ ਸਾਜ ਲੈਂਦੇ ਹਨ। ਮਃ ੫ ॥ ਪੰਜਵੀਂ ਪਾਤਸ਼ਾਹੀ। ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥ ਗ੍ਰਹਿ ਮਹਿਲ ਤੇ ਮੌਜ ਬਹਾਰਾ ਉਥੇ ਹਨ ਜਿਥੇ ਤੂੰ ਦਿਲੋਂ ਯਾਦ ਕੀਤਾ ਜਾਂਦਾ ਹੈ। ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥ ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ। ਪਉੜੀ ॥ ਪਉੜੀ। ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥ ਵਾਹਿਗੁਰੂ ਦੀ ਦੌਲਤ ਸਚੀ ਪੁੰਜੀ ਹੈ ਕੋਈ ਟਾਂਵਾ ਟਲਾ ਹੀ ਇਸ ਨੂੰ ਸਮਝਦਾ ਹੈ। ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥ ਕੇਵਲ ਉਹੀ ਇਸ ਨੂੰ ਹਾਸਲ ਕਰਦਾ ਹੈ, ਜਿਸ ਨੂੰ ਕਿਸਮਤ ਦਾ ਲਿਖਾਰੀ ਦਿੰਦਾ ਹੈ, ਹੇ ਭਰਾਓ! ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥ ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ। ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥ ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ। ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥ ਨਾਨਕ ਕੇਵਲ ਉਹੀ ਜੀਉਂਦਾ ਹੈ ਜੋ ਇਕ ਸਾਹਿਬ ਨੂੰ ਹੀ ਸਿਞਾਣਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥ ਮੁੱਢਲੀ ਸ਼ਾਖ ਨਾਲ ਜੁੜਿਆ ਹੋਇਆ ਅੱਕ ਦੀਆਂ ਕਕੜੀਆਂ ਸੁੰਦਰ ਲਗਦੀਆਂ ਹਨ। ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥ ਆਪਣੇ ਮਾਲਕ ਨਾਲ ਪ੍ਰੀਤ ਟੁਟਣ ਤੇ ਉਨ੍ਹਾਂ ਦੇ ਹਜਾਰਾ ਹੀ ਤੁੰਬੇ ਹੋ ਜਾਂਦੇ ਹਨ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਸ਼ਾਹੀ। ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥ ਜੋ ਸਾਹਿਬ ਨੂੰ ਭੁਲਾਉਂਦੇ ਹਨ ਉਹ ਮਰ ਜਾਂਦੇ ਹਨ, ਪਰ ਉਹ ਜੜੋ ਹੀ ਨਹੀਂ ਮਰਦੇ। ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥ ਜੋ ਸਾਹਿਬ ਵਲੋਂ ਮੂੰਹ ਫੇਰਦੇ ਹਨ ਉਹ ਸੂਲੀ ਤੇ ਚੜ੍ਹੇ ਹੋਏ ਚੌਰ ਵਾਙੂ ਤਸੀਹਾ ਝੱਲਦੇ ਹਨ। ਪਉੜੀ ॥ ਪਉੜੀ। ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥ ਮੈਂ ਇਕ ਸੁਆਮੀ ਨੂੰ ਅਟਲ ਆਰਾਮ ਦਾ ਖ਼ਜ਼ਾਨਾ ਸੁਣਿਆ ਹੈ। ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥ ਵਾਹਿਗੁਰੂ ਸਮੁੰਦਰ, ਖੁਸ਼ਕ ਧਰਤੀ ਅਸਮਾਨ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਆਖਿਆ ਜਾਂਦਾ ਹੈ। ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥ ਉਹ ਸਾਰਿਆਂ ਉਚਿਆਂ ਅਤੇ ਨੀਵਿਆਂ, ਕੀੜੀ ਅਤੇ ਹਾਥੀ ਅੰਦਰ ਇਕਸਾਰ ਸੁਭਾਇਮਾਨ ਹੋ ਰਿਹਾ ਹੈ। ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥ ਮਿਤ੍ਰ, ਸਾਥੀ, ਪੁਤ੍ਰ ਅਤੇ ਸਨਬੰਧੀ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ। ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥ ਜਿਸ ਨੂੰ, ਹੇ ਨਾਨਕ! ਵਾਹਿਗੁਰੂ ਆਪਣੀ ਪਰਸੰਨਤਾ ਦੁਆਰਾ ਆਪਣਾ ਨਾਮ ਬਖਸ਼ਦਾ ਹੈ, ਉਹ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥ ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ, ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥ ਕੇਵਲ ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਸ਼ਾਹੀ। ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ ਖਾਣ ਦੇ ਦੁਖ ਅੰਦਰ ਆਦਮੀ ਦਿਨ ਰਾਤ ਭਟਕਦਾ ਫਿਰਦਾ ਹੈ। ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥ ਉਹ ਨਰਕ ਵਿੱਚ ਪੈਣ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਜਦੋਂ ਉਹ ਆਪਣੇ ਮਜਹਬੀ ਮੁਰਸ਼ਦ ਨੂੰ ਯਾਦ ਨਹੀਂ ਕਰਦਾ। ਪਉੜੀ ॥ ਪਉੜੀ। copyright GurbaniShare.com all right reserved. Email |