Page 320
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
ਉਸ ਗੁਰੂ ਦੀ ਟਹਿਲ ਕਮਾਓ ਹੇ ਜੀਵੋ! ਜਿਸ ਦੀ ਝੋਲੀ ਵਿੱਚ ਸਾਹਿਬ ਦਾ ਨਾਮ ਹੈ।

ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
ਤੁਸੀਂ ਇਥੇ ਸੁਖੀ ਰਹੋਗੇ ਅਤੇ ਏਦੂੰ ਮਗਰੋਂ ਇਹ ਤੁਹਾਡੇ ਨਾਲ ਜਾਏਗਾ।

ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
ਸਿਦਕ ਦੇ ਨਾਂ ਹਿੱਲਣ ਵਾਲੇ ਸਤੂਨ ਗੱਡ ਕੇ ਸੱਚੀ ਅਨਿਨ ਭਗਤੀ ਦਾ ਧਾਮ ਬਣਾ।

ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
ਤੂੰ ਵਿਆਪਕ ਵਾਹਿਗੁਰੂ ਦੀ ਸ਼ਰਣਾਗਤ ਸੰਭਾਲ ਇੰਜ ਰੂਹਾਨੀ ਮੰਡਲ ਅਤੇ ਮਾਦੀ ਸੰਸਾਰ ਤੈਨੂੰ ਵਧਾਈ ਦੇਣਗੇ।

ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
ਨਾਨਕ ਨੇ ਵਾਹਿਗੁਰੂ ਦੇ ਚਰਨ ਫੜੇ ਹਨ, ਅਤੇ ਉਹ ਉਸ ਦੇ ਦਰਬਾਰ ਅਗੇ ਲੰਮਾ ਪਿਆ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
ਹੇ ਮੇਰੇ ਪ੍ਰੀਤਮ! ਮੈਨੂੰ ਖੈਰ ਪਾ! ਮੰਗਤਾ ਖੈਰ ਮੰਗਦਾ ਹੈ।

ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
ਦੇਣ ਵਾਲੇ ਦਾਤੇ ਮੈਂ ਤੈਨੂੰ ਸਦੀਵ ਹੀ ਚੇਤੇ ਕੀਤਾ ਹੈ।

ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
ਵਾਹਿਗੁਰੂ ਦੇ ਅਮਾਪ ਮਾਲ-ਗੁਦਾਮ ਕਦਾਚਿੱਤ ਨਹੀਂ ਮੁਕਦੇ।

ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
ਨਾਨਕ, ਬੇਅੰਤ ਹੇ ਸੁਆਮੀ ਦਾ ਨਾਮ, ਜਿਸ ਨੇ ਸਾਰਾ ਕੁਛ ਠੀਕ ਕਰ ਦਿੱਤਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥
ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।

ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।

ਪਉੜੀ ॥
ਪਉੜੀ।

ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥
ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।

ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥
ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।

ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥
ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।

ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥
ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।

ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥
ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥
ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਤਕਲੀਫਾਂ ਮਿਟ ਜਾਂਦੀਆਂ ਹਨ।

ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥
ਨਾਨਕ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਠੀਕ ਹੋ ਜਾਂਦੇ ਹਨ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥
ਜਿਸ ਦਾ ਆਰਾਧਨ ਕਰਨ ਨਾਲ ਮੁਸੀਬਤਾ ਟਲ ਜਾਂਦੀਆਂ ਹਨ ਅਤੇ ਬੰਦੇ ਦਾ ਆਰਾਮ ਤੇ ਅਨੰਦ ਅੰਦਰ ਵਸੇਬਾ ਹੋ ਜਾਂਦਾ ਹੈ।

ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥
ਨਾਨਕ, ਤੂੰ ਹਮੇਸ਼ਾਂ ਉਸ ਵਾਹਿਗੁਰੂ ਦਾ ਸਿਮਰਨ ਕਰ ਅਤੇ ਇਹ ਮੁਹਤ ਭਰ ਲਈ ਭੀ ਉਸ ਦੇ ਨਾਮ ਨੂੰ ਨਾਂ ਭੁੱਲਾ।

ਪਉੜੀ ॥
ਪਉੜੀ।

ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
ਮੈਂ ਉਨ੍ਹਾਂ ਦੀ ਕੀਰਤੀ ਕਿਸ ਤਰ੍ਹਾਂ ਗਿਣਾ, ਜਿਨ੍ਹਾਂ ਨੇ ਆਪਣਾ ਵਾਹਿਗੁਰੂ ਸੁਆਮੀ ਪਾ ਲਿਆ ਹੈ?

ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥
ਜੋ ਸੰਤਾਂ ਦੀ ਸ਼ਰਣਾਗਤ ਸੰਭਾਲਦਾ ਹੈ, ਉਹ ਬੰਧਨਾ ਤੋਂ ਖਲਾਸੀ ਪਾ ਜਾਂਦਾ ਹੈ।

ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
ਜੋ ਅਕਾਲ ਪੁਰਖ ਦਾ ਜੱਸ ਗਾਇਨ ਕਰਦਾ ਹੈ, ਉਹ ਉਂਦਰ ਦੀਆਂ ਜੂਨੀਆਂ ਅੰਦਰ ਨਹੀਂ ਸੜਦਾ।

ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
ਜੋ ਗੁਰਾਂ ਅਤੇ ਪਰਮ ਪ੍ਰਭੂ ਨੂੰ ਮਿਲ ਪਿਆ ਹੈ, ਉਹ ਵਾਹਿਗੁਰੂ ਬਾਰੇ ਪੜ੍ਹ ਅਤੇ ਸਮਝ ਕੇ ਸਮਾਧੀ ਇਸਥਿਤ ਹੋ ਜਾਂਦਾ ਹੈ।

ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥
ਨਾਨਕ ਨੇ ਉਹ ਸੁਆਮੀ ਮਾਲਕ ਪਰਾਪਤ ਕਰ ਲਿਆ ਹੈ, ਜੋ ਪਹੁੰਚ ਤੋਂ ਪਰੇ ਅਤੇ ਬੇ-ਬਾਹ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥
ਆਦਮੀ ਆਪਣਾ ਫ਼ਰਜ਼ ਅਦਾ ਨਹੀਂ ਕਰਦਾ, ਅਤੇ ਅਵੈੜਾ ਹੋ ਸੰਸਾਰ ਅੰਦਰ ਭਟਕਦਾ ਫਿਰਦਾ ਹੈ।

ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥
ਨਾਨਕ ਨਾਮ ਨੂੰ ਭੁਲਾਉਣ ਦੁਆਰਾ ਉਸ ਨੂੰ ਆਰਾਮ ਕਿਸ ਤਰ੍ਹਾਂ ਪਰਾਪਤ ਹੋਵੇਗਾ?

ਮਃ ੫ ॥
ਪੰਜਵੀਂ ਪਾਤਸ਼ਾਹੀ।

ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥
ਪਾਪ ਦਾ ਕਉੜਾਪਣ ਸਾਰਿਆਂ ਦੇ ਅੰਦਰ ਹੈ ਅਤੇ ਜਹਾਨ ਨੂੰ ਚਿਮੜਿਆਂ ਹੋਇਆ ਹੈ।

ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥
ਨਾਨਕ, ਸਾਹਿਬ ਦੇ ਗੋਲੇ ਨੇ ਅਨੁਭਵ ਕੀਤਾ ਹੈ, ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਮਿੱਠਾ ਹੈ।

ਪਉੜੀ ॥
ਪਉੜੀ।

ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥
ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਣ ਦੁਆਰਾ ਬੰਦਾ ਪਾਰ ਉਤਰ ਜਾਂਦਾ ਹੈ।

ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ ਅਤੇ ਤਦ ਉਹ ਮੁੜ ਕੇ ਨਹੀਂ ਮਰਦਾ।

ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥
ਉਹ ਉਸ ਜ਼ਹਿਰੀਲੇ ਅਤੇ ਭਿਆਨਕ ਜਗਤ ਸਮੁੰਦਰ ਨੂੰ ਤਰ ਜਾਂਦਾ ਹੈ।

ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥
ਆਪਣੇ ਚਿੱਤ ਅੰਦਰ ਵਾਹਿਗੁਰੂ ਦੀਆਂ ਚੰਗਿਆਈਆਂ ਦਾ ਰਬੀ ਹਾਰ ਬੁਣ ਅਤੇ ਤੇਰੀ ਸਾਰੀ ਮਲੀਨਤਾ ਧੋਤੀ ਜਾਏਗੀ।

ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥
ਨਾਨਕ, ਪਰਮ ਬਲਵਾਨ ਸ਼ਰੋਮਣੀ ਸਾਹਿਬ ਆਪਣੇ ਪਿਆਰੇ ਨਾਲ ਅਭੇਦ ਹੋਇਆ ਰਹਿੰਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥
ਕਬੂਲ ਹੈ, ਉਨ੍ਹਾਂ ਦਾ ਆਗਮਨ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ।

ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥
ਵੇਲ੍ਹੀਆਂ ਗਲਾਂ ਮੇਰੇ ਮਿਤ੍ਰ ਕਿਸੇ ਕੰਮ ਨਹੀਂ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥
ਮੈਂ ਪੂਰੇ, ਪਹੁੰਚ ਤੋਂ ਪਰੇ ਅਤੇ ਅਦਭੁਤ ਸ਼੍ਰੇਸ਼ਟ ਸੁਆਮੀ ਮਾਲਕ ਨੂੰ ਵੇਖ ਲਿਆ ਹੈ।

ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥੨॥
ਪੂਰਨ ਗੁਰਾਂ ਦੀ ਦਇਆ ਦੁਆਰਾ, ਨਾਨਕ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਦੌਲਤ ਬਣਾਇਆ ਹੈ।

copyright GurbaniShare.com all right reserved. Email