ਪਉੜੀ ॥
ਪਉੜੀ। ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥ ਸਿਰ ਦੇ ਸਾਈਂ ਨਾਲ ਧੋਖਾ ਕੰਮ ਨਹੀਂ ਆਉਂਦਾ। ਲਾਲਚ ਅਤੇ ਸੰਸਾਰੀ ਮਮਤਾ ਰਾਹੀਂ ਪ੍ਰਾਣੀ ਤਬਾਹ ਹੋ ਜਾਂਦਾ ਹੈ। ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥ ਇਨਸਾਨ ਮੰਦੇ ਅਮਲ ਕਮਾਉਂਦੇ ਹਨ ਅਤੇ ਧਨ-ਦੌਲਤ ਦੇ ਹੰਕਾਰ ਅੰਦਰ ਸੌ ਰਹੇ ਹਨ। ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥ ਮੁੜ ਮੁੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ ਅਤੇ ਮੌਤ ਦੇ ਰਸਤੇ ਤੇ ਛਡ ਦਿਤੇ ਜਾਂਦੇ ਹਨ। ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥ ਤਕਲੀਫ ਨਾਲ ਜੋਤੇ ਹੋਏ ਉਹ ਆਪਣੇ ਅਮਲਾਂ ਦਾ ਫਲ ਪਾਉਂਦੇ ਹਨ। ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥੧੨॥ ਨਾਨਕ, ਮਾੜੇ ਹਨ ਸਾਰੇ ਹੀ ਮੌਸਮ, ਜਦ ਇਨਸਾਨ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥ ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਉਹ ਸ਼੍ਰੇਸ਼ਟ ਆਰਾਮ ਵਿੱਚ ਵਿਚਰਦਾ ਹੈ, ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥੧॥ ਅਤੇ ਨਾਮ ਦੀ ਉਸਤਤੀ ਕਰਨ ਦੁਆਰਾ ਇਨਸਾਨ ਦਾ ਚਿੱਤ ਤੇ ਸਰੀਰ ਠੰਢੇ ਹੋ ਜਾਂਦੇ ਹਨ। ਹੇ ਨਾਨਕ! ਮਃ ੫ ॥ ਪੰਜਵੀਂ ਪਾਤਸ਼ਾਹੀ। ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥ ਪ੍ਰਾਣੀ ਹਮੇਸ਼ਾਂ ਲੋਭ ਨਾਲ ਭਰਿਆ ਭਟਕਦਾ ਫਿਰਦਾ ਹੈ ਅਤੇ ਕੋਈ ਭੀ ਨੇਕ ਅਮਲ ਨਹੀਂ ਕਮਾਉਂਦਾ। ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥੨॥ ਨਾਨਕ ਉਹ ਸਾਹਿਬ ਉਸ ਦੇ ਚਿੱਤ ਅੰਦਰ ਵਸਦਾ ਹੈ, ਜਿਸ ਨੂੰ ਗੁਰੂ ਜੀ ਮਿਲ ਪੈਦੇ ਹਨ। ਪਉੜੀ ॥ ਪਉੜੀ। ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥ ਤਲਖ ਹਨ, ਹੋਰ ਸਾਰੀਆਂ ਚੀਜ਼ਾਂ। ਕੇਵਲ ਸੱਚੇ ਸੁਆਮੀ ਦਾ ਨਾਮ ਹੀ ਮਿੱਠਾ ਹੈ। ਸਾਦੁ ਆਇਆ ਤਿਨ ਹਰਿ ਜਨਾਂ ਚਖਿ ਸਾਧੀ ਡਿਠਾ ॥ ਉਹ ਰੱਬ ਦੇ ਬੰਦੇ ਅਤੇ ਸੰਤ, ਜੋ ਇਸ ਨੂੰ ਛਕਦੇ ਹਨ, ਉਸ ਦੇ ਸੁਆਦ ਨੂੰ ਅਨੁਭਵ ਕਰਦੇ ਹਨ। ਪਾਰਬ੍ਰਹਮਿ ਜਿਸੁ ਲਿਖਿਆ ਮਨਿ ਤਿਸੈ ਵੁਠਾ ॥ ਨਾਮ ਉਸ ਦੇ ਹਿਰਦੇ ਅੰਦਰ ਵਸਦਾ ਹੈ, ਜਿਸ ਦੇ ਲਈ ਸ਼ਰੋਮਣੀ ਸਾਹਿਬ ਨੇ ਐਸਾ ਲਿਖ ਛਡਿਆ ਹੈ। ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥ ਉਹ ਹੋਰਸ ਦੀ ਪ੍ਰੀਤ ਨੂੰ ਮੇਟ ਸੁਟਦਾ ਹੈ ਅਤੇ ਅਦੁੱਤੀ ਪਵਿੱਤ੍ਰ ਨੂੰ ਹਰ ਥਾਂ ਵਿਆਪਕ ਵੇਖਦਾ ਹੈ। ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥੧੩॥ ਹੱਥ ਬੰਨ੍ਹ ਕੇ ਨਾਨਕ ਰੱਬ ਦੇ ਨਾਮ ਦੀ ਯਾਚਨਾ ਕਰਦਾ ਹੈ ਜੋ ਕਿ ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਉਸ ਨੂੰ ਬਖਸ਼ਿਆ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥ ਉਹੀ ਸਭ ਤੋਂ ਸਰੇਸ਼ਟ ਮੰਗਣਾ ਹੈ, ਜੋ ਇਕ ਸੁਆਮੀ ਨੂੰ ਮੰਗਣਾ ਹੈ। ਗਾਲ੍ਹ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥ ਮਾਲਕ ਦੇ ਨਾਮ ਦੇ ਬਗੈਰ, ਹੇ ਨਾਨਕ! ਹੋਰ ਸਾਰੀਆਂ ਗਲਾਂ ਬਾਤਾਂ ਪਾਪ ਭਰੀਆਂ ਹਨ। ਮਃ ੫ ॥ ਪੰਜਵੀਂ ਪਾਤਸ਼ਾਹੀ। ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥ ਕੋਈ ਟਾਵਾਂ ਹੀ ਰੱਬ ਦਾ ਸਿਆਣੂ ਹੈ, ਜਿਸ ਦਾ ਚਿੱਤ ਉਸ ਦੀ ਪ੍ਰੀਤ ਨਾਲ ਵਿੰਨਿ੍ਹਆ ਹੋਇਆ ਹੈ। ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥ ਹਮਵਾਰ ਕੋਮਲ ਹੋਵੇਗਾ ਰਸਤਾ ਹੇ ਨਾਨਕ! ਜੇਕਰ ਸਾਧੂ ਗੁਰਦੇਵ ਜੀ ਮਿਲਾਉਣ ਵਾਲੇ ਹੋਣ। ਪਉੜੀ ॥ ਪਉੜੀ। ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥ ਮੇਰੀ ਜਿੰਦੜੀਏ! ਤੂੰ ਉਸ ਦੀ ਚਾਕਰੀ ਕਮਾ, ਜੋ ਦਾਤਾਰ ਅਤੇ ਬਖਸ਼ਣਹਾਰ ਹੈ। ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥ ਸੰਸਾਰ ਦੇ ਰਖਿਅਕ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ। ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥ ਸੰਤ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਦਰਸਾਇਆ ਹੈ ਅਤੇ ਇਸ ਲਈ ਮੈਂ ਗੁਰਬਾਣੀ ਦਾ ਧਿਆਨ ਧਾਰਦਾ ਹਾਂ! ਮਾਇਆ ਸੁਆਦ ਸਭਿ ਫਿਕਿਆ ਹਰਿ ਮਨਿ ਭਾਵੰਦੁ ॥ ਧਨ-ਦੌਲਤ ਦੇ ਰਸ ਸਾਰੇ ਫਿਕੇ ਹਨ। ਕੇਵਲ ਭਗਵਾਨ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥੧੪॥ ਤੂੰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ, ਹੇ ਨਾਨਕ, ਜਿਸ ਨੇ ਤੈਨੂੰ ਜਿੰਦ ਜਾਨ ਦੀ ਦਾਤਿ ਬਖਸ਼ੀ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਵਤ ਲਗੀ ਸਚੇ ਨਾਮ ਕੀ ਜੋ ਬੀਜੇ ਸੋ ਖਾਇ ॥ ਸਤਿਨਾਮ ਦੇ ਬੀਜਣ ਦਾ ਮੁਨਾਸਬ ਵੇਲਾ ਆ ਪੁੱਜਾ ਹੈ। ਜੋ ਕੋਈ ਇਸ ਨੂੰ ਬੀਜੇਗਾ, ਓਹੀ ਫਲ ਪਾਵੇਗਾ। ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥੧॥ ਕੇਵਲ ਓਹੀ ਇਸ ਨੂੰ ਪਾਉਂਦਾ (ਬੀਜਦਾ) ਹੈ, ਜਿਸ ਦੇ ਭਾਗਾਂ ਵਿੱਚ ਐਕੁਰ ਲਿਖਿਆ ਹੋਇਆ ਹੈ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਸ਼ਾਹੀ। ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥ ਜੇਕਰ ਬੰਦੇ ਨੇ ਮੰਗਣਾ ਹੈ, ਤਦ ਉਸ ਨੂੰ ਇਕ ਸੱਚਾ ਨਾਮ ਹੀ ਮੰਗਣਾ ਚਾਹੀਦਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਸਾਈਂ ਖੁਦ ਆਪਣੀ ਖੁਸ਼ੀ ਰਾਹੀਂ ਦਿੰਦਾ ਹੈ। ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥੨॥ ਨਾਨਕ ਨਾਮ ਸੁਆਮੀ ਦੀ ਬਖਸ਼ੀਸ਼ ਹੈ, ਜਿਸ ਨੂੰ ਚੱਖਣ ਦੁਆਰਾ ਆਤਮਾ ਰੱਜ ਜਾਂਦੀ ਹੈ। ਪਉੜੀ ॥ ਪਉੜੀ। ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥ ਕੇਵਲ ਓਹੀ ਸੰਸਾਰ ਅੰਦਰ ਨਫ਼ਾ ਕਮਾਉਂਦੇ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਹੈ। ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥ ਉਹ ਹੋਰਸੁ ਦੀ ਪ੍ਰੀਤ ਨੂੰ ਜਾਣਦੇ ਹੀ ਨਹੀਂ ਅਤੇ ਕੇਵਲ ਸੱਚੇ ਸੁਆਮੀ ਵਿੱਚ ਹੀ ਉਮੀਦ ਰੱਖਦੇ ਹਨ। ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥ ਹੋਰ ਸਾਰੀਆਂ ਖਾਹਿਸ਼ਾਂ ਨਵਿਰਤ ਕਰਕੇ, ਉਹ ਕੇਵਲ ਸਦੀਵੀ ਸਥਿਰ ਸੁਆਮੀ ਦੀ ਸੇਵਾ ਕਰਦੇ ਹਨ। ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥ ਬੇਫ਼ਾਇਦਾ ਹੈ ਉਸ ਦਾ ਸੁਆਸ, ਜੋ ਉਚੇ ਸੁਆਮੀ ਨੂੰ ਭੁਲਾਉਂਦਾ ਹੈ। ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥੧੫॥ ਨਾਨਕ ਉਸ ਤੋਂ ਸਦਕੇ ਜਾਂਦਾ ਹੈ ਜੋ ਆਪਣੇ ਗੋਲੇ ਨੂੰ ਆਪਣੀ ਛਾਤੀ ਨਾਲ ਲਾ ਕੇ ਬਚਾਉਂਦਾ ਹੈ। ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਸ਼ਾਹੀ। ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥ ਸ਼੍ਰੋਮਣੀ ਸਾਹਿਬ ਦੀ ਐਸ ਤਰ੍ਹਾਂ ਰਜ਼ਾ ਹੋਈ ਅਤੇ ਬਾਰਸ਼ ਆਪਣੇ ਆਪ ਹੀ ਹੋਣ ਲੱਗ ਪਈ। ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥ ਘਣੇਰਾ ਦਾਣਾ ਤੇ ਦੌਲਤ ਪੈਦਾ ਹੋਏ ਅਤੇ ਧਰਤੀ ਚੰਗੀ ਤਰ੍ਹਾਂ ਧ੍ਰਾਪ ਅਤੇ ਸੰਤੁਸ਼ਟ ਹੋ ਗਈ। ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ ॥ ਸਾਧੂ, ਹਮੇਸ਼ਾਂ, ਹਮੇਸ਼ਾਂ ਹੀ ਸੁਆਮੀ ਦਾ ਜੱਸ ਉਚਾਰਦਾ ਹੈ, ਅਤੇ ਉਸ ਦੇ ਕਸ਼ਟ ਤੇ ਗਰੀਬੀ ਦੂਰ ਦੌੜ ਗਏ ਹਨ। ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥ ਪ੍ਰਾਣੀ ਉਹ ਕੁਛ ਪਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਉਸ ਦੇ ਭਾਣੇ ਅਨੁਸਾਰ ਉਹ ਹਾਸਲ ਕਰਦਾ ਹੈ। ਪਰਮੇਸਰਿ ਜੀਵਾਲਿਆ ਨਾਨਕ ਤਿਸੈ ਧਿਆਇ ॥੧॥ ਤੂੰ ਉਸ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਜਿਸ ਨੇ ਤੈਨੂੰ ਜੀਉਂਦੇ ਜਾਗਦੇ ਰਖਿਆ ਹੈ। ਮਃ ੫ ॥ ਪੰਜਵੀਂ ਪਾਤਸ਼ਾਹੀ। ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥ ਅਬਿਨਾਸੀ ਦਰਜਾ ਪਾਉਣ ਲਈ ਤੂੰ ਇਕ ਪਵਿੱਤ੍ਰ ਪ੍ਰਭੂ ਦਾ ਅਰਾਧਨ ਕਰ। copyright GurbaniShare.com all right reserved. Email |