ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥
ਜਿਵੇਂ ਮੈਂ ਆਪਣੀ ਮਾਤਾ ਦੇ ਪੇਟ ਵਿੱਚ ਪਾਇਆ ਗਿਆ ਸਾਂ। ਠਹਿਰਾਓ। ਜੋਗੀ ਜਤੀ ਤਪੀ ਬ੍ਰਹਮਚਾਰੀ ॥ ਮੈਂ ਯੋਗੀ, ਸਤੀ, ਤਪੀਸਰ ਤੇ ਪ੍ਰਹੇਜ਼ਗਾਰ ਬਣਿਆ। ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥ ਕਦੇ ਮੈਂ ਤਖਤ ਦਾ ਸੁਆਮੀ, ਪਾਤਸ਼ਾਹ ਬਣਿਆਂ ਤੇ ਕਦੇ ਮੰਗਤਾ। ਸਾਕਤ ਮਰਹਿ ਸੰਤ ਸਭਿ ਜੀਵਹਿ ॥ ਮਾਇਆ ਦੇ ਊਪਾਸ਼ਕ ਮਰ ਜਾਣਗੇ ਪ੍ਰੰਤੂ ਸਾਧੂ ਸਾਰੇ ਜੀਉਂਦੇ ਰਹਿਣਗੇ, ਰਾਮ ਰਸਾਇਨੁ ਰਸਨਾ ਪੀਵਹਿ ॥੩॥ ਅਤੇ ਆਪਣੀਆਂ ਜੀਭਾਂ ਨਾਲ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਨਗੇ। ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਕਬੀਰ ਆਖਦਾ ਹੈ, ਮੇਰੇ ਮਾਲਕ ਮੇਰੇ ਉਤੇ ਮਿਹਰਬਾਨੀ ਕਰ। ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ ਮੈਂ ਹੰਭ ਗਿਆ ਹਾਂ, ਹੁਣ ਮੈਨੂੰ ਪੂਰਨਤਾ ਬਖਸ਼। ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥ ਗਉੜੀ ਕਬੀਰ ਜੀ ਨਾਲ ਮਿਲਾ ਕੇ ਪੰਜਵੀਂ ਪਾਤਿਸ਼ਾਹੀ। ਐਸੋ ਅਚਰਜੁ ਦੇਖਿਓ ਕਬੀਰ ॥ ਕਬੀਰ ਐਹੋ ਜਿਹੇ ਅਸਚਰਜ ਵੇਖੇ ਹਨ। ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥ ਦਹੀਂ ਦੇ ਭੁਲੇਖੇ ਅੰਦਰ ਆਦਮੀ ਪਾਣੀ ਨੂੰ ਰਿੜਕ ਰਿਹਾ ਹੈ। ਠਹਿਰਾਓ। ਹਰੀ ਅੰਗੂਰੀ ਗਦਹਾ ਚਰੈ ॥ ਖੋਤਾ ਕੱਚੀਆਂ ਕਚਾਰ ਕਰੂੰਬਲਾਂ ਚਰਦਾ ਹੈ, ਨਿਤ ਉਠਿ ਹਾਸੈ ਹੀਗੈ ਮਰੈ ॥੧॥ ਅਤੇ ਹਰ ਰੋਜ਼ ਊਠ ਕੇ ਹੱਸਦਾ, ਹੀਗਦਾ ਅਤੇ ਓੜਕ ਮਰ ਜਾਂਦਾ ਹੈ। ਮਾਤਾ ਭੈਸਾ ਅੰਮੁਹਾ ਜਾਇ ॥ ਮਤਵਾਲਾ ਝੋਟਾ ਅਮੋੜ ਭੱਜਿਆ ਫਿਰਦਾ ਹੈ। ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥ ਉਹ ਨੱਚਦਾ ਟੱਪਦਾ, ਖਾਂਦਾ ਅਤੇ ਆਖਰ ਨੂੰ ਨਰਕ ਵਿੱਚ ਪੈ ਜਾਂਦਾ ਹੈ। ਕਹੁ ਕਬੀਰ ਪਰਗਟੁ ਭਈ ਖੇਡ ॥ ਕਬੀਰ ਜੀ ਆਖਦੇ ਹਨਇਕ ਅਤਭੁਤ ਖੇਲ ਜਾਹਰ ਹੋ ਆਈ ਹੈ, ਲੇਲੇ ਕਉ ਚੂਘੈ ਨਿਤ ਭੇਡ ॥੩॥ ਭੇਡ ਹਮੇਸ਼ਾਂ ਆਪਣੀ ਛੇਲੀ ਨੂੰ ਚੁੰਘਦੀ ਹੈ। ਰਾਮ ਰਮਤ ਮਤਿ ਪਰਗਟੀ ਆਈ ॥ ਸਾਈਂ ਦਾ ਨਾਮ ਉਚਾਰਨ ਕਰਨ ਨਾਲ ਮੇਰੀ ਬੁੱਧ ਰੌਸ਼ਨ ਹੋ ਗਈ ਹੈ। ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥ ਕਬੀਰ ਆਖਦਾ ਹੈ, ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ। ਗਉੜੀ ਕਬੀਰ ਜੀ ਪੰਚਪਦੇ ॥ ਗਉੜੀ ਕਬੀਰ ਜੀ। ਪੰਚਪਦੇ। ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥ ਮੈਂ ਉਸ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਨੂੰ ਤਿਆਗ ਬਾਹਰਵਾਰ ਚਲੀ ਜਾਂਦੀ ਹੈ, ਪੂਰਬ ਜਨਮ ਹਉ ਤਪ ਕਾ ਹੀਨਾ ॥੧॥ ਕਿਉਂਕਿ ਮੈਂ ਪਿਛਲੇ ਜੀਵਨ ਵਿੱਚ ਕਰੜੀ ਘਾਲ ਨਹੀਂ ਕਮਾਈ ਸੀ। ਅਬ ਕਹੁ ਰਾਮ ਕਵਨ ਗਤਿ ਮੋਰੀ ॥ ਹੁਣ ਦੱਸ ਹੇ ਪ੍ਰਭੂ! ਮੇਰੀ ਦਸ਼ਾ ਕੀ ਹੋਏਗੀ? ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥ ਲੋਕ ਮੈਨੂੰ ਆਖਦੇ ਹਨ ਕਿ ਜਦ ਮੈਂ ਬਨਾਰਸ ਛੱਡਿਆ ਮੇਰੀ ਅਕਲ ਮਾਰੀ ਗਈ ਸੀ। ਠਹਿਰਾਓ। ਸਗਲ ਜਨਮੁ ਸਿਵ ਪੁਰੀ ਗਵਾਇਆ ॥ ਮੈਂ ਆਪਣਾ ਸਾਰਾ ਜੀਵਨ ਸ਼ਿਵਜੀ ਦੇ ਸ਼ਹਿਰ ਵਿੱਚ ਗੁਆ ਲਿਆ ਹੈ। ਮਰਤੀ ਬਾਰ ਮਗਹਰਿ ਉਠਿ ਆਇਆ ॥੨॥ ਮਰਨ ਵੇਲੇ ਮੈਂ ਮਗਹਰ ਨੂੰ ਉਠਾ ਕੇ ਆ ਗਿਆ ਹਾਂ। ਬਹੁਤੁ ਬਰਸ ਤਪੁ ਕੀਆ ਕਾਸੀ ॥ ਘਣੇਰੇ ਸਾਲ ਮੈਂ ਕਾਂਸ਼ੀ (ਬਨਾਰਸ) ਵਿੱਚ ਤਪੱਸਿਆ ਕੀਤੀ। ਮਰਨੁ ਭਇਆ ਮਗਹਰ ਕੀ ਬਾਸੀ ॥੩॥ ਹੁਣ ਜਦ ਮਰਨ ਨੂੰ ਆ ਢੁਕਿਆ ਹਾਂ, ਮੈਂ ਮਗਹਰ ਆ ਕੇ ਨਿਵਾਸ ਕਰ ਲਿਆ ਹੈ। ਕਾਸੀ ਮਗਹਰ ਸਮ ਬੀਚਾਰੀ ॥ ਬਨਾਰਸ ਅਤੇ ਮਗਹਰ ਮੈਂ ਇਕਸਾਰ ਖਿਆਲ ਕਰਦਾ ਹਾਂ। ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥ ਅਲਪ ਅਨੁਰਾਗ ਵਾਲਾ ਬੰਦਾ ਕਿਸ ਤਰ੍ਹਾਂ ਤਰ ਸਕਦਾ ਹੈ? ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥ ਕਬੀਰ ਜੀ ਆਖਦੇ ਹਨ, ਮੇਰਾ ਗੁਰੂ ਗਣੇਸ਼, ਸ਼ਿਵਜੀ ਅਤੇ ਸਾਰੇ ਹੀ ਜਾਣਦੇ ਹਨ, ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥ ਕਿ ਕਬੀਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੋਇਆ ਮਰ ਗਿਆ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਚੋਆ ਚੰਦਨ ਮਰਦਨ ਅੰਗਾ ॥ ਜਿਸ ਦੇਹਿ ਦੇ ਅੰਗਾਂ ਨੂੰ ਚੰਨਣ ਦਾ ਅਰਕ ਮਲਿਆ ਜਾਂਦਾ ਹੈ, ਸੋ ਤਨੁ ਜਲੈ ਕਾਠ ਕੈ ਸੰਗਾ ॥੧॥ ਉਹ ਅੰਤ ਲਕੜੀਆਂ ਨਾਲ ਸਾੜ ਦਿੱਤੀ ਜਾਂਦੀ ਹੈ। ਇਸੁ ਤਨ ਧਨ ਕੀ ਕਵਨ ਬਡਾਈ ॥ ਇਸ ਦੇਹਿ ਅਤੇ ਦੌਲਤ ਅੰਦਰ ਹੰਕਾਰ ਕਰਨ ਵਾਲੀ ਕਿਹੜੀ ਸ਼ੈ ਹੈ? ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥ ਉਹ ਜਮੀਨ ਤੇ ਪਏ ਰਹਿ ਜਾਂਦੇ ਹਨ ਅਤੇ ਪ੍ਰਾਣੀ ਦੇ ਨਾਲ ਪ੍ਰਲੋਕ ਨੂੰ ਨਹੀਂ ਜਾਂਦੇ। ਠਹਿਰਾਓ। ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥ ਜੋ ਰਾਤਰੀ ਨੂੰ ਸੌਦੇਂ ਹਨ ਤੇ ਦਿਨ ਨੂੰ ਕੰਮ ਕਰਦੇ ਹਨ, ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥ ਅਤੇ ਇਕ ਮੁਹਤ ਭਰ ਭੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ, ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥ ਜੋ ਆਪਣੇ ਹੱਥ ਵਿੱਚ ਪਤੰਗ ਦੀ ਰੱਸੀ ਫੜੀ ਰੱਖਦੇ ਹਨ ਅਤੇ ਆਪਣੇ ਮੂੰਹ ਨਾਲ ਪਾਨ ਚੱਬਦੇ ਹਨ, ਮਰਤੀ ਬਾਰ ਕਸਿ ਬਾਧਿਓ ਚੋਰ ॥੩॥ ਉਹ ਮਰਨ ਦੇ ਵੇਲੇ ਤਸਕਰਾਂ ਦੀ ਮਾਨਿੰਦ ਖਿੱਚ ਕੇ ਨਰੜੇ ਜਾਂਦੇ ਹਨ। ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥ ਗੁਰਾਂ ਦੀ ਸਿਖਿਆ ਤਾਬੇ ਅਤੇ ਪ੍ਰੇਮ ਅੰਦਰ ਭਿੱਜ ਜੇਕਰ ਤੂੰ ਹਰੀ ਦਾ ਜੱਸ ਗਾਇਨ ਕਰੇਂ, ਰਾਮੈ ਰਾਮ ਰਮਤ ਸੁਖੁ ਪਾਵੈ ॥੪॥ ਅਤੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰੇਂ ਤਾਂ ਤੂੰ ਆਰਾਮ ਪ੍ਰਾਪਤ ਕਰ ਲਵੇਗਾਂ। ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥ ਜਿਸ ਦੇ ਅੰਦਰ ਮਿਹਰ ਧਾਰ ਕੇ ਪ੍ਰਭੂ ਆਪਣਾ ਨਾਮ ਪੱਕਾ ਕਰਦਾ ਹੈ, ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥ ਉਹ ਵਾਹਿਗੁਰੂ ਮਾਲਕ ਦੀ ਮਹਿਕ ਅਤੇ ਖੁਸ਼ਬੂ ਨੂੰ ਆਪਣੇ ਦਿਲ ਅੰਦਰ ਟਿਕਾ ਲੈਂਦਾ ਹੈ। ਕਹਤ ਕਬੀਰ ਚੇਤਿ ਰੇ ਅੰਧਾ ॥ ਕਬੀਰ ਜੀ ਆਖਦੇ ਹਨ, ਤੂੰ ਆਪਣੇ ਸੁਆਮੀ ਦਾ ਚਿੰਤਨ ਕਰ, ਹੇ ਮੁਨਾਖੇ ਮਨੁੱਖ! ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥ ਸੱਚਾ ਹੈ ਸੁਆਮੀ ਅਤੇ ਕੂੜੇ ਹਨ ਸਮੂਹ ਸੰਸਾਰੀ ਵਿਹਾਰ। ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥ ਗਉੜੀ ਕਬੀਰ ਜੀ। ਤਿਪਦੇ ਅਤੇ ਚੌਪਦੇ। ਜਮ ਤੇ ਉਲਟਿ ਭਏ ਹੈ ਰਾਮ ॥ ਮੌਤ ਦੀ ਵੱਲ ਜਾਣ ਦੀ ਥਾਂ ਮੈਂ ਹੁਣ ਸੁਆਮੀ ਵੱਲ ਵਾਗ ਮੋੜ ਲਈ ਹੈ। ਦੁਖ ਬਿਨਸੇ ਸੁਖ ਕੀਓ ਬਿਸਰਾਮ ॥ ਪੀੜ ਮਿਟ ਗਈ ਹੈ ਅਤੇ ਮੈਂ ਆਰਾਮ ਅੰਦਰ ਵੱਸਦਾ ਹਾਂ। ਬੈਰੀ ਉਲਟਿ ਭਏ ਹੈ ਮੀਤਾ ॥ ਮੇਰੇ ਦੁਸ਼ਮਨ ਬਦਲ ਕੇ ਮੇਰੇ ਸਜਣ ਬਣ ਗਏ ਹਨ। ਸਾਕਤ ਉਲਟਿ ਸੁਜਨ ਭਏ ਚੀਤਾ ॥੧॥ ਪਤਿਤ ਪੁਰਸ਼ ਬਦਲ ਕੇ ਦਿਲੋਂ ਭਲੇ ਲੋਕ ਹੋ ਗਏ ਹਨ। ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥ ਮੈਂ ਹੁਣ, ਹਰ ਸ਼ੈ ਨੂੰ ਆਰਾਮ ਦੇਣ ਵਾਲੀ ਜਾਣਦਾ ਹਾਂ। ਸਾਂਤਿ ਭਈ ਜਬ ਗੋਬਿਦੁ ਜਾਨਿਆ ॥੧॥ ਰਹਾਉ ॥ ਜਦੋਂ ਦਾ ਮੈਂ ਸ੍ਰਿਸ਼ਟੀ ਦੇ ਰੱਖਿਅਕ ਨੂੰ ਅਨੁਭਵ ਕਰ ਲਿਆ ਹੈ, ਮੇਰੇ ਉਤੇ ਠੰਢ-ਚੈਨ ਵਰਤ ਗਈ ਹੈ। ਠਹਿਰਾਓ। ਤਨ ਮਹਿ ਹੋਤੀ ਕੋਟਿ ਉਪਾਧਿ ॥ ਸਰੀਰ ਅੰਦਰ ਕ੍ਰੋੜਾ ਹੀ ਰੋਗ ਸਨ। copyright GurbaniShare.com all right reserved. Email |