ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
ਆਤਮਕ ਅਨ੍ਹੇਰੇ ਅੰਦਰ ਆਦਮੀ ਕਦਾਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ। ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥ ਪਾਤਿਸ਼ਾਹ ਅਤੇ ਕੰਗਾਲ ਦੋਵੇਂ ਇਕਸਾਰ ਰੋਂਦੇ ਹਨ। ਜਉ ਪੈ ਰਸਨਾ ਰਾਮੁ ਨ ਕਹਿਬੋ ॥ ਜਦ ਤਾਂਈ ਇਨਸਾਨ ਦੀ ਜੀਭ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ, ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥ ਉਹ ਆਉਂਦਾ ਜਾਂਦਾ ਅਤੇ ਵਿਰਲਾਪ ਕਰਦਾ ਰਹਿੰਦਾ ਹੈ। ਠਹਿਰਾਉ। ਜਸ ਦੇਖੀਐ ਤਰਵਰ ਕੀ ਛਾਇਆ ॥ ਦੌਲਤ ਜੋ ਦਰਖਤ ਦੀ ਛਾਂ ਦੀ ਤਰ੍ਹਾਂ ਜਾਪਦੀ ਹੈ, ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥ ਦੱਸੋ ਖਾਂ! ਜਦ ਜਿੰਦੜੀ ਕੂਚ ਕਰ ਜਾਂਦੀ ਹੈ, ਕੀਹਦੀ ਹੋਏਗੀ? ਜਸ ਜੰਤੀ ਮਹਿ ਜੀਉ ਸਮਾਨਾ ॥ ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਹੈ, ਏਸੇ ਤਰ੍ਹਾਂ ਹੀ ਜਿੰਦ ਜਾਨ ਦੇਹ ਅੰਦਰ ਹੈ, ਮੂਏ ਮਰਮੁ ਕੋ ਕਾ ਕਰ ਜਾਨਾ ॥੩॥ ਇਸ ਲਈ ਮਰਿਆ ਹੋਇਆ ਦੇ ਭੇਤ ਨੂੰ ਕੋਈ ਕਿਸ ਤਰ੍ਹਾਂ ਜਾਣ ਸਕਦਾ ਹੈ? ਹੰਸਾ ਸਰਵਰੁ ਕਾਲੁ ਸਰੀਰ ॥ ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ ਇਸ ਤਰ੍ਹਾਂ ਹੀ ਮੌਤ ਬੰਦੇ ਦੀ ਦੇਹਿ ਉਤੇ ਮੰਡਲਾਉਂਦੀ ਹੈ। ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ, ਹੇ ਕਬੀਰ! ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥ ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ। ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥ ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ। ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥ ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ। ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥ ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ। ਤਟਿ ਤੀਰਥਿ ਨਹੀ ਮਨੁ ਪਤੀਆਇ ॥ ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ। ਚਾਰ ਅਚਾਰ ਰਹੇ ਉਰਝਾਇ ॥੨॥ ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ। ਪਾਪ ਪੁੰਨ ਦੁਇ ਏਕ ਸਮਾਨ ॥ ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ। ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥ ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ। ਕਬੀਰ ਨਿਰਗੁਣ ਨਾਮ ਨ ਰੋਸੁ ॥ ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ। ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥ ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਜੋ ਜਨ ਪਰਮਿਤਿ ਪਰਮਨੁ ਜਾਨਾ ॥ ਜਿਹੜਾ ਬੰਦਾ ਬੇ-ਅੰਦਾਜ਼ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ, ਬਾਤਨ ਹੀ ਬੈਕੁੰਠ ਸਮਾਨਾ ॥੧॥ ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ। ਨਾ ਜਾਨਾ ਬੈਕੁੰਠ ਕਹਾ ਹੀ ॥ ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ। ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥ ਹਰ ਕੋਈ ਆਖਦਾ ਹੈ ਕਿ ਉਹ ਓਥੇ ਜਾਣਾ ਤੇ ਪਹੁੰਚਣਾ ਚਾਹੁੰਦਾ ਹੈ। ਕਹਨ ਕਹਾਵਨ ਨਹ ਪਤੀਅਈ ਹੈ ॥ ਨਿਰੀਆਂ ਗੱਲਾਂ ਬਾਤਾਂ ਨਾਲ ਮਨੁੱਖ ਦੇ ਮਨ ਦੀ ਤਸੱਲੀ ਨਹੀਂ ਹੁੰਦੀ, ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥ ਜਦ ਹੰਕਾਰ ਨਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ। ਜਬ ਲਗੁ ਮਨਿ ਬੈਕੁੰਠ ਕੀ ਆਸ ॥ ਜਦ ਤਾਂਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਖਾਹਿਸ਼ ਹੈ, ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥ ਓਦੋਂ ਤਾਂਈ ਉਸ ਦਾ ਵਸੇਬਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ। ਕਹੁ ਕਬੀਰ ਇਹ ਕਹੀਐ ਕਾਹਿ ॥ ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦਸਾਂ, ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥ ਕਿ ਸਤਿ ਸੰਗਤ ਹੀ ਮਾਲਕ ਦਾ ਮੰਦਰ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਉਪਜੈ ਨਿਪਜੈ ਨਿਪਜਿ ਸਮਾਈ ॥ ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ। ਨੈਨਹ ਦੇਖਤ ਇਹੁ ਜਗੁ ਜਾਈ ॥੧॥ ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ। ਲਾਜ ਨ ਮਰਹੁ ਕਹਹੁ ਘਰੁ ਮੇਰਾ ॥ ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ। ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥ ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ। ਅਨਿਕ ਜਤਨ ਕਰਿ ਕਾਇਆ ਪਾਲੀ ॥ ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ, ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥ ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ। ਚੋਆ ਚੰਦਨੁ ਮਰਦਨ ਅੰਗਾ ॥ ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ, ਸੋ ਤਨੁ ਜਲੈ ਕਾਠ ਕੈ ਸੰਗਾ ॥੩॥ ਲੱਕੜੀਆਂ ਨਾਲ ਮੱਚ ਜਾਂਦੀ ਹੈ। ਕਹੁ ਕਬੀਰ ਸੁਨਹੁ ਰੇ ਗੁਨੀਆ ॥ ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ! ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥ ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਅਵਰ ਮੂਏ ਕਿਆ ਸੋਗੁ ਕਰੀਜੈ ॥ ਜਦ ਹੋਰ ਕੋਈ ਮਰਦਾ ਹੈ, ਤੂੰ ਕਿਉਂ ਸ਼ੋਕ ਕਰਦਾ ਹੈ? ਤਉ ਕੀਜੈ ਜਉ ਆਪਨ ਜੀਜੈ ॥੧॥ ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ। ਮੈ ਨ ਮਰਉ ਮਰਿਬੋ ਸੰਸਾਰਾ ॥ ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ, ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥ ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ। ਇਆ ਦੇਹੀ ਪਰਮਲ ਮਹਕੰਦਾ ॥ ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ ਤਾ ਸੁਖ ਬਿਸਰੇ ਪਰਮਾਨੰਦਾ ॥੨॥ ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ। ਕੂਅਟਾ ਏਕੁ ਪੰਚ ਪਨਿਹਾਰੀ ॥ ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ। ਟੂਟੀ ਲਾਜੁ ਭਰੈ ਮਤਿ ਹਾਰੀ ॥੩॥ ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ। ਕਹੁ ਕਬੀਰ ਇਕ ਬੁਧਿ ਬੀਚਾਰੀ ॥ ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ। ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥ ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਅਸਥਾਵਰ ਜੰਗਮ ਕੀਟ ਪਤੰਗਾ ॥ ਟਿਕੇ ਰਹਿਣ ਵਾਲੇ ਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਅਤੇ ਪਰਵਾਨੇ, ਅਨਿਕ ਜਨਮ ਕੀਏ ਬਹੁ ਰੰਗਾ ॥੧॥ ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ ਹੈ। ਐਸੇ ਘਰ ਹਮ ਬਹੁਤੁ ਬਸਾਏ ॥ ਮੈਂ ਐਹੋ ਜੇਹਿਆਂ ਬਹੁਤਿਆਂ ਗ੍ਰਹਿਾਂ ਅੰਦਰ ਨਿਵਾਸ ਕੀਤਾ ਸੀ, copyright GurbaniShare.com all right reserved. Email |