ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
ਕਬੀਰ ਜੀ ਆਖਦੇ ਹਨ ਹੇ ਸੁਆਮੀ! ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖ਼ਸ਼ੀਂ। ਗਉੜੀ ਕਬੀਰ ਜੀ ॥ ਗਉੜੀ ਪੂਜਯ ਕਬੀਰ। ਜਬ ਹਮ ਏਕੋ ਏਕੁ ਕਰਿ ਜਾਨਿਆ ॥ ਜਦ ਮੈਂ ਕੇਵਲ ਇਕ ਪ੍ਰਭੂ ਨੂੰ ਹੀ ਸਿਆਣਦਾ ਹਾਂ, ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥ ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਹੈ? ਹਮ ਅਪਤਹ ਅਪੁਨੀ ਪਤਿ ਖੋਈ ॥ ਮੈਂ ਬੇਇਜ਼ਤ ਹਾਂ। ਮੈਂ ਆਪਣੀ ਇਜ਼ਤ ਗੁਆ ਲਈ ਹੈ। ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥ ਮੇਰੇ ਪਿਛੇ ਹਰਗਿਜ ਕੋਈ ਨਾਂ ਲੱਗੇ। ਠਹਿਰਾਉ। ਹਮ ਮੰਦੇ ਮੰਦੇ ਮਨ ਮਾਹੀ ॥ ਮੈਂ ਬੁਰਾ ਹਾਂ ਅਤੇ ਚਿੱਤ ਵਿਚੋਂ ਭੀ ਬੁਰਾ ਹਾਂ। ਸਾਝ ਪਾਤਿ ਕਾਹੂ ਸਿਉ ਨਾਹੀ ॥੨॥ ਮੇਰੀ ਕਿਸੇ ਨਾਲ ਭਾਈਵਾਲੀ ਨਹੀਂ। ਪਤਿ ਅਪਤਿ ਤਾ ਕੀ ਨਹੀ ਲਾਜ ॥ ਇੱਜ਼ਤ ਤੇ ਬੇਇਜ਼ਤੀ ਦੀ ਮੈਨੂੰ ਕੋਈ ਸ਼ਰਮ ਨਹੀਂ, ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥ ਪਰ ਤੁਹਾਨੂੰ ਉਦੋਂ ਪਤਾ ਲੱਗੇਗਾ, ਜਦ ਤੁਹਾਡਾ ਪੜਦਾ ਫਾਸ ਹੋਵੇਗਾ। ਕਹੁ ਕਬੀਰ ਪਤਿ ਹਰਿ ਪਰਵਾਨੁ ॥ ਕਬੀਰ ਜੀ ਆਖਦੇ ਹਨ, ਇਜ਼ਤ ਓਹੀ ਹੈ ਜਿਸ ਨੂੰ ਵਾਹਿਗੁਰੂ ਕਬੂਲ ਕਰਦਾ ਹੈ। ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥ ਹੋਰ ਸਾਰਾ ਕੁਛ ਛੱਡ ਦੇ ਅਤੇ ਸਿਰਫ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਨਗਨ ਫਿਰਤ ਜੌ ਪਾਈਐ ਜੋਗੁ ॥ ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ, ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਤਾਂ ਜੰਗਲ ਦੇ ਸਾਰੇ ਹਰਨ ਮੁਕਤ ਹੋ ਜਾਣ। ਕਿਆ ਨਾਗੇ ਕਿਆ ਬਾਧੇ ਚਾਮ ॥ ਕੀ ਹੋਇਆ, ਜੇਕਰ ਆਦਮੀ ਨੰਗਾ ਫਿਰਦਾ ਹੈ ਜਾਂ (ਹਰਨ ਦੀ) ਖੱਲ ਪਾਉਂਦਾ ਹੈ, ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ ਜਦ ਉਹ ਆਪਣੇ ਮਨ ਅੰਦਰ ਵਿਆਪਕ ਸੁਆਮੀ ਨੂੰ ਯਾਦ ਨਹੀਂ ਕਰਦਾ। ਠਹਿਰਾਉ। ਮੂਡ ਮੁੰਡਾਏ ਜੌ ਸਿਧਿ ਪਾਈ ॥ ਜੇਕਰ ਸਿਰ ਮੁੰਨਾਉਣ ਦੁਆਰਾ ਪੂਰਨਤਾ ਮਿਲ ਜਾਂਦੀ ਹੋਵੇ, ਮੁਕਤੀ ਭੇਡ ਨ ਗਈਆ ਕਾਈ ॥੨॥ ਤਾਂ ਭੇਡ ਲਈ ਤਾਂ ਕਲਿਆਣ ਕਿਧਰੇ ਨਹੀਂ ਗਈ। ਬਿੰਦੁ ਰਾਖਿ ਜੌ ਤਰੀਐ ਭਾਈ ॥ ਜੇਕਰ ਜਤ ਨਾਲ ਬੰਦਾ ਪਾਰ ਉਤਰ ਜਾਂਦਾ ਹੋਵੇ, ਹੇ ਭਰਾ! ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥ ਤਾਂ ਹੀਜੜਾ ਕਿਉਂ ਨਾਂ ਮਹਾਨ-ਮਰਤਬਾ ਪਰਾਪਤ ਕਰ ਲਵੇ? ਕਹੁ ਕਬੀਰ ਸੁਨਹੁ ਨਰ ਭਾਈ ॥ ਕਬੀਰ ਜੀ ਆਖਦੇ ਹਨ, ਸੁਣੋ ਹੇ ਮੇਰੇ ਇਨਸਾਨ ਭਰਾਓ! ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥ ਸੁਆਮੀ ਦੇ ਨਾਮ ਦੇ ਬਗੈਰ ਕਦੋਂ ਕਿਸੇ ਨੂੰ ਮੁਕਤੀ ਪਰਾਪਤ ਹੋਈ ਹੈ? ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥ ਜੋ ਲੋਢੇ ਵੇਲੇ ਅਤੇ ਸਵੇਰੇ ਇਸ਼ਨਾਨ ਕਰਦੇ ਹਨ, ਜਿਉ ਭਏ ਦਾਦੁਰ ਪਾਨੀ ਮਾਹੀ ॥੧॥ ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ। ਜਉ ਪੈ ਰਾਮ ਰਾਮ ਰਤਿ ਨਾਹੀ ॥ ਜਦ ਬੰਦਿਆਂ ਦੀ ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ, ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥ ਉਹ ਸਾਰੇ ਆਪਣੇ ਅਮਲਾਂ ਦਾ ਹਿਸਾਬ ਦੇਣ ਲਈ ਧਰਮ ਰਾਜੇ ਕੋਲ ਜਾਣਗੇ। ਠਹਿਰਾਉ। ਕਾਇਆ ਰਤਿ ਬਹੁ ਰੂਪ ਰਚਾਹੀ ॥ ਜਿਹੜੇ ਆਪਣੀਆਂ ਦੇਹਾਂ ਨੂੰ ਪਿਆਰ ਕਰਦੇ ਹਨ, ਅਤੇ ਅਨੇਕਾਂ ਸਰੂਪ ਧਾਰਦੇ ਹਨ, ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥ ਉਹ ਆਪਣੇ ਸੁਪਨੇ ਵਿੱਚ ਭੀ ਰਹਿਮ ਮਹਿਸੂਸ ਨਹੀਂ ਕਰਦੇ। ਚਾਰਿ ਚਰਨ ਕਹਹਿ ਬਹੁ ਆਗਰ ॥ ਅਨੇਕਾਂ ਸਿਆਣੇ ਬੰਦੇ ਆਖਦੇ ਹਨ ਕਿ ਐਸੇ ਪੁਰਸ਼ ਚਹੁੰ ਪੈਰ ਵਾਲੇ ਹੈਵਾਨ ਹਨ, ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥ ਪਰ ਸੰਤ ਬਖੇੜੇ ਦੇ ਸਮੁੰਦਰ ਵਿੱਚ ਆਰਾਮ ਪਾਉਂਦੇ ਹਨ। ਕਹੁ ਕਬੀਰ ਬਹੁ ਕਾਇ ਕਰੀਜੈ ॥ ਕਬੀਰ ਜੀ ਫੁਰਮਾਉਂਦੇ ਹਨ, ਆਪਾਂ ਐਨੇ ਬਹੁਤੇ ਸੰਸਕਾਰ ਕਿਉਂ ਕਰੀਏ? ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥ ਹੋਰ ਸਾਰਾ ਕੁਛ ਤਿਆਗ ਕੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰੀਏ। ਕਬੀਰ ਜੀ ਗਉੜੀ ॥ ਗਉੜੀ ਕਬੀਰ ਜੀ। ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਕੀ ਲਾਭ ਹੈ ਬੰਦਗੀ ਦਾ, ਕੀ ਤਪੱਸਿਆ ਦਾ ਅਤੇ ਕੀ ਉਪਹਾਸ ਤੇ ਪਰਸਤਸ਼ ਦਾ ਉਸ ਨੂੰ, ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਜਿਸ ਦੇ ਦਿਲ ਵਿੱਚ ਹੋਰਸ ਦੀ ਪ੍ਰੀਤ ਹੈ। ਰੇ ਜਨ ਮਨੁ ਮਾਧਉ ਸਿਉ ਲਾਈਐ ॥ ਹੇ ਬੰਦੇ! ਆਪਣੇ ਚਿੱਤ ਨੂੰ ਮਾਇਆ ਦੇ ਪਤੀ ਨਾਲ ਜੋੜ। ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ ਚਾਲਾਕੀ ਰਾਹੀਂ ਚਹੁ-ਬਾਹਾਂ ਵਾਲਾ ਪ੍ਰਭੂ ਸੁਆਮੀ ਪਰਾਪਤ ਨਹੀਂ ਹੁੰਦਾ। ਠਹਿਰਾਉ। ਪਰਹਰੁ ਲੋਭੁ ਅਰੁ ਲੋਕਾਚਾਰੁ ॥ ਲਾਲਚ ਅਤੇ ਸੰਸਾਰੀ ਰਸਤਿਆਂ ਨੂੰ ਛੱਡ ਦੇ। ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੂੰ ਤਿਆਗ ਦੇ। ਕਰਮ ਕਰਤ ਬਧੇ ਅਹੰਮੇਵ ॥ ਕਰਮ ਕਾਂਡ ਕਰਨ ਦੁਆਰਾ ਆਦਮੀ ਹੰਕਾਰ ਨਾਲ ਬੱਝ ਜਾਂਦਾ ਹੈ। ਮਿਲਿ ਪਾਥਰ ਕੀ ਕਰਹੀ ਸੇਵ ॥੩॥ ਉਹ ਇਕੱਠੇ ਹੋ ਕੇ ਪੱਥਰ ਦੀ ਪੂਜਾ ਕਰਦੇ ਹਨ। ਕਹੁ ਕਬੀਰ ਭਗਤਿ ਕਰਿ ਪਾਇਆ ॥ ਕਬੀਰ ਜੀ ਆਖਦੇ ਹਨ, ਅਨੁਰਾਗ ਦੁਆਰਾ ਸਾਈਂ ਪਾਇਆ ਜਾਂਦਾ ਹੈ। ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥ ਭੋਲੇਪਣ ਰਾਹੀਂ, ਰਾਘਵਾ ਦਾ ਰਾਜ, ਵਾਹਿਗੁਰੂ ਮਿਲਦਾ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬੱਚੇਦਾਨੀ ਦੇ ਵਸੇਬੇ ਅੰਦਰ ਪ੍ਰਾਣੀ ਦੀ ਕੋਈ ਵੰਸ਼ ਜਾ ਜਾਤ ਨਹੀਂ ਹੁੰਦੀ। ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਪ੍ਰਭੂ ਦੇ ਬੀਜ ਤੋਂ ਸਾਰੇ ਪੈਦਾ ਹੋਏ ਹਨ। ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਦੱਸ ਹੇ ਪੰਡਤ! ਤੂੰ ਕਦੋਂ ਦਾ ਬ੍ਰਾਹਮਣ ਹੋਇਆ ਹੈ? ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਆਪਣੇ ਆਪ ਨੂੰ ਬ੍ਰਾਹਮਣ ਆਖ ਆਖ ਕੇ ਆਪਣੀ ਜਿੰਦਗੀ ਬਰਬਾਦ ਨਾਂ ਕਰ। ਠਹਿਰਾਉ। ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਜੇ ਤੂੰ ਬ੍ਰਾਹਮਣੀ ਮਾਤਾ ਦਾ ਜਣਿਆ ਹੋਇਆ ਬ੍ਰਾਹਮਣ ਹੈ, ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤਾਂ ਤੂੰ ਕਿਸੇ ਹੋਰ ਰਸਤੇ ਦੂਆਰਾ ਕਿਉਂ ਨਹੀਂ ਆਇਆ? ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਅਤੇ ਮੈਂ ਕਿਸ ਤਰ੍ਹਾਂ ਇਕ ਸ਼ੂਦਰ। ਹਮ ਕਤ ਲੋਹੂ ਤੁਮ ਕਤ ਦੂਧ ॥੩॥ ਮੈਂ ਕਿਸ ਤਰ੍ਹਾਂ ਲਹੁ ਦਾ ਹਾਂ ਤੇ ਤੂੰ ਕਿਸ ਤਰ੍ਹਾਂ ਦੁੱਧ ਦਾ ਹੈ? ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਕਬੀਰ ਜੀ ਆਖਦੇ ਹਨ, ਜੋ ਪ੍ਰਭੂ ਦਾ ਆਰਾਧਨ ਕਰਦਾ ਹੈ, ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ ਸਾਡੇ ਵਿੱਚ ਕੇਵਲ ਉਹੀ ਬ੍ਰਾਹਮਣ ਆਖਿਆ ਜਾਂਦਾ ਹੈ। ਗਉੜੀ ਕਬੀਰ ਜੀ ॥ ਗਉੜੀ ਕਬੀਰ ਜੀ। copyright GurbaniShare.com all right reserved. Email |