Page 323
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
ਕੁਨਫੇ-ਵੰਦੇ ਹਨ ਸੰਸਾਰੀ ਵਿਹਾਰ, ਜਿਨ੍ਹਾ ਅੰਦਰ ਇੱਕ ਸੁਆਮੀ ਬੰਦੇ ਦੇ ਮਨ ਵਿੱਚ ਨਹੀਂ ਆਉਂਦਾ।

ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
ਨਾਨਕ, ਉਹ ਸਰੀਰ ਪਾਟ ਜਾਂਦੇ ਹਨ, ਜਿਨ੍ਹਾਂ ਨੂੰ ਇਕ ਸਾਹਿਬ ਭੁੱਲ ਜਾਂਦਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
ਉਸ ਸਿਰਜਣਹਾਰ ਨੇ ਭੂਤ ਨੂੰ ਫਰਿਸ਼ਤਾ ਬਣਾ ਦਿਤਾ ਹੈ।

ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
ਪ੍ਰਭੂ ਨੇ ਗੁਰਾਂ ਦੇ ਸਾਰੇ ਮੁਰੀਦਾਂ ਨੂੰ ਬੰਦਖਲਾਸ ਕਰ ਦਿਤਾ ਹੈ ਅਤੇ ਉਨ੍ਹਾਂ ਦੇ ਕੰਮ ਰਾਸ ਕਰ ਦਿਤੇ ਹਨ।

ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
ਬਦਖੋਈ ਕਰਨ ਵਾਲਿਆਂ ਨੂੰ ਫੜ ਕੇ, ਵਾਹਿਗੁਰੂ ਨੇ, ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਿਆ ਹੈ, ਅਤੇ ਆਪਣੀ ਦਰਗਾਹ ਅੰਦਰ ਉਨ੍ਹਾਂ ਨੂੰ ਕੂੜੇ ਕਰਾਰ ਦੇ ਦਿਤਾ ਹੈ।

ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
ਮਹਾਨ ਹੈ ਨਾਨਕ ਦਾ ਮਾਲਕ। ਉਹ ਖੁਦ ਹੀ ਸਾਰਿਆਂ ਨੂੰ ਰਚਦਾ ਅਤੇ ਸਿੰਗਾਰਦਾ ਹੈ।

ਪਉੜੀ ॥
ਪਉੜੀ।

ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
ਅਨੰਤ ਹੈ ਸੁਆਮੀ, ਉਸ ਦਾ ਕੋਈ ਓੜਕ ਨਹੀਂ। ਉਹ ਹੀ ਹੈ, ਜੋ ਸਭ ਕੁਛ ਕਰਦਾ ਹੈ।

ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰਾ ਪ੍ਰਭੂ ਪ੍ਰਾਣ-ਧਾਰੀਆਂ ਦਾ ਆਸਰਾ ਹੈ।

ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
ਆਪਣਾ ਹਥ ਦੇ ਕੇ ਉਹ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਉਹ ਉਨ੍ਹਾਂ ਨੂੰ ਭਰਣ ਵਾਲਾ ਅਤੇ ਪਾਲਣਹਾਰ ਹੈ।

ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
ਉਹ ਖੁਦ ਕਿਰਪਾਲੂ ਮੁਆਫੀ-ਦੇਣਹਾਰ ਹੈ। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।

ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਕੇਵਲ ਓਹੀ ਸਰੇਸ਼ਟ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।

ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
ਜਿਸ ਦੇ ਨਾਲ ਉਹ ਆਪਣੇ ਸੁਆਮੀ ਵਜੋਂ ਹੈ, ਉਸ ਨੂੰ ਕੋਈ ਭੀ ਭੁਖ ਨਹੀਂ ਰਹਿੰਦੀ।

ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥
ਨਾਨਕ, ਹਰ ਕੋਈ ਜੋ ਉਸ ਦੇ ਪੈਰੀ ਪੈਦਾ ਹੈ, ਪਾਰ ਉਤਰ ਜਾਂਦਾ ਹੈ।

ਮਃ ੫ ॥
ਪੰਜਵੀਂ ਪਾਤਸ਼ਾਹੀ।

ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ, ਜੇਕਰ ਮੰਗਤਾ ਨਿਤਾਪ੍ਰਤੀ ਨਾਮ ਦੀ ਖੈਰ ਮੰਗੇ ਤਾਂ ਸੁਆਮੀ ਉਸ ਦੀ ਬੇਨਤੀ ਪ੍ਰਵਾਨ ਕਰ ਲੈਦਾ ਹੈ।

ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
ਸੁਆਮੀ ਮੇਰਾ ਦਾਨ ਦੇਣ ਵਾਲਾ ਹੈ, ਹੇ ਨਾਨਕ! ਅਤੇ ਉਸ ਨੂੰ ਕਦਾਚਿੱਤ ਕੋਈ ਥੁੜ ਨਹੀਂ।

ਪਉੜੀ ॥
ਪਉੜੀ।

ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰਭੂ ਨਾਲ ਰੰਗੀਜਣਾ ਆਦਮੀ ਦਾ ਸੱਚਾ ਖਾਣਾ ਅਤੇ ਪੁਸ਼ਾਕ ਹੈ।

ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਬ ਦੇ ਨਾਮ ਨਾਲ ਪ੍ਰੇਮ ਪਾਉਣਾ, ਇਹ ਹੈ ਹਾਥੀ ਅਤੇ ਘੋੜਿਆਂ ਦਾ ਰਖਣਾ।

ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਖਿੜੇ ਮੱਥੇ ਰਬ ਦਾ ਨਾਮ ਆਰਾਧਨ ਕਰਨਾ ਹੀ ਪਾਤਸ਼ਾਹੀ, ਜਾਇਦਾਦ ਅਤੇ ਬਹੁਤੀਆਂ ਰੰਗਰਲੀਆਂ ਹਨ।

ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
ਭੱਟ ਨੇ ਸਾਈਂ ਦੇ ਬੂਹੇ ਦੀ ਹੀ ਯਾਚਨਾ ਕਰਨੀ ਹੈ, ਜਿਹੜਾ ਉਸ ਨੇ ਕਦੇ ਭੀ ਨਹੀਂ ਤਿਆਗਣਾ।

ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
ਨਾਨਕ ਦੀ ਆਤਮਾ ਅਤੇ ਦੇਹਿ ਅੰਦਰ ਇਹ ਉਮੰਗ ਹੈ, ਕਿ ਉਹ ਹਮੇਸ਼ਾਂ ਸਾਹਿਬ ਲਈ ਤਾਂਘਦਾ ਹੈ।

ਰਾਗੁ ਗਉੜੀ ਭਗਤਾਂ ਕੀ ਬਾਣੀ
ਰਾਗ ਗਉੜੀ ਭਗਤਾਂ ਦੇ ਸ਼ਬਦ।

ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
ਗਉੜੀ ਗੁਆਰੇਰੀ ਪੂਜਯਾ ਕਬੀਰ ਜੀ ਦੇ ਚਉਪਦੇ।

ਅਬ ਮੋਹਿ ਜਲਤ ਰਾਮ ਜਲੁ ਪਾਇਆ ॥
ਮੈਂ ਮਚ ਰਹੇ ਨੂੰ ਹੁਣ ਸੁਆਮੀ ਦੇ ਨਾਮ ਦਾ ਪਾਣੀ ਲੱਭ ਪਿਆ ਹੈ।

ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
ਸੁਆਮੀ ਦੇ ਨਾਮ ਦੇ ਪਾਣੀ ਨੇ ਮੇਰੇ ਸੜਦੇ ਹੋਏ ਸਰੀਰ ਨੂੰ ਠੰਢਾ ਕਰ ਦਿੱਤਾ ਹੈ। ਠਹਿਰਾਉਂ।

ਮਨੁ ਮਾਰਣ ਕਾਰਣਿ ਬਨ ਜਾਈਐ ॥
ਆਪਣੇ ਮਨੂਏ ਨੂੰ ਕਾਬੂ ਕਰਨ ਲਈ ਲੋਕ ਜੰਗਲਾਂ ਨੂੰ ਜਾਂਦੇ ਹਨ।

ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
(ਪਰ ਅੱਗ ਨੂੰ ਬੁਝਾਉਣ ਲਈ) ਉਹ ਪਾਣੀ ਭਾਗਾਂ ਵਾਲੇ ਸਾਹਿਬ ਦੇ ਬਗੈਰ ਨਹੀਂ ਮਿਲਦਾ।

ਜਿਹ ਪਾਵਕ ਸੁਰਿ ਨਰ ਹੈ ਜਾਰੇ ॥
ਜਿਸ ਅਗ ਨੇ ਦੇਵਤੇ ਅਤੇ ਆਦਮੀ ਸਾੜ ਸੁੱਟੇ ਹਨ,

ਰਾਮ ਉਦਕਿ ਜਨ ਜਲਤ ਉਬਾਰੇ ॥੨॥
ਉਸ ਨਾਲ ਸੜਦੇ ਹੋਏ ਗੋਲੇ ਨੂੰ, ਸੁਆਮੀ ਦੇ ਨਾਮ ਦੇ ਪਾਣੀ ਨੇ ਉਸ ਤੋਂ ਬਚਾ ਲਿਆ ਹੈ।

ਭਵ ਸਾਗਰ ਸੁਖ ਸਾਗਰ ਮਾਹੀ ॥
ਭਿਆਨਕ ਸਮੁੰਦਰ ਅੰਦਰ ਇਕ ਆਰਾਮ ਚੈਨ ਦਾ ਸਮੁੰਦਰ ਹੈ।

ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
ਮੈਂ ਪਾਨ ਕਰੀ ਜਾਂਦਾ ਹਾਂ, ਪ੍ਰੰਤੂ ਪਾਣੀ ਮੁਕਦਾ ਨਹੀਂ।

ਕਹਿ ਕਬੀਰ ਭਜੁ ਸਾਰਿੰਗਪਾਨੀ ॥
ਕਬੀਰ ਜੀ ਆਖਦੇ ਹਨ ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਯਾਦ ਕਰਦਾ ਹੈ, ਤੂੰ ਪ੍ਰਭੂ ਨੂੰ ਯਾਦ ਕਰ।

ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
ਪ੍ਰਭੂ ਦੇ ਨਾਮ ਦਾ ਪਾਣੀ ਹੈ ਜਿਸ ਨੇ ਮੇਰੀ ਪਿਆਸ ਬੁਝਾਈ ਹੈ।

ਗਉੜੀ ਕਬੀਰ ਜੀ ॥
ਗਉੜੀ ਮਾਨਣੀਯ ਕਬੀਰ।

ਮਾਧਉ ਜਲ ਕੀ ਪਿਆਸ ਨ ਜਾਇ ॥
ਹੇ ਮਾਇਆ ਦੇ ਪਤੀ! ਤੈਡੇ ਨਾਮ ਦੇ ਪਾਣੀ ਲਈ ਮੇਰੀ ਤਰੇਹ ਦੂਰ ਨਹੀਂ ਹੁੰਦੀ।

ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
ਉਸ ਪਾਣੀ ਵਿੱਚ (ਲਈ) ਮੇਰੀ ਉਮੰਗ ਸਗੋਂ ਜਿਆਦਾ ਭੜਕ ਰਹੀ ਹੈ। ਠਹਿਰਾਉਂ।

ਤੂੰ ਜਲਨਿਧਿ ਹਉ ਜਲ ਕਾ ਮੀਨੁ ॥
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਪਾਣੀ ਦੀ ਇਕ ਮੱਛੀ।

ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
ਮੈਂ ਪਾਣੀ ਅੰਦਰ ਵਸਦੀ ਹਾਂ ਅਤੇ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹਾਂ।

ਤੂੰ ਪਿੰਜਰੁ ਹਉ ਸੂਅਟਾ ਤੋਰ ॥
ਤੂੰ ਪਿੰਜਰਾ ਹੈ ਅਤੇ ਮੈਂ ਤੇਰਾ ਤੌਤਾ।

ਜਮੁ ਮੰਜਾਰੁ ਕਹਾ ਕਰੈ ਮੋਰ ॥੨॥
ਮੌਤ ਦਾ ਬਿੱਲਾ ਮੇਰਾ ਕੀ ਕਰ ਸਕਦਾ ਹੈ?

ਤੂੰ ਤਰਵਰੁ ਹਉ ਪੰਖੀ ਆਹਿ ॥
ਤੂੰ ਬ੍ਰਿਛ ਹੈ ਅਤੇ ਮੈਂ ਇਕ ਪਰਿੰਦਾ ਹਾਂ।

ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
ਮੈਂ ਨਿਕਰਮਣ ਤੈਨੂੰ ਵੇਖ ਨਹੀਂ ਸਕਦਾ।

ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
ਤੂੰ ਸੱਚਾ ਗੁਰੂ ਹੈਂ ਅਤੇ ਮੈਂ ਤੇਰਾ ਨਵਾਂ ਮੁਰੀਦ।

copyright GurbaniShare.com all right reserved. Email