Page 33
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਇਨਸਾਨ ਹਮੇਸ਼ਾਂ ਸੁਆਮੀ ਦੇ ਡਰ ਅੰਦਰ ਰਮਿਆ ਰਹਿੰਦਾ ਹੈ, ਜੋ ਆਪੇ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।

ਭਾਈ ਰੇ ਗੁਰਮੁਖਿ ਬੂਝੈ ਕੋਇ ॥
ਹੇ ਵੀਰ! ਕੋਈ ਵਿਰਲਾ ਪੁਰਸ਼ ਹੀ ਪ੍ਰਭੂ ਨੂੰ ਗੁਰਾਂ ਦੇ ਰਾਹੀਂ ਸਮਝਦਾ ਹੈ।

ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥
ਅਸਲੀਅਤ ਨੂੰ ਅਨੁਭਵ ਕਰਨ ਦੇ ਬਾਝੋਂ ਸੰਸਾਰੀ ਕਾਰ-ਵਿਹਾਰ ਨਜਿਠਣੇ ਮਨੁੱਖੀ ਜੀਵਨ ਦੀ ਦੌਲਤ ਨੂੰ ਗੁਆਉਂਦਾ ਹੈ। ਠਹਿਰਾਉ।

ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
ਜਿਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਚੱਖਿਆ ਹੈ, ਉਹ ਇਸ ਦੇ ਸੁਆਦ ਨੂੰ ਮਾਣਦੇ ਹਨ। ਇਸ ਨੂੰ ਚੱਖਣ ਦੇ ਬਗੈਰ ਇਨਸਾਨ ਵਹਿਮ ਅੰਦਰ ਭਟਕਦੇ ਹਨ।

ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
ਆਬਿ-ਹਿਯਾਤ ਸਤਿਨਾਮ ਹੈ ਪਰ ਜੀਵ ਇਸ ਦੀ ਕੀਰਤੀ ਨਹੀਂ ਆਖ ਸਕਦਾ।

ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥
ਨਾਮ ਸੁਧਾ-ਰਸ ਨੂੰ ਪਾਨ ਕਰਦੇ ਸਾਰ ਹੀ ਆਦਮੀ ਕਬੂਲ ਪੈ ਜਾਂਦਾ ਹੈ ਅਤੇ ਪੁਰਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।

ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
ਜੇਕਰ ਵਾਹਿਗੁਰੂ ਆਪ ਹੀ ਦੇਵੇ, ਤਦ ਅੰਮ੍ਰਿਤ ਪਾਈਦਾ ਹੈ। ਹੋਰਸ ਉਪਾਓ ਕੀਤਾ ਨਹੀਂ ਜਾ ਸਕਦਾ।

ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥
ਬਖ਼ਸ਼ੀਸ਼ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਇਹ ਗੁਰਾਂ ਦੇ ਬੂਹੇ ਤੋਂ ਪਰਾਪਤ ਹੁੰਦੀ ਹੈ।

ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥
ਜਿਸ ਤਰ੍ਹਾਂ ਸਾਹਿਬ ਕਰਦਾ ਹੈ, ਉਸੇ ਤਰ੍ਹਾਂ ਹੀ ਹੋ ਆਉਂਦਾ ਹੈ ਅਤੇ ਉਸੇ ਤਰ੍ਹਾਂ ਦੇ ਹੀ ਅਮਲ ਪ੍ਰਾਣੀ ਕਮਾਉਂਦਾ ਹੈ।

ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥
ਬ੍ਰਹਿਮ ਚਰਜ, ਸਚਾਈ ਅਤੇ ਸਵੈ-ਰੋਕ ਥਾਮ ਸਮੂਹ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਬੇ-ਦਾਗ ਨਹੀਂ ਹੁੰਦਾ।

ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥
ਪੂਰਨ ਚੰਗੇ ਕਰਮਾਂ ਰਾਹੀਂ, ਨਾਮ ਪ੍ਰਾਨੀ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ ਅਤੇ ਉਹ ਮਾਲਕ ਦੇ ਮਿਲਾਪ ਨੂੰ ਪਰਾਪਤ ਹੋ ਜਾਂਦਾ ਹੈ।

ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥
ਨਾਨਕ, ਜੋ ਨਿਰਯਤਨ ਹੀ ਪ੍ਰਭੂ ਦੀ ਪ੍ਰੀਤ ਅੰਦਰ ਵੱਸਦਾ ਹੈ, ਉਹ ਸਾਹਿਬ ਦੀ ਸਿਫ਼ਤ-ਸ਼ਲਾਘਾ ਦੀ ਦਾਤ ਪਾ ਲੈਂਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥
ਆਦਮੀ ਆਪਣੀ ਦੇਹਿ ਨੂੰ ਦੁਖ ਦੇਵੇ ਅਤੇ ਮੂਧਾ ਹੋ ਕੇ ਤਪੱਸਿਆ ਕਰੇ, ਉਸਦਾ ਹੰਕਾਰ ਉਸ ਦੇ ਅੰਦਰੋਂ ਨਹੀਂ ਜਾਂਦਾ।

ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥
ਜੇਕਰ ਉਹ ਬਨਾਵਟੀ ਰੂਹਾਨੀ ਸੰਸਕਾਰ ਕਰੇ ਉਸ ਨੂੰ ਹਰੀ ਦਾ ਨਾਮ ਕਦਾਚਿੱਤ ਪਰਾਪਤ ਨਹੀਂ ਹੋਣਾ।

ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥
ਵਾਹਿਗੁਰੂ ਦਾ ਨਾਮ ਆ ਕੇ ਉਸ ਦੇ ਅੰਤਰ-ਆਤਮੇ ਟਿਕ ਜਾਂਦਾ ਹੈ, ਜੋ ਗੁਰਾਂ ਦੇ ਉਪਦੇਸ਼ ਤਾਬੇ, ਜੀਉਂਦੇ ਜੀ ਮਰਿਆ ਰਹਿੰਦਾ ਹੈ।

ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥
ਸ੍ਰਵਣ ਕਰ, ਹੇ ਮੇਰੀ ਜਿੰਦੜੀਏ! ਤੂੰ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲ।

ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥ ਰਹਾਉ ॥
ਗੁਰਾਂ ਦੀ ਮਿਹਰ ਸਦਕਾ, ਤੂੰ ਸੁਰਖਰੂ ਹੋ ਜਾਵੇਗੀ। ਗੁਰਾਂ ਦੇ ਸ਼ਬਦ ਦੁਆਰਾ ਤੂੰ ਜ਼ਹਿਰ ਦੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗੀ। ਠਹਿਰਾਉ।

ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥
ਨਾਸਵੰਤ ਹਨ ਤਿੰਨਾਂ ਲੱਛਣਾ ਨਾਲ ਸੰਬਧਤ ਸਮੂਹ ਕਰਮ, ਕਿਉਂਕਿ ਦੂਜੇ ਭਾਵ ਵਿੱਚ ਪਾਪ ਹੈ।

ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥
ਸੰਸਾਰੀ ਮਮਤਾ ਦੇ ਜੂੜਾਂ ਨਾਲ ਜਕੜਿਆਂ ਹੋਇਆ ਪੰਡਿਤ ਧਰਮ ਗ੍ਰੰਥ ਵਾਚਦਾ ਹੈ ਅਤੇ ਪਾਪ ਨਾਲ ਰਚਿਆ ਹੋਇਆ, ਉਹ ਹਰੀ ਨੂੰ ਨਹੀਂ ਸਮਝਦਾ।

ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਸੁਭਾਵਾਂ ਦੀ ਕੈਦ ਤੋਂ ਛੁਟਕਾਰਾ ਪਾ ਜਾਂਦਾ ਹੈ ਅਤੇ ਚੋਥੀ ਅਵਸਥਾ ਅੰਦਰ ਮੋਖ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।

ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥
ਗੁਰਾਂ ਦੇ ਰਾਹੀਂ ਰੱਬ ਦਾ ਰਾਹ ਲੱਭਦਾ ਹੈ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥
ਜੇ ਆਦਮੀ ਵਾਹਿਗੁਰੂ ਦੇ ਨਾਮ ਦੁਆਰਾ ਮਰ ਜਾਵੇ, ਤਦ ਉਹ ਬਚ ਜਾਂਦਾ ਹੈ ਤੇ ਮੁਕਤੀ ਦਾ ਦਰ ਪਾ ਲੈਂਦਾ ਹੈ।

ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥੩॥
ਗੁਰਾਂ ਦੀ ਦਇਆ ਦੁਆਰ ਉਹ ਸਿਰਜਣਹਾਰ ਦੇ ਸੱਚੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।

ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥
ਇਹ ਮਨ ਅਤਿਅੰਤ ਬਲਵਾਨ ਹੈ ਅਤੇ ਕਿਸੇ ਭੀ ਯਤਨ ਦੁਆਰਾ ਇਹ ਆਦਮੀ ਦੀ ਖਲਾਸੀ ਨਹੀਂ ਕਰਦਾ।

ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥
ਮਨੂਆ ਮਨੁੱਖ ਨੂੰ ਦਵੈਤ-ਭਾਵ ਦੀ ਬੀਮਾਰੀ ਚਮੇੜ ਦਿੰਦਾ ਹੈ ਅਤੇ ਉਸ ਨੂੰ ਸਖਤ ਦੰਡ ਦਿੰਦਾ ਹੈ।

ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥
ਨਾਨਕ, ਜੋ ਨਾਮ ਨਾਲ ਜੁੜੇ ਹਨ, ਉਹ ਤਰ ਜਾਂਦੇ ਹਨ ਅਤੇ ਰੱਬ ਦਾ ਨਾਮ ਉਨ੍ਹਾਂ ਦੀ ਹੰਗਤਾ ਨੂੰ ਦੂਰ ਕਰ ਦਿੰਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥
ਜਦੋਂ ਵਾਹਿਗੁਰੂ ਮਿਹਰ ਕਰੇ, ਗੁਰੂ ਜੀ ਮਿਲ ਪੈਦੇ ਹਨ ਅਤੇ ਉਹ ਬੰਦੇ ਦੇ ਅੰਦਰ ਹਰੀ ਨਾਮ ਪੱਕਾ ਕਰ ਦਿੰਦੇ ਹਨ।

ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਨਾਮ ਪਰਾਪਤ ਨਹੀਂ ਹੋਇਆ ਅਤੇ ਆਦਮੀ ਆਪਣਾ ਜੀਵਨ ਨਿਸਫਲ ਗੁਆ ਲੈਂਦਾ ਹੈ।

ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥
ਅਧਰਮੀ ਕੂਕਰਮ ਕਰਦਾ ਹੈ ਅਤੇ ਉਸ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।

ਮਨ ਰੇ ਦੂਜਾ ਭਾਉ ਚੁਕਾਇ ॥
ਹੇ ਮੇਰੀ ਆਤਮਾ! ਹੋਰਸੁ ਦੀ ਪ੍ਰੀਤ ਨੂੰ ਤਿਆਗ ਦੇ।

ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥
ਤੇਰੇ ਅੰਦਰ ਵਾਹਿਗੁਰੂ ਨਿਵਾਸ ਰਖਦਾ ਹੈ। ਗੁਰਾਂ ਦੀ ਟਹਿਲ ਕਰਨ ਦੁਆਰਾ ਤੂੰ ਠੰਢ-ਚੈਨ ਪਰਾਪਤ ਕਰ। ਠਹਿਰਾਉ।

ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥
ਜੇਕਰ ਤੂੰ ਸੱਚੇ ਸੁਆਮੀ ਨਾਲ ਪਿਰਹੜੀ ਪਾ ਲਵੇਂ, ਸੱਚੀ ਹੋਵੇਗੀ ਤੇਰੀ ਕਥਨੀ ਤੇ ਸੱਚਾ ਤੇਰਾ ਧਰਮ।

ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥
ਰੱਬ ਨਾਂ ਨਾਮ ਅੰਤਰ ਆਤਮੇ ਵਸਾਉਣ ਦੁਆਰਾ ਹੰਕਾਰ ਤੇ ਗੁੱਸਾ ਦੂਰ ਹੋ ਜਾਂਦੇ ਹਨ।

ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥
ਜੇਕਰ ਪ੍ਰਾਨੀ ਸ਼ੁੱਧ-ਆਤਮਾ ਨਾਲ ਨਾਮ ਦਾ ਚਿੰਤਨ ਕਰੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਅੱਪੜ ਪੈਦਾ ਹੈ।

ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥
ਹੰਕਾਰ ਅੰਦਰ ਜਹਾਨ ਤਬਾਹ ਹੁੰਦਾ ਹੈ। ਇਹ ਮਰਦਾ, ਮੂੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥
ਪ੍ਰਤੀਕੂਲ ਸੁਆਮੀ ਦੇ ਨਾਮ ਨੂੰ ਨਹੀਂ ਸਿੰਞਾਣਦੇ। ਉਹ ਬੇਇਜ਼ਤ ਹੋ ਕੇ ਟੁਰਦੇ ਹਨ।

ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥
ਗੁਰਾਂ ਦੀ ਟਹਿਲ ਕਮਾਉਣ ਦੁਆਰਾ ਨਾਮ ਪਾਇਆ ਜਾਂਦਾ ਹੈ ਅਤੇ ਜੀਵ ਸੱਚੇ ਸੁਆਮੀ ਅੰਦਰ ਲੀਨ ਰਹਿੰਦਾ ਹੈ।

copyright GurbaniShare.com all right reserved. Email:-