ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨ ਲਾਗੀ ॥
ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ। ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥ ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ। ਗਉੜੀ ॥ ਗਉੜੀ। ਗਜ ਨਵ ਗਜ ਦਸ ਗਜ ਇਕੀਸ ਪੁਰੀਆ ਏਕ ਤਨਾਈ ॥ ਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ। ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥੧॥ ਸੱਠਾਂ ਧਾਗਿਆਂ ਦੇ ਤਾਣੇ ਅਤੇ ਬਹੱਤਰਾਂ ਦੇ ਪੇਟੇ ਨਾਲ ਨੌ ਜੋੜ ਹੋਰ ਮਿਲਾ ਦੇ। ਗਈ ਬੁਨਾਵਨ ਮਾਹੋ ॥ ਸੂਤ ਬੁਣਾਉਣ ਲਈ ਗਈ ਹੋਈ ਆਤਮਾ ਨੇ ਆਖਿਆ। ਘਰ ਛੋਡਿਐ ਜਾਇ ਜੁਲਾਹੋ ॥੧॥ ਰਹਾਉ ॥ ਆਪਣੇ ਪੁਰਾਣੇ ਗ੍ਰਹਿ ਨੂੰ ਤਿਆਗ ਕੇ ਆਤਮਾ ਜੁਲਾਹੇ ਦੇ ਉਣੇ ਹੋਏ ਵਿੱਚ ਚਲੀ ਜਾਂਦੀ ਹੈ। ਠਹਿਰਾਉ। ਗਜੀ ਨ ਮਿਨੀਐ ਤੋਲਿ ਨ ਤੁਲੀਐ ਪਾਚਨੁ ਸੇਰ ਅਢਾਈ ॥ ਦੇਹਿ ਗੱਜਾਂ ਨਾਲ ਮਾਪੀ ਜਾ ਵੱਟਿਆ ਨਾਲ ਜੋਖੀ ਨਹੀਂ ਜਾਂਦੀ। ਇਸ ਦੀ ਖੁਰਾਕ ਢਾਈ ਸੇਰ ਹੈ। ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥੨॥ ਜੇਕਰ ਦੇਹਿ ਨੂੰ ਖੁਰਾਕ ਛੇਤੀ ਨਾਂ ਮਿਲੇ ਤਾਂ ਆਤਮਾ ਲੜਾਈ ਕਰਦੀ ਹੈ ਅਤੇ ਸਰੀਰ ਦਾ ਘਰ ਬਿਨਸ ਜਾਂਦਾ ਹੈ। ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥ ਹੇ ਸਾਹਿਬ ਦੇ ਉਲਟ ਆਤਮਾ! ਤੂੰ ਕਿੰਨੇ ਦਿਹਾੜੇ ਏਥੇ ਬੈਠ ਰਹਿਣਾ ਹੈ? ਇਹ ਮੋਕਾ ਤੈਨੂੰ ਮੁੜ ਕੇ ਕਦੋ ਮਿਲੇਗਾ? ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥੩॥ ਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ। ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥ ਸਾਹ ਦਾ ਧਾਗਾ ਖਾਲੀ ਹਵਾ ਦੀ ਨਾਲੀ ਵਿਚੋਂ ਨਹੀਂ ਨਿਕਲਦਾ। ਉਲਝ ਕੇ, ਸੁਆਸ ਦਾ ਧਾਗਾ ਟੁੱਟ ਗਿਆ ਹੈ। ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥੪॥੩॥੫੪॥ ਹੇ ਨਿਕਰਮਣ ਆਤਮਾ! ਏਥੇ ਰਹਿੰਦੀ ਹੋਈ ਤੂੰ ਸੰਸਾਰ ਨੂੰ ਤਿਆਗ ਦੇ। ਤੈਨੂੰ ਇਹ ਸਮਝਾਉਣ ਲਈ ਕਬੀਰ ਇਹ ਆਖਦਾ ਹੈ। ਗਉੜੀ ॥ ਗਉੜੀ। ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥ ਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ? ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥੧॥ ਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ। ਸਾਵਲ ਸੁੰਦਰ ਰਾਮਈਆ ॥ ਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ, ਮੇਰਾ ਮਨੁ ਲਾਗਾ ਤੋਹਿ ॥੧॥ ਰਹਾਉ ॥ ਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ। ਸਾਧੁ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥ ਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ? ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥੨॥ ਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ। ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ। ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥੩॥ ਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ। ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥ ਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ, ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥ ਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ। ਗਉੜੀ ॥ ਗਉੜੀ। ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥ ਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ। ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥੧॥ ਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ। ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥ ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ? ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥ ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ। ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥ ਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ। ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥੨॥ ਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ। ਸੁਆਦ ਲੁਭਤ ਇੰਦ੍ਰੀ ਰਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ॥ ਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ। ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥੩॥ ਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ। ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥ ਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ। ਕਹਿ ਕਬੀਰ ਗੁਰ ਮਿਲਤ ਮਹਾ ਰਸੁ ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥ ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ। ਗਉੜੀ ॥ ਗਉੜੀ। ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ। ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥ ਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ। ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਪਾਪ ਤੋਂ ਬਚ, ਵਾਹਿਗੁਰੂ ਅੰਦਰ ਲੀਨ ਹੋ ਅਤੇ ਇਹ ਸਿਖ-ਮਤ ਧਾਰਨ ਕਰ, ਹੇ ਮੇਰੀ ਕਮਲੀ ਜਿੰਦੜੀਏ! copyright GurbaniShare.com all right reserved. Email |