Page 334
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥
ਕੀਤੇ ਹੋਏ ਕਰਮਾਂ ਦਾ ਨਰੜਿਆ ਹੋਇਆ ਹਰ ਕੋਈ ਭਟਕ ਰਿਹਾ ਹੈ। ਅੱਖਾਂ ਖੋਲ੍ਹ ਕੇ ਤੁਸੀਂ ਇਸ ਵੱਲ ਧਿਆਨ ਦਿਉ।

ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥
ਇਸ ਨੂੰ ਕੀ ਕਹੀਏ? ਇਹ ਗਰੀਬਣੀ ਕੀ ਕਰ ਸਕਦੀ ਹੈ?

ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥
ਬੇ-ਉਮੀਦ ਹੋ ਉਹ ਖੜੀ ਹੋ ਟੁਰ ਜਾਂਦੀ ਹੈ। ਉਸ ਦੇ ਮਨ ਅੰਦਰ ਕੋਈ ਆਸਰਾ ਤੇ ਸ਼ਾਤੀ ਨਹੀਂ।

ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥
ਵਾਹਿਗੁਰੂ ਦੇ ਪੈਰਾ ਨਾਲ ਜੁੜਿਆ ਰਹੁ ਅਤੇ ਦੌੜ ਕੇ ਉਸ ਦੀ ਪਨਾਹ ਲੈ, ਹੇ ਕਬੀਰ!

ਗਉੜੀ ॥
ਗਉੜੀ।

ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥
ਯੋਗੀ ਆਖਦਾ ਹੈ ਯੋਗ ਹੀ ਚੰਗਾ ਅਤੇ ਮਿੱਠਾ ਹੈ ਅਤੇ ਹੋਰ ਕੁਛ ਭੀ ਨਹੀਂ ਹੇ ਭਰਾ!

ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥੧॥
ਮੋਨੇ, ਅੰਗ ਭੰਗ ਤੇ ਇਕੋ ਸ਼ਬਦ ਬੋਲਣ ਵਾਲੇ ਇਹ ਆਖਦੇ ਹਨ ਕਿ ਉਨ੍ਹਾਂ ਨੇ ਪੂਰਨਤਾ ਪਰਾਪਤ ਕਰ ਲਈ ਹੈ।

ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥
ਵਾਹਿਗੁਰੂ ਦੇ ਬਗੈਰ, ਅੰਨ੍ਹੇ ਮਨੁੱਖ, ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।

ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥੧॥ ਰਹਾਉ ॥
ਜਿਨ੍ਹਾਂ ਕੋਲ ਮੈਂ ਆਪਣੇ ਆਪ ਦੀ ਖਲਾਸੀ ਕਰਾਉਣ ਲਈ ਜਾਂਦਾ ਹਾਂ, ਉਹ ਆਪ ਬਹੁਤ ਸਾਰੀਆਂ ਜੰਜੀਰਾ ਨਾਲ ਜਕੜੇ ਹੋਏ ਹਨ। ਠਹਿਰਾੳ।

ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥
ਜਦ ਬੰਦਾ ਇਸ ਕਿਸਮ ਦਾ ਹੰਕਾਰ ਭੁੱਲ ਜਾਂਦਾ ਹੈ, ਤਾਂ ਆਤਮਾ ਉਸ ਵਿੱਚ ਲੀਨ ਹੋ ਜਾਂਦੀ ਹੈ, ਜਿਥੋ ਇਹ ਪੈਦਾ ਹੋਈ ਸੀ।

ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥੨॥
ਵਿਦਵਾਨ, ਨੇਕ, ਬਹਾਦਰ ਅਤੇ ਦਾਨੀ, ਇਹ ਆਖਦੇ ਹਨ ਕਿ ਕੇਵਲ ਅਸੀਂ ਹੀ ਵੱਡੇ ਹਾਂ।

ਜਿਸਹਿ ਬੁਝਾਏ ਸੋਈ ਬੂਝੈ ਬਿਨੁ ਬੂਝੇ ਕਿਉ ਰਹੀਐ ॥
ਕੇਵਲ ਉਹੀ ਵਾਹਿਗੁਰੂ ਨੂੰ ਸਮਝਦਾ ਹੈ, ਜਿਸ ਨੂੰ ਉਹ ਆਪਣਾ ਆਪ ਸਮਝਾਉਂਦਾ ਹੈ, ਉਸ ਨੂੰ ਸਮਝਣ ਦੇ ਬਗੈਰ ਬੰਦੇ ਦਾ ਕਿਸ ਤਰ੍ਹਾਂ ਸਰ ਸਕਦਾ ਹੈ?

ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥੩॥
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ। ਇਸ ਤਰੀਕੇ ਨਾਲ ਪ੍ਰਭੂ ਹੀਰਾ ਪਰਾਪਤ ਹੋ ਜਾਂਦਾ ਹੈ।

ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥
ਆਪਣੇ ਖੱਬੇ ਹੱਥ ਅਤੇ ਸੱਚੇ ਦੇ ਪਾਪਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੇ ਚਰਨ ਘੁੱਟ ਕੇ ਫੜੀ ਰੱਖ।

ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥੪॥੭॥੫੧॥
ਕਬੀਰ ਜੀ ਆਖਦੇ ਹਨ, ਗੂੰਗੇ ਆਦਮੀ ਨੇ ਗੁੜ ਖਾਧਾ ਹੈ, ਪਰ ਪੁੱਛੇ ਜਾਣ ਤੇ ਉਹ ਕੀ ਆਖ ਸਕਦਾ ਹੈ?

ਰਾਗੁ ਗਉੜੀ ਪੂਰਬੀ ਕਬੀਰ ਜੀ ॥
ਰਾਗ ਗਉੜੀ ਪੂਰਬੀ ਕਬੀਰ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ, ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥
ਜਿਥੇ ਕੁਛ ਸੀ, ਉਥੇ ਹੁਣ ਕੁਛ ਭੀ ਨਹੀਂ। ਪੰਜ ਅੰਸ਼ ਭੀ ਉਥੇ ਨਹੀਂ ਹਨ।

ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥
ਖੱਬੀ ਸੁਰ, ਸੱਜੀ ਸੁਰ ਅਤੇ ਹਵਾ ਦੀ ਕੇਂਦਰੀ ਨਾਲੀ, ਇਹ ਹੁਣ ਕਿਸ ਤਰ੍ਹਾ ਗਿਣੇ ਜਾ ਸਕਦੇ ਹਨ, ਹੇ ਇਨਸਾਨ?

ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥
ਧਾਗਾ ਟੁਟ ਗਿਆ ਹੈ ਅਤੇ ਦਮਾਗ ਨਾਸ ਹੋ ਗਿਆ ਹੈ। ਬਚਨ ਬਿਲਾਸ ਕਿੱਥੇ ਅਲੋਪ ਹੋ ਗਿਆ ਹੈ।

ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥
ਰਾਤ ਦਿਨ ਇਹ ਫਿਕਰ ਮੈਨੂੰ ਚਿਮੜਿਆਂ ਰਹਿੰਦਾ ਹੈ। ਕੋਈ ਇਸ ਨੂੰ ਬਿਆਨ ਕਰਕੇ ਮੈਨੂੰ ਸਮਝਾ ਨਹੀਂ ਸਕਦਾ। ਠਹਿਰਾਉ।

ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥
ਸਰੀਰ ਉਥੇ ਨਹੀਂ ਜਿਥੇ ਇਹ ਦੁਨੀਆਂ ਹੈ। ਇਸ ਦਾ ਪ੍ਰੇਰਕ (ਮਨ ਭੀ) ਉਥੇ ਨਹੀਂ।

ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
ਜੋੜਣ ਵਾਲਾ, ਸਦੀਵ ਹੀ ਨਿਰਲੇਪ ਹੈ। ਹੁਣ ਇਹ ਆਤਮਾ ਕੀਹਦੇ ਅੰਦਰ ਸਮਾਈ ਹੋਈ ਆਖੀ ਜਾ ਸਕਦੀ ਹੈ?

ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥
ਮਿਲਾਉਣ ਦੁਆਰਾ ਆਦਮੀ ਤੱਤਾਂ ਨੂੰ ਮਿਲਾ ਨਹੀਂ ਸਕਦਾ। ਜਦ ਤਾਈ ਸਰੀਰ ਨਾਸ ਨਾਂ ਹੋਵੇ, ਉਹ ਵੱਖਰੇ ਕਰਨ ਦੁਆਰਾ ਇਨ੍ਹਾਂ ਨੂੰ ਵੱਖਰੇ ਨਹੀਂ ਕਰ ਸਕਦਾ।

ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥੩॥
ਰੂਹ ਕਿਸ ਦੀ ਮਾਲਕ ਹੈ ਅਤੇ ਕਿਸ ਦੀ ਨੌਕਰਾਣੀ? ਇਹ ਕਿਥੇ ਤੇ ਕੀਹਦੇ ਕੋਲ ਜਾ ਸਕਦੀ ਹੈ?

ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥
ਕਬੀਰ ਜੀ ਆਖਦੇ ਹਨ, ਮੇਰੀ ਪ੍ਰੀਤ ਉਥੇ ਕੇਂਦਰਤ ਹੋਈ ਹੈ, ਜਿਥੇ ਦਿਨ ਰਾਤ ਸਾਹਿਬ ਨਿਵਾਸ ਰਖਦਾ ਹੈ।

ਉਆ ਕਾ ਮਰਮੁ ਓਹੀ ਪਰੁ ਜਾਨੈ ਓਹੁ ਤਉ ਸਦਾ ਅਬਿਨਾਸੀ ॥੪॥੧॥੫੨॥
ਉਸ ਦਾ ਭੇਤ ਉਹ ਆਪ ਹੀ ਪੁਰੀ ਤਰ੍ਹਾਂ ਜਾਣਦਾ ਹੈ। ਉਹ ਹਮੇਸ਼ਾਂ ਹੀ ਅਮਰ ਹੈ।

ਗਉੜੀ ॥
ਗਉੜੀ।

ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।

ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।

ਮੇਰੇ ਰਾਜਨ ਮੈ ਬੈਰਾਗੀ ਜੋਗੀ ॥
ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।

ਮਰਤ ਨ ਸੋਗ ਬਿਓਗੀ ॥੧॥ ਰਹਾਉ ॥
ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।

ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।

ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।

ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।

ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।

copyright GurbaniShare.com all right reserved. Email