ਰਾਜੁ ਤੇਰਾ ਕਬਹੁ ਨ ਜਾਵੈ ॥
ਤੇਰੀ ਹਕੂਮਤ ਕਦੇ ਭੀ ਨਹੀਂ ਜਾਂਦੀ। ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥ ਸਦੀਵੀ ਸਥਿਰ ਹੈ ਤੇਰੀ ਪਾਤਿਸ਼ਾਹੀ। ਇਹ ਕਦਾਚਿਤ ਖਤਮ ਨਹੀਂ ਹੁੰਦੀ। ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥ ਕੇਵਲ ਉਹੀ ਗੁਮਾਸ਼ਤਾ ਹੁੰਦਾ ਹੈ ਜੋ ਸਹਿਜ ਅਵਸਥਾ ਅੰਦਰ ਲੀਨ ਹੈ ਹੇ ਸੁਆਮੀ! ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥ ਵੈਰੀ ਤੇ ਬਿਪਤਾ ਹੱਢੋਂ ਹੀ ਉਸ ਦੇ ਨਾਲ ਨਹੀਂ ਛੁਹਦੇ, ਨਾਂ ਹੀ ਗੁਨਾਹ ਲਾਗੇ ਲਗਦਾ ਹੈ। ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥ ਮੈਂ ਤੇਰੇ ਅਤੇ ਤੈਡੇ ਇਕ ਨਾਮ ਉਤੋਂ ਹਮੇਸ਼ਾਂ ਸਦਕੇ ਜਾਂਦਾ ਹਾਂ। ਜੁਗਹ ਜੁਗੰਤਰਿ ਭਗਤ ਤੁਮਾਰੇ ॥ ਸਾਰਿਆਂ ਯੁੱਗਾ ਅੰਦਰ ਤੇਰੇ ਜਾਨਿਸਾਰ ਸੇਵਕ ਹੇ ਸਾਹਿਬ! ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥ ਤੇਰੇ ਦਰ ਤੇ ਖਲੋ ਕੇ ਤੇਰਾ ਜੱਸ ਕਰਦੇ ਹਨ। ਜਪਹਿ ਤ ਸਾਚਾ ਏਕੁ ਮੁਰਾਰੇ ॥ ਉਹ ਹੰਕਾਰ ਦੇ ਵੈਰੀ ਸਾਹਿਬ ਦਾ ਸਿਮਰਨ ਕਰਦੇ ਹਨ। ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥ ਉਹ ਤਦ ਹੀ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਜਦ ਉਹ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਹਨ। ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥ ਵਹਿਮ ਅਤੇ ਭੁਲੇਖਾ ਤੇਰੀ ਹੀ ਰਚਨਾ ਹਨ। ਜਦ ਇਹ ਵਹਿਮ ਚਲਿਆ ਜਾਂਦਾ ਹੈ, ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਰਹਿਮਤ ਧਾਰਦਾ ਹੈ, ਤਦ ਤੂੰ ਆਪਣੇ ਸੰਤਾਂ ਨੂੰ ਮੌਤ ਦੇ ਦੂਤਾ ਤੋਂ ਬਚਾ ਲੈਦਾ ਹੈ। ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥ ਸਾਰਿਆਂ ਯੁਗਾਂ ਅੰਦਰ ਤੇਰੇ ਅਨੁਰਾਗੀ ਤੇਰੀ ਪ੍ਰਸੰਸਾ ਕਰਦੇ ਹਨ, ਹੇ ਸੁਆਮੀ! ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥ ਹੇ ਮੇਰੇ ਵਿਸ਼ਾਲ ਸੁਆਮੀ ਤੂੰ ਅਗਾਧ ਅਤੇ ਬੇਅੰਤ ਹੈਂ! ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥ ਮੈਂ ਕਿਸ ਤਰ੍ਹਾਂ ਪ੍ਰਾਰਥਨਾ ਕਰਾਂ? ਮੈਨੂੰ ਨਹੀਂ ਪਤਾ ਮੈਂ ਕੀ ਕਰਾ। ਨਦਰਿ ਕਰਹਿ ਤਾ ਸਾਚੁ ਪਛਾਣਾ ॥ ਜੇਕਰ ਤੂੰ ਮੇਰੇ ਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣ ਸਕਦਾ ਹਾਂ। ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥ ਜਦ ਤੂੰ ਖੁਦ ਮੈਨੂੰ ਸਿਖਮਤ ਦਿੰਦਾ ਹੈ, ਕੇਵਲ ਤਦ ਹੀ ਮੈਂ ਤੇਰੇ ਸੱਚ ਨੂੰ ਜਾਣਦਾ ਹਾਂ। ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥ ਕਸ਼ਟ ਅਤੇ ਖੁਦਿਆਂ ਵੀ ਤੈਂ ਜਗਤ ਵਿੱਚ ਪੈਦਾ ਕੀਤੀਆਂ ਹਨ, ਹੇ ਪ੍ਰਭੂ ਇਸ ਫਿਕਰ-ਅੰਦੇਸ਼ ਤੋਂ ਮੈਨੂੰ ਖਲਾਸੀ ਬਖਸ਼। ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥ ਨਾਨਕ ਬੇਨਤੀ ਕਰਦਾ ਹੈ, ਬੰਦੇ ਦਾ ਫਿਕਰ ਅੰਦੇਸਾ ਦੂਰ ਹੋ ਜਾਂਦਾ ਹੈ, ਜੇਕਰ ਉਹ ਗੁਰਾਂ ਦੀ ਦਿੱਤੀ ਹੋਈ ਗਿਆਤ ਨੂੰ ਸਮਝ ਲਵੇ। ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥ ਬੇਅੰਤ ਸੁਆਮੀ ਖੁਦ ਆਪ ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ। ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੁੰਦਰ ਹਨ ਤੇਰੇ ਨੈਣ ਅਤੇ ਰੱਬ ਦਾ ਘਰ (ਅਨੰਦ-ਦਾਇਕ) ਤੇਰੇ ਦੰਦ। ਸੋਹਣੇ ਨਕ ਜਿਨ ਲੰਮੜੇ ਵਾਲਾ ॥ ਤੂੰ ਉਹ ਸਾਹਿਬ ਹੈਂ ਜਿਸ ਦਾ ਸੁਲੱਖਾ ਹੈ ਨੱਕ ਅਤੇ ਲੰਮੇ ਹਨ ਕੇਸ। ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੁਵਰਨ ਰੂਪ ਵਿੱਚ ਢਲਿਆ ਹੋਇਆ ਤੇਰਾ ਸਰੀਰ ਅਮੋਲਕ ਹੈ। ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਸੋਨੇ ਵਿੱਚ ਢਲਿਆ ਹੋਇਆ ਹੈ ਉਸ ਦਾ ਸਰੀਰ ਅਤੇ ਕ੍ਰਿਸ਼ਨ ਵਰਗੀ ਜਪਨੀ ਉਸ ਕੋਲ ਹੈ। ਤੁਸੀਂ ਉਸ ਦਾ ਆਰਾਧਨ ਕਰੋ, ਹੇ ਮੇਰੀਓ ਸਖੀਓ! ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ ਜੇਕਰ ਤੁਸੀਂ ਇਹ ਉਪਦੇਸ਼ ਸ੍ਰਵਣ ਕਰ ਲਉ, ਤਦ ਤੁਹਾਨੂੰ ਮੌਤ ਦੇ ਦੂਤ ਦੇ ਬੂਹੇ ਉੱਤੇ ਨਹੀਂ ਖੜੋਣਾ ਪਵੇਗਾ, ਹੇ ਮੇਰੀਓ ਸਹੇਲੀਓ! ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਤੁਹਾਡੇ ਰਿਦੇ ਦੀ ਮੈਲ ਉੱਤਰ ਜਾਉਗੀ ਅਤੇ ਪਰਮ ਬਗਲੇ ਤੋਂ ਤੁਸੀਂ ਪਰਮ ਹੰਸ ਹੋ ਜਾਓਗੀਆਂ। ਬੰਕੇ ਲੋਇਣ ਦੰਤ ਰੀਸਾਲਾ ॥੭॥ ਸੁੰਦਰ ਹਨ ਤੇਰੇ ਨੈਣ ਅਤੇ ਰਸਦਾਇਕ ਤੇਰੇ ਦੰਦ, ਹੇ ਪ੍ਰਭੂ! ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ ਸੁਹਣੀ ਹੈ ਤੇਰੀ ਟੋਰ ਅਤੇ ਮਿੱਠੜੀ ਤੇਰੀ ਬੋਲੀ। ਕੁਹਕਨਿ ਕੋਕਿਲਾ ਤਰਲ ਜੁਆਣੀ ॥ ਤੂੰ ਕੋਇਲ ਦੀ ਤਰ੍ਹਾਂ ਕੂੰਦਾ ਹੈਂ ਅਤੇ ਚੜ੍ਹਦੀ ਹੈ ਤੇਰੀ ਜੁਆਨੀ। ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥ ਤੇਰੀ ਚੜ੍ਹਦੀ ਜੁਆਨੀ ਤੈਨੂੰ ਚੰਗੀ ਲਗਦੀ ਹੈ। ਇਸ ਦਾ ਦਰਸ਼ਨ ਦਿਲ ਦੀਆਂ ਖਾਹਿਸ਼ਾ ਪੂਰੀਆਂ ਕਰ ਦਿੰਦਾ ਹੈ। ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥ ਹਾਥੀ ਦੀ ਮਾਨੰਦ ਤੂੰ ਨਾਜ਼-ਨਖਰੇ ਨਾਲ ਪੈਰ ਰਖਦਾ ਹੈਂ ਅਤੇ ਆਪਣੇ ਆਪ ਵਿੱਚ ਹੀ ਮਤਵਾਲਾ ਹੈਂ। ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥ ਜੋ ਆਪਣੇ ਐਸੇ ਸ੍ਰੇਸ਼ਟ ਕੰਤ ਦੀ ਪ੍ਰੀਤ ਨਾਲ ਰੰਗੀਜੀ ਹੈ ਉਹ ਮਤਵਾਲੀ ਹੋ ਗੰਗਾ ਦੇ ਪਾਣੀ ਵਾਗੂੰ ਫਿਰਦੀ ਹੈ। ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ ਨਾਨਕ ਬੇਨਤੀ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸਾਹਿਬ! ਸੁਹਣੀ ਹੈ ਤੇਰੀ ਟੋਰ ਅਤੇ ਮਿਠੜੇ ਬਚਨ-ਬਿਲਾਸ। ਵਡਹੰਸੁ ਮਹਲਾ ੩ ਛੰਤ ਵਡਹੰਸ ਤੀਜੀ ਪਾਤਿਸ਼ਾਹੀ ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ ਨੀ ਮਰਨੀਏ ਸੁੰਦਰ ਪਤਨੀਏ! ਤੂੰ ਆਪਣੇ ਪਤੀ ਦੀ ਪ੍ਰੀਤ ਅੰਦਰ ਰੰਗੀਜੀ ਰਹੁ। ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ ਨੀ ਫਾਨੀ ਪਤਨੀਏ! ਤੂੰ ਸਤਿਨਾਮ ਨਾਲ ਜੁੜੀ ਰਹੁ। ਇਸ ਤਰ੍ਹਾਂ ਤੂੰ ਆਪਣੇ ਲਾਡਲੇ ਪਤੀ ਨੂੰ ਪ੍ਰੀਤ ਨਾਲ ਮਾਣ ਲਵੇਗੀ। ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ ਜਿਹੜੀ ਦਿਲਬਰ ਆਪਣੇ ਸੁਆਮੀ ਵਾਹਿਗੁਰੂ ਨਾਲ ਪਿਆਰ ਪਾਉਂਦੀ ਹੈ, ਉਸ ਨੂੰ ਭਰਤਾ ਆਪਣੀ ਸੱਚੀ ਪ੍ਰੀਤ ਨਾਲ ਸਸ਼ੋਭਤ ਕਰਦਾ ਹੈ। ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥ ਜਦ ਵਹੁਟੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਤਦ ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਰਹਿੰਦੀ ਹੈ। ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ ਐਸੀ ਪਤਨੀ ਜਿਸ ਨੂੰ ਉਸਦੇ ਸੁਆਮੀ ਦੇ ਪਿਆਰ ਨੇ ਖਿੱਚਿਆ ਹੋਇਆ ਹੈ ਅਤੇ ਜਿਸ ਦੇ ਹਿਰਦੇ ਨੂੰ ਉਸ ਦੀ ਪ੍ਰੀਤ ਲਾਡਲੀ ਲੱਗਦੀ ਹੈ, ਉਹ ਉਸ ਦੇ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ। ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥ ਨਾਨਕ, ਪਵਿੱਤ੍ਰ ਪਤਨੀ ਨੂੰ ਪਿਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚਾ ਪਾਤਿਸ਼ਾਹ ਉਸ ਨੂੰ ਆਪਣੇ ਨਾਮ ਨਾਲ ਸ਼ਿੰਗਾਰ ਦਿੰਦਾ ਹੈ। ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ ॥ ਹੇ ਗੁਣ ਵਿਹੂਣ ਸੁਆਣੀਏ! ਤੂੰ ਆਪਣੇ ਪਤੀ ਨੂੰ ਐਨ ਹਾਜ਼ਰ-ਨਾਜਰ ਵੇਖ। ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ ॥ ਨੀ ਮਰਨੀਏ ਲਾੜੀਏ! ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ-ਲਾੜੇ ਨੂੰ ਯਾਦ ਕਰਦੀ ਹੈ, ਉਹ ਉਸ ਨੂੰ ਪਰੀਪੂਰਨ ਵਿਆਪਕ ਵੇਖਦੀ ਹੈ। copyright GurbaniShare.com all right reserved. Email |