ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥
ਆਪਣੇ ਗ੍ਰਿਹ ਅੰਦਰ ਹੀ ਉਹ ਆਪਣਾ ਨਿੱਜ ਦਾ ਗ੍ਰਿਹ ਪਾ ਲੈਦਾ ਹੈ ਤੇ ਸੱਚੇ ਗੁਰੂ ਨਾਲ ਇੱਜ਼ਤ ਆਬਰੂ ਬਖਸ਼ਦੇ ਹਨ। ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ ਨਾਨਕ ਜਿਹੜੇ ਨਾਮ ਨਾਲ ਰੰਗੇ ਹਨ, ਉਹ ਪ੍ਰਭੂ ਦੇ ਮੰਦਰ ਨੂੰ ਪ੍ਰਾਪਤ ਕਰ ਲੈਂਦੇ ਹਨ ਅਤੇ ਕਬੂਲ ਪੈ ਜਾਂਦੀ ਹੈ ਉਨ੍ਹਾਂ ਦੀ ਸੱਚੀ ਅਕਲ। ਵਡਹੰਸੁ ਮਹਲਾ ੪ ਛੰਤ ਵਡਹੰਸ ਚੌਥੀ ਪਾਤਿਸ਼ਾਹੀ ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ ਮੈਡੇ ਚਿੱਤ ਮੈਡੇ ਚਿੱਤ ਨੂੰ ਸੱਚੇ ਗੁਰਾਂ ਨੇ ਪ੍ਰਭੂ ਦਾ ਪ੍ਰੇਮ ਲਾ ਦਿੱਤਾ ਹੈ। ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਟਿਕਾ ਦਿੱਤਾ ਹੈ। ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ ਸਮੂਹ ਦੁਖੜਿਆਂ ਨੂੰ ਦੂਰ ਕਰਨ ਵਾਲਾ ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਰਿਦੇ ਅੰਦਰ ਵਸਦਾ ਹੈ। ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ ਹੈ। ਮੁਬਾਰਕ ਮੁਬਾਰਕ ਹਨ ਮੇਰੇ ਸੱਚੇ ਗੁਰੂ ਜੀ। ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ ਖਲੋਤਿਆਂ ਤੇ ਬਹਿੰਦਿਆਂ ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਮੈਨੂੰ ਠੰਢ ਚੈਨ ਪ੍ਰਾਪਤ ਹੋਈ ਹੈ। ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ ਆਪਣੇ ਹਿਰਦੇ, ਆਪਣੇ ਹਿਰਦੇ ਅੰਦਰ ਮੈਂ ਆਪਣੇ ਸੱਚੇ ਗੁਰਾਂ ਨਾਲ ਪ੍ਰੇਮ ਪਾਇਆ ਹੈ। ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ ਸੱਚੇ ਗੁਰਾਂ ਨੂੰ ਵੇਖ ਕੇ ਮੈਂ ਜੀਉਂਦਾ, ਮੈਂ ਜੀਊਦਾ ਤੇ ਮੈਂ ਪ੍ਰਫੁੱਲਤ ਹੁੰਦਾ ਹਾਂ। ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ ਰੱਬ ਦਾ ਨਾਮ, ਰੱਬ ਦਾ ਨਾਮ ਉਨ੍ਹਾਂ ਨੇ ਮੇਰੇ ਅੰਦਰ ਪੱਕਾ ਕੀਤਾ ਹੈ ਤੇ ਸੁਆਮੀ ਹਰੀ ਦਾ ਨਾਮ ਉਚਾਰ ਮੈਂ ਪ੍ਰਫੁੱਲਤ ਹੁੰਦਾ ਹਾਂ। ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਰੱਬ ਦੇ ਨਾਮ ਦੇ ਰਾਹੀਂ ਮੈਂ ਨੌ ਖਜਾਨੇ ਪਾ ਲੈਦਾ ਹਾਂ। ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਪੀੜ ਹੱਟ ਗਈ ਹੈ ਅਤੇ ਮੈਂ ਇਲਾਹੀ ਅਡੋਲਤਾ ਦੀ ਤਾੜੀ ਅੰਦਰ ਪ੍ਰਵੇਸ਼ ਕਰ ਗਿਆ ਹਾਂ। ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ ਵਾਹਿਗੁਰੂ ਦੇ ਨਾਮ ਦੀ ਬਜੁਰਗੀ ਮੈਨੂੰ ਸੱਚੇ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ ਅਤੇ ਨਿਰੰਕਾਰੀ ਸੱਚੇ ਗੁਰਾਂ ਦਾ ਦਰਸ਼ਨ ਵੇਖ ਕੇ ਮੇਰਾ ਚਿੱਤ ਅਨੰਦਤ ਹੈ। ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ ਸੱਚੇ ਗੁਰਾਂ ਨੂੰ ਵੇਖਣ ਦੁਆਰਾ ਮੈਂ ਜੀਉਂਦਾ ਮੈਂ ਜੀਉਂਦਾ ਤੇ ਪ੍ਰਫੁਲਤ ਹੁੰਦਾ ਹਾਂ। ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ ਕੋਈ ਜਣਾ ਅਤੇ ਕੋਈ ਜਣਾ ਆ ਕੇ, ਮੈਨੂੰ ਮੈਡੇ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ। ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ ਆਪਣੀ ਆਤਮਾ ਤੇ ਦੇਹ, ਆਪਣੀ ਆਤਮਾ ਤੇ ਦੇਹ ਮੈਂ ਉਸ ਨੂੰ ਅਰਪਨ ਕਰ ਦਿਆਗਾ। ਆਪਣੀ ਦੇਹ ਦੇ ਟੋਟੇ ਕਰ ਕੇ, ਇਨ੍ਹਾਂ ਨੂੰ ਭੀ ਮੈਂ ਉਸ ਨੂੰ ਭੇਟ ਕਰ ਦਿਆਗਾ। ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ ਆਪਣੇ ਦਿਲ ਤੇ ਦੇਹ ਦੇ ਟੁਕੜੇ ਬਣਾ ਕੇ, ਮੈਂ ਏਨ੍ਹਾਂ ਨੂੰ ਉਸ ਦੀ ਭੇਟਾ ਕਰਾਂਗਾ, ਜਿਹੜਾ ਮੈਨੂੰ ਸੱਚੇ ਗੁਰਾਂ ਦੀ ਬਾਣੀ ਸੁਣਾਵੇ। ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ ਮੇਰੀ ਇੱਛਾ-ਰਹਿਤ ਆਤਮਾ ਸੰਸਾਰ ਤੋਂ ਉਪਰਾਮ ਹੋ ਗਈ ਹੈ ਅਤੇ ਗੁਰਾਂ ਦਾ ਦੀਦਾਰ ਪਾ ਕੇ ਇਸ ਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ। ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ ਮੇਰੇ ਆਰਾਮ ਦੇਣ ਵਾਲੇ ਸੁਆਮੀ ਵਾਹਿਗੁਰੂ ਰਹਿਮ ਕਰ ਅਤੇ ਮੈਨੂੰ ਸੱਚੇ ਗੁਰਾਂ ਦੇ ਪੈਰਾਂ ਦੀ ਧੂੜ ਪ੍ਰਦਾਨ ਕਰ। ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ ਕੌਈ ਜਣਾ ਆ ਕੇ, ਕੋਈ ਜਣਾ ਆ ਕੇ ਮੈਨੂੰ ਪੂਰਨ ਸੱਚੇ ਗੁਰਾਂ ਨਾਲ ਮਿਲਾ ਦੇਵੇ। ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ ਗੁਰਾਂ ਜਿੱਡਾ ਵੱਡਾ, ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ। ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ ਰੱਬ ਦੇ ਨਾਮ ਦੀ ਦਾਤ, ਰੱਬ ਦੇ ਨਾਮ ਦੀ ਦਾਤ ਉਹ ਮੈਨੂੰ ਪ੍ਰਦਾਨ ਕਰਦੇ ਹਨ। ਉਹ ਖੁਦ ਹੀ ਪਵਿੱਤਰ ਪ੍ਰਭੂ ਪ੍ਰਮੇਸ਼ਰ ਹਨ। ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ ਜੋ ਵਾਹਿੁਗਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੀ ਪੀੜ ਸੰਦੇਹ ਤੇ ਡਰ ਦੌੜ ਜਾਂਦੇ ਹਨ। ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ ਚੰਗੇ ਕਰਮਾਂ ਵਾਲੇ ਜਿਨ੍ਹਾਂ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਦਾਸ-ਭਾਵਨਾ ਰਾਹੀਂ ਸਾਹਿਬ ਨੂੰ ਮਿਲ ਪੈਦੇ ਹਨ। ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪੇ ਹੀ ਬੰਦੇ ਨੂੰ ਗੁਰਾਂ ਨਾਲ ਮਿਲਾਉਂਦਾ ਹੈ। ਰੱਬ ਰੂਪ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਉਸ ਨੂੰ ਆਰਾਮ ਪ੍ਰਾਪਤ ਹੁੰਦਾ ਹੈ। ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ ਗੁਰਾਂ ਜਿੱਡਾ ਵੱਡਾ ਗੁਰਾਂ ਜਿੱਡਾ ਵੱਡਾ ਦਾਤਾਰ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ। ਵਡਹੰਸੁ ਮਹਲਾ ੪ ॥ ਵਡਹੰਸ ਚੋਥੀ ਪਾਤਿਸ਼ਾਹੀ। ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ ਮੈਂ, ਗੁਰਾਂ ਦੇ ਬਗੈਰ, ਮੈਂ ਗੁਰਾਂ ਦੇ ਬਗੈਰ ਬਹੁਤ ਹੀ ਬੇ-ਆਬਰੂ ਹਾਂ। ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ ਜਗਤ ਦੀ ਜਿੰਦ ਜਾਨ, ਜਗਤ ਦੀ ਜਿੰਦ ਜਾਨ ਦਾਤਾਰ ਸੁਆਮੀ ਨੇ ਮੈਨੂੰ ਗੁਰਾਂ ਨਾਲ ਮਿਲਾਇਆ ਹੈ ਤੇ ਮੈਂ ਨਾਮ ਵਿੱਚ ਲੀਨ ਹੋ ਗਿਆ ਹਾਂ। ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸੁਆਮੀ ਦੇ ਨਾਮ ਵਿੱਚ ਲੀਨ ਹੋ ਗਿਆ ਹਾਂ ਅਤੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹਾਂ। ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ ਜਿਸ ਦੀ ਖਾਤਿਰ ਮੈਂ ਖੋਜ ਭਾਲ ਕਰ ਰਹੀ ਸਾਂ, ਉਸ ਵਾਹਿਗੁਰੂ ਮਿੱਤ੍ਰ ਨੂੰ ਮੈਂ ਆਪਣੇ ਗ੍ਰਿਹ (ਮਨ ਅੰਦਰ) ਵਿੱਚ ਹੀ ਪਾ ਲਿਆ ਹੈ। copyright GurbaniShare.com all right reserved. Email |