ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥
ਇੱਕ ਸੁਆਮੀ ਨੂੰ ਮੈਂ ਵੇਖਦੀ ਹਾਂ, ਇੱਕ ਨੂੰ ਹੀ ਜਾਣਦੀ ਹਾਂ ਅਤੇ ਕੇਵਲ ਸੁਆਮੀ ਮਾਲਕ ਨੂੰ ਹੀ ਮੈਂ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦੀ ਹਾਂ। ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥ ਮੈਂ ਗੁਰਾਂ ਦੇ ਬਾਝੋਂ ਮੈਂ ਗੁਰਾਂ ਦੇ ਬਾਝੋਂ ਨਿਹਾਇਤ ਹੀ ਨਿਹੱਥਲ ਹਾਂ। ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ ਜਿਨ੍ਹਾਂ ਨੂੰ ਸੱਚੇ ਗੁਰੂ ਜੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ ਉਨ੍ਹਾਂ ਦੇ ਪੈਰਾਂ, ਉਨ੍ਹਾਂ ਦੇ ਪੈਰ ਮੈਂ ਪੂਜਦਾ ਹਾਂ ਅਤੇ ਉਨ੍ਹਾਂ ਦੇ ਪੈਰੀਂ ਹੀ ਮੈਂ ਪੈਂਦਾ ਹਾਂ। ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥ ਹੇ ਸੁਆਮੀ ਵਾਹਿਗੁਰੂ! ਮੈਂ ਉਨ੍ਹਾਂ ਦੇ ਪੈਰ ਪੂਜਦਾ ਹਾਂ, ਜੋ ਸਰਬ ਸ਼ਕਤੀਵਾਨ ਮਾਲਕ ਦੇ ਸਰੂਪ, ਸੱਚੇ ਗੁਰਾਂ ਦਾ ਸਿਮਰਨ ਕਰਦੇ ਹਨ। ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ ਹੇ ਪ੍ਰਭੂ! ਪਾਤਿਸ਼ਾਹ! ਭਾਰੇ ਦਾਤਾਰ ਅਤੇ ਦਿਲਾਂ ਦੀਆਂ ਜਾਨਣਹਾਰ ਤੂੰ ਮੇਰੇ ਸਿਦਕ ਨੂੰ ਤੋੜ ਚੜ੍ਹਾ। ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ ਗੁਰੂ ਦੇ ਸਿੱਖ ਨੂੰ ਮਿਲ ਕੇ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ ਅਤੇ ਮੈਂ ਰਾਤ ਦਿਨ ਸੁਆਮੀ ਦਾ ਜੱਸ ਗਾਉਂਦਾ ਹਾਂ। ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ ਉਨ੍ਹਾਂ ਨੂੰ ਸੁਆਮੀ ਵਾਹਿਗੁਰੁ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ ਆਪਣੇ ਸਨੇਹੀ ਸੱਜਣ ਗੁਰੂ ਦੇ ਸਿੱਖ ਉੱਤੋਂ ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ ਵਾਹਿਗੁਰੂ ਦਾ ਨਾਮ, ਵਾਹਿਗੁਰੂ ਦਾ ਨਾਮ, ਉਹ ਮੈਨੂੰ ਸੁਣਾਉਂਦਾ ਹੈ। ਪਿਆਰਾ ਨਾਮ ਮੇਰੇ ਜੀਵਨ ਦਾ ਆਸਰਾ ਹੈ। ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ ਸੁਆਮੀ ਵਾਹਿਗੁਰੂ ਦਾ ਨਾਮ ਮੇਰੀ ਜਿੰਦੜੀ ਦਾ ਸਹਾਇਕ ਹੈ। ਇਸ ਦੇ ਬਾਝੋਂ ਮੈਂ ਇਕ ਮੁਹਤ ਤੇ ਲਮ੍ਹੇ ਭਰ ਲਈ ਭੀ ਜੀਊ ਨਹੀਂ ਸਕਦਾ। ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ ਜੇਕਰ ਆਰਾਮ ਬਖਸ਼ਣਹਾਰ ਸੁਆਮੀ ਮਾਲਕ ਮਿਹਰ ਧਾਰੇ ਤਾਂ ਮੈਂ ਗੁਰਾਂ ਦੇ ਰਾਹੀਂ ਉਸ ਦਾ ਅੰਮ੍ਰਿਤ ਪਾਨ ਕਰਦਾ ਹਾਂ। ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ ਪ੍ਰਾਨੀ ਨੂੰ ਆਪਣਾ ਸਿਦਕ ਭਰੋਸਾ ਬਖਸ਼ ਕੇ ਵਾਹਿਗੁਰੂ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ ਤੇ ਆਪੇ ਹੀ ਉਹ ਉਸ ਨੂੰ ਸਸ਼ੋਭਤ ਕਰਦਾ ਹੈ। ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥ ਆਪਣੇ ਸਨੇਹੀ ਸੱਜਣ ਗੁਰਾਂ ਦੇ ਮੁਰੀਦ ਉਤੋਂ ਮੈਂ ਬਲਿਹਾਰਨੇ, ਮੈਂ ਬਲਿਹਾਰਨੇ ਜਾਂਦਾ ਹਾਂ। ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ ਵਾਹਿਗੁਰੂ ਸਾਰਾ ਕੁੱਛ ਆਪਣੇ ਆਪ ਤੋਂ ਹੀ ਹੈ। ਵਾਹਿਗੁਰੂ ਸਾਰਾ ਕੁਛ ਆਪਦੇ ਆਪ ਤੋਂ ਹੀ ਹੈ। ਉਹ ਸਰਬ-ਸ਼ਕਤੀਵਾਨ ਪਵਿੱਤਰ ਪ੍ਰਭੂ ਹੈ। ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ ਵਾਹਿਗੁਰੂ ਖੁਦ ਹੀ ਵਾਹਿਗੁਰੂ ਖੁਦ ਹੀ ਇਨਸਾਨ ਨੂੰ ਆਪਣੇ ਨਾਲ ਮਿਲਾਉਂਦਾ ਹੈ। ਜਿਹੜਾ ਕੁੱਛ ਉਹ ਕਰਦਾ ਹੈ, ਉਹੀ ਹੁੰਦਾ ਹੈ। ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਕੇਵਲ ਉਹੀ ਹੁੰਦਾ ਹੈ। ਹੋਰ ਕੁੱਛ ਕੀਤਾ ਨਹੀਂ ਜਾ ਸਕਦਾ। ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ ਬਹੁਤ ਅਕਲਮੰਦੀ ਰਾਹੀਂ ਉਹ ਪਾਇਆ ਨਹੀਂ ਜਾਂਦਾ। ਹੁਸ਼ਿਆਰੀ ਕਰਨ ਦੁਆਰਾ ਸਾਰੇ ਹਾਰ ਹੁੱਟ ਗਏ ਹੈ। ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ ਗੁਰਾਂ ਦੀ ਦਇਆ ਦੁਆਰਾ ਗੋਲੇ ਨਾਨਕ ਨੇ ਪ੍ਰਭੂ ਨੂੰ ਵੇਖ ਲਿਆ ਹੈ। ਵਾਹਿਗੁਰੂ ਦੇ ਬਾਝੋਂ ਮੇਰਾ ਹੋਰ ਕੋਈ ਆਸਰਾ ਨਹੀਂ। ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥ ਵਾਹਿਗੁਰੂ ਸਾਰਾ ਕੁੱਛ ਆਪ ਹੀ ਹੈ, ਵਾਹਿਗੁਰੂ ਸਾਰਾ ਕੁੱਝ ਆਪ ਹੀ ਹੈ। ਕੇਵਲ ਓਹੀ ਪਵਿੱਤ੍ਰ ਪ੍ਰਭੂ ਹੈ। ਵਡਹੰਸੁ ਮਹਲਾ ੪ ॥ ਵਡਹੰਸ ਚੌਥੀ ਪਾਤਿਸ਼ਾਹੀ। ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਮੇਰੇ ਮਾਲਕ ਮੈਨੂੰ ਰੱਬ ਰੂਪ ਸੱਚੇ ਗੁਰਾਂ, ਰੱਬ ਰੂਪ ਸੱਚੇ ਗੁਰਾਂ ਨਾਲ ਮਿਲਾ ਦੇ। ਰੱਬ ਰੂਪ ਸਤਿਗੁਰਾਂ ਦੇ ਪੈਰ ਮੈਨੂੰ ਚੰਗਾ ਲੱਗਦੇ ਹਨ। ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ ਬ੍ਰਹਮ ਬੋਧ ਜਾ ਸੁਰਮਾ ਪਾ ਕੇ, ਗੁਰਾਂ ਨੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਕਰ ਦਿੱਤਾ ਹੈ। ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ ਸਤਿਗੁਰਾਂ ਨੇ ਬ੍ਰਹਮ ਵੀਚਾਰ ਦਾ ਸੁਰਮਾ ਪਾ ਦਿੱਤਾ ਹੈ ਅਤੇ ਮੇਰਾ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਿਆ ਹੈ। ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਆਪਣੇ ਹਰ ਸੁਆਸ ਤੇ ਬੁਰਕੀ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰ ਕਰਦਾ ਹੈ ਉਨ੍ਹਾਂ ਨੂੰ ਉਹ ਸੱਚੇ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ। ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ ਮੈਨੂੰ ਨਿਰੰਕਾਰੀ ਸੱਚੇ ਗੁਰਾਂ, ਨਿਰੰਕਾਰੀ ਸੱਚੇ ਗੁਰਾਂ ਨਾਲ ਮਿਲਾ ਦੇ, ਹੇ ਪ੍ਰਭੂ! ਨਿਰੰਕਾਰੀ ਸੱਚੇ ਗੁਰਾਂ ਦੇ ਪੈਰ ਮੈਨੂੰ ਪਿਆਰੇ ਲੱਗਦੇ ਹਨ। ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥ ਮੈਡਾਂ ਸੱਚਾ ਗੁਰੂ, ਮੈਡਾਂ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰਾਂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ। ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥ ਉਹ ਮੈਨੂੰ ਰੱਬ ਦਾ ਨਾਮ, ਰੱਬ ਦਾ ਨਾਮ ਦਿੰਦਾ ਹੈ ਜੋ ਅਖੀਰ ਨੂੰ ਮੇਰੀ ਸਹਾਇਤਾ ਕਰਦਾ ਹੈ। ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ ਸੁਆਮੀ ਵਾਹਿਗੁਰੂ ਦਾ ਨਾਮ ਅਖੀਰ ਨੂੰ ਮੇਰਾ ਸਹਾਇਕ ਹੋਵੇਗਾ। ਵੱਡੇ ਸੱਚੇ ਗੁਰੂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ ਜਿੱਥੇ ਨਾਂ ਪੁੱਤ੍ਰ ਨਾਂ ਹੀ ਇਸਤ੍ਰੀ ਨ ਮੇਰਾ ਯਾਰ ਮਿਤ੍ਰ ਹੋਣਾ ਹੈ, ਉੱਥੇ ਪ੍ਰਭੂ ਪ੍ਰਮੇਸ਼ਰ ਦਾ ਨਾਮ ਮੈਨੂੰ ਬੰਦਖਲਾਸ ਕਰਾਵੇਗਾ। ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥ ਮੁਬਾਰਕ! ਮੁਬਾਰਕ! ਸੱਚਾ ਗੁਰੂ, ਮੇਰਾ ਪਵਿੱਤ੍ਰ ਪ੍ਰਭੂ ਹੈ ਜਿਸ ਨੂੰ ਭੇਟ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ। ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥ ਮੇਰਾ ਸੱਚਾ ਗੁਰੂ, ਮੇਰਾ ਸੱਚਾ ਗੁਰੂ ਮੇਰਾ ਪ੍ਰੀਤਮ ਹੈ। ਗੁਰੂ ਦੇ ਬਗੈਰ ਮੈਂ ਰਹਿ ਨਹੀਂ ਸਕਦਾ। copyright GurbaniShare.com all right reserved. Email |