ਭਾਈ ਰੇ ਅਵਰੁ ਨਾਹੀ ਮੈ ਥਾਉ ॥
ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ। ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥ ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਠਹਿਰਾਉ। ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥ ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ। ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥ ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ। ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥ ਮੈਂ ਅੰਨ੍ਹੇ ਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ। ਉਸ ਦੀ ਪਲਾਹ ਤਾਬੇ ਰਹਿ ਕੇ ਮੈਂ ਆਪਣੇ ਗ੍ਰਹਿ ਪੁਜ ਜਾਵਾਂਗਾ। ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ। ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ ਸੱਚੇ ਗੁਰਾਂ ਦੇ ਬਾਝੋਂ ਸਾਹਿਬ ਦਾ ਨਾਮ ਪਰਾਪਤ ਨਹੀਂ ਹੁੰਦਾ। ਨਾਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ? ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥ ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ। ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥ ਨਾਮ ਦੇ ਬਗੈਰ ਸਰੀਰ ਸ਼ੇਰੇ ਵਾਲੀ ਕੰਧ ਵਾਗੂ ਕਸ਼ਟ ਉਠਾਉਂਦਾ ਹੈ। ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥ ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ। ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥ ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ। ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥ ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ। ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥ ਜੇਕਰ ਸਾਹਿਬ ਦੀ ਸਿਫ਼ਤ-ਸ਼ਲਾਘਾ ਇਨਸਾਨ ਦੇ ਹਿਰਦੇ ਵਿੱਚ ਟਿਕ ਜਾਵੇ ਤਾਂ ਸਵੈ-ਹੰਗਤਾ ਦੀ ਪੀੜ ਸੜ ਜਾਂਦੀ ਹੈ। ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥ ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ। ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥ ਜੋ ਰਬੀ ਕਲਾਮ ਨਾਲ ਰੰਗੇ ਹਨ, ਉਹ ਪਵਿੱਤ੍ਰ ਹਨ। ਉਹ ਕਾਮ-ਵਾਸ਼ਨਾ ਗੁਸੇ ਤੇ ਹੰਕਾਰ ਨੂੰ ਛੱਡ ਦਿੰਦੇ ਹਨ। ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥ ਸਦੀਵ ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥ ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ? ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ। ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥ ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ। ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥ ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਘੁਸਿਆ ਫਿਰਦਾ ਹੈ ਅਤੇ ਮੁੜ ਮੁੜ ਕੇ ਆਵਾਗੌਣ ਵਿੱਚ ਪੈਂਦਾ ਹੈ। ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥ ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ। ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥ ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ? ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥ ਨਾਨਕ ਜੇਕਰ ਮਨੁੱਖ ਸਾਹਿਬ ਨੂੰ ਸਿੰਞਾਣ ਲਵੇ ਤਾਂ ਉਹ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥ ਆਪਣੇ ਪਤੀ ਦੇ ਬਾਝੋਂ ਪਤਨੀ ਦਾ ਹਾਰ-ਸ਼ਿੰਗਾਰ ਅਤੇ ਜੁਆਨੀ ਫ਼ਜ਼ੂਲ ਤੇ ਤਬਾਹ-ਕੁਨ ਹਨ। ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥ ਉਹ ਆਪਣੇ ਕੰਤ ਦੀ ਸੇਜ ਦਾ ਅਨੰਦ ਨਹੀਂ ਭੋਗਦੀ ਅਤੇ ਉਸ ਦੇ ਬਗ਼ੈਰ ਬੇਹੂਦਾ ਹਨ ਉਸ ਦੀਆਂ ਸਜਾਵਟਾਂ। ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥ ਅਭਾਗੀ ਵਹੁਟੀ ਨੂੰ ਬਹੁਤੀ ਮੁਸੀਬਤ ਹੁੰਦੀ ਹੈ। ਉਸ ਦਾ ਕੰਤ ਉਸ ਦੇ ਗ੍ਰਹਿ ਦੇ ਪਲੰਘ ਤੇ ਬਿਸਰਾਮ ਨਹੀਂ ਕਰਦਾ। ਮਨ ਰੇ ਰਾਮ ਜਪਹੁ ਸੁਖੁ ਹੋਇ ॥ ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ। ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥ ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਠਹਿਰਾਉ। ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥ ਗੁਰਾਂ ਦੀ ਚਾਕਰੀ ਅੰਦਰ ਆਰਾਮ ਮਿਲਦਾ ਹੈ ਅਤੇ ਬ੍ਰਹਮ ਗਿਆਨ ਦਾ ਹਾਰ-ਸ਼ਿੰਗਾਰ ਕਰਨ ਨਾਲ ਪਤਨੀ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਾ ਲੈਂਦੀ ਹੈ। ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥ ਡੂੰਘੀ ਪ੍ਰੀਤ ਤੇ ਪਿਰਹੜੀ ਰਾਹੀਂ ਵਹੁਟੀ ਨਿਸਚਿਤ ਹੀ ਆਪਣੇ ਪ੍ਰੀਤਮ ਦੇ ਪਲੰਗ ਨੂੰ ਰਾਂਵਦੀ ਹੈ। ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥ ਗੁਰਾਂ ਦੇ ਰਾਹੀਂ ਪਤਨੀ ਦੀ ਆਪਣੇ ਸਿਰ ਦੇ ਸਾਈਂ ਨਾਲ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ। ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥ ਸੱਚ ਦੇ ਰਾਹੀਂ, ਹੇ ਪਤਨੀਏ! ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ। ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥ ਉਸ ਦਾ ਮੁੱਲ ਦਸਿਆ (ਪਾਇਆ) ਨਹੀਂ ਜਾ ਸਕਦਾ। ਸੱਚੇ ਸੁਆਮੀ ਨਾਲ ਉਸ ਦੀ ਆਤਮਾ ਤੇ ਦੇਹਿ ਖਿੜ ਜਾਣਗੇ। ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥ ਪਤੀ-ਪਿਆਰੀ ਪਤਨੀ ਜੋ ਸੱਚੇ ਨਾਮ ਨਾਲ ਪਵਿੱਤਰ ਹੋਈ ਹੈ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਰਾਪਤ ਕਰ ਲੈਂਦੀ ਹੈ। ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥ ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ। ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ। ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥ ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਰਾਮ ਉਤਪੰਨ ਹੁੰਦਾ ਹੈ। ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥ ਇਕ ਮੁਹਤ ਵਿੱਚ ਬੰਦਾ ਪੈਦਾ ਹੁੰਦਾ ਹੈ, ਮੁਹਤ ਵਿੱਚ ਉਹ ਮਰ ਜਾਂਦਾਹੈ, ਇਕ ਮੁਹਤ ਅੰਦਰ ਉਹ ਆਉਂਦਾ ਤੇ ਮੁਹਤ ਵਿੱਚ ਟੁਰ ਜਾਂਦਾ ਹੈ। ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥ ਮੌਤ ਉਸ ਨੂੰ ਦੁਖਾਂਤ੍ਰ ਨਹੀਂ ਕਰਦੀ ਜੋ ਸ਼ਬਦ ਨੂੰ ਸਿੰਞਾਣਦਾ ਹੈ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ। copyright GurbaniShare.com all right reserved. Email:- |