ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥
ਅਜੋਖ ਸਾਈਂ ਜੋਖਿਆ ਨਹੀਂ ਜਾ ਸਕਦਾ। ਕੇਵਲ ਗੱਲਾਂ ਬਾਤਾ ਦੁਆਰਾ ਉਹ ਪਰਾਪਤ ਨਹੀਂ ਹੁੰਦਾ। ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥ ਆਪਣੀ ਉਪਜੀਵਕਾ ਲਿਖਵਾ ਕੇ ਵਿਉਪਾਰੀ ਤੇ ਸੁਦਾਗਰ ਇਸ ਸੰਸਾਰ ਵਿੱਚ ਆਏ ਹਨ। ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ ਜੋ ਸੱਚ ਦੀ ਕਮਾਈ ਕਰਦੇ ਹਨ ਅਤੇ ਵਾਹਿਗੁਰੂ ਦੇ ਭਾਣੇ ਨੂੰ ਸਵੀਕਾਰ ਕਰਦੇ ਹਨ ਉਹ ਨਫਾ ਕਮਾਉਂਦੇ ਹਨ। ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥ ਸੱਚ ਦੇ ਸੌਦੇ-ਸੂਤ ਦੁਆਰਾ ਉਹ ਗੁਰਾਂ ਨੂੰ ਭੇਟ ਲੈਂਦੇ ਹਨ, ਜਿਨ੍ਹ੍ਰਾਂ ਨੂੰ ਇਕ ਭੋਰਾ ਭਰ ਭੀ ਲੋਭ ਲਾਲਚ ਨਹੀਂ। ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥ ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ। ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥ ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ ਖਾਹਿਸ਼ ਜੋ ਸਾਰਿਆਂ ਨੂੰ ਬਹਿਕਾ ਲੈਦੀਆਂ ਹਨ, ਰੋਕ ਦਿੱਤੀਆਂ ਹਨ। ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥ ਉਹ ਖੁਦ ਤਰਾਜੂ ਵਿੱਚ ਤੋਲਦਾ ਹੈ, ਪੂਰਨ ਹੈ, ਪੂਰਨ ਪੁਰਖ ਦਾ ਹਾੜਨਾ। ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ ਨਿਰਾ ਆਖਣ ਤੇ ਗੱਲਬਾਤ ਦੁਆਰਾ ਸਾਡੀ ਖਲਾਸੀ ਨਹੀਂ ਹੁੰਦੀ ਤੇ ਨਾਂ ਹੀ ਢੇਰ ਸਾਰੀਆਂ ਪੋਥੀਆਂ ਦੇ ਵਾਚਣ ਦੁਆਰਾ। ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥ ਵਾਹਿਗੁਰੂ ਦੀ ਚਾਕਰੀ ਅਤੇ ਪ੍ਰੀਤ ਦੇ ਬਗੈਰ ਦੇਹਿ ਦੀ ਪਵਿੱਤਰਤਾ ਪਰਾਪਤ ਨਹੀਂ ਹੁੰਦੀ। ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥ ਜੇਕਰ ਇਨਸਾਨ ਨਾਮ ਨੂੰ ਨਾਂ ਭੁਲਾਵੇ, ਹੇ ਨਾਨਕ! ਤਾਂ ਗੁਰੂ ਉਸ ਨੂੰ ਸਿਰਜਣਹਾਰ ਨਾਲ ਮਿਲਾ ਦੇਵੇਗਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥ ਜੇਕਰ ਅਸੀਂ ਪੁਰਨ ਸਚੇ ਗੁਰਾਂ ਨੂੰ ਮਿਲ ਪਈਏ ਤਾਂ ਸਾਨੂੰ ਚਿੰਤਨ ਦਾ ਜਵੇਹਰ ਪਰਾਪਤ ਹੋ ਜਾਂਦਾ ਹੈ। ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥ ਆਪਣਾ ਚਿੱਤ ਆਪਣੇ ਗੁਰਾਂ ਦੇ ਸਮਰਪਨ ਕਰ ਦੇਣ ਨਾਲ ਸਾਨੂੰ ਸਰਬ-ਵਿਆਪਕ ਸੁਆਮੀ ਦੀ ਪ੍ਰੀਤ ਪਰਾਪਤ ਹੋ ਜਾਂਦੀ ਹੈ। ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥ ਸਾਨੂੰ ਮੋਖਸ਼ ਦੀ ਦੌਲਤ ਜੋ ਬਦੀਆਂ ਨੂੰ ਨਾਮੂਦ ਕਰਨਹਾਰ ਹੈ, ਪਰਾਪਤ ਹੋ ਜਾਂਦੀ ਹੈ। ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥ ਹੇ ਵੀਰ! ਈਸ਼ਵਰੀ ਜਾਗ੍ਰਤਾ, ਗੁਰਾਂ ਦੇ ਬਗੈਰ ਨਹੀਂ ਮਿਲਦੀ। ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥ ਕੋਈ ਜਣਾ ਜਾ ਕੇ ਬ੍ਰਹਿਮੇ, ਨਾਰਦ ਅਤੇ ਵੇਦਾਂ ਦੇ ਲਿਖਾਰੀ ਵਿਆਸ ਕੋਲੋਂ ਪਤਾ ਕਰ ਲਵੇ। ਠਹਿਰਾਉ। ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥ ਜਾਣ ਲੈ ਕਿ ਗੁਰਾਂ ਦੇ ਬਚਨ ਦੁਆਰਾ ਈਸ਼ਵਰੀ ਗਿਆਤ ਤੇ ਸਿਮਰਨ ਪਰਾਪਤ ਹੁੰਦੇ ਹਨ ਅਤੇ ਉਹ ਬੰਦੇ ਕੋਲੋ ਅਕਹਿ ਹਰੀ ਨੂੰ ਵਰਨਣ ਕਰਵਾ ਦਿੰਦੇ ਹਨ। ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥ ਗੁਰੂ ਜੀ ਸਰਸਬਜ, ਫਲਦਾਰ ਬਹੁਤੀ-ਛਾਂ ਵਾਲੇ ਬ੍ਰਿਛ ਹਨ। ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥ ਮਣੀਆਂ, ਜਵਾਹਿਰਾਤ ਤੇ ਸਬਜੇ ਪੰਨੇ ਇਹ ਗੁਰਾਂ ਦੇ ਖ਼ਜ਼ਾਨੇ ਵਿੱਚ ਹਨ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥ ਗੁਰਾਂ ਦੇ ਤੋਸ਼ੇਖ਼ਾਨੇ ਵਿਚੋਂ ਸਾਨੂੰ ਪਵਿੱਤਰ ਨਾਮ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ। ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥ ਬੇਅੰਤ ਸਾਹਿਬ ਦੀ ਪੂਰਨ ਰਹਿਮਤ ਰਾਹੀਂ ਅਸੀਂ ਸਤਿਨਾਮ ਦਾ ਸੌਦਾ-ਸੂਤ ਇਕੱਤ੍ਰ ਕਰਦੇ ਹਾਂ। ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥ ਸੱਚਾ ਗੁਰੂ ਆਰਾਮ ਦੇਣਹਾਰ, ਕਸ਼ਟ ਨਵਿਰਤ ਕਰਨਹਾਰ ਅਤੇ ਮੰਦ ਕਰਮਾਂ ਦੇ ਦੈਂਤ ਨੂੰ ਮਾਰਨ ਵਾਲਾ ਹੈ। ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥ ਭੈ-ਦਾਇਕ ਜਗਤ ਸਮੁੰਦਰ ਕਠਨ ਤੇ ਭਿਆਨਕ ਹੈ। ਇਸ ਦਾ ਕੋਈ ਕੰਢਾ ਨਹੀਂ ਤੇ ਨਾਂ ਹੀ ਪਾਰਲਾ ਸਿਰਾ ਹੈ। ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥ ਇਸ ਦੀ ਨਾਂ ਕੋਈ ਕਿਸ਼ਤੀ ਨਾਂ ਤੁਲਾ ਨਾਂ ਬਾਂਸ ਅਤੇ ਨਾਂ ਹੀ ਮਲਾਹ ਹੈ। ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥ ਕੇਵਲ ਸੱਚਾ ਗੁਰੂ ਹੀ ਡਰਾਉਣੇ ਸਮੁੰਦਰ ਤੇ ਇਕ ਜਹਾਜ਼ ਹੈ, ਜਿਸ ਦੀ ਮਿਹਰ ਦੀ ਨਜ਼ਰ ਬੰਦਿਆਂ ਨੂੰ ਪਾਰ ਕਰ ਦਿੰਦੀ ਹੈ। ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥ ਜੇਕਰ ਮੈਂ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵਾਂ ਤਾ ਮੈਨੂੰ ਕਸ਼ਟ ਆ ਵਾਪਰਦਾ ਹੈ ਤੇ ਆਰਾਮ ਚਲਿਆ ਜਾਂਦਾ ਹੈ। ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥ ਉਹ ਸੜਨ ਜੋਗੀ ਜੀਭ ਸੜ ਜਾਵੇ ਜਿਹੜੀ ਪਿਆਰ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੀ। ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥ ਜਦ ਦੇਹਿ ਦਾ ਘੜਾ ਭੱਜ ਜਾਂਦਾ ਹੈ, ਬੰਦਾ ਬਹੁਤ ਤਕਲੀਫ ਉਠਾਉਂਦਾ ਹੈ ਅਤੇ ਮੌਤ ਦੇ ਦੂਤ ਦਾ ਫੜਿਆ ਹੋਇਆ ਅਫਸੋਸ ਕਰਦਾ ਹੈ। ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥ ਆਦਮੀ "ਮੈਨੂੰ, ਮੈਂ ਅਤੇ ਮੈਡਾਂ" ਪੁਕਾਰਦੇ ਹੋਏ ਟੁਰ ਗਹੇ ਹਨ ਅਤੇ ਉਨ੍ਹਾਂ ਦੀਆਂ ਦੇਹਾਂ, ਦੌਲਤਾਂ ਅਤੇ ਵਹੁਟੀਆਂ ਉਨ੍ਹਾਂ ਦੇ ਨਾਲ ਨਹੀਂ ਗਈਆਂ। ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥ ਨਾਮ ਦੇ ਬਗੈਰ ਪਾਰਥ ਬੇਸੂਦ ਹਨ। ਮਾਇਆ ਦਾ ਬਹਿਕਾਇਆ ਹੋਇਆ ਬੰਦਾ ਰਾਹੋਂ ਘੁਸ ਜਾਂਦਾ ਹੈ। ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥ ਗੁਰਾਂ ਦੇ ਰਾਹੀਂ, ਸਚੇ ਸਾਈਂ ਦੀ ਟਹਿਲ ਕਮਾ ਅਤੇ ਅਕਹਿ ਮਾਲਕ ਦਾ ਵਰਨਣ ਕਰ। ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥ ਆਦਮੀ ਆਉਂਦਾ, ਜਾਂਦਾ (ਜੰਮਦਾ, ਮਰਦਾ) ਅਤੇ ਜੂਨੀਆਂ ਅੰਦਰ ਧੱਕਿਆ ਜਾਂਦਾ ਹੈ। ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ। ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥ ਧੁਰ ਦੀ ਲਿਖਤਾਕਾਰ ਕਿਸ ਤਰ੍ਹਾਂ ਮੇਸੀ ਜਾ ਸਕਦੀ ਹੈ ਜਦ ਕਿ ਲਿਖਤ ਸਾਈਂ ਦੀ ਰਜ਼ਾ ਤਾਬੇ ਲਿਖੀ ਗਈ ਹੈ? ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥ ਰੱਬ ਦੇ ਨਾਮ ਦੇ ਬਾਝੋਂ ਪ੍ਰਾਣੀ ਦੀ ਖ਼ਲਾਸੀ ਨਹੀਂ ਹੋ ਸਕਦੀ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਸਾਹਿਬ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ। ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥ ਉਸ ਦੇ ਬਗ਼ੈਰ, ਜਿਸ ਦੀ ਮਲਕੀਅਤ ਹਨ ਮੇਰੀ ਆਤਮਾ ਤੇ ਜਿੰਦਗਾਨੀ, ਹੋਰ ਮੇਰਾ ਆਪਣਾ ਕੋਈ ਨਹੀਂ। ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥ ਸੜ ਕੇ ਸੁਆਹ ਹੋ ਜਾਂ, ਤੂੰ ਹੋ ਮੇਰੀ ਹੰਗਤਾ ਤੇ ਸੰਸਾਰੀ ਮੋਹ! ਰੱਬ ਕਰੇ, ਮੇਰੀ ਤਮ੍ਹਾਂ ਤੇ ਹੈਕੜ ਅੱਗ ਵਿੱਚ ਪੈ ਜਾਵੇ। ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥ ਨਾਨਕ, ਨਾਮ ਦਾ ਅਰਾਧਨ ਕਰਨ ਦੁਆਰਾ, ਚੰਗਿਆਈਆਂ ਦਾ ਖ਼ਜ਼ਾਨਾ (ਪ੍ਰਭੁ) ਪ੍ਰਾਪਤ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥ ਹੇ ਮੇਰੇ ਮਨ! ਵਾਹਿਗੁਰੂ ਨਾਲ ਇਹੋ ਜਿਹੀ ਮੁਹੱਬਤ ਕਰ ਜਿਹੋ ਜਿਹੀ ਕੰਵਲ ਦੀ ਪਾਣੀ ਨਾਲ ਹੈ। ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥ ਇਸ ਨੂੰ ਛੱਲਾਂ ਟਪਕਾ ਕੇ ਮਾਰ ਦੀਆਂ ਹਨ ਪਰ ਤਾਂ ਭੀ ਇਹ ਪਿਆਰ ਅੰਦਰ ਪਰਫੁੱਲਤ ਹੁੰਦਾ ਹੈ। ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥ ਪਾਣੀ ਅੰਦਰ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਹਨ, ਪਾਣੀ ਦੇ ਬਾਝੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। copyright GurbaniShare.com all right reserved. Email:- |