ਮਨ ਰੇ ਕਿਉ ਛੂਟਹਿ ਬਿਨੁ ਪਿਆਰ ॥
ਹੇ ਮੇਰੇ ਮਨ! ਪ੍ਰੀਤ ਦੇ ਬਗੈਰ ਤੇਰਾ ਛੁਟਕਾਰਾ ਕਿਸ ਤਰ੍ਹਾਂ ਹੋਵੇਗਾ? ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥੧॥ ਰਹਾਉ ॥ ਪਵਿੱਤਰ ਪੁਰਸ਼ਾਂ ਦੇ ਦਿਲਾਂ ਅੰਦਰ ਸੁਆਮੀ ਨਿਵਾਸ ਰੱਖਦਾ ਹੈ। ਉਨ੍ਹਾਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਦਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ। ਠਹਿਰਾਉ। ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ ਹੇ ਮੇਰੇ ਮਨ! ਰੱਬ ਨਾਲ ਇਹੋ ਜਿਹੀ ਪਿਰਹੜੀ ਪਾ ਜਿਹੋ ਜਿਹੀ ਕਿ ਮੱਛੀ ਦੀ ਪਾਣੀ ਨਾਲ ਹੈ। ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥ ਜਿੰਨਾ ਬਹੁਤਾ ਪਾਣੀ ਉਨੀ ਬਹੁਤੀ ਖੁਸ਼ੀ ਅਤੇ ਓਨੀ ਜਿਆਦਾ ਆਤਮਾ, ਦੇਹਿ ਤੇ ਜਿਸਮ ਦੀ ਠੰਢ-ਚੈਨ (ਮਛੀ ਮਹਿਸੂਸ ਕਰਦੀ ਹੈ)। ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥ ਪਾਣੀ ਦੇ ਬਗ਼ੈਰ ਉਹ ਇਕ ਛਿਨ ਭਰ ਭੀ ਜੀਉਂਦੀ ਨਹੀਂ ਰਹਿੰਦੀ। ਸੁਆਮੀ ਉਸ ਦੇ ਰਿਦੇ ਦੀ ਪੀੜ ਨੂੰ ਜਾਣਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ ਹੇ ਮੇਰੇ ਮਨ! ਵਾਹਿਗੁਰੂ ਨਾਲ ਐਹੋ ਜੇਹਾ ਪਿਆਰ ਪਾ ਜੇਹੋ ਜੇਹਾ ਕਿ ਪਪੀਹੇ ਦਾ ਬਾਰਸ਼ ਨਾਲ ਹੈ। ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ ਜੇਕਰ ਮੀਹ ਦੀ ਇਕ ਕਣੀ ਇਸ ਦੇ ਮੂੰਹ ਵਿੱਚ ਨਾਂ ਪਵੇ, ਤਾਂ ਇਸ ਨੂੰ ਲਬਾਲਬ ਭਰੇ ਤਲਾਵਾਂ ਅਤੇ ਸਰਸਬਜ ਧਰਤੀ ਦਾ ਕੀ ਲਾਭ ਹੈ? ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥੩॥ ਜੇਕਰ ਵਾਹਿਗੁਰੂ ਦੀ ਰਹਿਮਤ ਉਂਦੇ ਹੋਵੇ ਤਾਂ ਉਹ ਮੀਂਹ ਦੀਆਂ ਬੂੰਦਾ ਨੂੰ ਪਾ ਲਵੇਗਾ ਨਹੀਂ ਤਾਂ ਆਪਣੇ ਪੂਰਬਲੇ ਕਰਮਾਂ ਅਨੁਸਾਰ ਉਹ ਆਪਣਾ ਸੀਸ ਦੇ ਦਿੰਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ ॥ ਹੇ ਮੇਰੇ ਮਨ! ਤੂੰ ਵਾਹਿਗੁਰੂ ਨਾਲ ਐਹੋ ਜੇਹੀ ਪਿਰਹੜੀ ਪਾ ਜੇਹੋ ਜੇਹੀ ਪਾਣੀ ਦੀ ਦੁਧ ਨਾਲ ਹੈ। ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥ ਹੰਘਾਲ ਖੁਦ ਤਪਸ਼ ਬਰਦਾਸ਼ਤ ਕਰਦਾ ਹੈ ਅਤੇ ਦੁੱਧ ਨੂੰ ਸੜਨ ਨਹੀਂ ਦਿੰਦਾ। ਆਪੇ ਮੇਲਿ ਵਿਛੁੰਨਿਆ ਸਚਿ ਵਡਿਆਈ ਦੇਇ ॥੪॥ ਵਾਹਿਗੁਰੂ ਆਪ ਹੀ ਵਿਛੜਿਆਂ ਨੂੰ ਮਿਲਾਉਂਦਾ ਅਤੇ ਸੱਚੀ ਬਜੁਰਗੀ ਬਖਸ਼ਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ ਹੇ ਮੇਰੀ ਜਿੰਦੜੀਏ! ਵਾਹਿਗੁਰੂ ਨਾਲ ਐਹੋ ਜੇਹੀ ਉਲਫਤ ਗੰਢ ਜੇਹੋ ਜੇਹੀ ਕਿ ਸੁਰਖਾਬਨੀ ਦੀ ਸੂਰਜ ਨਾਲ ਹੈ। ਖਿਨੁ ਪਲੁ ਨੀਦ ਨ ਸੋਵਈ ਜਾਣੈ ਦੂਰਿ ਹਜੂਰਿ ॥ ਇਕ ਮੁਹਤ ਤੇ ਲੰਮ੍ਹੇ ਭਰ ਲਈ ਭੀ ਇਹ ਨੀਦ੍ਰ ਵਸ ਸੌਦੀ ਨਹੀਂ। ਬਹੁਤ ਦੁਰੇਡੇ (ਸੂਰਜ ਨੂੰ) ਇਹ ਆਪਣੇ ਐਨ ਲਾਗੇ ਜਾਣਦੀ ਹੈ। ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥੫॥ ਕੁਮਾਰਗੀ ਪੁਰਸ਼ ਨੂੰ ਸਮਝ ਨਹੀਂ ਪੈਦੀ। ਪਵਿੱਤ੍ਰ ਪੁਰਸ਼ ਲਈ ਪ੍ਰਭੂ ਸਦੀਵ ਬਿਲਕੁਲ ਨਿਕਟ ਹੀ ਹੈ। ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥ ਆਪ-ਹੁਦਰੇ ਗਿਣਤੀਆਂ ਗਿਣਦੇ ਹਨ। ਪਰ ਜੋ ਕੁਛ ਸਿਰਜਣਹਾਰ ਕਰਦਾ ਹੈ, ਉਹੀ ਹੁੰਦਾ ਹੈ। ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥ ਭਾਵੇਂ ਸਾਰੇ ਜਣੇ ਪਏ ਇੱਛਾ ਕਰਨ, ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ। ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥੬॥ ਐਪਰ, ਗੁਰਾਂ ਦੀ ਸਿਖਿਆ ਦੁਆਰਾ, ਇਯ ਦਾ ਪਤਾ ਲੱਗਦਾ ਹੈ। ਸਚੇ ਸਾਹਿਬ ਨੂੰ ਭੇਟਣ ਦੁਆਰਾ ਆਰਾਮ ਮਿਲਦਾ ਹੈ। ਸਚਾ ਨੇਹੁ ਨ ਤੁਟਈ ਜੇ ਸਤਿਗੁਰੁ ਭੇਟੈ ਸੋਇ ॥ ਜੇਕਰ ਉਹ ਸੱਚੇ ਗੁਰੂ ਜੀ ਮਿਲ ਪੈਣ ਤਾਂ ਸਚੀ ਪ੍ਰੀਤ ਨਹੀਂ ਟੁਟਦੀ। ਗਿਆਨ ਪਦਾਰਥੁ ਪਾਈਐ ਤ੍ਰਿਭਵਣ ਸੋਝੀ ਹੋਇ ॥ ਬ੍ਰਹਿਮ ਗਿਆਤ ਦੀ ਦੌਲਤ ਪਰਾਪਤ ਕਰਨ ਦੁਆਰਾ ਤਿੰਨਾਂ ਜਹਾਨਾਂ ਦੀ ਸਮਝ ਆ ਜਾਂਦੀ ਹੈ। ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥੭॥ ਜੇਕਰ ਬੰਦਾ ਨੇਕੀ ਦਾ ਖਰੀਦਾਰ ਹੋ ਜਾਏ ਤਾਂ ਉਹ ਪਵਿੱਤ੍ਰ ਨਾਮ ਨੂੰ ਨਹੀਂ ਭੁਲਦਾ। ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ ਉਹ ਪੰਛੀ, ਜਿਹੜੇ ਛੱਪੜ ਵਾਲੀ ਥਾਂ ਤੇ ਚੁਗਦੇ ਸਨ, ਖੇਡ ਕੇ ਟੁਰ ਗਏ ਹਨ। ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥ ਇਕ ਲਮ੍ਹੇ ਜਾਂ ਛਿਨ ਅੰਦਰ ਪ੍ਰਾਣੀ ਨੇ ਟੁਰ ਜਾਣਾ ਹੈ। ਉਸ ਦੀ ਖੁਸ਼ੀ ਦੀ ਖੇਡ ਅਜ ਜਾਂ ਭਲਕ ਲਈ ਹੈ। ਜਿਸੁ ਤੂੰ ਮੇਲਹਿ ਸੋ ਮਿਲੈ ਜਾਇ ਸਚਾ ਪਿੜੁ ਮਲਿ ॥੮॥ ਜੀਹਨੂੰ ਤੂੰ ਮਿਲਾਉਂਦਾ ਹੈ, ਉਹ ਤੈਨੂੰ ਮਿਲਦਾ ਹੈ ਅਤੇ ਸੱਚੇ ਅਖਾੜੇ ਵਿੱਚ ਆਪਣੀ ਥਾਂ ਲੈ ਲੈਂਦਾ ਹੈ। ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥ ਗੁਰਾਂ ਦੇ ਬਗੈਰ ਪਿਆਰ ਉਤਪੰਨ ਨਹੀਂ ਹੁੰਦਾ ਅਤੇ ਹੰਕਾਰ ਦੀ ਗੰਦਗੀ ਦੂਰ ਨਹੀਂ ਹੁੰਦੀ। ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥ ਜੋ ਵਾਹਿਗੁਰੂ ਨੂੰ ਆਪਣੇ ਆਪ ਅੰਦਰ ਸਿੰਞਾਣਦਾ ਹੈ ਅਤੇ ਉਸ ਦੇ ਨਾਮ ਨਾਲ ਵਿੰਨਿ੍ਹਆ ਗਿਆ ਹੈ, ਉਸ ਦੀ ਨਿਸ਼ਾ ਹੋ ਜਾਂਦੀ ਹੈ। ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥੯॥ ਜਦ ਇਨਸਾਨ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਸਮਝ ਲੈਂਦਾ ਹੈ ਤਦ ਉਸ ਲਈ ਹੋਰ ਕੀ ਕਰਨਾ ਜਾਂ ਕਰਾਉਣਾ ਬਾਕੀ ਰਹਿ ਜਾਂਦਾ ਹੈ? ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥ ਉਨ੍ਹਾਂ ਨੂੰ ਸਾਹਿਬ ਨਾਲ ਮਿਲਾਉਣ ਬਾਰੇ ਕੀ ਆਖਣਾ ਹੋਇਆ ਜਿਹੜੇ ਅਗੇ ਹੀ ਉਸ ਦੇ ਮਿਲਾਪ ਅੰਦਰ ਹਨ। ਨਾਮ ਪਰਾਪਤ ਕਰਨ ਨਾਲ ਉਨ੍ਹਾਂ ਦੀ ਤਸੱਲੀ ਹੋਈ ਹੋਈ ਹੈ। ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥ ਪ੍ਰਤੀਕੂਲਾਂ ਨੂੰ ਸਮਝ ਨਹੀਂ ਆਉਂਦੀ। ਰੱਬ ਤੋਂ ਵੱਖਰੇ ਹੋ ਕੇ ਉਹ ਸੱਟਾਂ ਸਹਾਰਦੇ ਹਨ। ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥੧੦॥੧੧॥ ਨਾਨਕ ਲਈ ਕੇਵਲ ਸਾਹਿਬ ਦੇ ਮੰਦਰ ਦਾ ਦਰਵਾਜ਼ਾ ਹੈ, ਹੋਰ ਕੋਈ ਦੂਸਰੀ ਪਨਾਹ ਨਹੀਂ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ ਪਹਿਲੀ ਪਾਤਸ਼ਾਹੀ। ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ ॥ ਕੁਰਾਹੇ ਪਇਆ ਹੋਇਆ ਆਪ-ਹੁਦਰਾ ਪੁਰਸ਼ ਘੁਸਿਆ ਫਿਰਦਾ ਹੈ। ਮੁੱਠੇ ਹੋਏ ਜਣੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਗੁਰ ਬਿਨੁ ਕੋ ਨ ਦਿਖਾਵਈ ਅੰਧੀ ਆਵੈ ਜਾਇ ॥ ਗੁਰਾਂ ਦੇ ਬਾਝੋਂ ਕੋਈਂ ਭੀ ਠੀਕ ਰਸਤਾ ਨਹੀਂ ਮਿਲਦਾ। ਆਤਮਕ ਤੌਰ ਤੇ ਅੰਨ੍ਹੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ ॥੧॥ ਬ੍ਰਹਿਮ-ਗਿਆਤ ਦੀ ਦੌਲਤ ਗੁਆ ਕੇ, ਆਦਮੀ ਅੱਖੀਂ ਘੱਟਾ ਪੁਆ, ਲੁਟਿਆ ਪੁਟਿਆ ਟੁਰ ਜਾਂਦਾ ਹੈ। ਬਾਬਾ ਮਾਇਆ ਭਰਮਿ ਭੁਲਾਇ ॥ ਹੇ ਭਾਈ! ਧਨ ਦੌਲਤ ਆਪਣੇ ਛਲ ਕਪਟ ਨਾਲ ਬਹਿਕਾ ਦਿੰਦੀ ਹੈ। ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥ ਛੁਟੜ ਪਤਨੀ, ਜਿਹੜੀ ਸੰਦੇਹ ਨੇ ਕੁਰਾਹੇ ਪਾਈ ਹੋਈ ਹੈ, ਆਪਣੇ ਦਿਲਬਰ ਦੀ ਗਲਵਕੜੀ ਅੰਦਰ ਆ ਨਹੀਂ ਸਕਦੀ। ਠਹਿਰਾਉ। ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥ ਭੁੱਲੀ ਹੋਈ ਇਸਤਰੀ ਪਰਦੇਸਾਂ ਅੰਦਰ ਭਟਕਦੀ ਫਿਰਦੀ ਹੈ ਅਤੇ ਭੁਲੀ ਹੋਈ ਹੀ ਆਪਣੇ ਝੁੱਗੇ ਨੂੰ ਛੱਡ ਕੇ ਬਾਹਰ ਟੱਕਰਾ ਮਾਰਦੀ ਹੈ। ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥ ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ। ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥੨॥ ਜੋ ਆਦਿ ਪੁਰਖ ਨਾਲੋ ਵਿਛੜੀ ਹੋਈ ਹੈ, ਉਹ ਉਸ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਹੰਕਾਰ ਦੀ ਠੱਗੀ ਹੋਈ ਉਹ ਵਿਰਲਾਪ ਕਰਦੀ ਹੈ। ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥ ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ। copyright GurbaniShare.com all right reserved. Email:- |