Page 63
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।

ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
ਉਹ ਆਪਣੀ ਵਹੁਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਹ ਖੁਸ਼ੀ ਸੰਯੁਕਤ ਗਮੀ ਉਤਪੰਨ ਕਰਦੇ ਹਨ।

ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥
ਪਵਿੱਤ੍ਰ ਪੁਰਸ਼ ਹਰੀ ਨਾਮ ਨਾਲ ਰੰਗੀਜੇ ਹਨ ਅਤੇ ਉਹ ਦਿੰਹੁ ਰੈਣ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦੇ ਹਨ।

ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥
ਅਸਥਿਰ ਤੇ ਡਿੱਕ-ਡੋਲੇ ਖਾਣ ਵਾਲੇ ਕੁਮਾਰਗੀ ਦਾ ਮਨੂਆ ਛਿਨ-ਭੰਗਰ ਦੌਲਤ ਦੀ ਭਾਲ ਅੰਦਰ ਭਟਕਦਾ ਹੈ।

ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥
ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।

ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥
ਪਵਿੱਤ੍ਰ ਪੁਰਸ਼ ਇਸ ਨੂੰ ਆਪਣੀ ਝੋਲੀ ਵਿੱਚ ਪਰਾਪਤ ਕਰ ਲੈਂਦੇ ਹਨ, ਜਦ ਕਿ ਕੁਮਾਰਗੀ ਹੰਕਾਰ ਰਾਹੀਂ ਇਸ ਨੂੰ ਗੁਆ ਲੈਂਦੇ ਹਨ।

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥
ਹੇ ਗੁਣ-ਵਿਹੁਣ ਮਾਇਆ ਦੇ ਉਪਾਸ਼ਕ! ਆਪਣੇ ਅਸਲੇ ਦੀ ਸਿੰਞਾਣ ਕਰ।

ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥
ਇਹ ਦੇਹਿ ਲਹੂ ਤੇ ਵੀਰਜ ਤੋਂ ਬਣੀ ਹੈ ਅਤੇ ਇਹ ਅੱਗ ਕੋਲਿ ਲੈ ਜਾਈ (ਵਿੱਚ ਪਾ ਦਿੱਤੀ) ਜਾਵੇਗੀ।

ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥
ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।

ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥
ਹਰ ਕੋਈ ਲੰਮੀ ਆਰਬਲਾ ਮੰਗਦਾ ਹੈ ਅਤੇ ਕੋਈ ਭੀ ਮਰਣਾ ਨਹੀਂ ਚਾਹੁੰਦਾ।

ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥
ਆਰਾਮ-ਦਿਹ ਜਿੰਦਗੀ ਕਹੀ ਜਾਂਦੀ ਹੈ ਉਸ ਦੀ ਜਿਸ ਦੇ ਅੰਦਰ ਉਹ ਸੁਆਮੀ, ਗੁਰਾਂ ਦੇ ਰਾਹੀਂ ਵਸਦਾ ਹੈ।

ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥
ਕਿਹੜੇ ਲੇਖੇ ਪਤੇ ਵਿੱਚ ਹਨ ਉਹ ਜੋ ਨਾਮ ਤੋਂ ਸੱਖਣੇ ਹਨ ਤੇ ਜਿਨ੍ਹਾਂ ਨੂੰ ਇਸ ਲਈ ਗੁਰੂ ਤੋਂ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।

ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥
ਜਿਸ ਤਰ੍ਹਾਂ ਆਦਮੀ ਸੁਪਨੇ ਵਿੱਚ ਰਾਤ੍ਰੀ ਸਮੇਂ ਜਦ ਤੋੜੀ ਨੀਦਂ ਰਹਿੰਦੀ ਹੈ ਭੁਲਿਆ ਫਿਰਦਾ ਹੈ,

ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
ਏਸੇ ਤਰ੍ਹਾਂ ਉਹ ਪ੍ਰਾਣੀ ਔਕੜਾਂ ਅੰਦਰ ਭਟਕਦਾ ਹੈ, ਜਿਸ ਦੇ ਦਿਲ ਅੰਦਰ ਹੰਕਾਰ ਤੇ ਦਵੈਤ-ਭਾਵ ਹੈ ਅਤੇ ਜੋ ਮਾਇਆ ਸੱਪਣੀ ਦੇ ਕਾਬੂ ਵਿੱਚ ਹੈ।

ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥
ਗੁਰਾਂ ਦੇ ਉਪਦੇਸ਼ ਰਾਹੀਂ ਹੀ ਪ੍ਰਾਣੀ ਅਨੁਭਵ ਕਰਦਾ ਤੇ ਵੇਖਦਾ ਹੈ ਕਿ ਇਹ ਸੰਸਾਰ ਕੇਵਲ ਸੁਪਨਾ ਹੀ ਹੈ।

ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
ਜਿਸ ਤਰ੍ਹਾਂ ਪਾਣੀ ਨਾਲ ਅਗ ਬੁਝ ਜਾਂਦੀ ਹੈ, ਜਿਸ ਤਰ੍ਹਾਂ ਮਾਤਾ ਦੇ ਦੁੱਧ ਨਾਲ ਬੱਚਾ ਸੰਤੁਸ਼ਟ ਹੋ ਜਾਂਦਾ ਹੈ।

ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਨਹੀਂ ਰਹਿੰਦਾ ਤੇ ਜਿਸ ਤਰ੍ਹਾਂ ਪਾਣੀ ਦੇ ਬਾਝੋਂ ਮੱਛੀ ਮਰ ਜਾਂਦੀ ਹੈ।

ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥
ਏਸੇ ਤਰ੍ਹਾਂ ਹੀ, ਨਾਨਕ, ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਅਤੇ ਸੁਆਮੀ ਦਾ ਅੰਮ੍ਰਿਤ ਪਰਾਪਤ ਕਰਨ ਦੁਆਰਾ, ਜੀਉਂਦਾ ਹੈ।

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥
ਮੈਂ ਆਪਣੇ ਪੇਕੇ ਘਰ (ਦੁਨੀਆਂ) ਵਿੱਚ ਭਿਆਨਕ ਪਹਾੜ ਨੂੰ ਵੇਖਕੇ ਸਹਿਮ ਗਈ ਹਾਂ।

ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥
ਉਚਾ ਅਤੇ ਚੜ੍ਹਨ ਨੂੰ ਔਖਾ ਹੇ ਪਹਾੜ। ਇਸ ਨੂੰ ਪਹੁੰਚਣ ਲਈ ਉਥੇ ਕੋਈ ਸੀੜ੍ਹੀ ਨਹੀਂ।

ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥੧॥
ਗੁਰਾਂ ਦੇ ਰਾਹੀਂ ਮੈਂ ਪਹਾੜ ਨੂੰ ਆਪਣੇ ਅੰਦਰ ਹੀ ਪਛਾਣ ਲਿਆ ਹੈ। ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਤੇ ਮੈਂ ਪਾਰ ਉਤਰ ਗਿਆ ਹਾਂ।

ਭਾਈ ਰੇ ਭਵਜਲੁ ਬਿਖਮੁ ਡਰਾਂਉ ॥
ਹੇ ਵੀਰ ਡਰਾਉਣਾ ਸੰਸਾਰ ਸਮੁੰਦਰ ਕਠਨ ਤੇ ਭੈ-ਭੀਤ ਕਰਨ ਵਾਲਾ ਹੈ।

ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥੧॥ ਰਹਾਉ ॥
ਆਪਣੀ ਖੁਸ਼ੀ ਦੁਆਰਾ ਪੂਰਨ ਸਤਿਗੁਰੂ ਮੈਨੂੰ ਮਿਲ ਪਏ ਹਨ ਅਤੇ ਵਾਹਿਗੁਰੂ ਦਾ ਨਾਮ ਦੇ ਕੇ ਉਨ੍ਹਾਂ ਨੇ ਮੈਨੂੰ ਬੰਦ-ਖਲਾਸ ਕਰ ਦਿਤਾ ਹੈ। ਠਹਿਰਾਉ।

ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥
ਜੇਕਰ ਮੈਂ ਕਹਾਂ, "ਮੈ ਟੁਰ ਤੇ ਚਲੇ ਜਾਣਾ ਹੈ", ਇਸ ਦਾ ਮੈਨੂੰ ਕੋਈ ਲਾਭ ਨਹੀਂ ਹੋਣਾ। ਪ੍ਰੰਤੂ ਜੇਕਰ ਮੈਂ ਅਸਲੀ ਤੌਰ ਤੇ ਅਨੁਭਵ ਕਰ ਲਵਾਂ ਕਿ ਮੈਂ ਕੂਚ ਕਰ ਜਾਣ ਵਾਲਾ ਹਾਂ, ਤਾਂ ਹੋਵੇਗਾ।

ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥
ਜੋ ਕੋਈ ਭੀ ਆਇਆ ਹੈ, ਉਹ ਟੁਰ ਜਾਏਗਾ ਕੇਵਲ ਉਤਕ੍ਰਿਸ਼ਟ ਗੁਰੂ ਤੇ ਸਿਰਜਣਹਾਰ ਸਦੀਵ ਸਥਿਰ ਹਨ।

ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ ॥੨॥
ਸਦੀਵ ਹੀ ਸਤਿਪੁਰਖ ਦੀ ਪ੍ਰਸੰਸਾ ਕਰ ਅਤੇ ਉਸ ਦੇ ਸੱਚੇ ਅਸਥਾਨ ਨਾਲ ਪਿਰਹੜੀ ਪਾ।

ਦਰ ਘਰ ਮਹਲਾ ਸੋਹਣੇ ਪਕੇ ਕੋਟ ਹਜਾਰ ॥
ਸੁੰਦਰ ਦਰਵਾਜੇ, ਮਕਾਨ ਮੰਦਰ ਅਤੇ ਹਜਾਰਾਂ ਹੀ ਪੁਖਤਾਂ ਬਣੇ ਹੋਏ ਕਿਲ੍ਹੇ,

ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥
ਹਾਥੀ ਕਾਠੀਆਂ ਸਣੇ ਅਸਤ੍ਰ ਅਤੇ ਲੱਖਾਂ ਨਹੀਂ, ਸਗੋਂ ਅਣਗਿਣਤ ਫੌਜਾਂ,

ਕਿਸ ਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ ॥੩॥
ਇਹ ਕਿਸੇ ਦੇ ਸਾਥ ਨਹੀਂ ਜਾਂਦੇ। ਉਨ੍ਹਾਂ ਨਾਲ ਮੂਰਖ ਵਿਆਕੁਲ ਤੇ ਖ਼ਪਤੀ ਹੋ, ਓੜਕ ਨੂੰ ਮਰ ਜਾਂਦੇ ਹਨ।

ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
ਇਨਸਾਨ ਸੋਨਾ ਅਤੇ ਚਾਂਦੀ ਜਮ੍ਹਾਂ ਕਰ ਲਵੇ ਪ੍ਰੰਤੂ ਦੌਲਤ ਇਕ ਫਸਾ ਲੈਣ ਵਾਲੀ ਫਾਹੀ ਹੈ।

ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
ਉਹ ਆਪਣੀ ਹਕੂਮਤ ਦਾ ਢੰਡੋਰਾ ਸਾਰੇ ਸੰਸਾਰ ਅੰਦਰ ਦੁਆ ਦੇਵੇ ਪ੍ਰੰਤੂ ਨਾਮ ਦੇ ਬਗੈਰ ਮੌਤ ਉਸ ਦੇ ਸਿਰ ਉਤੇ ਖੜੀ ਹੈ।

ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
ਜਦ ਦੇਹਿ ਡਿਗ ਪੈਦੀ ਹੈ, ਜਿੰਦਗੀ ਦੀ ਖੇਡ ਮੁਕ ਜਾਂਦੀ ਹੈ। ਉਦੋਂ ਬਦਮਾਸ਼ਾਂ ਦੀ ਕੀ ਦਸ਼ਾਂ ਹੋਏਗੀ?

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
ਆਪਣੇ ਪੁਤ੍ਰਾਂ ਨੂੰ ਵੇਖ ਕੇ ਆਪਣੀ ਪਤਨੀ ਨੂੰ ਪਲੰਘ ਉਤੇ ਤੱਕ ਕੇ ਪਤੀ ਖੁਸ਼ ਹੁੰਦਾ ਹੈ।

ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
ਉਹ ਊਦ ਦੀ ਲੱਕੜੀ ਤੇ ਚੰਨਣ ਦਾ ਅਤਰ ਮਲਦਾ ਹੈ, ਅਤੇ ਸੁੰਦਰ ਕਪੜਿਆਂ ਨਾਲ ਆਪਣੇ ਆਪ ਨੂੰ ਸ਼ਿੰਗਾਰਦਾ ਹੈ।

ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
ਆਪਣਾ ਝੁੱਗਾ-ਝਾਹਾ ਤਿਆਗ ਕੇ ਉਹ ਟੁਰ ਜਾਂਦਾ ਹੈ ਅਤੇ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।

ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
ਉਹ ਸਰਦਾਰ, ਮਹਾਰਾਜਾ, ਪਾਤਸ਼ਾਹ, ਸੂਬਾ, ਜਾਂ ਮਨਸਬਦਾਰ ਕਹਿ ਕੇ ਸਦਿਆ ਜਾਂਦਾ ਹੋਵੇ।

ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
ਉਹ ਮੁਖੀਆ ਮਨੁੱਖ ਤੇ ਨਵਾਬ ਆਖਿਆ ਜਾਂਦਾ ਹੋਵੇ, ਪ੍ਰੰਤੂ ਇਹ ਸਮੂਹ ਹੰਕਾਰ ਨਾਲ ਸੜਨਾ ਤੇ ਮੱਚਣਾ ਹੈ।

ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
ਕੁਮਾਰਗੀ ਪੁਰਸ਼ ਨੇ ਹਰੀ ਨਾਮ ਨੂੰ ਭੁਲਾ ਦਿੱਤਾ ਹੈ। ਉਹ ਜੰਗਲ ਦੀ ਅੱਗ ਨਾਲ ਸੜੇ ਹੋਏ ਕਾਨੇ ਦੀ ਮਾਨਿੰਦ ਹੈ।

ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
ਜੋ ਕੋਈ ਭੀ ਇਸ ਜਹਾਨ ਅੰਦਰ ਆਇਆ ਹੈ, ਉਸ ਨੂੰ ਹੰਕਾਰ ਬੁਰੀ ਤਰ੍ਹਾਂ ਚੰਮੜਿਆ ਹੋਇਆ ਹੈ ਅਤੇ ਉਸ ਨੂੰ ਮਜਬੂਰੀ ਜਾਣਾ ਪਏਗਾ।

copyright GurbaniShare.com all right reserved. Email:-