ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
ਸਾਰੀਆਂ ਥਾਵਾਂ ਤੇ ਕੇਵਲ ਤੂੰ ਹੀ ਹੈ, ਹੈ ਮਾਲਕ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੀ ਰਖਿਆ ਕਰ। ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥ ਗੁਰਾਂ ਦੇ ਉਪਦੇਸ਼ ਤਾਬੇ, ਸਤਿਨਾਮ ਇਨਸਾਨ ਦੇ ਅੰਤਸ਼-ਕਰਣ ਅੰਦਰ ਨਿਵਾਸ ਕਰਦਾ ਹੈ। ਨਾਮ ਦੀ ਸੰਗਤ ਅੰਦਰ ਉਸ ਦੀ ਸ਼੍ਰੇਸ਼ਟ ਇੱਜ਼ਤ ਹੁੰਦੀ ਹੈ। ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥ ਹੰਗਤਾ ਦੀ ਬੀਮਾਰੀ ਨੂੰ ਦੂਰ ਕਰ ਕੇ, ਉਹ ਸੱਚੇ ਸਾਈਂ ਦੇ ਸਤਿਨਾਮ ਦਾ ਜਾਪ ਕਰਦਾ ਹੈ। ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥ ਤੂੰ ਹੈ ਸਾਹਿਬ! ਅਸਮਾਨ ਪਇਆਲ ਅਤੇ ਤਿੰਨਾਂ ਜਹਾਨਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ। ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥ ਤੂੰ ਆਪ ਹੀ ਅਨੁਰਾਗ ਅਤੇ ਪ੍ਰੀਤ ਹੈ ਅਤੇ ਆਪ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥ ਨਾਨਕ ਤੇਰੇ ਨਾਮ ਨੂੰ ਕਦਾਚਿਤ ਨਾਂ ਭੁਲੇ, ਹੇ ਸੁਆਮੀ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੇਰੀ ਰਜ਼ਾ ਕੰਮ ਕਰਦੀ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥ ਵਿਆਪਕ ਸੁਆਮੀ ਦੇ ਨਾਮ ਨਾਲ ਮੇਰਾ ਮਨੂਆ ਵਿੰਨਿ੍ਹਆ ਗਿਆ ਹੈ। ਮੈਂ ਹੋਰ ਕਿਸ ਦਾ ਧਿਆਨ ਧਾਰਾਂ? ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ ਰਬੀ ਕਲਾਮ ਤੇ ਬ੍ਰਿਤੀ ਜੋੜਨ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। ਸਾਈਂ ਨਾਲ ਰੰਗੀਜਣ ਦੁਆਰਾ ਸ਼੍ਰੇਸ਼ਟ ਅਨੰਦ ਉਤਪੰਨ ਹੁੰਦਾ ਹੈ। ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥ ਜਿਸ ਤਰ੍ਹਾ ਤੈਨੂੰ ਚੰਗਾ ਲਗਦਾ ਹੈ, ਉਸ ਤਰ੍ਹਾਂ ਮੇਰੀ ਰਖਿਆ ਕਰ, ਹੈ ਵਾਹਿਗੁਰੂ! ਤੇਰਾ ਨਾਮ ਮੇਰਾ ਆਸਰਾ ਹੈ। ਮਨ ਰੇ ਸਾਚੀ ਖਸਮ ਰਜਾਇ ॥ ਹੈ ਮੇਰੀ ਜਿੰਦੇ! ਮਾਲਕ ਦਾ ਭਾਣਾ ਬਿਲਕੁਲ ਠੀਕ ਹੈ। ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥ ਉਸ ਨਾਲ ਨੇਹੁੰ ਗੰਢ ਜਿਸ ਨੇ ਤਰੀ ਦੇਹਿ ਤੇ ਆਤਮਾ ਬਣਾਏ ਅਤੇ ਸੰਵਾਰੇ ਹਨ। ਠਹਿਰਾਉ। ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ ਜੇਕਰ ਮੈਂ ਆਪਣੇ ਸਰੀਰ ਨੂੰ ਇਕ ਰਤਕ ਦੇ ਵਜ਼ਨ ਦੇ ਜ਼ਰਿਆ ਜਿੱਡਾ ਵੱਢ ਸੁਟਾ ਤੇ ਇਸ ਨੂੰ ਅੱਗ ਵਿੱਚ ਸਾੜ ਦਿਆ। ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥ ਜੇਕਰ ਮੈਂ ਆਪਣੀ ਦੇਹਿ ਤੇ ਆਤਮਾ ਨੂੰ ਬਾਲਣ ਬਣਾ ਲਵਾ, ਅਤੇ ਰੈਣ ਦਿਹੁੰ ਇਨ੍ਹਾਂ ਨੂੰ ਅੱਗ ਵਿੱਚ ਮਚਾਵਾਂ, ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥ ਅਤੇ ਜੇਕਰ ਮੈਂ ਲੱਖਾਂ ਤੇ ਕਰੋੜਾਂ ਹੀ ਧਾਰਮਕ ਸੰਸਕਾਰ ਕਰਾਂ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੇ। ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥ ਜੇਕਰ ਮੈਰੀ ਦੇਹਿ ਹਿਮਾਲੀਆ (ਦੀ ਬਰਫ) ਵਿੱਚ ਗਾਲ ਦਿਤੀ ਜਾਵੇ ਤਾਂ ਭੀ ਬੀਮਾਰੀ ਆਤਮਾ ਤੋਂ ਦੂਰ ਨਹੀਂ ਹੁੰਦੀ। ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥ ਜੇਕਰ ਮੇਰੇ ਸੀਸ ਉਤੇ ਆਰਾ ਰੱਖ ਕੇ ਮੇਰੀ ਦੇਹਿ ਨੂੰ ਦੋ ਅੱਧੇ ਅੱਧੇ ਟੋਟਿਆ ਵਿੱਚ ਵੱਢ ਦਿਤਾ ਜਾਵੇ, ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥ ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ। ਇਹ ਸਾਰਾ ਕੁਝ ਮੈਂ ਤਜਰਬਾ ਤੇ ਨਿਰਣੇ ਕਰਕੇ ਵੇਖ ਲਿਆ ਹੈ। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ ਜੇਕਰ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ ਅਤੇ ਬਹੁਤ ਸਾਰੇ ਉਮਦਾ ਘੋੜੇ ਅਤੇ ਵਧੀਆਂ ਹਾਥੀ ਖੈਰਾਤ ਵਜੋ ਦੇਵਾਂ, ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ ਅਤੇ ਜੇਕਰ ਮੈਂ ਜਮੀਨ ਅਤੇ ਘਣੇਰੀਆਂ ਗਾਈਆਂ ਬਖਸ਼ੀਸ਼ ਕਰਾਂ, ਤਾਂ ਭੀ ਮੇਰੇ ਮਨ ਅੰਦਰ ਹਉਮੇ ਤੇ ਹੰਕਾਰ ਰਹੇਗਾ। ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥ ਵਿਆਪਕ-ਵਾਹਿਗੁਰੂ ਦੇ ਨਾਮ ਨੇ ਮੇਰਾ ਚਿੱਤ ਵਿੰਨ੍ਹ ਲਿਆ ਹੈ। ਇਹ ਸੱਚੀ ਦਾਤ ਗੁਰਾਂ ਨੇ ਮੈਨੂੰ ਪ੍ਰਦਾਨ ਕੀਤੀ ਹੈ। ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ ਕਿੰਨੇ ਹੀ ਮਨੁਖ ਦ੍ਰਿੜ-ਇਰਾਦੇ ਤੇ ਪ੍ਰਬੀਨ ਅਕਲ ਵਾਲੇ ਹਨ ਅਤੇ ਕਿੰਨੇ ਹੀ ਹਨ ਵੇਦਾਂ ਨੂੰ ਸੋਚਣ ਤੇ ਸਮਝਣ ਵਾਲੇ? ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥ ਕਿੰਨੇ ਹੀ ਉਲਝੇਵੇ ਹਨ ਆਤਮਾ ਲਈ? ਕੇਵਲ ਗੁਰਾਂ ਦੇ ਰਾਹੀਂ ਹੀ ਮੋਖਸ਼ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ। ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥ (ਕਿਉਂਕਿ) ਹਰ ਸ਼ੈ ਸਚ ਦੇ ਹੇਠਾਂ ਹੈ, (ਸੋ) ਸਚਾ ਆਚਰਣ ਸਮੂਹ ਤੋਂ ਉੱਚਾ ਹੈ। ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਹਰ ਕਿਸ ਨੂੰ ਉਤਕ੍ਰਿਸ਼ਟ ਕਹੁ, ਕੋਈ ਭੀ ਮਾੜਾ ਨਜ਼ਰੀ ਨਹੀਂ ਪੈਦਾ। ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ ਇਕ ਸਾਹਿਬ ਨੇ ਬਰਤਨ ਘੜੇ ਹਨ ਅਤੇ ਇਕ ਨੂਰ ਹੀ ਤਿੰਨਾਂ ਜਹਾਨਾਂ ਵਿੱਚ ਵਿਆਪਕ ਹੋ ਰਿਹਾ ਹੈ। ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥ ਵਾਹਿਗੁਰੂ ਦੀ ਰਹਿਮਤ ਰਾਹੀਂ ਸਚ ਪਰਾਪਤ ਹੁੰਦਾ ਹੈ। ਪਰਾ-ਪੂਰਬਲੀ ਦਾਤ ਨੂੰ ਕੋਈ ਮੇਸ ਨਹੀਂ ਸਕਦਾ। ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥ ਜਦ ਸੰਤ ਸੰਤ ਨੂੰ ਮਿਲਦਾ ਹੈ, ਤਾਂ ਗੁਰਾਂ ਦੀ ਪਰੀਤ ਰਾਹੀਂ, ਉਹ ਸੰਤੁਸ਼ਟਤਾ ਪਰਾਪਤ ਕਰ ਲੈਂਦਾ ਹੈ। ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥ ਜੇਕਰ ਬੰਦਾ ਸਚੇ ਗੁਰਾਂ ਦੇ ਅੰਦਰ ਲੀਨ ਹੋ ਜਾਵੇ ਤਾਂ ਉਹ ਅਕਹਿ ਸੁਆਮੀ ਦੀ ਵਾਰਤਾ ਨੂੰ ਸੋਚਣ ਸਮਝਣ ਲੱਗ ਜਾਂਦਾ ਹੈ। ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥ ਸੁਧਾ ਰਸ ਪਾਨ ਕਰਨ ਦੁਆਰਾ ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਪੱਤ ਆਬਰੂ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ। ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ ਰੈਣ ਦਿਹੁੰ ਵੀਣਾ ਉਨ੍ਹਾਂ ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ ਜੋ ਰੱਬ ਦੇ ਨਾਮ ਨੂੰ ਸ਼ੇਸ਼ਟ ਪਿਆਰ ਕਰਦੇ ਹਨ। ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ ਉਹ ਬਹੁਤ ਹੀ ਥੋੜੇ ਹਨ ਜੋ ਗੁਰਾਂ ਦੇ ਰਾਹੀਂ ਆਪਣੀ ਆਤਮਾ ਨੂੰ ਠੀਕ ਰਾਹੇ ਪਾ ਕੇ ਸਮਝ ਪਰਾਪਤ ਕਰਦੇ ਹਨ। ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥ ਨਾਨਕ ਜੋ, ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥ ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ। ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥ ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ। ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥ ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ। ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ। ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥ ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ। ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥ ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ। ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥ ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ। ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥ ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ। copyright GurbaniShare.com all right reserved. Email:- |