ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਜਦ ਸੋਨੇ ਦੇ ਗਹਿਣੇ ਪਿਘਲ ਕੇ ਇੱਕ ਰੈਣੀ ਬਣ ਜਾਂਦੇ ਹਨ, ਤਦ ਵੀ ਉਹ ਸੋਨਾ ਹੀ ਆਖੇ ਜਾਂਣੇ ਹਨ। ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਨਿਰੰਕਾਰੀ ਨੂਰ ਮੇਰੇ ਉਤੇ ਨਾਜ਼ਲ ਹੋ ਗਿਆ ਹੈ, ਮੈਂ ਅਡੋਲਤਾ, ਆਰਾਮ ਤੇ ਪ੍ਰਭੂ ਦੀ ਕੀਰਤੀ ਨਾਲ ਭਰਪੂਰ ਹਾਂ ਅਤੇ ਬੈਕੁੰਠੀ-ਕੀਰਤਨ ਮੇਰੇ ਅੰਦਰ ਗੂੰਜਦਾ ਹੈ। ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ ਗੁਰੂ ਜੀ ਆਖਦੇ ਹਨ, ਮੈਂ ਆਪਣੇ ਲਈ ਸਦੀਵੀ ਸਥਿਰ ਮੰਦਰ ਬਣਾ ਲਿਆ ਹੈ। ਗੁਰੂ ਜੀ ਨੇ ਇਸ ਨੂੰ ਬਣਾਇਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਵੱਡੇ ਵੱਡੇ ਰਾਜਿਆਂ ਅਤੇ ਭਾਰੀ ਵਿਸਵੇਦਾਰਾਂ, ਉਨ੍ਹਾਂ ਦੀ ਖਾਹਿਸ਼ ਵੀ ਨਵਿਰਤ ਨਹੀਂ ਹੁੰਦੀ। ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਧਨ-ਦੌਲਤ ਦੀ ਖੁਸ਼ੀ ਵਿੱਚ ਮਤਵਾਲੇ ਹੋਏ ਹੋਏ, ਉਹ ਇਸ ਵਿੱਚ ਖੱਚਤ ਰਹਿੰਦੇ ਹਨ। ਉਹਨਾਂ ਨੂੰ ਅੱਖਾਂ ਤੋਂ ਹੋਰ ਕੁਝ ਦਿਸਦਾ ਹੀ ਨਹੀਂ। ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਪਾਪ (ਵਿਸ਼ੇ ਵਿਕਾਰ) ਵਿੱਚ ਕਦੇ ਕਿਸੇ ਨੂੰ ਰੱਜ ਨਹੀਂ ਆਇਆ। ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ ਏਸ ਤਰ੍ਹਾਂ ਸੁਆਮੀ ਦੇ ਬਾਝੋਂ ਪ੍ਰਾਣੀ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ? ਠਹਿਰਾਓ। ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਰੋਜ਼ ਬਰੋਜ਼ ਇਨਸਾਨ ਖਾਣੇ ਤੇ ਅਨੇਕਾਂ ਆਹਾਰ ਛਕਦਾ ਹੈ, ਪਰ ਉਸ ਦੀ ਖੁਦਿਆ ਮਿਟਦੀ ਨਹੀਂ। ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਉਹ ਕੁੱਤੇ ਦੀ ਤਰ੍ਹਾਂ ਜਤਨ ਕਰਦਾ ਹੈ ਅਤੇ ਚੌਹੀਂ ਪਾਸੀਂ ਖੋਜਦਾ ਫਿਰਦਾ ਹੈ। ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਵਿਸ਼ਈ ਤੇ ਵੈਲੀ ਪੁਰਸ਼ ਬਹੁਤੀਆਂ ਇਸਤਰੀਆਂ ਲੋਚਦਾ ਹੈ ਤੇ ਉਸ ਦਾ ਪਰਾਏ ਘਰ ਤਕਾਉਣਾ ਮੁਕਦਾ ਨਹੀਂ। ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਰੋਜ਼-ਬ-ਰੋਜ਼ ਉਹ ਬਦਫੈਲੀ ਕਰਦਾ ਤੇ ਅਫਸੋਸ ਕਰਦਾ ਹੈ। ਗਮ ਅਤੇ ਲਾਲਚ ਵਿੱਚ ਉਹ ਸੁਕਦਾ ਜਾਂਦਾ ਹੈ। ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਲਾਸਾਣੀ ਤੇ ਨਿਰਮੋਲਕ ਹੈ ਸੁਆਮੀ ਵਾਹਿਗੁਰੂ ਦਾ ਨਾਮ। ਇਹ ਅੰਮ੍ਰਿਤ ਦਾ ਇੱਕ ਖ਼ਜ਼ਾਨਾਂ ਹੈ। ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ ਆਰਾਮ, ਅਡੋਲਤਾ ਅਤੇ ਅਨੰਦ ਸਾਧੂਆਂ ਦੇ ਪਾਸ ਹੈ। ਗੁਰਾਂ ਦੇ ਰਾਹੀਂ ਨਾਨਕ ਨੇ ਇਸ ਨੂੰ ਜਾਣ ਲਿਆ ਹੈ। ਧਨਾਸਰੀ ਮਃ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥ ਕੋਈ ਵਸਤੂ ਭੀ ਜਿਸ ਦੇ ਮਗਰ ਇਹ ਮਨੁੱਖ ਮੁੜ ਮੁੜ ਕੇ ਭੱਜਿਆ ਫਿਰਦਾ ਹੈ, ਪ੍ਰਭੂ ਦੇ ਨਾਮ ਦੇ ਤੁੱਲ ਨਹੀਂ। ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥੧॥ ਜਿਸ ਨੂੰ ਗੁਰੂ ਜੀ ਇਹ ਈਸ਼ਵਰੀ ਰਸ ਪ੍ਰਦਾਨ ਕਰਦੇ ਹਨ, ਉਸ ਨੂੰ ਇਹ ਸਸ਼ੋਭਤ ਕਰ ਦਿੰਦਾ ਹੈ। ਜਾ ਕਉ ਆਇਓ ਏਕੁ ਰਸਾ ॥ ਜੋ ਇੱਕ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨੂੰ ਚੱਖਦਾ ਹੈ, ਉਸ ਦੇ ਮਨ ਵਿੱਚ ਖਾਣ, ਪਾਣ ਅਤੇ ਹੋਰ ਭੁੱਖ ਨਹੀਂ ਵੱਸਦੀ। ਠਹਿਰਾਓ। ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥ ਰਹਾਉ ॥ ਜਿਸ ਨੂੰ ਨਾਮ-ਅੰਮ੍ਰਿਤ ਦੀ ਇਕ ਕਣੀ ਵੀ ਪ੍ਰਾਪਤ ਹੋ ਜਾਂਦੀ ਹੈ, ਮਉਲਿਓ ਮਨੁ ਤਨੁ ਹੋਇਓ ਹਰਿਆ ਏਕ ਬੂੰਦ ਜਿਨਿ ਪਾਈ ॥ ਉਸ ਦੀ ਆਤਮਾ ਤੇ ਦੇਹ ਪ੍ਰਫੁੱਲਤ ਤੇ ਹਰੀਆਂ ਭਰੀਆਂ ਥੀ ਵੰਞਦੀਆਂ ਹਨ। ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ ॥੨॥ ਮੈਂ ਉਸ ਦੀ ਪ੍ਰਭਤਾ ਵਰਣਨ ਅਤੇ ਉਸ ਦੀ ਮੁੱਲ ਦਾਸ ਨਹੀਂ ਸਕਦਾ। ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥ ਕਰੜੀ ਤਪੱਸਿਆ ਰਾਹੀਂ ਸੁਆਮੀ ਮਿਲਦਾ ਨਹੀਂ, ਨਾਂ ਹੀ ਉਹ ਮਿਲਦਾ ਹੈ ਸੇਵਾ ਟਹਿਲ ਰਾਹੀਂ, ਪਰ, ਆਉਂਦਾ ਤੇ ਮਿਲਦਾ ਹੈ ਉਹ ਨਿਰੋਲ ਆਪਣੇ ਆਪ ਹੀ (ਆਪਣੀ ਮੌਜ਼ ਤੇ ਮੇਹਰ ਦੁਆਰਾ)। ਜਾ ਕਉ ਦਇਆ ਕਰੀ ਮੇਰੈ ਠਾਕੁਰਿ ਤਿਨਿ ਗੁਰਹਿ ਕਮਾਨੋ ਮੰਤਾ ॥੩॥ ਜਿਸ ਉਤੇ ਸਾਹਿਬ ਆਪਣੀ ਰਹਿਮਤ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ। ਦੀਨ ਦੈਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤਿਪਾਲਾ ॥ ਸਾਹਿਬ ਹਮੇਸ਼ਾਂ ਮਸਕੀਨਾਂ ਉਤੇ ਮਿਹਰਬਾਨ ਅਤੇ ਦਇਆਲੂ ਹੈ। ਉਹ ਸਾਰੇ ਜੀਵਾਂ ਨੂੰ ਪਾਲਦਾ-ਪੋਸਦਾ ਹੈ। ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੋੁਪਾਲਾ ॥੪॥੭॥ ਤਾਣੇ ਮੇਟੇ ਦੀ ਮਾਨੰਦ ਸੁਆਮੀ ਨਾਨਕ ਨਾਲ ਮਿਲਿਆ ਹੋਇਆ ਹੈ ਅਤੇ ਉਸ ਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨਿ ਹਰਿ ਹਰਿ ਨਾਮੁ ਦ੍ਰਿੜ੍ਹ੍ਹਾਯਾ ॥ ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥੧॥ ਤੇ ਜਿਸ ਨੇ ਮੈਨੂੰ ਭਾਰੇ ਬੀਆਬਾਨ ਅਤੇ ਅਨ੍ਹੇਰੇ ਵਿੱਚ ਸਿੱਧ ਰਸਤਾ ਵਿਲਾਖਿਆ ਹੈ। ਹਮਰੇ ਪ੍ਰਾਨ ਗੁਪਾਲ ਗੋਬਿੰਦ ॥ ਜਗਤ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਮਾਲਕ, ਮੇਰਾ ਸੁਆਮੀ, ਮੈਂਡੀ ਜਿੰਦ-ਜਾਨ ਹੈ। ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥ ਏਥੇ ਤੇ ਓਥੇ ਹਰ ਵਸਤੂ ਬਾਰੇ ਉਸ ਨੂੰ ਮੇਰੀ ਚਿੰਤਾ ਹੈ। ਠਹਿਰਾਉ। ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥ ਉਸ ਦੀ ਬੰਦਗੀ ਦੁਆਰਾ ਮੈਂ ਸਮੂਹ ਖਜਾਨੇ, ਆਦਰ, ਵਡਿਆਈ ਅਤੇ ਪੂਰਨ ਇੱਜ਼ਤ ਪ੍ਰਾਪਤ ਹੋ ਗਏ ਹਨ। ਨਾਮੁ ਲੈਤ ਕੋਟਿ ਅਘ ਨਾਸੇ ਭਗਤ ਬਾਛਹਿ ਸਭਿ ਧੂਰੀ ॥੨॥ ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ। ਸਾਰੇ ਜਗਤ ਸਾਹਿਬ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ। ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕੁ ਨਿਧਾਨਾ ॥ ਜੇਕਰ ਕੋਈ ਜਣਾ ਆਪਣੇ ਚਿੱਤ ਦੀਆਂ ਸਾਰੀਆਂ ਖਾਹਿਸ਼ਾ ਦੀ ਪੂਰਨਤਾ ਲੋੜਦਾ ਹੈ, ਤਾਂ ਉਸ ਨੂੰ ਹਰੀ-ਰੂਪੀ ਅਦੁੱਤੀ, ਖਜਾਨੇ ਦੀ ਸੇਵਾ ਕਰਨੀ ਚਾਹੀਦੀ ਹੈ। ਪਾਰਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰਿ ਪਰਾਨਾ ॥੩॥ ਉਹ ਮੇਰਾ ਸ਼੍ਰੋਮਣੀ ਅਤੇ ਬੇਅੰਤ ਸਾਹਿਬ ਹੈ। ਉਸ ਦਾ ਆਰਾਧਨ ਕਰਨ ਨਾਲ ਬੰਦਾ ਪਾਰ ਉਤੱਰ ਜਾਂਦਾ ਹੈ। ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹ੍ਹਾ ॥ ਸਤਿ ਸੰਗਤ ਨਾਲ ਜੁੜ ਕੇ ਮੈਨੂੰ ਧੀਰਜ, ਠੰਢ-ਚੈਨ ਅਤੇ ਪਰਮ ਪ੍ਰਸੰਨਤਾ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਮੇਰੀ ਇੱਜ਼ਤ-ਆਬਰੂ ਬੱਚ ਗਈ ਹੈ। ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹ੍ਹਾ ॥੪॥੮॥ ਈਸ਼ਵਰੀ-ਦੌਲਤ ਇਕੱਤਰ ਕਰਨੀ ਤੇ ਈਸ਼ਵਰ ਦੇ ਨਾਮ ਨੂੰ ਆਪਣਾ ਖਾਣਾ ਬਣਾਉਣਾ, ਨਾਨਕ ਨੇ ਇਨ੍ਹਾਂ ਨੂੰ ਆਪਣੀਆਂ ਨਿਆਮ੍ਹਤਾਂ ਬਣਾਇਆਂ ਹੈ। copyright GurbaniShare.com all right reserved. Email |