ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ ਤੂੰ ਐਸੇ ਕਰਮ ਕਰਨ ਦਾ ਦਸਤੂਰ ਬਣਾਇਆ ਹੋਇਆ ਹੈ, ਜਿਨ੍ਹਾਂ ਦੀ ਖਾਤਰ ਤੈਨੂੰ ਸ਼ਰਮਮਿੰਦਗੀ ਉਠਾਉਣੀ ਪਊਗੀ। ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜ੍ਹ੍ਹੀ ਬਿਪਰੀਤਿ ॥੧॥ ਤੂੰ ਸਾਧਾਂ ਸੰਤਾਂ ਦੀ ਬਦਖੋਈ ਅਤੇ ਮਾਇਆ ਦੇ ਪੁਜਾਰੀਆਂ ਦੀ ਉਪਾਸ਼ਨਾ ਕਰਦਾ ਹੈ, ਤੂੰ ਐਹੋ ਜੇਹੀ ਮੰਦੀ ਰੀਤ ਪੱਕੀ ਤਰ੍ਹਾਂ ਇਖਤਿਆਰ ਕੀਤੀ ਹੋਈ ਹੈ। ਮਾਇਆ ਮੋਹ ਭੂਲੋ ਅਵਰੈ ਹੀਤ ॥ ਸੰਸਾਰੀ ਪਦਾਰਥਾਂ ਦੀ ਲਗਨ ਦਾ ਭੁਲਾਇਆ ਹੋਇਆ ਤੂੰ ਹੋਰਸ ਨੂੰ ਪਿਆਰ ਕਰਦਾ ਹੈ। ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥੧॥ ਰਹਾਉ ॥ ਜਾਦੂ ਦਾ ਸ਼ਹਿਰ ਜਾਂ ਜੰਗਲਾਂ ਦੇ ਹਰੇ ਪੱਤੇ, ਇਨ੍ਹਾਂ ਵਰਗੀ ਤੇਰੀ ਦਸ਼ਾਂ ਹੈ, ਹੇ ਪ੍ਰਾਣੀ! ਠਹਿਰਾਉ। ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥ ਭਾਵਨੂੰ ਇਸ ਦੇ ਜਿਸਮ ਨੂੰ ਚੰਨਣ ਦਾ ਲੇਪਨ ਕਰ ਦੇਈਏ, ਫਿਰ ਵੀ ਗਧਾ ਖੇਹ ਹੀ ਸੰਤ ਅੰਦਰ ਹੀ ਖੁਸ਼ ਰਹਿੰਦਾ ਹੈ। ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥੨॥ ਜੀਵ ਪ੍ਰਭੂ ਦੇ ਨਾਮ-ਅੰਮ੍ਰਿਤ ਨਾਲ ਚਾਹ ਪੈਂਦਾ ਨਹੀਂ ਕਰਦਾ, ਪਰ ਵਿਕਾਰਾਂ ਰੂਪੀ ਜ਼ਹਿਰੀਲੀ ਖੁਰਾਕ ਨੂੰ ਪਿਆਰਦਾ ਹੈ। ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥ ਸ੍ਰੇਸ਼ਟ ਅਤੇ ਨੇਕ ਸਾਧੂ (ਗੁਰਮੁੱਖ) ਚੰਗੇ ਭਾਗਾਂ ਦੁਆਰਾ ਮਿਲਦੇ ਹਨ। ਇਸ ਜਹਾਨ ਵਿੱਚ ਕੇਵਲ ਓਹੀ ਸ਼ੁੱਧ ਅਤੇ ਪਾਵਨ ਹਨ। ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥੩॥ ਮਨੁੱਖੀ-ਜੀਵਨ ਰੂਪੀ ਹੀਰਾ ਬੇਫਾਇਦਾ ਗਵਾਚਦਾ ਜਾ ਰਿਹਾ ਹੈ। ਇਹ ਕੱਚ ਦੇ ਵਟਾਂਰਦੇ ਵਿੱਚ ਹੱਥੋਂ ਜਾ ਰਿਹਾ ਹੈ। ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ ॥ ਜਦ ਗੁਰੂ ਜੀ ਬ੍ਰਹਮ-ਬੋਧ ਦਾ ਸੁਰਮਾ ਅੱਖਾਂ ਵਿੱਚ ਪਾਉਂਦੇ ਹਨ ਤਾਂ ਅਨੇਕਾਂ ਜਨਮਾਂ ਦੇ ਪਾਪ ਤੇ ਸੰਤਾਪ ਦੌੜ ਜਾਂਦੇ ਹਨ। ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥੪॥੯॥ ਸਤਿ ਸੰਗਤ ਅੰਦਰ ਇਕ ਪ੍ਰਭੂ ਨਾਲ ਪ੍ਰੇਮ ਕਰਨ ਦੁਆਰਾ, ਨਾਨਕ ਇਨ੍ਹਾਂ ਦੁਖੜਿਆਂ ਤੋਂ ਖਲਾਸੀ ਪਾ ਗਿਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਮੈਂ ਸਾਧੂਆਂ ਲਈ ਜਲ ਢੋਂਦਾ, ਉਨ੍ਹਾਂ ਨੂੰ ਪੱਖੀ ਝੱਲਦਾ ਅਤੇ ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਅਤੇ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਤੇ ਮਹਿਮਾਂ ਗਾਇਨ ਕਰਦਾ ਹਾਂ। ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਹਰ ਸੁਆਸ ਨਾਲ ਮੇਰੀ ਜਿੰਦੜੀ ਨਾਮ ਦਾ ਸਿਮਰਨ ਕਰਦੀ ਹੈ ਅਤੇ ਇਸ ਵਿੱਚ ਆਰਾਮ ਦੇ ਖਜਾਨੇ ਨੂੰ ਪਾਉਂਦੀ ਹੈ। ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ। ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। ਠਹਿਰਾਉ। ਤੁਮ੍ਹ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥ ਤੇਰੀ ਦਇਆ ਦੁਆਰਾ ਸੰਸਾਰੀ ਮਮਤਾ ਤੇ ਹੰਕਾਰ ਮਿੱਟ ਜਾਂਦੇ ਹਨ ਅਤੇ ਭ੍ਰਮ ਮੁੱਕ ਜਾਂਦਾ ਹੈ। ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥ ਪ੍ਰਸੰਨਤਾ ਦਾ ਸਰੂਪ, ਪ੍ਰਭੂ ਸਾਰਿਆਂ ਅੰਦਰ ਵਿਆਪਕ ਹੈ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਤੁਮ੍ਹ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥ ਮੇਰੇ ਮਾਲਕ, ਤੂੰ ਮਿਹਰਬਾਨ, ਦਇਆਵਾਨ, ਰਹਿਮਤ ਦਾ ਖਜਾਨਾ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੇ ਸ੍ਰਿਸ਼ਟੀ ਦਾ ਸੁਆਮੀ ਹੈ। ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥ ਮੈਂ ਕ੍ਰੋੜਾਂ ਹੀ ਸੁੱਖ ਅਨੰਦ ਅਤੇ ਰਾਜ ਭਾਗ ਪ੍ਰਾਪਤ ਕਰ ਲਵਾਂਗਾ, ਜੇਕਰ ਤੂੰ ਇਕ ਛਿਨ ਭਰ ਲਈ ਭੀ ਮੇਰੇ ਕੋਲੋਂ, ਮੇਰੇ ਮੂੰਹੋਂ ਆਪਣੇ ਨਾਮ ਦਾ ਉਚਾਰਨ ਕਰਵਾ ਲਵਨੂੰ। ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥ ਕੇਵਲ ਓਹੀ ਉਪਾਸ਼ਨਾ, ਤਪੱਸਿਆ ਅਤੇ ਪ੍ਰੇਮ ਮਈ ਸੇਵਾ ਪੂਰਨ ਹੈ, ਜਿਹੜੀ ਸੁਆਮੀ ਦੇ ਚਿੱਤ ਨੂੰ ਚੰਗੀ ਲੱਗਦੀ ਹੈ। ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਰੀਆਂ ਖਾਹਿਸ਼ਾਂ ਨਵਿਰਤ ਹੋ ਗਈਆਂ ਹਨ ਤੇ ਨਾਨਕ ਰੱਜ-ਪੁੱਜ ਗਿਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਮਾਇਆ, ਜਿਹੜੀ ਤਿੰਨਾਂ ਸੁਭਾਵਾਂ ਵਾਲੀ ਦੁਨੀਆ ਅਤੇ ਆਲਮ ਦੀਆਂ ਚੌਹਾਂ ਦਸ਼ਾਂ ਨੂੰ ਆਪਣੇ ਕਾਬੂ ਵਿੱਚ ਰੱਖਦੀ ਹੈ, ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਅਤੇ ਜਿਹੜੀ ਪਵਿੱਤਰ ਸਦਾਵਰਤਾਂ ਇਸ਼ਨਾਨਾਂ, ਕਰੜੀਆਂ ਘਾਲਾਂ ਅਤੇ ਯਾਤ੍ਰਾ ਅਸਥਾਨਾਂ ਦੇ ਗੁਣਾਂ ਨੂੰ ਬਰਬਾਦ ਕਰ ਦਿੰਦੀ ਹੈ, ਓ! ਇਹ ਗਰੀਬ ਆਦਮੀ ਉਸ ਮੂਹਰੇ ਕੀ ਹੈ? ਪ੍ਰਭ ਕੀ ਓਟ ਗਹੀ ਤਉ ਛੂਟੋ ॥ ਮੈਂ ਸਾਹਿਬ ਦੀ ਪਨਾਹ ਪਕੜ ਲਈ ਤਦ ਹੀ ਮੇਰੀ ਖਲਾਸੀ ਹੋਈ। ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ ਸੰਤਾਂ ਦੀ ਦਇਆ ਦੁਆਰਾ ਜਦ ਮੈਂ ਸੁਆਮੀ ਵਾਹਿਗੁਰੂ ਮਾਲਕ ਦਾ ਜੱਸ ਗਾਇਨ ਕੀਤਾ ਤਾਂ ਮੇਰੇ ਪਾਪ ਤੇ ਰੋਗ ਦੂਰ ਹੋ ਗਏ। ਠਹਿਰਾਉ। ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ ਨਾਂ ਇਨਸਾਨ ਉਸ ਨੂੰ ਸੁਣਦਾ ਹੈ, ਨਾਂ ਉਹ ਮੂੰਹੋਂ ਬੋਲਦੀ ਹੈ, ਨਾਂ ਹੀ ਉਹ ਪ੍ਰਾਣੀਆਂ ਨੂੰ ਮੋਹਤ ਕਰਦੀ ਵੇਖੀ ਜਾਂਦੀ ਹੈ। ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ (ਮੋਹ ਦੀ) ਨਸ਼ੀਲੀ ਬੂਟੀ ਦੇ ਕੇ ਇਹ ਜੀਵਾਂ ਨੂੰ ਐਸ ਤਰ੍ਹਾਂ ਗੁੰਮਰਾਹ ਕਰਦੀ ਹੈ ਕਿ ਇਹ ਸਾਰਿਆਂ ਦੇ ਚਿੱਤ ਨੂੰ ਮਿੱਠੜੀ ਲਗਦੀ ਹੈ। ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ ਹਰ ਘਰ ਵਿੱਚ ਉਸ ਨੇ ਮਾਂ, ਪਿਉ, ਪੱਤ੍ਰਾਂ, ਮਿੱਤਰਾਂ, ਅਤੇ ਭਰਾਵਾਂ ਦੇ ਵਿਚਕਾਰ ਦੂਸਰੇ-ਪਣ (ਦੁਜਾਇਕ) ਦਾ ਭਾਵ ਅਸਥਾਪਨ ਕੀਤਾ ਹੋਇਆ ਹੈ। ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ ਕਿਸੇ ਕੋਲ (ਇਹ) ਵਧੇਰੇ ਹੈ ਅਤੇ ਕਿਸੇ ਕੋਲ ਘੱਟ। ਆਪੋ ਵਿੱਚ ਦੀ ਉਹ ਸਾਰੇ ਲੜ ਲੜ ਕੇ ਮਰ ਜਾਂਦੇ ਹਨ। ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਅਸਚਰਜ ਲੀਲ੍ਹਾ ਵਿਖਾਲ ਦਿੱਤੀ ਹੈ। ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ ਅੰਦਰਲੀ ਅੱਗ ਨਾਲ ਜਗਤ ਸੜ ਰਿਹਾ ਹੈ। ਪ੍ਰੰਤੂ, ਪ੍ਰਭੂ ਦੇ ਭਗਤ ਨੂੰ ਇਹ ਮੋਹਨੀ ਨਹੀਂ ਚਿਮੜਦੀ। ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ ਸਾਧੂਆਂ ਦੀ ਰਹਿਮਤ ਸਦਕਾ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰੇ ਸਾਰੇ ਜੂੜ ਵੱਢੇ ਗਏ ਹਨ। ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥ ਨਾਨਕ ਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਪ੍ਰਾਪਤ ਹੋਈ ਹੈ ਇਸ ਨੂੰ ਹਾਸਲ ਕਰਕੇ ਉਹ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਆਇਆ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਹੇ ਮਾਲਕ! ਤੂੰ ਮੇਰਾ ਦਾਤਾਰ ਸੁਆਮੀ, ਪਾਲਣ-ਪੋਸਣਹਾਰ ਅਤੇ ਸਿਰ ਦਾ ਸਾਈਂ ਹੈਂ। copyright GurbaniShare.com all right reserved. Email |