ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਹਰ ਮੁਹਤ ਤੂੰ ਮੇਰੀ ਪਰਵਰਸ਼ ਕਰਦਾ ਹੈਂ। ਮੈਂ ਤੇਰਾ ਬੱਚਾ, ਤੇਰੇ ਹੀ ਆਸਰੇ ਹਾਂ। ਜਿਹਵਾ ਏਕ ਕਵਨ ਗੁਨ ਕਹੀਐ ॥ ਆਪਣੀ ਇੱਕ ਜੀਭ ਨਾਲ ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਸਿਫ਼ਤਾਂ ਉਚਾਰਨ ਕਰ ਸਕਦਾ ਹਾਂ? ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਅਨੰਤ ਅਤੇ ਹੱਦਬੰਨਾ-ਰਹਿਤ ਹੈਂ, ਤੂੰ ਹੇ ਪ੍ਰਭੂ! ਤੇਰੇ ਓੜਕ ਨੂੰ ਕੋਈ ਨਹੀਂ ਜਾਣਦਾ। ਠਹਿਰਾਓ। ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਤੂੰ ਮੇਰੇ ਕ੍ਰੋੜਾਂ ਹੀ ਪਾਪਾਂ ਨੂੰ ਨਸ਼ਟ ਕਰਦਾ ਹੈਂ ਅਤੇ ਮੈਨੂੰ ਬਹੁਤਿਆਂ ਤਰੀਕਿਆਂ ਨਾਲ ਸਿਖਮਤ ਦਿੰਦਾ ਹੈਂ। ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਮੈਂ ਬੇਸਮਝ ਹਾਂ ਅਤੇ ਮੇਰੀ ਸਮਝ ਹੋਛੀ ਅਤੇ ਤੁੱਛ ਹੈ। ਆਪਣੇ ਕੁਦਰਤੀ ਸੁਭਾਵ ਦੁਆਰਾ ਤੂੰ ਮੇਰੀ ਰੱਖਿਆ ਕਰ। ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਮੈਂ ਤੇਰੀ ਪਨਾਹ ਲੋੜਦਾ ਹਾਂ। ਕੇਵਲ ਤੂੰ ਹੀ ਮੇਰੀ ਆਸ ਉਮੈਦ ਅਤੇ ਸੁਖਦਾਈ ਮਿੱਤਰ ਹੈਂ। ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ ਹੇ ਮਿਹਰਬਾਨ ਮਾਲਕ! ਮੇਰੇ ਰੱਖਿਅਕ, ਤੂੰ ਆਪਣੇ ਗ੍ਰਹਿ ਦੇ ਗੁਲਾਮ ਨਾਨਕ ਦੀ ਰੱਖਿਆ ਕਰ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ (ਕਰਮ-ਕਾਂਡ ਤੇ ਵਿਖਾਵੇ ਦੀ ਬਿਰਤੀ ਅਧੀਨ ਕੀਤੀ) ਉਪਾਸ਼ਨਾਂ, ਉਪਹਾਸ, ਟਿੱਕਾ, ਇਸ਼ਨਾਨ, ਬਹੁਤੀ ਖੈਰਾਤ ਤੇ ਸਖਾਵਤ ਦਾ ਦੇਣਾ, ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ ਸਵੈ-ਰਿਆਜ਼ਤ ਅਤੇ ਮਿੱਠੇ ਬਚਨਾਂ ਦਾ ਉਚਾਰਨ, ਇਨ੍ਹਾਂ ਵਿਚੋਂ ਕਿਸੇ ਨਾਲ ਭੀ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਮਾਣਨੀਯ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਤਮਾ ਨੂੰ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ। ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥ ਅਨੇਕਾਂ ਤਰੀਕਿਆਂ ਨਾਲ ਸਾਰੇ ਉਸ ਨੂੰ ਭਾਲਦੇ ਹਨ, ਪ੍ਰੰਤੂ ਖੋਜ ਭਾਲ ਔਖੀ ਹੈ ਅਤੇ ਉਹ ਲੱਭਦਾ ਨਹੀਂ। ਠਹਿਰਾਓ। ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ ਦਿਖਾਵੇਦਾ ਪਾਠ, ਕਰੜੀ ਘਾਲ, ਧਰਤੀ ਉਤੇ ਰਟਨ ਕਰਨਾਂ, ਮੂਧੇ ਮੂੰਹ ਤਪੱਸਿਆ ਦੀ ਲਗਨ, ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥ ਅਤੇ ਜੋਗੀਆਂ ਤੇ ਜੈਨੀਆਂ ਦੇ ਮਾਰਗ ਦੀ ਪੈਰਵੀ, ਇਨ੍ਹਾਂ ਤਰੀਕਿਆਂ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ ਅੰਮ੍ਰਿਤ ਨਾਮ ਅਤੇ ਪ੍ਰਭੂ ਦੀ ਕੀਰਤੀ ਅਮੋਲਕ ਹਨ। ਕੇਵਲ ਓਹੀ ਇਨ੍ਹਾਂ ਨੂੰ ਪ੍ਰਾਪਤ ਕਰਦਾ ਹੈ, ਜਿਸ ਉਤੇ ਸੁਆਮੀ ਰਹਿਮਤ ਧਾਰਦਾ ਹੈ। ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥ ਸਾਧ ਸੰਗਤ ਨਾਲ ਜੁੜਨ ਦੁਆਰਾ, ਗੋਲੇ ਨਾਨਕ ਨੂੰ ਪ੍ਰਭੂ ਦੇ ਪ੍ਰੇਮ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਊਸ ਦੀ ਜੀਵਨ-ਰਾਤ ਆਰਾਮ ਅੰਦਰ ਬੀਤਦੀ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥ ਕੀ ਕੋਈ ਐਸਾ ਜਣਾ ਹੈ ਜੋ ਮੈਨੂੰ ਮੇਰੀਆਂ ਫ਼ਾਹੀਆਂ ਤੋਂ ਛੁਡਾ ਦੇਵੇ, ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ, ਮੈਨੂੰ ਸੁਆਮੀ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਵੇ, ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥੧॥ ਅਤੇ ਇਸ ਮਨ ਨੂੰ ਅਚੱਲ ਤੇ ਅਹਿੱਲ ਕਰ ਦੇਵੇ, ਤਾਂ ਜੋ ਇਹ ਮੁੜ ਕੇ ਕਿਧਰੇ ਨਾਂ ਭਟਕੇ? ਹੈ ਕੋਊ ਐਸੋ ਹਮਰਾ ਮੀਤੁ ॥ ਕੀ ਕੋਈ ਐਹੋ ਜਿਹਾ ਮੇਰਾ ਸਜਣ ਹੈ? ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥੧॥ ਰਹਾਉ ॥ ਮੈਂ ਉਸ ਨੂੰ ਆਪਣਾ ਸਾਰਾ ਮਾਲਮੱਤਾ, ਜਿੰਦ ਜਾਨ ਅਤੇ ਦਿਲ ਦੇ ਦੇਵਾਂਗਾ ਅਤੇ ਆਪਣੀ ਜਿੰਦੜੀ ਭੀ ਉਸ ਨੂੰ ਸਮਰਪਨ ਕਰ ਦਿਆਂਗਾ। ਠਹਿਰਾਉ। ਪਰ ਧਨ ਪਰ ਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥ ਹੋਰਨਾਂ ਦੀ ਦੌਲਤ, ਹੋਰਨਾਂ ਦੀ ਦੇਹ ਅਤੇ ਹੋਰਨਾਂ ਦੀ ਬਦਖੋਈ, ਇਨ੍ਹਾਂ ਨਾਲ ਪਿਆਰ ਨਾਂ ਪਾ। ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥੨॥ ਤੂੰ ਸਾਧੂਆਂ ਦੀ ਸੰਗਤ ਕਰ, ਸਾਧੂਆਂ ਨਾਲ ਬਚਨ-ਬਿਲਾਸ ਕਰ, ਅਤੇ ਹਰੀ ਦੀ ਉਸਤਤੀ ਅੰਦਰ ਆਪਣੇ ਚਿੱਤ ਨੂੰ ਸੁਚੇਤ ਰੱਖ। ਗੁਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੂਖ ਦਇਆਲਾ ॥ ਮਇਆਵਾਨ ਤੇ ਮਿਹਰਬਾਨ ਮਾਲਕ ਸੁਆਮੀ ਨੇਕੀ ਅਤੇ ਸਾਰੇ ਆਰਾਮਾਂ ਦਾ ਖਜਾਨਾ ਹੈ। ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥੩॥੧੪॥ ਹੇ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ! ਨਾਨਕ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹੈ। ਤੂੰ ਉਸ ਨੂੰ ਐਕੁਰ ਪਿਆਰ ਕਰ, ਜਿਸ ਤਰ੍ਹਾਂ ਮਾਂ ਆਪਦਣ ਬੱਚੇ ਨੂੰ ਕਰਦੀ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਲੀਨੇ ਸੰਤ ਉਬਾਰਿ ॥ ਸੁਆਮੀ ਮਾਲਕ ਆਪਣੇ ਸੰਤਾ ਦੀ ਰੱਖਿਆ ਕਰਦਾ ਹੈ। ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥੧॥ ਰਹਾਉ ॥ ਜੋ ਵਾਹਿਗੁਰੂ ਦੇ ਸੇਵਕ ਦਾ ਮੰਦਾ ਸੋਚਦਾ ਹੈ, ਉਸ ਨੂੰ ਪ੍ਰਭੂ, ਆਖਰਕਾਰ, ਤਬਾਹ ਕਰ ਦਿੰਦਾ ਹੈ। ਠਹਿਰਾਉ। ਜਨ ਕਾ ਆਪਿ ਸਹਾਈ ਹੋਆ ਨਿੰਦਕ ਭਾਗੇ ਹਾਰਿ ॥ ਸਾਹਿਬ, ਆਪਣੇ ਗੋਲੇ ਦਾ ਆਪੇ ਹੀ ਮਦਦਗਾਰ ਹੁੰਦਾ ਹੈ ਅਤੇ ਸ਼ਿਕਸਤ ਖਾ ਕੇ, ਉਸ ਨੂੰ ਨਿੰਦਰ ਵਾਲੇ ਦੋੜ ਜਾਂਦੇ ਹਨ। ਭ੍ਰਮਤ ਭ੍ਰਮਤ ਊਹਾਂ ਹੀ ਮੂਏ ਬਾਹੁੜਿ ਗ੍ਰਿਹਿ ਨ ਮੰਝਾਰਿ ॥੧॥ ਭਟਕਦੇ ਅਤੇ ਭਾਉਂਦੇ, ਉਹ ਉਥੇ ਹੀ ਮਰ ਮੁੱਕ ਜਾਂਦੇ ਹਨ ਅਤੇ ਮੁੜ ਆਪਣੇ ਘਰ ਵਿੱਚ ਵਾਸਾ ਨਹੀਂ ਪਾਉਂਦੇ। ਨਾਨਕ ਸਰਣਿ ਪਰਿਓ ਦੁਖ ਭੰਜਨ ਗੁਨ ਗਾਵੈ ਸਦਾ ਅਪਾਰਿ ॥ ਨਾਨਕ ਨੇ ਦੁਖੜਾ ਦੂਰ ਕਰਨ ਵਾਲੇ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਹ ਹਮੇਸ਼ਾਂ ਉਸ ਦੀ ਅਨੰਦ ਉਪਮਾ ਗਾਇਨ ਕਰਦਾ ਹੈ। ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ ॥੨॥੧੫॥ ਲੋਕ ਤੇ ਪ੍ਰਲੋਕ ਦੀ ਕਚਹਿਰੀ ਅੰਦਰ ਦੂਸ਼ਨ ਲਾਉਣ ਵਾਲੇ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਧਨਾਸਿਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਅਬ ਹਰਿ ਰਾਖਨਹਾਰੁ ਚਿਤਾਰਿਆ ॥ ਹੁਣ, ਮੈਂ, ਆਪਣੇ ਰੱਖਿਅਕ, ਵਾਹਿਗੁਰੂ ਦਾ ਸਿਮਰਨ ਕਰਦਾ ਹਾਂ। ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ ਪ੍ਰਭੂ ਨੇ ਇਕ ਛਿਨ ਵਿੱਚ ਮੈਂ ਪਾਪੀ ਨੂੰ ਪਵਿੱਤਰ ਕਰ ਦਿੱਤਾ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿੱਤੀਆਂ। ਠਹਿਰਾਉ। ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸੰਤਾਂ ਨਾਲ ਬਚਨ-ਬਿਲਾਸ ਕਰਨ ਦੁਆਰਾ, ਮੇਰੀ ਵਾਸਨਾ, ਗੁੱਸਾ ਤੇ ਲਾਲਚ ਨਸ਼ਟ ਹੋ ਗਏ ਹਨ। ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ ਪੂਰੇ ਪ੍ਰਭੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਆਪਣੇ ਸਾਰੇ ਸਾਥੀਆਂ ਨੂੰ ਭੀ ਬਚਾ ਲਿਆ ਹੈ। copyright GurbaniShare.com all right reserved. Email |