ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥ ਸੱਚਾ ਸੁਆਮੀ ਨਾਨਕ ਦੀ ਸੱਤਿਆ, ਇੱਜ਼ਤ ਅਤੇ ਆਸਰਾ ਹੈ ਅਤੇ ਕੇਵਲ ਉਹ ਹੀ ਉਸ ਦੀ ਪਨਾਹ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਭਟਕਦਿਆਂ, ਭਟਕਦਿਆਂ ਮੈਂ ਸੰਤ ਸਰੂਪ ਪੁਰਸ਼ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਉਨ੍ਹਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ। ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਹੋਰ ਸਾਰੇ ਢੰਗ (ਉਪਾ) ਕਿਸੇ ਕੰਮ ਨਹੀਂ ਆਉਂਦੇ, ਇਸ ਲਈ ਮੈਂ ਕੇਵਲ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਹੀ ਸਿਮਰਦਾ ਹਾਂ। ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਇਸ ਵਾਸਤੇ ਮੈਂ ਕੁਲ ਆਲਮ ਦੇ ਪਾਲਣਹਾਰ ਸੁਆਮੀ ਦੀ ਪਨਾਹ ਲਈ ਹੈ। ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਮੈਂ ਪੂਰੇ ਪ੍ਰਭੂ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਮੇਰੀਆਂ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਹਨ। ਠਹਿਰਾਉ। ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਬਹਿਸ਼ਤ, ਆਕਾਸ਼, ਪਾਤਾਲ ਅਤੇ ਧਰਤੀ ਦਾ ਗੋਲਾਕਾਰ, ਸਾਰੇ ਮਾਇਆ ਅੰਦਰ ਖੱਚਤ ਹੋਏ ਹੋਏ ਹਨ। ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਆਪਣੀ ਆਤਮਾ ਨੂੰ ਬਚਾਉਣ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰਨ ਲਈ ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਨਾਨਕ, ਪਵਿੱਤ੍ਰ ਪ੍ਰਭੂ ਦੇ ਨਾਮ ਦਾ ਗਾਇਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ। ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ ਕੋਈ ਟਾਂਵਾਂ ਟੱਲਾ ਪੁਰਸ਼ ਹੀ, ਜਿਸ ਨੂੰ ਪ੍ਰਭੂ ਰਹਿਮਤ ਧਾਰ ਕੇ ਬਰਕਤ ਬਖਸ਼ਦਾ ਹੈ, ਨਾਮ ਨੂੰ ਸਮਝਦਾ ਹੈ। ਧਨਾਸਰੀ ਮਹਲਾ ੫ ਘਰੁ ੨ ਚਉਪਦੇ ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ। ਛੋਡਿ ਜਾਹਿ ਸੇ ਕਰਹਿ ਪਰਾਲ ॥ ਤੂੰ ਉਹ ਫੂਸ (ਬਿਨਸਣਹਾਰ ਵਸਤਾਂ) ਇਕੱਤਰ ਕਰਦਾ ਹੈ, ਜਿਸ ਨੂੰ ਤੂੰ ਤਿਆਗ ਜਾਣਾ ਹੈ। ਕਾਮਿ ਨ ਆਵਹਿ ਸੇ ਜੰਜਾਲ ॥ ਜਿਹੜੇ ਬੰਦੇ ਦੇ ਕਿਸੇ ਕੰਮ ਨਹੀਂ ਆਉਣੇ, ਉਨ੍ਹਾਂ ਵਿਹਾਰਾਂ ਵਿੱਚ ਉਹ ਉਲਝਿਆ ਹੋਇਆ ਹੈ। ਸੰਗਿ ਨ ਚਾਲਹਿ ਤਿਨ ਸਿਉ ਹੀਤ ॥ ਉਹ ਉਨ੍ਹਾਂ ਨਾਲ ਪ੍ਰੇਮ ਕਰਦਾ ਹੈ, ਜੋ ਉਸ ਦੇ ਨਾਲ ਨਹੀਂ ਜਾਂਦੇ, ਜੋ ਬੈਰਾਈ ਸੇਈ ਮੀਤ ॥੧॥ ਜਿਹੜੇ ਉਸ ਦੇ ਵੈਰੀ ਹਨ, ਉਨ੍ਹਾਂ ਨੂੰ ਉਹ ਆਪਣੇ ਮਿੱਤਰ ਜਾਣਦਾ ਹੈ। ਐਸੇ ਭਰਮਿ ਭੁਲੇ ਸੰਸਾਰਾ ॥ ਐਹੋ ਜੇਹੀ ਗਲਤ ਫਹਿਮੀ ਵਿੱਚ ਜੱਗ ਕੁਰਾਹੇ ਪਿਆ ਹੋਇਆ ਹੈ। ਜਨਮੁ ਪਦਾਰਥੁ ਖੋਇ ਗਵਾਰਾ ॥ ਰਹਾਉ ॥ ਬੇਸਮਝ ਬੰਦਾ ਮਨੁੱਖੀ ਜੀਵਨ ਦੀ ਅਮੋਲਕ ਵਸਤੂ ਨੂੰ ਗੁਆ ਲੈਂਦਾ ਹੈ। ਠਹਿਰਾਉ। ਸਾਚੁ ਧਰਮੁ ਨਹੀ ਭਾਵੈ ਡੀਠਾ ॥ ਉਹ ਸੱਚ ਅਤੇ ਪਾਕਦਾਮਨੀ ਨੂੰ ਵੇਖਣਾ ਭੀ ਪਸੰਦ ਨਹੀਂ ਕਰਦਾ। ਝੂਠ ਧੋਹ ਸਿਉ ਰਚਿਓ ਮੀਠਾ ॥ ਕੂੜ ਅਤੇ ਠੱਗੀ ਠੋਰੀ ਨੂੰ ਮਿੱਠਾ ਜਾਣ ਕੇ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਦਾਤਿ ਪਿਆਰੀ ਵਿਸਰਿਆ ਦਾਤਾਰਾ ॥ ਉਹ ਦਾਨ ਨੂੰ ਪਿਆਰਦਾ ਹੈ ਤੇ (ਦਾਨ ਦੇਣ ਵਾਲੇ) ਦਾਤੇ ਨੂੰ ਭੁਲਾ ਦਿੰਦਾ ਹੈ। ਜਾਣੈ ਨਾਹੀ ਮਰਣੁ ਵਿਚਾਰਾ ॥੨॥ ਇਹ ਭਾਗਹੀਣ ਜੀਵ ਮੌਤ ਦਾ ਖਿਆਲ ਨਹੀਂ ਕਰਦਾ। ਵਸਤੁ ਪਰਾਈ ਕਉ ਉਠਿ ਰੋਵੈ ॥ ਉਹ ਹੋਰਨਾਂ ਦੀ ਵਸਤੂ ਲਈ ਵਿਰਲਾਪ ਕਰਦਾ ਹੈ। ਕਰਮ ਧਰਮ ਸਗਲਾ ਈ ਖੋਵੈ ॥ ਉਹ ਆਪਣੇ ਸਮੂਹ ਧਾਰਮਕ ਕੰਮਾਂ ਦੇ ਲਾਭ ਨੂੰ ਗੁਆ ਲੈਂਦਾ ਹੈ। ਹੁਕਮੁ ਨ ਬੂਝੈ ਆਵਣ ਜਾਣੇ ॥ ਉਹ ਸਾਈਂ ਦੀ ਰਜ਼ਾ ਨੂੰ ਨਹੀਂ ਸਮਝਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਪਾਪ ਕਰੈ ਤਾ ਪਛੋਤਾਣੇ ॥੩॥ ਉਹ ਗੁਨਾਹ ਅਤੇ ਫਿਰ ਅਫਸੋਸ ਕਰਦਾ ਹੈ। ਜੋ ਤੁਧੁ ਭਾਵੈ ਸੋ ਪਰਵਾਣੁ ॥ ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ ਉਹੀ ਪ੍ਰਮਾਣੀਕ ਹੈ। ਤੇਰੇ ਭਾਣੇ ਨੋ ਕੁਰਬਾਣੁ ॥ ਤੇਰੀ ਰਜ਼ਾ ਉਤੋਂ ਮੈਂ ਬਲਿਹਾਰ ਜਾਂਦਾ ਹਾਂ। ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ ਗਰੀਬੜਾ ਨਾਨਕ, ਤੇਰਾ ਗੋਲਾ ਅਤੇ ਗੁਮਾਸ਼ਤਾ ਹੈ। ਰਾਖਿ ਲੇਇ ਸਾਹਿਬੁ ਪ੍ਰਭੁ ਮੇਰਾ ॥੪॥੧॥੨੨॥ ਸੋ ਤੂੰ ਮੇਰੀ ਰੱਖਿਆ ਕਰ, ਹੇ ਮੈਂਡੇ ਸੁਆਮੀ ਮਾਲਕ! ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਸੁਆਮੀ ਦਾ ਨਾਮ ਹੀ ਮੈਂ ਆਜਿਜ਼ ਦਾ ਆਸਰਾ ਹੈ। ਖਾਟਣ ਕਉ ਹਰਿ ਹਰਿ ਰੋਜਗਾਰੁ ॥ ਮੇਰੇ ਲਈ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੀ ਰੋਜ਼ੀ ਕਮਾਉਣਾ ਹੈ। ਸੰਚਣ ਕਉ ਹਰਿ ਏਕੋ ਨਾਮੁ ॥ ਇਕੱਤਰ ਕਰਨ ਲਈ ਮੇਰੇ ਕੋਲ ਕੇਵਲ ਸਾਈਂ ਦਾ ਨਾਮ ਹੈ। ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਇਹ ਇਸ ਲੋਕ ਅਤੇ ਪ੍ਰਲੋਕ ਵਿੱਚ ਸਾਡੇ ਕੰਮ ਆਉਂਦਾ ਹੈ। ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਈਂ ਦੇ ਨਾਮ ਦੀ ਬੇਅੰਤ ਪ੍ਰੀਤ ਵਿੱਚ ਰੰਗੇ ਹੋਏ, ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸੰਤ ਇਕ ਸਰੂਪ ਰਹਿਤ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੇ ਹਨ। ਠਹਿਰਾਉ। ਸਾਧ ਕੀ ਸੋਭਾ ਅਤਿ ਮਸਕੀਨੀ ॥ ਅਤਿਅੰਤ ਹਲੀਮੀ ਵਿੱਚ ਹੀ ਸੰਤਾਂ ਦੀ ਪ੍ਰਭਤਾ ਹੈ। ਸੰਤ ਵਡਾਈ ਹਰਿ ਜਸੁ ਚੀਨੀ ॥ ਸਾਧੂ ਆਪਣੀ ਵਿਸ਼ਾਲਤਾ, ਵਾਹਿਗੁਰੂ ਦੀ ਕੀਰਤੀ ਵਿੱਚ ਅਨੁਭਵ ਕਰਦੇ ਹਨ। ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਪ੍ਰਭੂ ਭਗਤਾਂ ਦੀ ਖੁਸ਼ੀ ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਵਿੱਚ ਹਨ। ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਇਸ ਅੰਦਰ ਸਾਧੂ ਸੁੱਖ ਪਾਉਂਦੇ ਹਨ, ਅਤੇ ਉਨ੍ਹਾਂ ਦੇ ਫਿਕਰ ਦੂਰ ਹੋ ਜਾਂਦੇ ਹਨ। ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਜਿਥੇ ਗਿਆਨੀ ਅਤੇ ਰਿਸ਼ੀ ਜੁੜ ਬੈਠਦੇ ਹਨ, ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਉਥੇ ਉਹ ਰਾਗ ਦੇ ਕਵਿਤਾ ਦੁਆਰਾ ਸਾਹਿਬ ਦੀ ਮਾਹਿਮਾ ਗਾਇਨ ਕਰਦੇ ਹਨ। ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਸਤਿ ਸੰਗਤ ਅੰਦਰ ਖੁਸ਼ੀ ਅਤੇ ਆਰਾਮ ਹੈ। ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਉਨ੍ਹਾਂ ਦੀ ਸੰਗਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਪ੍ਰਾਲਭਧ ਲਿਖੀ ਹੋਈ ਹੈ। ਦੁਇ ਕਰ ਜੋੜਿ ਕਰੀ ਅਰਦਾਸਿ ॥ ਆਪਣੇ ਦੋਨੋਂ ਹੱਥ ਬੰਨ੍ਹ ਕੇ ਮੈਂ ਸਾਈਂ ਅੱਗੇ ਬਿਨੈ ਕਰਦਾ ਹਾਂ। ਚਰਨ ਪਖਾਰਿ ਕਹਾਂ ਗੁਣਤਾਸ ॥ ਮੈਂ ਉਸ ਦੇ ਪੈਰ ਧੋਂਦਾ ਅਤੇ ਉਸ ਦੀ ਕੀਰਤੀ ਉਚਾਰਦਾ ਹਾਂ। ਪ੍ਰਭ ਦਇਆਲ ਕਿਰਪਾਲ ਹਜੂਰਿ ॥ ਹੇ ਦਇਆਵਾਨ ਤੇ ਮਿਹਰਬਾਨ ਸੁਆਮੀ! ਮੈਂ ਸਦੀਵ ਹੀ ਤੇਰੀ ਹਜ਼ੂਰੀ ਅੰਦਰ ਰਹਿੰਦਾ ਹਾਂ। ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥ ਹੇ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਦੇ ਆਸਰੇ ਜੀਉਂਦਾ ਹੈ। copyright GurbaniShare.com all right reserved. Email |