ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅੰਮ੍ਰਿਤ ਨਾਮੁ ਮਨਹਿ ਆਧਾਰੋ ॥ ਸੁਧਾਰਸ-ਨਾਮ ਮੇਰੀ ਜਿੰਦਗੀ ਦਾ ਆਸਰਾ ਹੈ। ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ ਮੈਂ ਪੂਰਨ ਗੁਰਾਂ ਨੂੰ ਪ੍ਰਨਾਮ ਕਰਦਾ ਹਾਂ ਅਤੇ ਉਹਨਾਂ ਉਤੇ ਬਲਿਹਾਰਨੇ ਜਾਂਦਾ ਹਾਂ, ਜਿਨ੍ਰਾਂ ਨੇ ਮੈਨੂੰ ਇਹ ਪਰਦਾਨ ਕੀਤਾ ਹੈ। ਠਹਿਰਾਉ। ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ ਮੇਰੀ ਖਾਹਿਸ਼ ਬੁਝ ਗਈ ਹੈ, ਮੈਂ ਸੁਖੈਨ ਹੀ ਸ਼ਸ਼ੋਭਤ ਹੋ ਗਿਆ ਹਾਂ ਅਤੇ ਮੇਰੀ ਵਿਸ਼ੇ-ਭੋਗ ਤੇ ਗੁੱਸੇ ਦੀ ਜ਼ਹਿਰ ਸੜ ਗਈ ਹੈ। ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥ ਮੇਰੀ ਇਹ ਆਤਮਾ ਆਉਂਦੀ ਤੇ ਜਾਂਦੀ ਨਹੀਂ, ਪ੍ਰੰਤੂ ਉਸ ਅਸਥਾਨ ਤੇ ਵਸਦੀ ਹੈ, ਜਿਥੇ ਸਰੂਪ-ਰਹਿਤ ਸਾਈਂ ਦਾ ਟਿਕਾਣਾ ਹੈ। ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ ਇਕ ਸੁਆਮੀ ਪ੍ਰਤੱਖ ਹੈ, ਇਕ ਪ੍ਰਭੂ ਪੋਸ਼ੀਦਾ ਹੈ ਅਤੇ ਇਕ ਪ੍ਰਭੂ ਹੀ ਨਿਰੋਲ ਹਨ੍ਹੇਰਾ ਹੈ। ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥ ਉਹ ਸੁਆਮੀ ਆਰੰਭ ਵਿਚਕਾਰ ਅਤੇ ਅਖੀਰ ਵਿੱਚ ਹੈ। ਗੁਰੂ ਜੀ ਫੁਰਮਾਉਂਦੇ ਹਨ, ਸੱਚਾ ਹੈ ਉਸ ਸਾਹਿਬ ਦਾ ਸਿਮਰਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ ਸੁਆਮੀ ਦੇ ਬਗੈਰ, ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ ਕੇਵਲ ਉਹ ਹੀ ਸਾਰਿਆਂ ਆਰਾਮਾਂ ਨਾਲ ਪਰੀਪੂਰਨ ਹੈ, ਜਿਸ ਦੇ ਘਰ ਅੰਦਰ ਵਾਹਿਗੁਰੂ ਦੀ ਖੁਸ਼ੀ ਹੈ। ਠਹਿਰਾਉ। ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ ਵਾਹਿਗੁਰੂ ਖੁਸ਼ੀ ਦੀ ਦੌਲਤ ਦਾ ਸਰੂਪ ਅਤੇ ਜ਼ਿੰਦਗੀ ਦਾ ਆਸਰਾ ਹੈ, ਜਿਸ ਦਾ ਆਰਾਧਨ ਕਰਨ ਦੁਆਰਾ ਪਰਮ ਪ੍ਰਸੰਨਤਾ ਪ੍ਰਾਪਤ ਹੰਦਾ ਹੈ। ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥ ਮੈਂ ਕਿਹੜੀ ਜੀਭ ਨਾਲ ਉਸ ਦੀ ਮਹਿਮਾ ਵਰਣਨ ਕਰਾਂ, ਜੋ ਵਿਸ਼ਾਲ ਸਰਬ-ਸ਼ਕਤੀਵਾਨ ਹੈ ਅਤੇ ਹਮੇਸ਼ਾਂ, ਹਮੇਸ਼ਾਂ ਨਹੀਂ ਮੇਰਾ ਸੰਗੀ ਹੈ। ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ ਪਾਵਨ ਹੈ ਪ੍ਰਭੂ ਦਾ ਅਸਥਾਨ, ਪਾਵਨ ਉਸ ਦੀ ਪ੍ਰਭਤਾ ਅਤੇ ਪਾਵਨ ਹਨ ਉਸ ਨੂੰ ਸੁਣਨ ਤੇ ਵਰਣਨ ਕਰਨ ਵਾਲੇ। ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥ ਗੁਰੂ ਜੀ ਆਖਦੇ ਹਨ, ਪਾਵਨ ਹੈ ਉਹ ਘਰ, ਜਿਸ ਵਿੱਚ ਤੇਰੇ ਸਾਧੂ ਵਸਦੇ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਰਸਨਾ ਜਪਤੀ ਤੂਹੀ ਤੂਹੀ ॥ ਮੇਰੀ ਜੀਭ ਤੇਰੇ ਨਾਮ, ਕੇਵਲ ਤੇਰੇ ਲਾਮ ਨੂੰ ਹੀ ਉਚਾਰਦੀ ਹੈ। ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ ਮਾਂ ਦੇ ਪੇਟ ਵਿੱਚ ਕੇਵਲ ਤੂੰ ਹੀ ਮੈਨੂੰ ਪਾਲਦਾ-ਪੋਸਦਾ ਹੈ ਅਤੇ ਇਸ ਮਾਤ ਲੋਕ ਵਿੱਚ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ। ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ ਤੂੰ ਮੇਰਾ ਬਾਬਲ ਹੈ, ਤੂੰ ਮੇਰੀ ਅੰਮੜੀ ਅਤੇ ਤੂੰ ਹੀ ਮੇਰਾ ਮਿੱਤਰ, ਸ਼ੁੱਭ-ਚਿੰਤਕ ਅਤੇ ਵੀਰ। ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ ਤੂੰ ਮੇਰਾ ਟੱਬਰ-ਕਬੀਲਾ ਹੈ ਅਤੇ ਤੂੰ ਹੀ ਮੇਰਾ ਆਸਰਾ। ਕੇਵਲ ਤੂੰ ਹੀ ਮੈਨੂੰ ਜੀਵਨ ਅਤੇ ਜਿੰਦਜਾਨ ਦੇਣ ਵਾਲਾ ਹੈ। ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ ਤੂੰ ਮੇਰਾ ਖ਼ਜ਼ਾਨਾ ਹੈ ਤੇ ਤੂੰ ਹੀ ਧਨ-ਦੌਲਤ। ਕੇਵਲ ਤੂੰਫ ਹੀ ਮੇਰਾ ਰਤਨ ਤੇ ਜਵੇਹਰ ਹੈ। ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥ ਤੂੰ ਸਵਰਗੀ ਬਿਰਛ ਹੈ। ਨਾਨਕ ਨੇ ਤੈਨੂੰ ਗੁਰਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਤਦ ਹੀ ਉਹ ਖੁਸ਼ੀ ਵਿੱਚ ਵਸਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ ਜਿਥੇ ਕਿਤੇ ਭੀ ਜੀਵ ਹੁੰਦਾ ਹੈ, ਉਹ ਕੇਵਲ ਉਸ ਨੂੰ ਹੀ ਯਾਦ ਕਰਦਾ ਹੈ ਜੋ ਉਸ ਦਾ ਆਪਣਾ ਨਿਜ ਦਾ ਹੈ। ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ ਜੋ ਕੋਈ ਭੀ ਕਿਸੇ ਦਾ ਨੌਕਰ ਹੁੰਦਾ ਹੈ, ਉਹ ਲੋੜ ਵੇਲੇ ਆਪਣੇ ਮਾਲਕ ਕੋਲ ਹੀ ਜਾਂਦਾ ਹੈ। ਠਹਿਰਾਉ। ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ ਆਪਣੇ ਨਿੱਜ ਦੇ ਨੂੰ ਉਹ ਆਪਣਾ ਦੁੱਖ ਦੱਸਦਾ ਹੈ, ਆਪਣੇ ਲਿੰਜ ਦੇ ਨੂੰ ਹੀ ਆਪਣੀ ਖੁਸ਼ੀ ਤੇ ਆਪਣੇ ਨਿੱਜ ਨੂੰ ਹੀ ਆਪਣੀ ਅਵਸਥਾ। ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥ ਆਪਣੇ ਨਿਜ ਦੇ ਕੋਲੋ, ਉਹ ਇੱਜ਼ਤ ਪਾਉਂਦਾ ਹੈ, ਆਪਣੇ ਨਿਜ ਦੇ ਕੋਲੋ ਤਾਕਤ ਅਤੇ ਆਪਣੇ ਲਿਜ ਦੇ ਕੋਲੋ ਹੀ ਲਾਭ। ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ ਕਈਆਂ ਕੋਲ ਰਾਜ-ਪਾਗ, ਜੁਆਨੀ, ਦੌਲਤ ਅਤੇ ਜਾਇਦਾਦ ਹੈ ਅਤੇ ਕਈਆਂ ਕੋਲ ਪਿਤਾ ਅਤੇ ਮਾਤਾ। ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥ ਗੁਰੂ ਜੀ ਕਹਿੰਦੇ ਹਨ ਕਿ ਸਾਰੀਆਂ ਵਸਤੂਆਂ ਮੈਨੂੰ ਗੁਰਾਂ ਪਾਸੋ ਪਾਸੋ ਪਰਾਪਤ ਹੋ ਗਈਆਂ ਹਨ ਅਤੇ ਮੇਰੀ ਉਮੀਦ ਪੂਰੀ ਹੋ ਗਈ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਝੂਠੋ ਮਾਇਆ ਕੋ ਮਦ ਮਾਨੁ ॥ ਕੂੜਾ ਹੈ ਹੰਕਾਰ ਅਤੇ ਗਰੂਰ ਧਨ-ਦੌਲਤ ਦਾ। ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ ਹੇ ਨੀਚ ਬੰਦੇ! ਤੂੰ ਠੱਗੀ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ ਅਤੇ ਆਪਣੇ ਪ੍ਰਭੂ ਨੂੰ ਆਪਣੇ ਨਾਲ ਹੀ ਸਮਝ। ਠਹਿਰਾਉ। ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ ਕੂੜੀਆਂ ਹਨ ਪਾਤਿਸ਼ਾਹੀਆਂ, ਜੁਆਨੀ, ਸਰਦਾਰ, ਰਾਜੇ, ਮਹਾਰਾਜੇ ਅਤੇ ਨਵਾਬ। ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥ ਵਿਅਰਥ ਹਨ ਪੁਸ਼ਾਕ, ਖੁਸ਼ਬੂਆਂ ਤੇ ਹੁਸ਼ਿਆਰੀਆਂ ਅਤੇ ਵਿਅਰਥ ਹਨ ਖਾਣੇ ਤੇ ਪੀਣ ਵਾਲੇ ਪਦਾਰਥ। ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ ਹੇ ਮਸਕੀਨਾਂ ਦੇ ਸਨਬੰਧੀ, ਮੇਰੇ ਸੁਆਮੀ! ਮੈਂ ਤੇਰੇ ਗੋਲਿਆਂ ਦੇ ਗੋਲੇ ਨੇ ਤੇਰਿਆਂ ਸਾਧੂਆਂ ਦੀ ਪਨਾਹ ਨਹੀਂ ਹੈ। ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ ਹੇ ਸੁਆਮੀ! ਮੈਂ ਯਾਚਨਾ, ਯਾਚਨਾ, ਕਰਦਾ ਹਾਂ, ਕਿ ਤੂੰ ਮੈਨੂੰ ਬੇ-ਫਿਕਰ ਕਰ ਦੇ। ਹੇ ਨਾਨਕ ਦੀ ਜਿੰਦ-ਜਾਨ ਵਾਹਿਗੁਰੂ! ਮਿਹਰ ਧਾਰ ਕੇ ਤੂੰ ਮੈਨੂੰ ਮਿਲ ਪਉ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਪੁਨੀ ਇਤਨੀ ਕਛੂ ਨ ਸਾਰੀ ॥ ਆਪਣਾ ਨਿਜ ਦਾ ਕੰਮ ਜੀਵ ਇਕ ਭੋਰਾ ਭਰ ਭੀ ਨਹੀਂ ਸੁਆਰਦਾ; ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥ ਉਹ ਘਣੇਰੇ ਸੰਸਾਰੀ ਵਿਹਾਰਾਂ ਅੰਦਰ ਬਹੁਤ ਭਜਿਆ ਫਿਰਦਾ ਹੈ ਅਤੇ ਹੋਰ ਉਲਝੇਵਿਆਂ ਵਿੱਚ ਫਾਥਾ ਹੋਇਆ ਹੈ। ਠਹਿਰਾਉ। ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ ਚਾਰ ਦਿਨ ਦੇ ਮਿੱਤਰ, ਜਿਨ੍ਹਾਂ ਨੂੰ ਉਹ ਏਥੇ ਵੇਖਦਾ ਹੈ, ਓਥੇ ਨਹੀਂ ਹੋਣੇ ਜਿਥੇ ਉਸ ਨੂੰ ਭੀੜ ਪੈਣੀ ਹੈ। copyright GurbaniShare.com all right reserved. Email |