ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥੧॥ ਇਹ ਬੇ-ਸਮਝ ਬੰਦਾ ਉਨ੍ਹਾਂ ਨਾਲ ਘਿਉ-ਖਿਚੜੀ ਹੁੰਦਾ ਅਤੇ ਆਪਣੇਮਨ ਨੂੰ ਜੋੜਦਾ ਹੈ, ਜੋ ਉਸ ਦੇ ਕਿਸੇ ਕੰਮ ਨਹੀਂ ਆਉਣੇ। ਹਉ ਨਾਹੀ ਨਾਹੀ ਕਿਛੁ ਮੇਰਾ ਨਾ ਹਮਰੋ ਬਸੁ ਚਾਰੀ ॥ ਮੈਂ ਕੁਝ ਨਹੀਂ, ਕੁਝ ਭੀ ਮੇਰਾ ਨਹੀਂ ਨਾਂ ਹੀ ਮੇਰੇ ਪੱਲੇ ਕੋਈ ਵਸ ਅਤੇ ਚਾਰਾ ਹੈ। ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗਿ ਉਧਾਰੀ ॥੨॥੩੬॥੫੯॥ ਹੇ ਨਾਨਕ ਦੇ ਸੁਆਮੀ! ਕੇਵਲ ਤੂੰ ਹੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਅਤੇ ਸਤਿਸੰਗਤ ਦੇ ਰਾਹੀਂ ਤੂੰ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਮੋਹਨੀ ਮੋਹਤ ਰਹੈ ਨ ਹੋਰੀ ॥ ਮਾਇਆ ਸਾਰਿਆਂ ਨੂੰ ਫਰੇਫਤਾ ਕਰੀ ਜਾਂਦੀ ਹੈ। ਰੋਕਣ ਦੁਆਰਾ, ਇਹ ਰੋਕੀ ਨਹੀਂ ਜਾ ਸਕਦੀ। ਸਾਧਿਕ ਸਿਧ ਸਗਲ ਕੀ ਪਿਆਰੀ ਤੁਟੈ ਨ ਕਾਹੂ ਤੋਰੀ ॥੧॥ ਰਹਾਉ ॥ ਉਹ ਸਾਰਿਆਂ ਅਭਿਆਸੀਆਂ ਅਤੇ ਪੁਰਨ ਪੁਰਸ਼ਾ ਦੀ ਦਿਲਬਰ ਹੈ। ਕਿਸੇ ਜਣੇ ਦੇ ਪਰੇ ਹਟਾਉਣ ਦੁਆਰਾ, ਉਹ ਪਰੇ ਨਹੀਂ ਹਟਦੀ। ਠਹਿਰਾਉ। ਖਟੁ ਸਾਸਤ੍ਰ ਉਚਰਤ ਰਸਨਾਗਰ ਤੀਰਥ ਗਵਨ ਨ ਥੋਰੀ ॥ ਭਾਵੇਂ ਪ੍ਰਾਣੀ ਆਪਣੀ ਜੀਭ ਨਾਲ ਛੇ ਸ਼ਾਸਤਰ ਉਚਾਰਨ ਕਰੇ ਅਤੇ ਧਰਮ ਅਸਥਾਨਾਂ ਦੀ ਯਾਤਰਾ ਭੀ ਕਰੇ ਤਾਂ ਭੀ ਉਸ ਦਾ ਦਾ ਅਸਰ ਘਟਦਾ ਨਹੀਂ। ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥੧॥ ਉਪਾਸ਼ਨਾ, ਧਾਰਮਕ ਚਿੰਨ੍ਹ, ਉਪਹਾਸ, ਪ੍ਰਤੱਗਿਆ ਅਤੇ ਤਪੱਸਿਆ ਉਨ੍ਹਾਂ ਦੇ ਰਾਹੀਂ ਭੀ ਉਹ ਜੀਵ ਦਾ ਪਿੱਛਾ ਨਹੀਂ ਛੱਡਦੀ। ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥ ਸੰਸਾਰੀ ਅੰਨ੍ਹੇ ਖੂਹ ਵਿੱਚ ਡਿੱਗ ਰਿਹਾ ਹੈ। ਹੇ ਸਾਧੂਓ! ਤੁਸੀਂ ਮੈਨੂੰ ਮੁਕਤੀ ਦਾ ਮਹਾਨ ਮਰਤਬਾ ਪਰਦਾਨ ਕਰੋ। ਸਾਧਸੰਗਤਿ ਨਾਨਕੁ ਭਇਓ ਮੁਕਤਾ ਦਰਸਨੁ ਪੇਖਤ ਭੋਰੀ ॥੨॥੩੭॥੬੦॥ ਇਕ ਮੁਹਤ ਭਰ ਨਹੀਂ ਭੀ ਸੁਆਮੀ ਦਾ ਦੀਦਾਰ ਦੇਖਣ ਦੁਆਰ, ਸਤਿਸੰਗਤ ਰਾਹੀਂ, ਨਾਨਕ ਮੁਕਤ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਕਹਾ ਕਰਹਿ ਰੇ ਖਾਟਿ ਖਾਟੁਲੀ ॥ ਖੱਟੀ ਖੱਟ ਕੇ ਤੂੰ ਕੀ ਕਰੇਗਾ, ਹੇ ਬੰਦੇ! ਪਵਨਿ ਅਫਾਰ ਤੋਰ ਚਾਮਰੋ ਅਤਿ ਜਜਰੀ ਤੇਰੀ ਰੇ ਮਾਟੁਲੀ ॥੧॥ ਰਹਾਉ ॥ ਹਵਾ ਨਾਲ ਭਰੀ, ਤੇਰੀ ਖੱਲ ਫੁੱਲੀ ਹੋਈ ਹੈ ਅਤੇ ਅਤਿਅੰਤ ਭੁਰਭਰੀ ਹੈ ਤੇਰੀ ਦੇਹਿ ਦੀ ਮਿੱਟੀ, ਹੇ ਬੰਦੇ! ਠਹਿਰਾਉ। ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ॥ ਜਿਸ ਤਰ੍ਹਾਂ ਬਾਜ ਗੋਸ਼ਤ ਨੂੰ ਝਪਟਾ ਕਾਰ ਲੈ ਜਾਂਦਾ ਹੈ, ਏਸੇ ਤਰ੍ਹਾਂ ਹੀ ਤੂੰ ਪਦਾਰਥ ਨੂੰ ਏਥੋ ਖੋਹ ਓਥੇ ਜਾ ਧਰਦਾ ਹੈ। ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥੧॥ ਹੇ ਅੰਨ੍ਹੇ ਇਨਸਾਨ! ਤੂੰ ਆਪਣੇ ਦਾਤਾਰ ਪ੍ਰਭੂ ਨੂੰ ਭੁਲਾ ਛਡਿਆ ਹੈ ਅਤੇ ਹੱਟੀ ਉਤੇ ਬੈਠੇ ਮੁਸਾਫਰ ਦੀ ਤਰ੍ਹਾਂ ਆਪਣੇ ਢਿੱਡ ਨੂੰ ਭਰਦਾ ਹੈ। ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਭੀਰ ਬਾਟੁਲੀ ॥ ਤੂੰ ਬੇਕਾਰ ਪਾਪਾਂ ਦੀਆਂ ਕੂੜੀਆਂ ਖੁਸ਼ੀਆਂ ਦੇ ਸੁਆਦ ਅੰਦਰ ਗਲਤਾਨ ਹੈ। ਤੰਗ ਹੈ ਰਸਤਾ ਜਿਥੇ ਤੂੰ ਜਾਣਾ ਹੈ। ਕਹੁ ਨਾਨਕ ਸਮਝੁ ਰੇ ਇਆਨੇ ਆਜੁ ਕਾਲਿ ਖੁਲ੍ਹ੍ਹੈ ਤੇਰੀ ਗਾਂਠੁਲੀ ॥੨॥੩੮॥੬੧॥ ਗੁਰੂ ਜੀ ਆਖਦੇ ਹਨ, ਤੂੰ ਆਪਣੇ ਆਪ ਨੂੰ ਸੁਧਾਰ, ਹੇ ਬੇਸਮਝ ਬੰਦੇ! ਅੱਜ ਜਾ ਭਲਕੇ, ਤੇਰੇ ਜੀਵਨ ਦੀ ਗੰਢ ਖੁਲ੍ਹ ਜਾਏਗੀ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥ ਹੇ ਪੂਜਯ ਗੁਰਦੇਵ ਤੇਰੀ ਸੰਗਤ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥੧॥ ਰਹਾਉ ॥ ਉਥੇ ਪ੍ਰਭੂ ਦੇ ਦਰਬਾਰ ਅੰਦਰ ਕ੍ਰੋੜਾ ਹੀ ਯੋਧੇ ਹਨ। ਉਥੇ ਉਲ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ, ਪ੍ਰੰਤੂ ਉਥੇ ਭੀ ਮੇਰੀ ਇੱਜ਼ਤ ਆਬਰੂ ਹੁੰਦੀ ਹੈ। ਠਹਿਰਾਉ। ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥ ਬੰਦੇ ਦਾ ਮੁੱਢ ਕੀ ਆਖਿਆ ਜਾਂਦਾ ਹੈ। ਉਹ ਹੁਣ ਕਿੰਨਾ ਸੁੰਦਰ ਦਿੱਸਦਾ ਹੈ? ਜੋਤਿ ਪ੍ਰਗਾਸ ਭਈ ਮਾਟੀ ਸੰਗਿ ਦੁਲਭ ਦੇਹ ਬਖਾਨਿਓ ॥੧॥ ਪ੍ਰੰਤੂ ਜਦ ਹਰੀ ਆਪਣਾ ਨੂਰ ਮਿੱਟੀ ਵਿੱਚ ਪਰਗਟ ਕਰ ਦਿੰਦਾ ਹੈ, ਅਮੋਲਕ ਕਹੀ ਜਾਂਦੀ ਹੈ ਕਾਇਆ। ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥ ਤੇਰੇ ਪਾਸੋ, ਹੇ ਗੁਰਦੇਵ! ਮੈਂ ਪ੍ਰਭੂ ਦੀ ਸੇਵਾ, ਬੰਦਗੀ ਤੇ ਟਹਿਲ ਕਰਨੀ ਸਿੱਖੀ ਹੈ ਅਤੇ ਤੇਰੇ ਕੋਲੋ ਹੀ ਉਸ ਦੀ ਅਸਲੀਅਤ ਅਨੁਭਵ ਕੀਤੀ ਹੈ। ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥੨॥੩੯॥੬੨॥ ਹੇ ਨਾਨਕ! ਆਪਣਾ ਹੱਥ ਮੇਰੇ ਮੱਥੇ ਉਤੇ ਰਖ ਕੇ ਗੁਰਾਂ ਨੇ ਮੇਰੇ ਬੰਧਨ ਕਟ ਦਿੱਤੇ ਹਨ ਅਤੇ ਮੈਨੂੰ ਪ੍ਰਭੂ ਦੇ ਗੋਲਿਆਂ ਦਾ ਗੋਲਾ ਬਣਾ ਦਿੱਤਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਸ਼ਾਹੀ। ਹਰਿ ਹਰਿ ਦੀਓ ਸੇਵਕ ਕਉ ਨਾਮ ॥ ਸੁਆਮੀ ਵਾਹਿਗੁਰੂ ਨੇ ਆਪਣੇ ਨਫਰ ਨੂੰ ਆਪਣਾ ਨਾਮ ਬਖਸ਼ਿਆ ਹੈ; ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥੧॥ ਰਹਾਉ ॥ ਉਸ ਇਨਸਾਨ ਕੋਈ ਕੀ ਕਰ ਸਕਦਾ ਹੈ; ਜਿਸ ਦਾ ਰਖਵਾਲਾ ਪ੍ਰਭੂ ਹੈ, ਹੇ ਗਰੀਬ ਵੀਰ! ਠਹਿਰਾਉ। ਆਪਿ ਮਹਾ ਜਨੁ ਆਪੇ ਪੰਚਾ ਆਪਿ ਸੇਵਕ ਕੈ ਕਾਮ ॥ ਸਾਹਿਬ ਖੁਦ ਵੱਡਾ ਪੁਰਖ ਹੈ, ਖੁਦ ਹੀ ਆਗੂ, ਅਤੇ ਖੁਦ ਹੀ ਆਪਣੇ ਟਹਿਲੂਏ ਦੇ ਕਾਰਜ ਰਾਸ ਕਰਦਾ ਹੈ। ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥੧॥ ਦਿਲਾਂ ਦੀਆਂ ਜਾਣਨਹਾਰ ਸੁਆਮੀ ਆਪ ਹੀ ਸਾਰਿਆਂ ਭੂਤਨਿਆਂ ਨੂੰ ਨਸ਼ਟ ਕਰ ਦਿੰਦਾ ਹੈ। ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥ ਵਾਹਿਗੁਰੂ ਖੁਦ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਖੁਦ ਹੀ ਉਸ ਨੂੰ ਅਸਥਿਰਤਾ ਪਰਦਾਨ ਕਰਦਾ ਹੈ। ਆਦਿ ਜੁਗਾਦਿ ਸੇਵਕ ਕੀ ਰਾਖੈ ਨਾਨਕ ਕੋ ਪ੍ਰਭੁ ਜਾਨ ॥੨॥੪੦॥੬੩॥ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਸੁਆਮੀ ਆਪਣੇ ਗੋਲਿਆਂ ਦੀ ਇੱਜ਼ਤ ਆਬਰੂ ਬਚਾਉਂਦਾ ਰਿਹਾ ਹੈ। ਹੇ ਨਾਨਕ! ਕੋਈ ਵਿਰਲਾ ਜਣਾ ਹੀ ਸੁਆਮੀ ਨੂੰ ਜਾਣਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥ ਮੇਰੇ ਵਾਹਿਗੁਰੂ, ਤੂੰ ਮੇਰਾ ਮਿੱਤਰ, ਸਾਥੀ ਅਤੇ ਜਿੰਦ-ਜਾਨ ਹੈ। ਮਨੁ ਧਨੁ ਜੀਉ ਪਿੰਡੁ ਸਭੁ ਤੁਮਰਾ ਇਹੁ ਤਨੁ ਸੀਤੋ ਤੁਮਰੈ ਧਾਨ ॥੧॥ ਰਹਾਉ ॥ ਮੇਰੀ ਆਤਮਾ, ਦੌਲਤ, ਜਿੰਦਗੀ ਅਤੇ ਦੇਹਿ ਸਮੂਹ ਤੇਰੀ ਮਲਕੀਅਤ ਹਨ। ਮੇਰਾ ਇਹ ਸਰੀਰ ਤੇਰੇ ਸਿਮਰਨ ਅੰਦਰ ਸੀਤਾ ਹੋਇਆ ਹੈ, ਹੇ ਸੁਆਮੀ! ਠਹਿਰਾਉ। ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥ ਤੂੰ ਮੈਂਨੂੰ ਅਨੇਕਾ ਕਿਸਮਾਂ ਦੀਆਂ ਦਾਤਾ ਦਿੱਤੀਆਂ ਹਨ ਅਤੇ ਤੂੰ ਹੀ ਮੈਨੂੰ ਇੱਜ਼ਤ-ਆਬਰੂ ਬਖ਼ਸ਼ੀ ਹੈ। ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥੧॥ ਹੇ ਦਿਲਾਂ ਦੀਆਂ ਜਾਣਨਹਾਰ ਮੇਰੇ ਸਰਬਗ ਸੁਆਮੀ! ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਇੱਜ਼ਤ-ਆਬਰੂ ਰਖਦਾ ਹੈ। copyright GurbaniShare.com all right reserved. Email |