ਜਿਨ ਸੰਤਨ ਜਾਨਿਆ ਤੂ ਠਾਕੁਰ ਤੇ ਆਏ ਪਰਵਾਨ ॥ ਜਿਹੜੇ ਸਾਧੂ ਤੈਨੂੰ ਜਾਣਦੇ ਹਨ, ਮੇਰੇ ਹੇ ਪ੍ਰਭੂ! ਪ੍ਰਮਾਣੀਕ ਹੈ ਉਹਨਾਂ ਦਾ ਇਸ ਜੱਗ ਵਿੱਚ ਆਗਮਨ। ਜਨ ਕਾ ਸੰਗੁ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ॥੨॥੪੧॥੬੪॥ ਪਰਮ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੇ ਗੋਲੇ ਦੀ ਸੰਗਤ ਪਰਾਪਤ ਹੁੰਦੀ ਹੈ। ਸਾਧੂਆਂ ਉਤੋਂ ਨਾਨਕ ਬਲਿਹਾਰਨੇ ਜਾਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਕਰਹੁ ਗਤਿ ਦਇਆਲ ਸੰਤਹੁ ਮੋਰੀ ॥ ਤੂੰ ਮੇਰੀ ਕਲਿਆਣ ਕਰ, ਹੇ ਮਿਹਰਬਾਨ ਸਾਧੂ! ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥੧॥ ਰਹਾਉ ॥ ਤੂੰ ਸਾਰੇ ਕੰਮ ਕਰਨ ਨੂੰ ਸ਼ਰਬ-ਸ਼ਕਤੀਵਾਨ ਹੈ। ਮੈ ਵਿਛੜੇ ਹੋਏ ਨੂੰ ਕੇਵਲ ਤੂੰ ਹੀ ਵਾਹਿਗੁਰੂ ਨਾਲ ਮਿਲਾਇਆ ਹੈ। ਠਹਿਰਾਉ। ਜਨਮ ਜਨਮ ਕੇ ਬਿਖਈ ਤੁਮ ਤਾਰੇ ਸੁਮਤਿ ਸੰਗਿ ਤੁਮਾਰੈ ਪਾਈ ॥ ਤੂੰ ਕ੍ਰੋੜਾ ਹੀ ਜਨਮਾਂ ਦੇ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ ਅਤੇ ਤੇਰੀ ਸੰਗਤ ਰਾਹੀਂ ਉਹਨਾਂ ਨੂੰ ਸਰੇਸ਼ਟ ਸਮਝ ਪਰਾਪਤ ਹੋ ਜਾਂਦੀ ਹੈ। ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥੧॥ ਸੁਆਮੀ ਨੂੰ ਭੁਲਾ ਕੇ ਉਨ੍ਹਾਂ ਨੇ ਅਨੇਕਾਂ ਜੂਨੀਆਂ ਅੰਦਰ ਟਕਰਾ ਮਾਰੀਆਂ ਸਨ ਅਤੇ ਹੁਣ ਸਾਧੂ ਦੀ ਦਇਆ ਦੁਆਰਾ, ਉਹ ਆਪਣੇ ਹਰ ਸਾਹ ਨਾਲ ਹਰੀ ਦਾ ਜੱਸ ਗਾਉਂਦੇ ਹਨ। ਜੋ ਜੋ ਸੰਗਿ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ॥ ਜਿਹੜੇ ਭੀ ਪਾਪੀ ਸੰਤ ਦੇ ਨਾਲ ਮਿਲਦੇ ਹਨ, ਉਹ ਸਾਰੇ ਹੀ ਪਵਿੱਤ੍ਰ ਹੋ ਜਾਂਦੇ ਹਨ। ਕਹੁ ਨਾਨਕ ਜਾ ਕੇ ਵਡਭਾਗਾ ਤਿਨਿ ਜਨਮੁ ਪਦਾਰਥੁ ਜੀਤਾ ॥੨॥੪੨॥੬੫॥ ਗੁਰੂ ਜੀ ਆਖਦੇ ਹਨ, ਜਿਨ੍ਰਾਂ ਦੀ ਪਰਮ ਸਰੇਸ਼ਟ ਪਰਾਲਭਧ ਹੈ, ਉਹ ਅਮੋਲਕ ਮਨੁੱਸ਼ੀ ਜੀਵਨ ਨੂੰ ਜਿੱਤ ਲੈਂਦੇ ਹਨ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਠਾਕੁਰ ਬਿਨਤੀ ਕਰਨ ਜਨੁ ਆਇਓ ॥ ਮੇਰੇ ਸੁਆਮੀ ਤੇਰਾ ਗੁਮਾਸ਼ਤਾ ਇਕ ਪ੍ਰਾਰਥਨਾ ਕਰਨ ਨਹੀਂ ਆਇਆ ਹੈ। ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥੧॥ ਰਹਾਉ ॥ ਤੇਰੇ ਨਾਮ ਨੂੰ ਸ੍ਰਵਣ ਕਰਨ ਦੁਆਰਾ, ਮੈਨੂੰ ਸਾਰੇ ਆਰਾਮ, ਖੁਸ਼ੀਆਂ ਬੈਕੁੰਠੀ ਅਨੰਦ, ਤੇ ਸੁਆਦ ਪਰਾਪਤ ਹੋ ਜਾਂਦੇ ਹਨ। ਠਹਿਰਾਉ। ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ ਰਹਿਮਤ ਦਾ ਖ਼ਜ਼ਾਨਾ ਅਤੇ ਆਰਾਮ ਦਾ ਸਮੁੰਦਰ ਹੇ ਸੁਆਮੀ, ਜਿਸ ਦੀ ਕੀਰਤੀ ਸਾਰਿਆਂ ਅੰਦਰ ਫੈਲੀ ਹੋਈ ਹੈ। ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥੧॥ ਤੂੰ ਹੇ ਸੁਆਮੀ! ਆਪਣੇ ਸਾਧੂਆਂ ਨਾਲ ਅਨੰਦ ਮਾਣਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਉਤੇ ਜਾਹਰ ਕਰ ਦਿੰਦਾ ਹੈ। ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ ਆਪਣੀਆਂ ਅੱਖਾਂ ਨਾਲ ਮੈਂ ਸਾਧੂਆਂ ਨੂੰ ਵੇਖਦਾ ਅਤੇ ਆਪਣੇ ਆਪ ਨੂੰ ਉਨ੍ਹਾਂ ਦੀ ਟਹਿਲ ਦੇ ਸਮਰਪਨ ਕਰਦਾ ਹਾਂ ਤੇ ਆਪਣਿਆਂ ਕੇਸਾਂ ਨਾਲ ਮੈਂ ਉਹਨਾਂ ਦੇ ਪੈਰ ਸਾਫ ਕਰਦਾ ਹਾਂ। ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥੨॥੪੩॥੬੬॥ ਅਠੇ ਪਹਿਰ ਹੀ ਮੈਂ ਸਾਧੂਆਂ ਦਾ ਦੀਦਾਰ ਵੇਖਦਾ ਹਾਂ। ਇਹ ਹੈ ਖੁਸ਼ੀ, ਜਿਹੜੀ ਨਾਨਕ ਨੂੰ ਪਰਾਪਤ ਹੋਈ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਜਾ ਕੀ ਰਾਮ ਨਾਮ ਲਿਵ ਲਾਗੀ ॥ ਜਿਸ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ, ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥੧॥ ਰਹਾਉ ॥ ਉਹ ਸਰੇਸ਼ਟ-ਦਿਲ ਵਾਲਾ ਮਿੱਤ੍ਰ ਹੈ, ਜੋ ਸੁਖੈਨ ਹੀ ਸ਼ਸ਼ੋਭਤ ਹੋ ਜਾਂਦਾ ਹੈ; ਉਹ ਪਰਮ ਚੰਗੇ ਨਸੀਬਾ ਵਾਲਾ ਆਖਿਆ ਜਾਂਦਾ ਹੈ। ਠਹਿਰਾਉ। ਰਹਿਤ ਬਿਕਾਰ ਅਲਪ ਮਾਇਆ ਤੇ ਅਹੰਬੁਧਿ ਬਿਖੁ ਤਿਆਗੀ ॥ ਉਹ ਪਾਪਾਂ ਤੋਂ ਬਿਨਾਂ ਤੇ ਧਨ ਦੌਲਤ ਤੋਂ ਨਿਰਲੇਪ ਹੈ ਅਤੇ ਉਹ ਹੰਕਾਰੀ ਮਤ ਦੀ ਜ਼ਹਿਰ ਨੂੰ ਛੱਡ ਦਿੰਦਾ ਹੈ। ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥੧॥ ਉਸ ਨੂੰ ਪ੍ਰਭੂ ਦੇ ਦੀਦਾਰ ਦੀ ਤਰੇਹ ਹੈ ਅਤੇ ਕੇਵਲ ਇਕ ਹੀ ਹੀ ਓਟ ਹੈ। ਵੁਸ ਦੇ ਹਿਰਦੇ ਅੰਦਰ ਆਪਣੇ ਪ੍ਰੀਤਮ ਦੇ ਪੈਰਾ ਦਾ ਹੀ ਆਸਰਾ ਹੈ। ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥ ਬੇਫਿਕਰ ਹੈ ਉਹ ਸੌਦਾ, ਜਾਗਦਾ, ਖਲੋਦਾ ਅਤੇ ਬਹਿੰਦਾ ਹੈ ਅਤੇ ਬੇਫਿਕਰ ਹੋ ਹੀ ਉਹ ਹਸਦਾ ਤੇ ਰੋਂਦਾ ਹੈ। ਕਹੁ ਨਾਨਕ ਜਿਨਿ ਜਗਤੁ ਠਗਾਨਾ ਸੁ ਮਾਇਆ ਹਰਿ ਜਨ ਠਾਗੀ ॥੨॥੪੪॥੬੭॥ ਗੁਰੂ ਜੀ ਆਖਦੇ ਹਨ, ਜਿਸ ਨੇ ਸੰਸਾਰ ਨੂੰ ਠੱਗ ਲਿਆ ਹੈ, ਉਸ ਮੋਹਨੀ ਨੂੰ ਸੁਆਮੀ ਦਾ ਗੋਲਾ ਠੱਗ ਲੈਂਦਾ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਅਬ ਜਨ ਊਪਰਿ ਕੋ ਨ ਪੁਕਾਰੈ ॥ ਹੁਣ, ਕੋਈ ਭੀ ਸਾਹਿਬ ਦੇ ਗੋਲੇ ਦੀ ਸ਼ਿਕਾਇਤ ਨਹੀਂ ਕਰਦਾ। ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥ ਜਿਹੜਾ ਕੋਈ ਭੀ ਸ਼ਿਕਾਇਤ ਕਰਨ ਦਾ ਉਪਰਾਲਾ ਕਰਦਾ ਹੈ, ਗੁਰੂ-ਪਾਰਬ੍ਰਹਮ ਉਸ ਨੂੰ ਨਸ਼ਟ ਕਰ ਦਿੰਦਾ ਹੈ। ਠਹਿਰਾਉ। ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥ ਜੋ ਕੋਈ ਭੀ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਹਾਰ ਜਾਂਦਾ ਹੈ। ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥ ਐਨ ਆਰੰਭ ਅਤੇ ਯੁਗਾਂ ਦੇ ਆਰੰਭ ਤੋਂ ਪ੍ਰਭੂ ਦੀ ਇਹ ਪ੍ਰਭਤਾ ਚਲੀ ਆਈ ਹੈ, ਕਿ ਉਹ ਆਪਣੇ ਗੋਲਿਆਂ ਦੀ ਇੱਜ਼ਤ ਰਖਦਾ ਹੈ। ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥ ਸੁਆਮੀ ਦੇ ਕੰਵਲ ਪੈਰਾਂ ਦਾ ਆਸਰਾ ਲੈਣ ਦੁਆਰਾ ਬੰਦਾ ਨਿੱਡਰ ਹੋ ਜਾਂਦਾ ਹੈ ਤੇ ਉਸ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ। ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥ ਗੁਰਾਂ ਦੇ ਵੁਪਦੇਸ਼ ਰਾਹੀਂ, ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਨਾਨਕ ਜਗਤ ਅੰਦਰ ਪ੍ਰਸਿੱਧ ਹੋ ਗਿਆ ਹੈ। ਸਾਰਗ ਮਹਲਾ ੫ ॥ ਸਾਰੰਗ ਪੰਜਵੀਂ ਪਾਤਿਸ਼ਾਹੀ। ਹਰਿ ਜਨ ਛੋਡਿਆ ਸਗਲਾ ਆਪੁ ॥ ਮੈਂ ਰੱਬ ਦੇ ਗੋਲੇ ਨੇ ਆਪਣੀ ਸਾਰੀ ਸਵੈ-ਹੰਗਤਾ ਤਿਆਗ ਦਿੱਤੀ ਹੈ। ਜਿਉ ਜਾਨਹੁ ਤਿਉ ਰਖਹੁ ਗੁਸਾਈ ਪੇਖਿ ਜੀਵਾਂ ਪਰਤਾਪੁ ॥੧॥ ਰਹਾਉ ॥ ਜਿਸ ਤਰ੍ਹਾਂ ਤੂੰ ਮੁਨਾਸਬ ਸਮਝਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਸੰਸਾਰ ਦੇ ਸੁਆਮੀ! ਮੈਂ ਤੇਰਾ ਤਪ ਤੇਜ ਵੇਖ ਕੇ ਜਿਉਂਦਾ ਹਾਂ। ਠਹਿਰਾਉ। ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥ ਗੁਰਾਂ ਦੀ ਸਿਖ-ਮਤ ਅਤੇ ਸਤਿਸੰਗਤ ਰਾਹੀਂ ਮੇਰਾ ਸਮੂਹ ਦੁੱਖ ਨਸ਼ਟ ਹੋ ਗਿਆ ਹੈ। ਮਿਤ੍ਰ ਸਤ੍ਰ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥੧॥ ਦੌਸਤ ਤੇ ਦੁਸ਼ਮਨ ਨੂੰ ਵੇਖ ਮੈਂ ਉਨ੍ਹਾਂ ਨੂੰ ਇਕ ਸਮਾਨ ਜਾਣਦਾ ਹਾਂ। ਮੇਰਾ ਸਮੂਹ ਉਚਾਰਨ ਕੇਵਲ ਸੁਆਮੀ ਦਾ ਸਿਮਰਨ ਹੀ ਹੈ। ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥ ਮੇਰੀ ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਠੰਡਾ-ਠਾਰ ਅਤੇ ਸੰਤੁਸ਼ਟ ਹੋ ਗਿਆ ਹਾਂ। ਬੈਕੁੰਠੀ ਕੀਰਤਨ ਸੁਣ ਕੇ, ਮੈਂ ਹੈਰਾਨ ਅਤੇ ਅਸਚਰਜ ਹੋ ਗਿਆ ਹਾਂ। ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥੨॥੪੬॥੬੯॥ ਹੇ ਨਾਨਕ! ਪੂਰਨ ਗੁਰਾਂ ਦੀ ਪੂਰਨ ਰੱਬੀ ਗੁਰਬਾਣੀ ਸੁਣਨ ਦੁਆਰਾ, ਮੇਰੇ ਚਿੱਤ ਅੰਦਰ ਸੱਚੀ ਖੁਸ਼ੀ ਉਤਪੰਨ ਹੋ ਆਈ ਹੈ। copyright GurbaniShare.com all right reserved. Email |