ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥
ਹੇ ਮੇਰੇ ਮਾਲਕ! ਮਹਾਨ ਚੰਗੀ ਕਿਸਮਤ ਰਾਹੀਂ ਬੰਦਾ ਸਤਿਸੰਗਤ ਅੰਦਰ ਜੁੜਦਾ ਹੈ। ਅਤੇ ਹੇ ਗੋਲੇ ਨਾਨਕ! ਰੱਬ ਦੇ ਨਾਮ ਨਾਲ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ।ਗਉੜੀ ਮਾਝ ਮਹਲਾ ੪ ॥ ਗਊੜੀ ਮਾਝ ਪਾਤਸ਼ਾਹੀ ਚੌਥੀ।ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥ ਰੱਬ ਦੇ ਨਾਮ ਤੇ ਰੱਬ ਲਈ ਮੈਨੂੰ ਪਿਆਰ ਪੈਦਾ ਹੋ ਗਿਆ ਹੈ।ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥ ਜਦ ਮੈਂ ਆਪਣੇ ਯਾਰ, ਵਾਹਿਗੁਰੂ ਸੁਆਮੀ ਨੂੰ ਮਿਲਦਾ ਹਾਂ, ਮੈਂ ਆਰਾਮ ਪਾਉਂਦਾ ਹਾਂ।ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥ ਆਪਣੇ ਸੁਆਮੀ ਮਾਲਕ ਨੂੰ ਵੇਖ ਕੇ ਮੈਂ ਜੀਉਂਦਾ ਹਾਂ ਹੇ ਮੇਰੀ ਮਾਤਾ।ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥ ਰੱਬ ਦਾ ਨਾਮ ਮੇਰਾ ਬੇਲੀ ਤੇ ਵੀਰ ਹੈ।ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥ ਹੇ ਪੁਜਯ ਸਾਧੂਓ! ਮੇਰੇ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰੋ।ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥ ਓ ਤੁਸੀਂ ਪਰਮ ਚੰਗੇ ਕਰਮਾਂ ਵਾਲਿਓ! ਗੁਰਾਂ ਦੇ ਰਾਹੀਂ ਰੱਬ ਦੇ ਨਾਮ ਦਾ ਸਿਮਰਨ ਕਰੋ।ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥ ਵਾਹਿਗੁਰੂ ਸੁਆਮੀ ਦਾ ਨਾਮ ਅਤੇ ਵਾਹਿਗੁਰੂ ਮੇਰੀ ਜਿੰਦ-ਜਾਨ ਅਤੇ ਆਤਮਾ ਹਨ।ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਮਗਰੋਂ ਮੁੜ ਕੇ ਭਿਆਨਕ ਸਮੁੰਦਰ ਪਾਰ ਨਹੀਂ ਕਰਨਾ ਪਵੇਗਾ।ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥ ਮੈਂ ਕਿਸ ਤਰ੍ਹਾਂ ਆਪਣੀ ਆਤਮਾ ਤੇ ਦੇਹਿ ਦੀ ਸੱਧਰ, ਸੁਆਮੀ ਮਾਲਕ ਨੂੰ ਤੱਕਾਗਾ?ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥ ਮੈਨੂੰ ਵਾਹਿਗੁਰੂ ਨਾਲ ਮਿਲਾ ਦਿਓ ਹੇ ਪਤਵੰਤੇ ਸਾਧੂਓ! ਮੇਰੀ ਆਤਮਾ ਉਸ ਨੂੰ ਪਿਆਰ ਕਰਦੀ ਹੈ।ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥ ਗੁਰਾਂ ਦੇ ਉਪਦੇਸ਼ ਦੁਆਰਾ ਪਿਆਰਾ ਪਾਤਸ਼ਾਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ।ਵਡਭਾਗੀ ਜਪਿ ਨਾਉ ਜੀਉ ॥੩॥ ਹੇ ਭਾਰੇ ਭਾਗਾ ਵਾਲੇ ਪ੍ਰਾਣੀ! ਤੂੰ ਸਾਈਂ ਦੇ ਨਾਮ ਦਾ ਉਚਾਰਣ ਕਰ।ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥ ਮੇਰੇ ਚਿੱਤ ਤੇ ਦੇਹਿ ਅੰਦਰਿ ਸੁਆਮੀ ਮਾਲਕ ਲਈ ਭਾਰੀ ਚਾਹਨਾ ਹੈ।ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥ ਹੇ ਸਾਧ ਜਨੋ! ਮੈਨੂੰ ਸੁਆਮੀ ਮਾਲਕ ਨਾਲ ਮਿਲਾ ਦਿਓ ਜੋ ਮੇਰੇ ਬਹੁਤ ਨਜਦੀਕ ਹੈ।ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥ ਸੱਚੇ ਗੁਰਾਂ ਦੀ ਸਿਖਮਤ ਦੇ ਜਰੀਏ, ਰੱਬ ਦਾ ਨਾਮ ਸਦਾ ਹੀ ਮੇਰੇ ਤੇ ਪ੍ਰਕਾਸ਼ਵਾਨ ਹੈ।ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥ ਗੋਲੇ ਨਾਨਕ ਦੇ ਦਿਲ ਦੀ ਖਾਹਿਸ਼ ਪੂਰੀ ਹੋ ਗਈ ਹੈ!ਗਉੜੀ ਮਾਝ ਮਹਲਾ ੪ ॥ ਗਊੜੀ ਮਾਝ ਪਾਤਸ਼ਾਹੀ ਚੋਥੀ।ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥ ਜੇਕਰ ਮੈਨੂੰ ਮੇਰਾ ਪਿਆਰਾ ਨਾਮ ਮਿਲ ਜਾਵੇ ਕੇਵਲ ਤਦ ਹੀ ਮੈਂ ਜੀਉ ਸਕਦਾ ਹਾਂ।ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥ ਚਿੱਤ ਵਿੱਚ ਵਾਹਿਗੁਰੂ ਦਾ ਸੁਧਾਰਸ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਨੂੰ ਪਾਨ ਕਰਾਂਗਾ।ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥ ਮੇਰੀ ਆਤਮਾ ਭਗਵਾਨ ਦੀ ਪ੍ਰੀਤ ਨਾਲ ਰੰਗੀਜੀ ਹੈ। ਮੈਂ ਹਮੇਸ਼ਾ, ਭਗਵਾਨ ਦਾ ਅਬਿ-ਹਿਯਾਤ ਛਕਦਾ ਹਾਂ।ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥ ਸੁਆਮੀ ਨੂੰ ਆਪਣੇ ਚਿੱਤ ਅੰਦਰ ਮੈਂ ਪਾ ਲਿਆ ਹੈ ਇਸ ਲਈ ਮੈਂ ਜੀਉਂਦਾ ਹਾਂ।ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥ ਨਾਰਾਇਣ ਨੇ ਨੇਹੁੰ ਦੇ ਤੀਰ ਨੇ ਮੇਰੀ ਆਤਮਾ ਦੇ ਦੇਹਿ ਵਿਨ੍ਹ ਸੁਟੇ ਹਨ।ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥ ਸਾਹਿਬ ਮਾਲਕ ਮੇਰਾ ਸਿਆਣਾ ਅਤੇ ਸਨੇਹੀ ਯਾਰ ਹੈ।ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥ ਗੁਰੂ ਸਾਧੂ ਨੇ ਮੈਨੂੰ ਸਰਬਗ ਤੇ ਸਭ ਕੁਛ-ਵੇਖਣਹਾਰ ਸਾਹਿਬ ਨਾਲ ਜੋੜ ਦਿਤਾ ਹੈ।ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥ ਮੈਂ ਵਾਹਿਗੁਰੂ ਦੇ ਨਾਮ ਉਤੋਂ ਸਦਕੇ ਜਾਂਦਾ ਹਾਂ।ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥ ਮੈਂ ਸੁਆਮੀ ਮਾਲਕ ਆਪਣੇ ਯਾਰ, ਵਾਹਿਗੁਰੂ ਮਿੱਤ੍ਰ ਬਾਰੇ ਪੁਛ-ਗਿਛ ਕਰਦਾ ਹਾਂ।ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥ ਹੇ ਪਤਵੰਤੇ ਸਾਧੂਓ! ਮੈਨੂੰ ਵਾਹਿਗੁਰੂ ਦਾ ਥਹੁ ਪਤਾ ਦਿਓ। ਮੈਂ ਸੁਆਮੀ ਦੀ ਢੂੰਡ ਭਾਲ ਕਰਵਾਉਂਦਾ ਹਾਂ।ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥ ਮਿਹਰਬਾਨ ਸੱਚੇ ਗੁਰਾਂ ਨੇ ਮੈਨੂੰ ਮਾਰਗ ਵਿਖਾਲ ਦਿੱਤਾ ਹੈ ਅਤੇ ਮੈਂ ਵਾਹਿਗੁਰੂ ਨੂੰ ਪ੍ਰਾਪਤ ਹੋ ਗਿਆ ਹਾਂ।ਹਰਿ ਨਾਮੇ ਨਾਮਿ ਸਮਾਈ ਜੀਉ ॥੩॥ ਵਾਹਿਗੁਰੂ ਦੇ ਨਾਮ ਦੇ ਰਾਹੀਂ ਮੈਂ ਖੁਦ ਵਾਹਿਗੁਰੂ ਅੰਦਰ ਲੀਨ ਹੋ ਗਿਆ ਹਾਂ।ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥ ਮੈਨੂੰ ਵਾਹਿਗੁਰੂ ਦੇ ਵਿਛੋੜੇ ਵਾਲੀ ਪ੍ਰੀਤ ਦੀ ਪੀੜ ਲੱਗੀ ਹੋਈ ਹੈ।ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥ ਗੁਰਾਂ ਨੇ ਮੇਰੀ ਖਾਹਿਸ਼ ਪੂਰਨ ਕਰ ਦਿਤੀ ਹੈ ਅਤੇ ਆਪਣੇ ਮੂੰਹ ਵਿੱਚ ਮੈਂ ਨਾਮ ਸੁਧਾਰਸ ਚੋਇਆ ਹੈ।ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥ ਮੇਰੇ ਵਾਹਿਗੁਰੂ-ਸਰੂਪ ਗੁਰੂ ਜੀ ਮਿਹਰਬਾਨ ਹੋਵੇ, ਤਾਂ ਜੋ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਾਂ।ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥ ਗੁਮਾਸਤੇ ਨਾਨਕ ਨੇ ਵਾਹਿਗੁਰੂ ਦਾ ਅੰਮ੍ਰਿਤ ਪਾ ਲਿਆ ਹੈ।ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਸ ਤਰੀਕੇ ਨਾਲ ਰੂਹਾਨੀ ਅਨੰਦ ਪ੍ਰਾਪਤ ਹੋ ਸਕਦਾ ਹੈ, ਹੇ ਮੇਰੇ ਭਰਾਵਾ?ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥ ਕਿਸ ਤਰ੍ਹਾਂ ਮਦਦਗਾਰ, ਸਰਬ-ਵਿਆਪਕ ਸੁਆਮੀ ਵਾਹਿਗੁਰੂ ਪਾਇਆ ਜਾ ਸਕਦਾ ਹੈ? ਠਹਿਰਾਉ।ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ ਸਾਰੀ ਦੌਲਤ ਨੂੰ ਆਪਣੀ ਨਿੱਜ ਦੀ ਆਖਣ ਵਿੱਚ ਕੋਈ ਖੁਸ਼ੀ ਨਹੀਂ,ਊਚੇ ਮੰਦਰ ਸੁੰਦਰ ਛਾਇਆ ॥ ਅਤੇ ਨਾ ਹੀ ਘਰ ਵਿੱਚ ਜਾ ਸੁਹਣੇ ਛਤੇ ਹੋਏ ਉਚੇ ਮਹਿਲਾ ਵਿੱਚ ਰਹਿਣ ਵਿੱਚ।ਝੂਠੇ ਲਾਲਚਿ ਜਨਮੁ ਗਵਾਇਆ ॥੧॥ ਕੁੜੀ ਤਮ੍ਹਾਂ ਅੰਦਰ ਬੰਦੇ ਨੇ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। copyright GurbaniShare.com all right reserved. Email:- |