ਹਸਤੀ ਘੋੜੇ ਦੇਖਿ ਵਿਗਾਸਾ ॥
ਉਹ ਖੁਸ਼ ਹੁੰਦਾ ਹੈ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਵੇਖ ਕੇ,ਲਸਕਰ ਜੋੜੇ ਨੇਬ ਖਵਾਸਾ ॥ ਤੇ ਸੈਨਾ ਦੇ ਸਮੁਦਾਇ, ਚੋਬਦਾਰ ਅਤੇ ਨੌਕਰਾ ਨੂੰ ਵੇਖ ਕੇ।ਗਲਿ ਜੇਵੜੀ ਹਉਮੈ ਕੇ ਫਾਸਾ ॥੨॥ ਉਸ ਦੀ ਗਰਦਨ ਦੁਆਲੇ ਇਹ ਹੰਕਾਰ ਦੀ ਰੱਸੀ ਅਤੇ ਫਾਹੀ ਦੀ ਮਾਨੰਦ ਹਨ।ਰਾਜੁ ਕਮਾਵੈ ਦਹ ਦਿਸ ਸਾਰੀ ॥ ਸਮੂਹ ਦਸਾ ਹੀ ਪਾਸਿਆਂ ਉਤੇ ਪਾਤਸ਼ਾਹੀ ਕਰਨੀ,ਮਾਣੈ ਰੰਗ ਭੋਗ ਬਹੁ ਨਾਰੀ ॥ ਖੁਸ਼ੀਆਂ ਵਿੱਚ ਬਹਾਰਾ ਲੁਟਣੀਆਂ ਅਤੇ ਘਨੇਰੀਆਂ ਇਸਤਰੀਆਂ ਮਾਨਣੀਆਂ,ਜਿਉ ਨਰਪਤਿ ਸੁਪਨੈ ਭੇਖਾਰੀ ॥੩॥ ਇਹ ਇਕ ਮੰਗਤੇ ਦੇ ਸੁਪਨੇ ਵਿੱਚ ਰਾਜਾ ਬਨਣ ਦੇ ਮਾਨਿੰਦ ਹੈ।ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥ ਇਕ ਸੁਖ ਮੈਨੂੰ ਸੱਚੇ ਗੁਰਦੇਵ ਜੀ ਨੇ ਦਰਸਾ ਦਿੱਤਾ ਹੈ।ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ਜੋ ਕੁਝ ਭੀ ਵਾਹਿਗੁਰੂ ਕਰਦਾ ਹੈ, ਉਹ ਵਾਹਿਗੁਰੂ ਦੇ ਜਾਨਿਸਾਰ ਗੋਲਿਆਂ ਨੂੰ ਚੰਗਾ ਲਗਦਾ ਹੈ।ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ ਆਪਣੇ ਹੰਕਾਰ ਨੂੰ ਮੇਸ ਕੇ ਗੁਲਾਮ ਨਾਨਕ! ਪ੍ਰਭੂ ਅੰਦਰ ਲੀਨ ਹੋ ਗਿਆ ਹੈ।ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਸ ਤਰੀਕੇ ਨਾਲ ਬੈਕੁੰਠੀ ਪਰਸੰਨਤਾ ਪਾਈ ਜਾਂਦੀ ਹੈ, ਹੇ ਮੇਰੇ ਵੀਰ!ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥ ਏਸ ਤਰ੍ਹਾਂ ਸਹਾਇਕ ਵਾਹਿਗੁਰੂ ਸੁਆਮੀ ਮਿਲਦਾ ਹੈ। ਠਹਿਰਾਉ ਦੂਜਾ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ ਕਿਉਂ ਸੰਦੇਹ ਕਰੀਏ? ਕਾਹਦਾ ਸੰਦੇਹ ਕਰਨਾ ਹੋਇਆ?ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥ ਜਦ ਉਹ ਸਾਹਿਬ ਪਾਣੀ, ਸੁੱਕੀ ਧਰਤੀ ਜਮੀਨ ਅਤੇ ਅਸਮਾਨ ਅੰਦਰ ਵਿਆਪਕ ਹੋ ਰਿਹਾ ਹੈ।ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥ ਗੁਰੂ-ਅਨੁਸਾਰੀ ਬਚ ਜਾਂਦੇ ਹਨ ਅਤੇ ਮਲ-ਮਤੀਏ ਆਪਣੀ ਇੱਜਤ ਗੁਆ ਲੈਂਦੇ ਹਨ।ਜਿਸੁ ਰਾਖੈ ਆਪਿ ਰਾਮੁ ਦਇਆਰਾ ॥ ਜਿਸ ਦੀ ਸਰਬ-ਵਿਆਪਕ ਮਿਹਰਬਾਨ ਸੁਆਮੀ ਖੁਦ ਰਖਿਆ ਕਰਦਾ ਹੈ,ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥ ਉਸ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ। ਠਹਿਰਾਉ।ਸਭ ਮਹਿ ਵਰਤੈ ਏਕੁ ਅਨੰਤਾ ॥ ਸਾਰਿਆਂ ਅੰਦਰ ਇਕ ਬੇਅੰਤ ਸਾਈਂ ਵਿਆਪਕ ਹੋ ਰਿਹਾ ਹੈ।ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥ ਇਸ ਲਈ ਤੂੰ ਬੇਫਿਕਰ ਹੋ ਕੇ ਆਰਾਮ ਨਾਲ ਸੌ ਜਾਂ।ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥ ਉਹ ਸਭ ਕੁਝ ਜਾਣਦਾ ਹੈ ਜੋ ਹੋ ਰਿਹਾ ਹੈ।ਮਨਮੁਖ ਮੁਏ ਜਿਨ ਦੂਜੀ ਪਿਆਸਾ ॥ ਆਪ-ਹੁਦਰੇ ਦੁਨੀਆਦਾਰੀ ਦੀ ਤ੍ਰੇਹਿ ਨਾਲ ਮਰ ਰਹੇ ਹਨ।ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥ ਉਹ ਬੜੇ ਜਨਮਾ ਅੰਦਰ ਭਟਕਦੇ ਹਨ। ਉਨ੍ਹਾਂ ਦੀ ਕਿਸਮਤ ਮੁਢ ਤੋਂ ਹੀ ਐਸੀ ਲਿਖੀ ਹੋਈ ਹੈ।ਜੈਸਾ ਬੀਜਹਿ ਤੈਸਾ ਖਾਸਾ ॥੩॥ ਜਿਹੋ ਜਿਹਾ ਉਹ ਬੀਜਦੇ ਹਨ, ਉਹੋ ਜਿਹਾ ਹੀ ਖਾਣਗੇ।ਦੇਖਿ ਦਰਸੁ ਮਨਿ ਭਇਆ ਵਿਗਾਸਾ ॥ ਸਾਹਿਬ ਦਾ ਦੀਦਾਰ ਵੇਖ ਕੇ ਮੇਰਾ ਚਿੱਤ ਖਿੜ ਗਿਆ ਹੈ।ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ ਹਰ ਥਾਂ ਹੁਣ ਮੈਂ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਵੇਖਦਾ ਹਾਂ।ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥ ਗੋਲੇ ਨਾਨਕ ਦੀ ਵਾਹਿਗੁਰੂ ਨੇ ਅਭਿਲਾਸ਼ਾ ਪੂਰੀ ਕਰ ਦਿੱਤੀ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਕਈ ਜਨਮ ਭਏ ਕੀਟ ਪਤੰਗਾ ॥ ਅਨੇਕਾਂ ਪੈਦਾਇਸ਼ਾਂ ਵਿੱਚ ਤੂੰ ਕੀੜਾ ਅਤੇ ਪਰਵਾਨਾ ਹੋਇਆ ਸੈਂ।ਕਈ ਜਨਮ ਗਜ ਮੀਨ ਕੁਰੰਗਾ ॥ ਅਨੇਕਾਂ ਜਨਮਾ ਅੰਦਰ ਤੂੰ ਹਾਥੀ ਮੱਛੀ ਅਤੇ ਹਰਨ ਸੈਂ।ਕਈ ਜਨਮ ਪੰਖੀ ਸਰਪ ਹੋਇਓ ॥ ਅਨੇਕਾਂ ਜੂਨਾ ਅੰਦਰ ਪੰਛੀ ਅਤੇ ਸੱਪ ਹੋਇਆ ਸੈਂ।ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਕਈ ਜੂਨੀਆਂ ਅੰਦਰ ਤੂੰ ਘੋੜਾ ਤੇ ਬਲਦ ਕਰਕੇ ਜੋਤਿਆ ਗਿਆ ਸੈਂ।ਮਿਲੁ ਜਗਦੀਸ ਮਿਲਨ ਕੀ ਬਰੀਆ ॥ ਸ੍ਰਿਸ਼ਟੀ ਦੇ ਸੁਆਮੀ ਨਾਲ ਜੁੜ। ਇਹ ਹੈ ਵੇਲਾ ਜੁੜਨ ਦਾ।ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਬੜੀ ਦੇਰ ਦੇ ਮਗਰੋਂ ਇਹ ਮਨੁੱਖੀ-ਕਾਇਆ ਸਾਜੀ ਗਈ ਹੈ। ਠਹਿਰਾਉ।ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮਾ ਅੰਦਰ ਤੂੰ ਚਿਟਾਨਾ ਅਤੇ ਪਹਾੜਾਂ ਵਿੱਚ ਪੈਦਾ ਕੀਤਾ ਗਿਆ ਸੈਂ।ਕਈ ਜਨਮ ਗਰਭ ਹਿਰਿ ਖਰਿਆ ॥ ਅਨੇਕਾਂ ਜੂਨੀਆਂ ਅੰਦਰ ਤੂੰ ਬੱਚੇਦਾਨੀ ਵਿਚੋਂ ਕੱਚਾ ਹੀ ਨਿਕਲ ਗਿਆ ਸੈ।ਕਈ ਜਨਮ ਸਾਖ ਕਰਿ ਉਪਾਇਆ ॥ ਕਈਆਂ ਜਨਮਾਂ ਅੰਦਰ ਤੂੰ ਟਹਿਣੀ (ਬਨਸਪਤੀ) ਕਰ ਕੇ ਪੈਦਾ ਕੀਤਾ ਗਿਆ ਸੈਂ।ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਚੁਰਾਸੀ ਲੱਖ ਜੂਨੀਆਂ ਅੰਦਰ ਤੈਨੂੰ ਭਟਕਾਇਆ ਗਿਆ ਸੀ।ਸਾਧਸੰਗਿ ਭਇਓ ਜਨਮੁ ਪਰਾਪਤਿ ॥ ਸਤਿ-ਸੰਗਤਿ ਦੀ ਬਰਕਤ ਦੁਆਰਾ ਤੈਨੂੰ ਮਨੁੱਖੀ-ਜੀਵਨ ਹੱਥ ਲੱਗਾ ਹੈ।ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਗੁਰਾਂ ਦੀ ਅਗਵਾਈ ਤਾਬੇ, ਸਾਹਿਬ ਦੀ ਟਹਿਲ ਕਮਾ ਅਤੇ ਵਾਹਿਗੁਰੂ ਦਾ ਨਾਮ ਜਪ।ਤਿਆਗਿ ਮਾਨੁ ਝੂਠੁ ਅਭਿਮਾਨੁ ॥ ਹੰਕਾਰ, ਕੂੜ ਤੇ ਆਕੜ ਮੜਕ ਨੂੰ ਛਡ ਦੇ।ਜੀਵਤ ਮਰਹਿ ਦਰਗਹ ਪਰਵਾਨੁ ॥੩॥ ਜੀਊਂਦੇ ਜੀ ਮਰ ਕੇ, ਤੂੰ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਜਿਹੜਾ ਕੁਝ ਭੀ ਹੋਇਆ ਹੈ, ਜਾ ਹੋਵੇਗਾ, ਉਹ ਤੇਰੇ ਤੋਂ ਹੀ ਹੈ।ਅਵਰੁ ਨ ਦੂਜਾ ਕਰਣੈ ਜੋਗੁ ॥ ਹੋਰ ਕੋਈ ਉਸ ਨੂੰ ਕਰਨ ਦੇ ਸਮਰਥ ਨਹੀਂ।ਤਾ ਮਿਲੀਐ ਜਾ ਲੈਹਿ ਮਿਲਾਇ ॥ ਜੇਕਰ ਤੂੰ ਮਿਲਾਵੇ ਕੇਵਲ ਤਾਂ ਹੀ ਆਦਮੀ ਤੈਨੂੰ ਮਿਲਦਾ ਹੈ।ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥ ਗੁਰੂ ਜੀ ਆਖਦੇ ਹਨ ਹੇ ਬੰਦੇ! ਤੂੰ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਕਰਮ ਭੂਮਿ ਮਹਿ ਬੋਅਹੁ ਨਾਮੁ ॥ ਅਮਲਾ ਦੀ ਧਰਤੀ ਅੰਦਰ ਤੂੰ ਨਾਮ ਨੂੰ ਬੀਜ।ਪੂਰਨ ਹੋਇ ਤੁਮਾਰਾ ਕਾਮੁ ॥ ਤੇਰਾ ਕਾਰਜ ਪੂਰਾ ਹੋ ਜਾਵੇਗਾ।ਫਲ ਪਾਵਹਿ ਮਿਟੈ ਜਮ ਤ੍ਰਾਸ ॥ ਤੂੰ ਮੇਵਾ ਪ੍ਰਾਪਤ ਕਰ ਲਵੇਗਾ ਅਤੇ ਤੇਰਾ ਮੌਤ ਦਾ ਡਰ ਦੂਰ ਹੋ ਜਾਵੇਗਾ।ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥ ਹਮੇਸ਼ਾਂ, ਵਾਹਿਗੁਰੂ ਸੁਆਮੀ ਦੀਆਂ ਵਡਿਆਈਆਂ ਅਤੇ ਉਪਮਾ ਗਾਇਨ ਕਰ।ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਤੂੰ ਆਪਣੇ ਦਿਲ ਤੇ ਮਨ ਨਾਲ ਲਾਈ ਰਖ,ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥ ਅਤੇ (ਇਸ ਤਰ੍ਹਾਂ) ਛੇਤੀ ਹੀ ਆਪਣੇ ਕੰਮ ਨੇਪਰੇ ਚਾੜ੍ਹ ਲੈ। ਠਹਿਰਾਉ।ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ ਆਪਣੇ ਸੁਆਮੀ ਦੀ ਸੇਵਾ ਕਮਾਉਣ ਲਈ ਸਦਾ ਤਿਆਰ-ਬਰ-ਤਿਆਰ ਰਹੁ।ਤਾ ਤੂੰ ਦਰਗਹ ਪਾਵਹਿ ਮਾਨੁ ॥ ਤਦ ਤੈਨੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪ੍ਰਾਪਤ ਹੋਵੇਗੀ। copyright GurbaniShare.com all right reserved. Email:- |