Page 177
ਉਕਤਿ ਸਿਆਣਪ ਸਗਲੀ ਤਿਆਗੁ ॥
ਆਪਣੀਆਂ ਯੁਕਤੀਆਂ ਅਤੇ ਚਤੁਰਾਈਆਂ ਸਾਰੀਆਂ ਛੱਡ ਦੇ।ਸੰਤ ਜਨਾ ਕੀ ਚਰਣੀ ਲਾਗੁ ॥੨॥

ਤੂੰ ਨੇਕ ਪੁਰਸ਼ਾਂ ਦੇ ਪੈਰਾਂ ਨੂੰ ਚਿਮੜ ਜਾ।ਸਰਬ ਜੀਅ ਹਹਿ ਜਾ ਕੈ ਹਾਥਿ ॥
ਜਿਸ ਦੇ ਹਥ ਵਿੱਚ ਸਾਰੇ ਜੀਵ ਹਨ,ਕਦੇ ਨ ਵਿਛੁੜੈ ਸਭ ਕੈ ਸਾਥਿ ॥

ਉਹ ਕਦਾਚਿੱਤ ਉਨ੍ਹਾਂ ਨਾਲੋਂ ਵੱਖਰਾ ਨਹੀਂ ਹੁੰਦਾ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਰਹਿੰਦਾ ਹੈ।ਉਪਾਵ ਛੋਡਿ ਗਹੁ ਤਿਸ ਕੀ ਓਟ ॥
ਆਪਣੀਆਂ ਯੁਕਤੀਆਂ ਤਿਆਗ ਤੇ ਉਸ ਦੀ ਪਨਾਹ ਪਕੜ।ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥

ਇਹ ਮੁਹਤ ਵਿੱਚ ਤੇਰੇ ਖਲਾਸੀ ਹੋ ਜਾਏਗੀ।ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥
ਉਸ ਨੂੰ ਹਮੇਸ਼ਾਂ ਆਪਣੇ ਨੇੜੇ ਕਰਕੇ ਸਮਝ।ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥

ਸਾਹਿਬ ਦੇ ਫੁਰਮਾਨ ਨੂੰ ਸੱਚਾ ਕਰ ਕੇ ਕਬੂਲ ਕਰ।ਗੁਰ ਕੈ ਬਚਨਿ ਮਿਟਾਵਹੁ ਆਪੁ ॥
ਗੁਰਾਂ ਦੇ ਉਪਦੇਸ਼ ਤਾਬੇ, ਆਪਣੇ ਆਪ ਨੂੰ ਮੇਸ ਦੇ।ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥

ਵਾਹਿਗੁਰੂ ਸੁਆਮੀ ਦੇ ਨਾਮ ਦਾ ਸਦਾ ਉਚਾਰਨ ਕਰ, ਹੇ ਨਾਨਕ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪੰਜਵੀਂ ਪਾਤਸ਼ਾਹੀ।ਗੁਰ ਕਾ ਬਚਨੁ ਸਦਾ ਅਬਿਨਾਸੀ ॥

ਗੁਰਾਂ ਦਾ ਸ਼ਬਦ ਸਦੀਵੀ ਸਥਿਰ ਹੈ।ਗੁਰ ਕੈ ਬਚਨਿ ਕਟੀ ਜਮ ਫਾਸੀ ॥
ਗੁਰਾਂ ਦੇ ਸ਼ਬਦ ਦੁਆਰਾ ਮੌਤ ਦੀ ਫਾਹੀ ਟੁਕੀ ਜਾਂਦੀ ਹੈ।ਗੁਰ ਕਾ ਬਚਨੁ ਜੀਅ ਕੈ ਸੰਗਿ ॥

ਗੁਰਾਂ ਦਾ ਸ਼ਬਦ ਆਤਮ ਦੇ ਨਾਲ ਰਹਿੰਦਾ ਹੈ।ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥
ਗੁਰਾਂ ਦੇ ਸ਼ਬਦ ਰਾਹੀਂ, ਇਨਸਾਨ ਪ੍ਰਭੂ ਦੇ ਪ੍ਰੇਮ ਅੰਦਰ ਗੱਚ ਹੋ ਜਾਂਦਾ ਹੈ।ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥

ਜਿਹੜਾ ਕੁਛ ਭੀ ਗੁਰੂ ਜੀ ਦਿੰਦੇ ਹਨ, ਉਹ ਆਤਮਾ ਦੇ ਫਾਇਦੇ ਲਈ ਹੈ।ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥
ਸਾਰਾ ਕੁਛ ਜੋ ਸੰਤ-ਗੁਰਦੇਵ ਜੀ ਕਰਦੇ ਹਨ, ਉਸ ਨੂੰ ਸੱਚ ਜਾਣ ਕੇ ਤਸਲੀਮ ਕਰ। ਠਹਿਰਾਉ।ਗੁਰ ਕਾ ਬਚਨੁ ਅਟਲ ਅਛੇਦ ॥

ਗੁਰਾਂ ਦਾ ਸ਼ਬਦ ਅਮੋੜ ਤੇ ਅਮੇਟ ਹੈ।ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥
ਗੁਰਾਂ ਦੇ ਬਚਨ ਦੁਆਰਾ ਸੰਦੇਹ ਤੇ ਅੰਤਰੇ ਮਿਟ ਜਾਂਦੇ ਹਨ।ਗੁਰ ਕਾ ਬਚਨੁ ਕਤਹੁ ਨ ਜਾਇ ॥

ਗੁਰਾਂ ਦਾ ਸ਼ਬਦ (ਇਨਸਾਨ ਦੇ ਨਾਲ ਰਹਿੰਦਾ ਹੈ ਅਤੇ) ਕਦਾਚਿੱਤ ਕਿਧਰੇ ਨਹੀਂ ਜਾਂਦਾ।ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥
ਗੁਰਾਂ ਦੇ ਸ਼ਬਦ ਰਾਹੀਂ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।ਗੁਰ ਕਾ ਬਚਨੁ ਜੀਅ ਕੈ ਸਾਥ ॥

ਗੁਰਾਂ ਦਾ ਸ਼ਬਦ ਆਤਮਾ ਦੇ ਨਾਲ ਰਹਿੰਦਾ ਹੈ।ਗੁਰ ਕਾ ਬਚਨੁ ਅਨਾਥ ਕੋ ਨਾਥ ॥
ਗੁਰਾਂ ਦਾ ਸ਼ਬਦ ਨਿਖ਼ਸਮਿਆ ਦਾ ਖ਼ਸਮ ਹੈ।ਗੁਰ ਕੈ ਬਚਨਿ ਨਰਕਿ ਨ ਪਵੈ ॥

ਗੁਰਾਂ ਦਾ ਸ਼ਬਦ ਦੁਆਰਾ ਬੰਦਾ ਦੋਜ਼ਕ ਅੰਦਰ ਨਹੀਂ ਪੈਂਦਾ।ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥
ਗੁਰਾਂ ਦੇ ਬਚਨ ਦੁਆਰਾ ਪ੍ਰਾਣੀ ਦੀ ਜੀਭ ਵਾਹਿਗੁਰੂ ਸੁਧਾਰਸ ਨੂੰ ਮਾਣਦੀ ਹੈ।ਗੁਰ ਕਾ ਬਚਨੁ ਪਰਗਟੁ ਸੰਸਾਰਿ ॥

ਗੁਰਾਂ ਦੇ ਬਚਨ ਜਹਾਨ ਅੰਦਰ ਰੋਸ਼ਨ ਹੈ।ਗੁਰ ਕੈ ਬਚਨਿ ਨ ਆਵੈ ਹਾਰਿ ॥
ਗੁਰਾਂ ਦੇ ਸ਼ਬਦ ਦੁਆਰਾ ਜੀਵ ਸ਼ਿਕਸਤ ਨਹੀਂ ਖਾਂਦਾ।ਜਿਸੁ ਜਨ ਹੋਏ ਆਪਿ ਕ੍ਰਿਪਾਲ ॥

ਜਿਹੜੇ ਪੁਰਸ਼ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ,ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥
ਨਾਨਕ, ਉਸ ਉਤੇ ਸੱਚੇ ਗੁਰੂ ਜੀ ਹਮੇਸ਼ਾਂ ਹੀ ਦਇਆਵਾਨ ਰਹਿੰਦੇ ਹਨ।ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਜਿਨਿ ਕੀਤਾ ਮਾਟੀ ਤੇ ਰਤਨੁ ॥
ਜਿਸ ਨੇ ਤੈਨੂੰ ਮਿੱਟੀ ਤੋਂ ਹੀਰਾ ਬਣਾਇਆ।ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥

ਜਿਸ ਨੇ ਬੱਚੇਦਾਨੀ ਵਿੱਚ ਤੈਨੂੰ ਬਚਾਉਣ ਲਈ ਉਪਾਓ ਅਖਤਿਆਰ ਕੀਤੇ।ਜਿਨਿ ਦੀਨੀ ਸੋਭਾ ਵਡਿਆਈ ॥
ਜਿਸ ਨੇ ਤੈਨੂੰ ਨਾਮਵਰੀ ਤੇ ਬਜੁਰਗੀ ਦਿੱਤੀ।ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥

ਉਸ ਸਾਹਿਬ ਦਾ ਅੱਠੇ ਪਹਿਰ ਸਿਮਰਨ ਕਰ।ਰਮਈਆ ਰੇਨੁ ਸਾਧ ਜਨ ਪਾਵਉ ॥
ਹੇ ਸਰਬ-ਵਿਆਪਕ ਸੁਆਮੀ! ਮੈਨੂੰ ਨੇਕ ਪੁਰਸ਼ਾਂ ਦੇ ਚਰਨਾ ਦੀ ਧੂੜ ਪ੍ਰਾਪਤ ਹੋਵੇ।ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥

ਗੁਰਾਂ ਨੂੰ ਭੇਟ ਕੇ ਮੈਂ ਆਪਣੇ ਸੁਆਮੀ ਦਾ ਆਰਾਧਨ ਕਰਦਾ ਹਾਂ। ਠਹਿਰਾਉ।ਜਿਨਿ ਕੀਤਾ ਮੂੜ ਤੇ ਬਕਤਾ ॥
ਜਿਸ ਨੇ ਮੈਨੂੰ ਮੂਰਖ ਤੋਂ ਪ੍ਰਚਜਰਕ ਬਣਾ ਦਿਤਾ।ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥

ਅਚੇਤ ਪੁਰਸ਼ ਤੋਂ ਜਿਸ ਨੇ ਮੈਨੂੰ ਸਮਝਦਾਰ ਬਣਾ ਦਿੱਤਾ ਹੈ।ਜਿਸੁ ਪਰਸਾਦਿ ਨਵੈ ਨਿਧਿ ਪਾਈ ॥
ਜਿਸ ਦੀ ਦਇਆ ਦੁਆਰਾ ਮੈਨੂੰ ਨੋ ਖਜ਼ਾਨੇ ਪ੍ਰਾਪਤ ਹੋਏ ਹਨ।ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥

ਉਸ ਸਾਹਿਬ ਨੂੰ ਮੇਰਾ ਚਿੱਤ ਨਹੀਂ ਭੁਲਾਉਂਦਾ।ਜਿਨਿ ਦੀਆ ਨਿਥਾਵੇ ਕਉ ਥਾਨੁ ॥
ਜਿਸ ਨੇ ਟਿਕਾਣੇ-ਰਹਿਤ ਨੂੰ ਟਿਕਾਣਾ ਦਿਤਾ,ਜਿਨਿ ਦੀਆ ਨਿਮਾਨੇ ਕਉ ਮਾਨੁ ॥

ਅਤੇ ਜਿਸ ਨੇ ਬੇ-ਇਜ਼ਤ ਨੂੰ ਇੱਜ਼ਤ ਬਖਸ਼ੀ।ਜਿਨਿ ਕੀਨੀ ਸਭ ਪੂਰਨ ਆਸਾ ॥
ਜਿਸ ਨੇ ਸਾਰੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ।ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥

ਦਿਨੇ ਰਾਤ ਹੇ ਬੰਦੇ! ਹਰ ਸੁਆਸ ਤੇ ਬੁਰਕੀ ਨਾਲ ਉਸ ਦਾ ਆਰਾਧਨ ਕਰ।ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥
ਜਿਸ ਦੀ ਕਿਰਪਾਲਤਾ ਦੁਆਰਾ ਮੋਹਨੀ ਦੀਆਂ ਬੇੜੀਆਂ ਕੱਟੀਆਂ ਗਈਆਂ ਹਨ।ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥

ਜਿਸ ਦੀ ਦਇਆਲਤਾ ਦੁਆਰਾ ਖੱਟੀ ਜ਼ਹਿਰ ਆਬਿ-ਹਿਯਾਤ ਬਣ ਗਈ ਹੈ।ਕਹੁ ਨਾਨਕ ਇਸ ਤੇ ਕਿਛੁ ਨਾਹੀ ॥
ਗੁਰੂ ਜੀ ਆਖਦੇ ਹਨ, ਇਸ ਪ੍ਰਾਣੀ ਪਾਸੋਂ ਕੁਝ ਨਹੀਂ ਹੋ ਸਕਦਾ।ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥

ਮੈਂ ਰਖਿਅਕ-ਪ੍ਰਭੂ ਦੀ ਪ੍ਰਸੰਸਾ ਕਰਦਾ ਹਾਂ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਤਿਸ ਕੀ ਸਰਣਿ ਨਾਹੀ ਭਉ ਸੋਗੁ ॥

ਉਸ ਦੀ ਪਨਾਹ ਅੰਦਰ ਕੋਈ ਡਰ ਤੇ ਅਫਸੋਸ ਨਹੀਂ ਹੁੰਦਾ।ਉਸ ਤੇ ਬਾਹਰਿ ਕਛੂ ਨ ਹੋਗੁ ॥
ਉੋਸ ਦੇ ਬਾਝੋਂ ਕੁਝ ਭੀ ਕੀਤਾ ਨਹੀਂ ਜਾ ਸਕਦਾ।ਤਜੀ ਸਿਆਣਪ ਬਲ ਬੁਧਿ ਬਿਕਾਰ ॥

ਮੈਂ ਚਤੁਰਾਈ, ਤਾਕਤ ਅਤੇ ਮੰਦੀ ਮੱਤ ਛਡ ਦਿਤੀ ਹੈ।ਦਾਸ ਅਪਨੇ ਕੀ ਰਾਖਨਹਾਰ ॥੧॥
ਉਹ ਆਪਣੇ ਨਫ਼ਰ ਦੀ ਇੱਜ਼ਤ ਬਚਾਉਣ ਵਾਲਾ ਹੈ।ਜਪਿ ਮਨ ਮੇਰੇ ਰਾਮ ਰਾਮ ਰੰਗਿ ॥

ਹੇ ਮੇਰੀ ਜਿੰਦੜੀਏ! ਤੂੰ ਪਿਆਰ ਨਾਲ ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ।ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥
ਗ੍ਰਹਿ ਦੇ ਅੰਦਰ ਤੇ ਬਾਹਰ, ਉਹ ਹਮੇਸ਼ਾਂ ਤੇਰੇ ਨਾਲ ਹੈ! ਠਹਿਰਾਉ।ਤਿਸ ਕੀ ਟੇਕ ਮਨੈ ਮਹਿ ਰਾਖੁ ॥

ਉਸ ਦਾ ਆਸਰਾ ਤੂੰ ਆਪਣੇ ਚਿੱਤ ਵਿੱਚ ਰਖ।

copyright GurbaniShare.com all right reserved. Email:-