ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
ਤੂੰ ਗੁਰੂ ਸ਼ਬਦ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਨੂੰ ਪਾਨ ਕਰ।ਅਵਰਿ ਜਤਨ ਕਹਹੁ ਕਉਨ ਕਾਜ ॥ ਦਸ! ਹੋਰ ਹੀਲੇ ਕਿਹੜੇ ਕੰਮ ਹਨ?ਕਰਿ ਕਿਰਪਾ ਰਾਖੈ ਆਪਿ ਲਾਜ ॥੨॥ ਮਿਹਰ ਧਾਰ ਕੇ, ਪ੍ਰਭੂ ਖੁਦ ਹੀ ਇਨਸਾਨ ਦੀ ਪੱਤ-ਆਬਰੂ ਬਚਾਉਂਦਾ ਹੈ।ਕਿਆ ਮਾਨੁਖ ਕਹਹੁ ਕਿਆ ਜੋਰੁ ॥ ਆਦਮੀ ਕੀ ਹੈ? ਦੱਸੋ ਖਾ ਉਸ ਵਿੱਚ ਕਿਹੜੀ ਸਤਿਆ ਹੈ?ਝੂਠਾ ਮਾਇਆ ਕਾ ਸਭੁ ਸੋਰੁ ॥ ਕੂੜਾ ਹੈ ਧਨ ਦੌਲਤ ਦਾ ਸਾਰਾ ਸ਼ੋਰ ਸ਼ਰਾਬਾ।ਕਰਣ ਕਰਾਵਨਹਾਰ ਸੁਆਮੀ ॥ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਪ੍ਰਭੂ ਹੀ ਹੈ।ਸਗਲ ਘਟਾ ਕੇ ਅੰਤਰਜਾਮੀ ॥੩॥ ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।ਸਰਬ ਸੁਖਾ ਸੁਖੁ ਸਾਚਾ ਏਹੁ ॥ ਸਾਰਿਆਂ ਆਰਾਮਾਂ ਵਿਚੋਂ ਇਹ ਯਥਾਰਥ ਆਰਾਮ ਹੈ।ਗੁਰ ਉਪਦੇਸੁ ਮਨੈ ਮਹਿ ਲੇਹੁ ॥ ੍ਰਗੁਰਾਂ ਦੀ ਸਿਖਮਤ ਨੂੰ ਆਪਣੇ ਚਿੱਤ ਅੰਦਰ ਟਿਕਾ।ਜਾ ਕਉ ਰਾਮ ਨਾਮ ਲਿਵ ਲਾਗੀ ॥ ਜਿਸ ਦੀ ਪ੍ਰੀਤ ਵਿਆਪਕ ਪ੍ਰਭੂ ਨਾਲ ਪਈ ਹੋਈ ਹੈ,ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥ ਗੁਰੂ ਨਾਨਕ ਜੀ ਫੁਰਮਾਉਂਦੇ ਹਨ: ਉਸ ਨੂੰ ਮੁਬਾਰਕ, ਉਹ ਭਾਰੇ ਚੰਗੇ ਨਸੀਬਾ ਵਾਲਾ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਸੁਣਿ ਹਰਿ ਕਥਾ ਉਤਾਰੀ ਮੈਲੁ ॥ ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।ਮਹਾ ਪੁਨੀਤ ਭਏ ਸੁਖ ਸੈਲੁ ॥ ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।ਵਡੈ ਭਾਗਿ ਪਾਇਆ ਸਾਧਸੰਗੁ ॥ ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥ ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥ ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।ਕਰਿ ਕੀਰਤਨੁ ਮਨ ਸੀਤਲ ਭਏ ॥ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,ਜਨਮ ਜਨਮ ਕੇ ਕਿਲਵਿਖ ਗਏ ॥ ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।ਸਰਬ ਨਿਧਾਨ ਪੇਖੇ ਮਨ ਮਾਹਿ ॥ ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।ਅਬ ਢੂਢਨ ਕਾਹੇ ਕਉ ਜਾਹਿ ॥੨॥ ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?ਪ੍ਰਭ ਅਪੁਨੇ ਜਬ ਭਏ ਦਇਆਲ ॥ ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,ਪੂਰਨ ਹੋਈ ਸੇਵਕ ਘਾਲ ॥ ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।ਬੰਧਨ ਕਾਟਿ ਕੀਏ ਅਪਨੇ ਦਾਸ ॥ ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥ ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।ਏਕੋ ਮਨਿ ਏਕੋ ਸਭ ਠਾਇ ॥ ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।ਪੂਰਨ ਪੂਰਿ ਰਹਿਓ ਸਭ ਜਾਇ ॥ ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥ ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥ ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।ਗਉੜੀ ਗੁਆਰੇਰੀ ਮਹਲਾ ੫ ॥ ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਅਗਲੇ ਮੁਏ ਸਿ ਪਾਛੈ ਪਰੇ ॥ ਜੋ ਪਹਿਲਾਂ ਮਰ ਚੁਕੇ ਹਨ, ਉਹ ਭੁਲ ਗਏ ਹਨ।ਜੋ ਉਬਰੇ ਸੇ ਬੰਧਿ ਲਕੁ ਖਰੇ ॥ ਜਿਹੜੇ ਬਚੇ ਹੋਏ ਹਨ, ਉਹ ਕਮਰ ਬੰਨ੍ਹੀ ਖਲੋਤੇ ਹਨ।ਜਿਹ ਧੰਧੇ ਮਹਿ ਓਇ ਲਪਟਾਏ ॥ ਉਹ ਉਨ੍ਹਾਂ ਵਿਹਾਰਾ ਵਿੱਚ ਰੁਝਦੇ ਹਨ, ਜਿਨ੍ਹਾਂ ਵਿੱਚ ਉਹ ਖਚਤ ਹੋਏ ਹੋਏ ਸਨ।ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥ ਉਨ੍ਹਾਂ ਦੇ ਮੁਕਾਬਲੇ ਵਿੱਚ ਉਹ ਮਾਇਆ ਨੂੰ ਦੁੱਗਣੀ ਤਾਕਤ ਨਾਲ ਚਿਮੜਦੇ ਹਨ।ਓਹ ਬੇਲਾ ਕਛੁ ਚੀਤਿ ਨ ਆਵੈ ॥ ਮੌਤ ਦੇ ਉਸ ਵਕਤ ਨੂੰ ਇਨਸਾਨ ਯਾਦ ਨਹੀਂ ਕਰਦਾ।ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥ ਉਹ ਉਸ ਨੂੰ ਚਿਮੜਦਾ ਹੈ, ਜਿਸ ਨੇ ਨਾਸ ਹੋ ਜਾਣਾ ਹੈ। ਠਹਿਰਾਉ।ਆਸਾ ਬੰਧੀ ਮੂਰਖ ਦੇਹ ॥ ਬੇਵਕੂਫ ਦਾ ਸਰੀਰ ਖਾਹਿਸ਼ਾ ਨੇ ਬੰਨਿ੍ਹਆ ਹੋਇਆ ਹੈ।ਕਾਮ ਕ੍ਰੋਧ ਲਪਟਿਓ ਅਸਨੇਹ ॥ ਭੋਗ ਬਿਲਾਸ, ਗੁੱਸੇ ਅਤੇ ਸੰਸਾਰੀ ਮਮਤਾ ਵਿੱਚ ਉਹ ਫਾਥਾ ਹੋਇਆ ਹੈ।ਸਿਰ ਊਪਰਿ ਠਾਢੋ ਧਰਮ ਰਾਇ ॥ ਉਸ ਦੇ ਸਿਰ ਉਤੇ ਧਰਮ ਰਾਜਾ ਖਲੋਤਾ ਹੈ।ਮੀਠੀ ਕਰਿ ਕਰਿ ਬਿਖਿਆ ਖਾਇ ॥੨॥ ਇਸ ਨੂੰ ਮਿੱਠੀ ਜਾਣ ਕੇ ਉਹ ਜ਼ਹਿਰ ਨੂੰ ਖਾਂਦਾ ਹੈ।ਹਉ ਬੰਧਉ ਹਉ ਸਾਧਉ ਬੈਰੁ ॥ ਮੂਰਖ ਆਖਦਾ ਹੈ "ਮੈਂ ਆਪਣੇ ਵੈਰੀ ਨੂੰ ਬੰਨ੍ਹ ਲਵਾਂਗਾ, ਅਤੇ ਉਸ ਨੂੰ ਨਿੱਸਲ ਕਰ ਦਿਆਂਗਾ।ਹਮਰੀ ਭੂਮਿ ਕਉਣੁ ਘਾਲੈ ਪੈਰੁ ॥ ਮੇਰੀ ਜਮੀਨ ਤੇ ਕੌਣ ਪੈਰ ਧਰ ਸਕਦਾ ਹੈ?ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਮੈਂ ਵਿਦਵਾਨ ਹਾਂ, ਮੈਂ ਹੁਸ਼ਿਆਰ ਤੇ ਅਕਲਮੰਦ ਹਾਂ।ਕਰਣੈਹਾਰੁ ਨ ਬੁਝੈ ਬਿਗਾਨਾ ॥੩॥ ਬੇ-ਸਮਝ ਆਪਣੇ ਕਰਤਾਰ ਨੂੰ ਨਹੀਂ ਜਾਣਦਾ।ਅਪੁਨੀ ਗਤਿ ਮਿਤਿ ਆਪੇ ਜਾਨੈ ॥ ਆਪਣੀ ਅਵਸਥਾ ਤੇ ਕੀਮਤ ਹਰੀ ਖੁਦ ਹੀ ਜਾਣਦਾ ਹੈ।ਕਿਆ ਕੋ ਕਹੈ ਕਿਆ ਆਖਿ ਵਖਾਨੈ ॥ ਕੋਈ ਜਣਾ ਕੀ ਆਖ ਸਕਦਾ ਹੈ? ਪ੍ਰਾਣੀ ਕਿਸ ਤਰ੍ਹਾਂ ਉਸ ਨੂੰ ਕਥਨ ਤੇ ਬਿਆਨ ਕਰ ਸਕਦਾ ਹੈ?ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਜਿਸ ਕਿਸੇ ਨਾਲ ਹਰੀ ਪ੍ਰਾਣੀ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦਾ ਹੈ।ਅਪਨਾ ਭਲਾ ਸਭ ਕਾਹੂ ਮੰਗਨਾ ॥੪॥ ਹਰ ਕੋਈ ਆਪਣੀ ਬਿਹਤਰੀ ਲਈ ਯਾਚਨਾ ਕਰਦਾ ਹੈ।ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਹਰ ਸ਼ੈ ਤੇਰੀ ਹੈ, ਤੂੰ ਸਿਰਜਣਹਾਰ ਹੈ।ਅੰਤੁ ਨਾਹੀ ਕਿਛੁ ਪਾਰਾਵਾਰੁ ॥ ਤੇਰਾ ਕੋਈ ਓੜਕ ਇਹ ਜਾ ਉਹ ਹੱਦਬੰਨਾ ਨਹੀਂ।ਦਾਸ ਅਪਨੇ ਕਉ ਦੀਜੈ ਦਾਨੁ ॥ ਆਪਣੇ ਗੁਮਾਸ਼ਤੇ ਨਾਨਕ ਨੂੰ ਇਹ ਖੈਰ ਪਾ,ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥ ਕਿ ਉਸ ਨੂੰ ਤੇਰਾ ਨਾਮ ਕਦੇ ਭੀ ਨਾਂ ਭੁੱਲੇ।ਗਉੜੀ ਗੁਆਰੇਰੀ ਮਹਲਾ ੫ ॥ ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਅਨਿਕ ਜਤਨ ਨਹੀ ਹੋਤ ਛੁਟਾਰਾ ॥ ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!ਬਹੁਤੁ ਸਿਆਣਪ ਆਗਲ ਭਾਰਾ ॥ ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।ਹਰਿ ਕੀ ਸੇਵਾ ਨਿਰਮਲ ਹੇਤ ॥ ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,ਪ੍ਰਭ ਕੀ ਦਰਗਹ ਸੋਭਾ ਸੇਤ ॥੧॥ ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ। copyright GurbaniShare.com all right reserved. Email:- |