Page 179
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥

ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।ਜਿਉ ਬੋਹਿਥੁ ਭੈ ਸਾਗਰ ਮਾਹਿ ॥
ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,ਅੰਧਕਾਰ ਦੀਪਕ ਦੀਪਾਹਿ ॥

ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,ਅਗਨਿ ਸੀਤ ਕਾ ਲਾਹਸਿ ਦੂਖ ॥
ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,ਨਾਮੁ ਜਪਤ ਮਨਿ ਹੋਵਤ ਸੂਖ ॥੨॥

ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।ਉਤਰਿ ਜਾਇ ਤੇਰੇ ਮਨ ਕੀ ਪਿਆਸ ॥
ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।ਪੂਰਨ ਹੋਵੈ ਸਗਲੀ ਆਸ ॥

ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।ਡੋਲੈ ਨਾਹੀ ਤੁਮਰਾ ਚੀਤੁ ॥
ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥

ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।ਨਾਮੁ ਅਉਖਧੁ ਸੋਈ ਜਨੁ ਪਾਵੈ ॥
ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥

ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥

ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥

ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।ਅਨਿਕ ਰੂਪ ਦੇਖਿ ਨਹ ਪਤੀਆਨਾ ॥
ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥

ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।ਓਹ ਬਿਨਸੈ ਓਇ ਭਸਮੈ ਢੇਰੀ ॥੧॥
ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥

ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥
ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥

ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥
ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।ਜਿਉ ਸੁਪਨੈ ਹੋਇ ਬੈਸਤ ਰਾਜਾ ॥

ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥
ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।ਜਿਉ ਰਾਖਾ ਖੇਤ ਊਪਰਿ ਪਰਾਏ ॥

ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,ਖੇਤੁ ਖਸਮ ਕਾ ਰਾਖਾ ਉਠਿ ਜਾਏ ॥
ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,ਉਸੁ ਖੇਤ ਕਾਰਣਿ ਰਾਖਾ ਕੜੈ ॥

ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,ਤਿਸ ਕੈ ਪਾਲੈ ਕਛੂ ਨ ਪੜੈ ॥੩॥
ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥

ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥
ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।ਆਪਿ ਬਿਨਾਹੇ ਆਪਿ ਕਰੇ ਰਾਸਿ ॥

ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥
ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।ਗਉੜੀ ਗੁਆਰੇਰੀ ਮਹਲਾ ੫ ॥

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।ਕਲਮ ਕਾਗਦ ਸਿਆਨਪ ਲੇਖੀ ॥

ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।ਮਹਰ ਮਲੂਕ ਹੋਇ ਦੇਖਿਆ ਖਾਨ ॥
ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥

ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।ਸੋ ਸੁਖੁ ਮੋ ਕਉ ਸੰਤ ਬਤਾਵਹੁ ॥
ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥

ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।ਅਸੁ ਪਵਨ ਹਸਤਿ ਅਸਵਾਰੀ ॥
ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥

ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,ਨਟ ਨਾਟਿਕ ਆਖਾਰੇ ਗਾਇਆ ॥
ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥

ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।ਤਖਤੁ ਸਭਾ ਮੰਡਨ ਦੋਲੀਚੇ ॥
ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,ਸਗਲ ਮੇਵੇ ਸੁੰਦਰ ਬਾਗੀਚੇ ॥

ਸਮੂਹ ਫਲ ਸੁਹਣੇ, ਬਾਗ,ਆਖੇੜ ਬਿਰਤਿ ਰਾਜਨ ਕੀ ਲੀਲਾ ॥
ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥

ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।ਕਰਿ ਕਿਰਪਾ ਸੰਤਨ ਸਚੁ ਕਹਿਆ ॥
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,ਸਰਬ ਸੂਖ ਇਹੁ ਆਨੰਦੁ ਲਹਿਆ ॥

ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।ਸਾਧਸੰਗਿ ਹਰਿ ਕੀਰਤਨੁ ਗਾਈਐ ॥
ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।ਕਹੁ ਨਾਨਕ ਵਡਭਾਗੀ ਪਾਈਐ ॥੪॥

੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।ਜਾ ਕੈ ਹਰਿ ਧਨੁ ਸੋਈ ਸੁਹੇਲਾ ॥
ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥

ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।

copyright GurbaniShare.com all right reserved. Email:-