ਸਲੋਕੁ ॥
ਸਲੋਕ। ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥ ਆਪਣੇ ਚਿੱਤ ਅੰਦਰ ਗਿਣਤੀ ਮਿਣਤੀ ਕਰ ਕੇ ਵੇਖ ਲੈ, ਕਿ ਲੋਕਾਂ ਨੇ ਜਰੂਰ ਨਿਸਚਿਤ ਹੀ ਟੁਰ ਜਾਣਾ ਹੈ। ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥ ਨਾਸਵੰਤ ਚੀਜ਼ਾਂ ਦੀ ਖਾਹਿਸ਼, ਗੁਰਾਂ ਦੇ ਰਾਹੀਂ ਮਿਟਦੀ ਹੈ। ਕੇਵਲ ਨਾਮ ਅੰਦਰ ਹੀ ਤੰਦਰੁਸਤੀ ਹੈ। ਪਉੜੀ ॥ ਪਉੜੀ। ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥ ਗ- ਤੂੰ ਆਪਣੇ ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਉਚਾਰਣ ਕਰ ਅਤੇ ਹਮੇਸ਼ਾਂ ਉਸ ਦਾ ਸਿਮਰਨ ਕਰ। ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥ ਸਰੀਰ ਦੇ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? ਦੇਰੀ ਨਾਂ ਕਰ ਹੇ ਮੇਰੇ ਮਿਤ੍ਰ, ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ ਮੌਤ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਨਾਂ ਬਚਪਣੇ, ਨਾਂ ਹੀ ਜੁਆਨੀ ਅਤੇ ਨਾਂ ਹੀ ਬੁਢੇਪੇ ਵਿੱਚ। ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥ ਉਹ ਵੇਲਾ ਜਾਣਿਆ ਨਹੀਂ ਜਾ ਸਕਦਾ ਕਿ ਕਦੋਂ ਮੌਤ ਦੀ ਫਾਹੀ ਤੇਰੇ ਉਤੇ ਆ ਪੈਣੀ ਹੈ। ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥ ਵੇਖ ਲੈ ਕਿ ਵਿਚਾਰਵਾਨਾਂ, ਬਿਰਤੀ ਜੋੜਣ ਵਾਲਿਆਂ ਅਤੇ ਚਾਤਰਾਂ ਨੇ ਇਸ ਜਗ੍ਹਾ ਤੇ ਨਹੀਂ ਰਹਿਣਾ। ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥ ਮੂਰਖ ਉਸ ਨੂੰ ਚਿਮੜਦਾ ਹੈ, ਜਿਸ ਨੂੰ ਹਰ ਕੋਈ ਪਿਛੇ ਛੱਡ ਕੇ ਟੁਰ ਗਿਆ ਹੈ। ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਗੁਰਾਂ ਦੀ ਦਇਆ ਦੁਆਰਾ ਰੱਬ ਦਾ ਚਿੰਤਨ ਕਰਦਾ ਰਹਿੰਦਾ ਹੈ। ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥ ਨਾਨਕ ਲਾਭਦਾਇ ਹੈ ਇਸ ਜਹਾਨ ਵਿੱਚ ਉਨ੍ਹਾਂ ਦਾ ਆਗਮਨ, ਜੋ ਪਿਆਰੇ ਪ੍ਰਭੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਲੈਂਦੇ ਹਨ। ਸਲੋਕੁ ॥ ਸਲੋਕ। ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥ ਮੈਂ ਸਾਰੇ ਸ਼ਾਸਤਰ ਅਤੇ ਵੇਦ ਪੜਤਾਲ ਲਏ ਹਨ। ਇਸ ਦੇ ਬਗੈਰ ਉਹ ਹੋਰ ਕੁਛ ਨਹੀਂ ਆਖਦੇ। ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥ ਉਹ ਅਦੁੱਤੀ ਸੁਆਮੀ ਆਰੰਭ ਵਿੱਚ ਯੁਗਾਂ ਦੇ ਆਰੰਭ ਵਿੱਚ ਸੀ, ਹੁਣ ਹੈ ਅਤੇ ਸਦੀਵ ਹੀ ਅੱਗੇ ਨੂੰ ਹੋਵੇਗਾ, ਹੇ ਨਾਨਕ! ਪਉੜੀ ॥ ਪਉੜੀ। ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥ ਘ-ਆਪਣੇ ਚਿੱਤ ਵਿੱਚ ਇਹ ਗੱਲ ਪਾ ਲੈ। ਕਿ ਰੱਬ ਦੇ ਬਗੈਰ ਹੋਰ ਕੋਈ ਨਹੀਂ। ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥ ਨਾਂ ਕੋਈ ਸੀ ਤੇ ਨਾਂ ਹੀ ਅੱਗੇ ਨੂੰ ਕੋਈ ਹੋਵੇਗਾ, ਹਰ ਥਾਂ ਕੇਵਲ ਓਹ ਹੀ ਵਿਆਪਕ ਹੋ ਰਿਹਾ ਹੈ। ਘੂਲਹਿ ਤਉ ਮਨ ਜਉ ਆਵਹਿ ਸਰਨਾ ॥ ਤਦ ਤੂੰ ਉਸ ਅੰਦਰ ਲੀਨ ਹੋਵੇਗਾ ਹੇ ਬੰਦੇ, ਜੇਕਰ ਤੂੰ ਉਸ ਦੀ ਸ਼ਰਣਾਗਤ ਸੰਭਾਲੇਗਾ। ਨਾਮ ਤਤੁ ਕਲਿ ਮਹਿ ਪੁਨਹਚਰਨਾ ॥ ਇਸ ਕਲਜੁਗ ਅੰਦਰ ਰੱਬ ਦਾ ਨਾਮ ਹੀ ਅਸਲੀ ਪ੍ਰਾਸਚਿਤ ਕਰਮ ਹੈ। ਘਾਲਿ ਘਾਲਿ ਅਨਿਕ ਪਛੁਤਾਵਹਿ ॥ ਵਹਿਮ ਅੰਦਰ ਮਿਹਨਤ ਤੇ ਮੁਸ਼ੱਕਤ ਕਰ ਕੇ ਅਨੇਕਾ ਪਸਚਾਤਾਪ ਕਰਦੇ ਹਨ। ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥ ਰੱਬ ਦੇ ਸਿਮਰਨ ਦੇ ਬਾਝੋਂ ਉਹ ਕਿਸ ਤਰ੍ਹਾਂ ਇਸਥਿਤੀ ਨੂੰ ਪਾ ਸਕਦੇ ਹਨ? ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥ ਉਹ ਪਰਮ ਅੰਮ੍ਰਿਤ-ਮਈ ਜੌਹਰ ਨੂੰ ਹਿਲਾ ਕੇ ਪਾਨ ਕਰਦਾ ਹੈ, ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥ ਹੇ ਨਾਨਕ! ਜਿਸ ਨੂੰ ਰੱਬ ਰੂਪ ਗੁਰੂ ਜੀ ਦਿੰਦੇ ਹਨ। ਸਲੋਕੁ ॥ ਸਲੋਕ। ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥ ਸਮੂਹ ਦਿਨ ਅਤੇ ਸੁਆਸ ਸੁਆਮੀ ਲੇ ਗਿਣ ਕੇ ਆਦਮੀ ਵਿੱਚ ਪਾਏ ਹਨ। ਉਹ ਇਕ ਕੂੰਜਦ ਮਾਤ੍ਰ ਭੀ ਨ ਵਧਦੇ ਹਨ ਤੇ ਨਾਂ ਹੀ ਘਟਦੇ ਹਨ। ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥ ਜੋ ਵਹਿਮ ਤੇ ਸੰਸਾਰੀ ਮਮਤਾ ਅੰਦਰ ਜੀਉਣਾ ਚਾਹੁੰਦੇ ਹਨ, ਹੇ ਨਾਨਕ! ਉਹ ਮੂਰਖ ਹਨ। ਪਉੜੀ ॥ ਪਉੜੀ। ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ ॥ ਮੌਤ ਉਸ ਨੂੰ ਪਕੜ ਲੈਂਦੀ ਹੈ, ਜਿਸ ਨੂੰ ਠਾਕੁਰ ਨੇ ਮਾਇਆ ਦਾ ਉਪਾਸ਼ਕ ਬਣਾ ਦਿੰਤਾ ਹੈ। ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥ ਜੋ ਸਰਬ-ਵਿਆਪਕ ਰੂਹ ਨੂੰ ਅਨੁਭਵ ਨਹੀਂ ਕਰਦਾ ਉਹ ਅਨੇਕਾਂ ਜੂਨੀਆਂ ਅੰਦਰ ਜੰਮਦਾ ਤੇ ਮਰਦਾ ਹੈ। ਙਿਆਨ ਧਿਆਨ ਤਾਹੂ ਕਉ ਆਏ ॥ ਕੇਵਲ ਉਹੀ ਬ੍ਰਹਿਮ ਗਿਆਨ ਅਤੇ ਸਿਮਰਨ ਨੂੰ ਹਾਸਲ ਕਰਦਾ ਹੈ, ਕਰਿ ਕਿਰਪਾ ਜਿਹ ਆਪਿ ਦਿਵਾਏ ॥ ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਦਿੰਦਾ ਹੈ। ਙਣਤੀ ਙਣੀ ਨਹੀ ਕੋਊ ਛੂਟੈ ॥ ਲੇਖਾ-ਪੱਤਾ ਕਰਨ ਦੁਆਰਾ ਕੋਈ ਭੀ ਬੰਦ-ਖਲਾਸ ਨਹੀਂ ਹੋ ਸਕਦਾ। ਕਾਚੀ ਗਾਗਰਿ ਸਰਪਰ ਫੂਟੈ ॥ ਮਿੱਟੀ ਦਾ ਸਰੀਰ ਘੜਾ ਨਿਸਚਿਤ ਹੀ ਟੁੱਟ ਜਾਵੇਗਾ। ਸੋ ਜੀਵਤ ਜਿਹ ਜੀਵਤ ਜਪਿਆ ॥ ਕੇਵਲ ਓਹੀ ਜੀਉਂਦਾ ਹੈ ਜੋ ਜੀਊਦੇ ਜੀ ਸਾਹਿਬ ਦਾ ਸਿਮਰਨ ਕਰਦਾ ਹੈ। ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥ ਉਹ ਉਜਾਗਰ ਹੋ ਜਾਂਦਾ ਹੈ ਅਤੇ ਗੁੱਝਾ ਛੁਪਿਆ ਨਹੀਂ ਰਹਿੰਦਾ, ਹੇ ਨਾਨਕ! ਸਲੋਕੁ ॥ ਸਲੋਕ। ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥ ਆਪਣੇ ਚਿੱਤ ਅੰਦਰ ਸਾਹਿਬ ਦੇ ਕੰਵਲ ਰੂਪੀ ਪੈਰਾ ਦਾ ਸਿਮਰਨ ਕਰਨ ਦੁਆਰਾ ਮੇਰਾ ਮੂਧਾ ਦਿਲ ਕੰਵਲ ਖਿੜ ਗਿਆ ਹੈ। ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥ ਸਾਧੂਆਂ ਦੇ ਉਪਦੇਸ਼ ਦੁਆਰਾ, ਹੇ ਨਾਨਕ! ਸ੍ਰਿਸ਼ਟੀ ਦਾ ਸੁਆਮੀ ਖੁਦ ਹੀ ਪਰਤੱਖ ਹੋ ਜਾਂਦਾ ਹੈ। ਪਉੜੀ ॥ ਪਉੜੀ। ਚਚਾ ਚਰਨ ਕਮਲ ਗੁਰ ਲਾਗਾ ॥ ਚ- ਜਦ ਮੈਂ ਗੁਰਾਂ ਦੇ ਕੰਵਲ ਰੂਪੀ ਪੈਰਾ ਨਾਲ ਜੁੜਿਆਂ, ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥ ਮੁਬਾਰਕ, ਮੁਬਾਰਕ, ਹੈ ਉਹ ਦਿਹਾੜਾ ਅਤੇ ਵਡਭਾਗਾ ਹੈ ਉਹ ਢੋ-ਮੇਲ। ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥ ਮੈਂ ਚੋਹੀਂ ਪਾਸੀਂ ਅਤੇ ਦਸੀਂ ਤਰਫੀਂ ਭਟਕ ਕੇ ਆਇਆ ਹਾਂ, ਭਈ ਕ੍ਰਿਪਾ ਤਬ ਦਰਸਨੁ ਪਾਇਓ ॥ ਜਦ ਰੱਬ ਨੇ ਰਹਿਮਤ ਕੀਤੀ, ਤਦ ਮੈਨੂੰ ਗੁਰਾਂ ਦਾ ਦੀਦਾਰ ਪ੍ਰਾਪਤ ਹੋਇਆ। ਚਾਰ ਬਿਚਾਰ ਬਿਨਸਿਓ ਸਭ ਦੂਆ ॥ ਸਰੇਸ਼ਟ ਸਿਮਰਨ ਦੁਆਰਾ ਸਮੂਹ ਦਵੈਤ-ਭਾਵ ਦੂਰ ਹੋ ਗਿਆ ਹੈ। ਸਾਧਸੰਗਿ ਮਨੁ ਨਿਰਮਲ ਹੂਆ ॥ ਸਤਿ ਸੰਗਤ ਅੰਦਰ ਮੇਰਾ ਚਿੱਤ ਸੁੱਧ ਹੋ ਗਿਆ ਹੈ। ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥ ਉਹ ਫ਼ਿਕਰ-ਚਿੰਤਾ ਨੂੰ ਭੁੱਲ ਜਾਂਦਾ ਹੈ ਅਤੇ ਇਕ ਸੁਆਮੀ ਨੂੰ ਵੇਖ ਲੈਦਾ ਹੈ, ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥ ਨਾਨਕ, ਜਿਸ ਦੀਆਂ ਅੱਖਾਂ ਵਿੱਚ ਬ੍ਰਹਿਮ ਬੀਚਾਰ ਦਾ ਸੁਰਮਾ ਪੈ ਜਾਂਦਾ ਹੈ। ਸਲੋਕੁ ॥ ਸਲੋਕ। ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥ ਸ੍ਰਿਸ਼ਟੀ ਦੇ ਸੁਆਮੀ ਦੇ ਜੱਸ ਦੇ ਛੰਦ ਗਾਇਨ ਕਰਨ ਦੁਆਰਾ ਹਿੱਕ ਠੰਡੀਠਾਰ ਅਤੇ ਆਤਮਾ ਪਰਸੰਨ ਹੋ ਜਾਂਦੀ ਹੈ। ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥ ਇਹੋ ਜਿਹੀ ਰਹਿਮਤ ਧਾਰ ਹੇ ਮੇਰੇ ਸੁਆਮੀ! ਕਿ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਵੇ। ਪਉੜੀ ॥ ਪਉੜੀ। ਛਛਾ ਛੋਹਰੇ ਦਾਸ ਤੁਮਾਰੇ ॥ ਛ- ਮੈਂ ਤੇਰਾ ਗੁਲਾਮ ਛੋਕਰਾ ਹਾਂ। ਦਾਸ ਦਾਸਨ ਕੇ ਪਾਨੀਹਾਰੇ ॥ ਮੈਂ ਤੇਰੇ ਨਫਰਾਂ ਦੇ ਨਫਰ ਦਾ ਜਲ-ਢੋਣ ਵਾਲਾ ਹਾਂ। ਛਛਾ ਛਾਰੁ ਹੋਤ ਤੇਰੇ ਸੰਤਾ ॥ ਛ- ਤਾਂ ਜੋ ਮੈਂ ਤੇਰੇ ਸਾਧੂਆਂ ਦੇ ਪੈਰਾ ਦੀ ਧੂੜ ਹੋ ਜਾਵਾਂ, copyright GurbaniShare.com all right reserved. Email:- |