ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥
ਗੁਰਾਂ ਦੇ ਧਿਰਕਾਰੇ ਹੋਏ ਉਹ ਅੱਗੇ ਹੀ ਕੋੜ੍ਹੀ ਹੋ ਗਏ ਹਨ। ਜਿਹੜਾ ਕੋਈ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਭੀ ਕੋੜ੍ਹ ਲੱਗ ਜਾਂਦਾ ਹੈ। ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ ਮੇਰੇ ਵਾਹਿਗੁਰੂ! ਮੈਂ ਉਨ੍ਹਾਂ ਦਾ ਦੀਦਾਰ ਨਹੀਂ ਕਰਦਾ ਜਿਹੜੇ ਆਪਣਾ ਮਨ ਹੋਰਸ ਦੀ ਪ੍ਰੀਤ ਨਾਲ ਜੋੜਦੇ ਹਨ। ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ ਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ। ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥ ਹੇ ਨੋਕਰ ਨਾਨਕ, ਤੂੰ ਵਾਹਿਗੁਰੂ ਦੇ ਨਾਮ ਦਾ ਭਜਨ ਕਰ। ਜਿਸ ਨੂੰ ਕੋਈ ਚੀਜ਼ ਪਹੁੰਚ ਨਹੀਂ ਸਕਦੀ। ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥ ਮਹਾਨ ਹੈ ਮਹਾਨਤਾ ਮਾਲਕ ਦੇ ਨਾਮ ਦੀ ਅਤੇ ਰੋਜ਼-ਬ-ਰੋਜ਼ ਇਹ ਵਧੇਰੇ ਹੁੰਦੀ ਜਾਂਦੀ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ ਸ਼ਾਨਦਾਰ ਹੈ ਸ਼ਾਨ-ਸ਼ੋਕਤ ਉਸ ਪੁਰਸ਼ ਦੀ, ਜਿਸ ਨੂੰ ਗੁਰੂ (ਅੰਨਦ ਦੇਵ) ਨੇ ਆਪਣੀ ਹਜ਼ੂਰੀ ਵਿੱਚ ਗੁਰਿਆਈ ਦਾ ਤਿਲਕ ਦਿੱਤਾ। ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥ ਸੰਸਾਰ ਉਸ ਨੂੰ ਨਮਸਕਾਰ ਕਰਦਾ ਹੈ, ਸਾਰੇ ਉਸ ਦੇ ਪੈਰੀ ਪੈਦੇ ਹਨ ਅਤੇ ਉਸ ਦੀ ਕੀਰਤੀ ਜਹਾਨ ਵਿੱਚ ਪਰੀਪੂਰਨ ਹੋ ਰਹੀ ਹੈ। ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥ ਉਸ ਨੂੰ ਮਹਾਂਦੀਪ ਅਤੇ ਆਲਮ ਬੰਦਨਾ ਕਰਦੇ ਹਨ, ਜਿਸ ਦੇ ਮੱਥੇ ਉਤੇ ਪੂਰਨ ਗੁਰੂ ਆਪਣਾ ਹੱਥ ਰਖਦੇ ਹਨ, ਉਹ ਪੂਰਨ ਹੋ ਜਾਂਦਾ ਹੈ। ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥ ਗੁਰਾਂ ਦੀ ਵਿਸ਼ਾਲਤਾ ਦਿਨ-ਬਦਿਨ ਵਧਦੀ ਜਾ ਰਹੀ ਹੈ। ਕੋਈ ਭੀ ਇਸ ਦੀ ਤੁਲਨਾ ਨਹੀਂ ਕਰ ਸਕਦਾ। ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥ ਜੋ ਗੋਲੇ ਨਾਨਕ, ਵਾਹਿਗੁਰੂ ਸਿਰਜਣਹਾਰ ਨੇ ਖੁਦ (ਗੁਰੂ ਅਮਰਦਾਸ ਨੂੰ) ਨੀਅਤ ਕੀਤਾ ਹੈ ਅਤੇ ਖੁਦ ਹੀ ਉਹ ਸੁਆਮੀ ਉਸ ਦੀ ਇੱਜ਼ਤ ਰੱਖਦਾ ਹੈ। ਪਉੜੀ ॥ ਪਉੜੀ। ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ ਅੰਦਰਵਾਰ ਦੁਕਾਨਾਂ ਦੇ ਸਮੇਤ, ਮਨੁੱਖੀ ਦੇਹਿ ਇਕ ਵੱਡਾ ਕਿਲ੍ਹਾ ਹੈ। ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ ਗੁਰੂ ਅਨੁਸਾਰੀ ਜੋ ਵਣਜ ਕਰਨ ਆਉਂਦਾ ਹੈ। ਵਾਹਿਗੁਰੂ ਦੇ ਨਾਮ ਦੇ ਮਾਲ ਨੂੰ ਸਾਂਭ ਲੈਦਾ ਹੈ। ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ ਸਾਨੂੰ ਰੱਬ ਦੇ ਨਾਮ ਦੀਆਂ ਜਵੇਹਰਾਂ ਅਤੇ ਮੂੰਗਿਆਂ ਦੇ ਖ਼ਜ਼ਾਲਿਆਂ ਨੂੰ ਖਰੀਦਣਾ ਉਚਿੱਤ ਹੈ। ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ ਜੋ ਪ੍ਰਭੂ ਦੇ ਪਦਾਰਥ ਨੂੰ ਸਰੀਰ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ, ਲੱਭਦੇ ਹਨ, ਉਹ ਮੂਰਖ ਭੂਤਨੇ ਹਨ। ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ ਹਰਨ ਦੀ ਮਾਨਿੰਦ, ਜੋ ਕਸਤੂਰੀ ਨੂੰ ਝਾੜੀਆਂ ਅੰਦਰ ਲੱਭਦਾ ਹੈ, ਉਹ ਵਹਿਮ ਅੰਦਰ ਬੀਆਬਾਨ ਵਿੱਚ ਭਟਕਦੇ ਫਿਰਦੇ ਹਨ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ ਜੋ ਪੂਰਨ ਸੱਚੇ ਗੁਰੂ ਦੀ ਬਦਖੋਈ ਕਰਦਾ ਹੈ, ਉਸ ਨੂੰ ਜਹਾਨ ਅੰਦਰ ਮੁਸ਼ਕਲ ਬਣ ਜਾਂਦੀ ਹੈ। ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ ਉਸ ਨੂੰ ਫੜ ਕੇ ਭਿਆਨਕ ਦੋਜ਼ਕ ਵਿੱਚ ਸੁਟਿਆ ਜਾਂਦਾ ਹੈ, ਜੋ ਮੁਸੀਬਤਾਂ ਦਾ ਖੂਹ ਹੈ। ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ ਉਸ ਦੇ ਚੀਕ-ਚਿਹਾੜੇ ਤੇ ਵਿਰਲਾਪ ਨੂੰ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੌਦਾ-ਪਿੱਟਦਾ ਹੈ। ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ ਉਹ ਇਹ ਜਹਾਨ ਤੇ ਪ੍ਰਲੋਕ ਮੁਕੰਮਲ ਗੁਆ ਲੈਦਾ ਹੈ। ਅਸਲ ਜ਼ਰ ਤੇ ਮੁਨਾਫਾ ਸਾਰੇ ਉਸ ਨੇ ਵੰਞਾ ਲਏ ਹਨ। ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ ਉਹ ਤੇਲੀ ਦੇ ਬੈਲ ਦੀ ਮਾਨਿੰਦ ਹੈ। ਸਵੇਰੇ ਉਠ ਕੇ ਉਸ ਦਾ ਮਾਲਕ ਉਸ ਨੂੰ ਸਦਾ ਹੀ ਜੋੜ ਦਿੰਦਾ ਹੈ। ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ ਵਾਹਿਗੁਰੂ ਹੇਮਸ਼ਾਂ ਸਾਰਾ ਕੁਛ ਵੇਖਦਾ ਤੇ ਸੁਣਦਾ ਹੈ। ਉਸ ਪਾਸੋਂ ਕੁਝ ਭੀ ਲੁਕਿਆ ਹੋਇਆ ਨਹੀਂ ਰਹਿੰਦਾ। ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਵੱਢੇਗਾ। ਜਿਸ ਤਰ੍ਹਾਂ ਕਿ ਪਿਛਲਾ ਬੀਜਿਆ ਹੋਇਆ ਉਹ ਹੁਣ ਵੱਢ ਰਿਹਾ ਹੈ। ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ ਜਿਸ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ, ਉਹ ਸੱਚੇ ਗੁਰਾਂ ਦੇ ਪੈਰ ਧੋਦਾ ਹੈ। ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ ਲੱਕੜ ਦੇ ਨਾਲ ਲੱਗੇ ਹੋਏ ਲੋਹੇ ਦੀ ਮਾਨਿੰਦ ਉਹ ਵੱਡੇ ਸੱਚੇ ਗੁਰਾਂ ਦੇ ਮਗਰ ਲੱਗ ਕੇ ਪਾਰ ਉਤਰ ਜਾਂਦਾ ਹੈ। ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥ ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ। ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ ਬੜੀਆਂ ਨਸੀਬਾਂ ਵਾਲੀਆਂ ਹਨ ਉਹ ਵਹੁਟੀਆਂ ਜੋ ਗੁਰਾਂ ਦੇ ਰਾਹੀਂ ਆਪਣੇ ਸੁਆਮੀ ਪਾਤਸ਼ਾਹ ਨੂੰ ਮਿਲ ਪਈਆਂ ਹਨ। ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ ਨਾਨਕ, ਵਾਹਿਗੁਰੂ ਦੇ ਨੂਰ ਨੇ ਉਨ੍ਹਾਂ ਦਾ ਦਿਲ ਰੋਸ਼ਨ ਕਰ ਦਿਤਾ ਹੈ, ਤੇ ਉਹ ਉਸ ਦੇ ਨਾਮ ਵਿੱਚ ਲੀਨ ਹੋ ਗਈਆਂ ਹਨ। ਪਉੜੀ ॥ ਪਉੜੀ। ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ਇਹ ਦੇਹਿ ਜਿਸ ਦੇ ਦਿਲ ਵਿੱਚ ਸਤਿਪੁਰਖ ਦਾ ਚਾਨਣ ਹੈ, ਸੰਪੂਰਨ ਤੌਰ ਤੇ ਨੇਕੀ ਕਮਾਉਣ ਲਈ ਹੈ। ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ ਇਸ ਦੇ ਅੰਦਰ ਗੈਬੀ ਜਵਾਹਿਰਾਤ ਛੁਪੇ ਹੋਏ ਹਨ। ਕੋਈ ਵਿਰਲਾ ਗੋਲਾ ਹੀ ਗੁਰਾਂ ਦੇ ਰਾਹੀਂ, ਉਨ੍ਹਾਂ ਨੂੰ ਖੁਣ ਕੇ ਕੱਢਦਾ ਹੈ! ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ ਜਦ ਪ੍ਰਾਣੀ ਸਰਬ-ਵਿਆਪਕ ਰੂਹ ਨੂੰ ਅਨੁਭਵ ਕਰਦਾ ਹੈ, ਤਦ ਉਹ ਇਕ ਸੁਆਮੀ ਨੂੰ ਹਰ ਥਾਂ ਰਮਿਆ ਹੋਇਆ ਅਤੇ ਇੱਕ ਨੂੰ ਹੀ ਤਾਣੇ ਪੇਟੇ ਦੀ ਮਾਨੰਦ ਉਣਿਆ ਹੋਇਆ ਵੇਖਦਾ ਹੈ। ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ਉਹ ਇਕ ਪ੍ਰਭੂ ਨੂੰ ਵੇਖਦਾ ਹੈ, ਉਹ ਇਕ ਪ੍ਰਭੂ ਉਤੇ ਹੀ ਭਰੋਸਾ ਰੱਖਦਾ ਹੈ ਅਤੇ ਆਪਣੇ ਕੰਨਾਂ ਨਾਲ ਕੇਵਲ ਪ੍ਰਭੂ ਦੀਆਂ ਹੀ ਕਨਸੋਆਂ ਸੁਣਦਾ ਹੈ। copyright GurbaniShare.com all right reserved. Email |