ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥
ਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ। ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥ ਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ। ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥ ਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ। ਸਲੋਕ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥ ਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ। ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥ ਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ। ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥ ਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ। ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ ॥ ਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ। ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥ ਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ। ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥੧॥ ਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ। ਮਃ ੪ ॥ ਪਾਤਸ਼ਾਹੀ ਚੋਥੀ। ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥ ਦੇਹਿ ਪਾਪਾ ਨਾਲ ਪਰੀ-ਪੂਰਨ ਹੈ। ਇਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦੀ ਹੈ, ਹੇ ਸਾਧੂਓ? ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥ ਗੁਰਾਂ ਦੇ ਰਾਹੀਂ, ਨੇਕੀਆਂ ਖਰੀਦੀਆਂ ਜਾਂਦੀਆਂ ਹਨ, ਜੋ ਹੰਕਾਰ ਦੀ ਮੈਲ ਨੂੰ ਧੋ ਕੇ ਕੱਢ ਸੁੱਟਦੀਆਂ ਹਨ। ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥ ਸੱਚੇ ਸੁਆਮੀ ਨੂੰ ਪਿਆਰ ਨਾਲ ਮੁੱਲ ਲੈਣ ਦਾ ਵਣਜ ਸੱਚਾ ਹੈ। ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥ ਇਸ ਤਰ੍ਹਾਂ ਬੰਦੇ ਨੂੰ ਕਦਾਚਿੱਤ ਘਾਟਾ ਨਹੀਂ ਪੈਦਾ ਅਤੇ ਜਿਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਹੈ, ਉਹ ਨਫ਼ਾ ਕਮਾਉਂਦਾ ਹੈ। ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥ ਨਾਨਕ, ਕੇਵਲ ਓਹੀ ਸੱਚੇ ਨਾਮ ਨੂੰ ਵਿਹਾਝਦੇ ਹਨ, ਜਿਨ੍ਹਾਂ ਦੇ ਪੱਲੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਾਕਾਰ ਹੈ। ਪਉੜੀ ॥ ਪਉੜੀ। ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥ ਮੈਂ ਉਪਮਾ ਯੋਗ ਸਤਿਪੁਰਖ ਦੀ ਉਪਮਾ ਕਰਦਾ ਹਾਂ। ਸੱਚਾ ਸੁਆਮੀ ਨਿਸਚਿਤ ਹੀ, ਬੇਨਜ਼ੀਰ ਹੈ। ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥ ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚ ਚਿੱਤ ਅੰਦਰ ਟਿਕ, ਜਾਂਦਾ ਹੈ, ਸੱਚਿਆਂ ਦਾ ਪਰਮ ਸੱਚਾ ਵਾਹਿਗੁਰੂ ਮੇਰਾ ਰਖਿਅਕ ਹੈ। ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥ ਜੋ ਸਚਿਆਰਾ ਦੇ ਮਹਾਂ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਜਾ ਕੇ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ। ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥ ਜੋ ਸਚਿਆਰਾ ਦੇ ਮਹਾਂ ਸਚਿਆਰ ਦੀ ਘਾਲ ਨਹੀਂ ਕਮਾਉਂਦੇ, ਉਹ ਮੂਰਖ ਅਤੇ ਆਪ-ਹੁਦਰੇ ਭੂਤਨੇ ਹਨ। ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥ ਸ਼ਰਾਬ ਪੀ ਕੇ ਗੁਟ ਹੋਏ ਹੋਏ ਸ਼ਰਾਬੀ ਦੀ ਤਰ੍ਹਾਂ ਉਹ ਆਪਣੇ ਮੂੰਹ ਨਾਲ ਉਲਟ ਪੁਲਟ ਬੋਲਦੇ ਹਨ। ਸਲੋਕ ਮਹਲਾ ੩ ॥ ਸਲੋਕ ਤੀਜੀ ਪਾਤਸ਼ਾਹੀ। ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ ਗਉੜੀ ਰਾਗ ਮੁਬਾਰਕ ਹੈ ਜੇਕਰ ਇਸ ਵਿੱਚ ਇਨਸਾਨ ਆਪਣੇ ਮਾਲਕ ਨੂੰ ਚੇਤੇ ਕਰੇ। ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥ ਉਹ ਗੁਰਾਂ ਦੀ ਰਜ਼ਾ ਅੰਦਰ ਟੁਰੇ। ਐਹੋ ਜੇਹਾ ਹਾਰਸ਼ਿੰਗਾਰ ਉਸ ਨੂੰ ਕਰਣਾ ਉਚਿਤ ਹੈ। ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥ ਸੱਚਾ ਸ਼ਬਦ ਪ੍ਰਾਣੀ ਦਾ ਕੰਤ ਹੈ। ਹਮੇਸ਼ਾਂ ਤੇ ਹਮੇਸ਼ਾਂ ਉਸ ਨੂੰ ਉਸੇ ਦਾ ਆਨੰਦ ਲੈਣਾ ਚਾਹੀਦਾ ਹੈ। ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥ ਜਿਸ ਤਰ੍ਹਾਂ ਦਾ ਗੂੜ੍ਹਾ ਲਾਲ ਰੰਗ ਉਬਲੀ ਹੋਈ ਮਜੀਠ ਦਾ ਹੈ, ਸੱਚੇ ਸਾਹਿਬ ਨੂੰ ਆਪਣੀ ਆਤਮਾ ਸਮਰਪਣ ਕਰਨ ਦੁਆਰ ਤੇਰਾ ਉਹੋ ਜਿਹਾ ਰੰਗ ਹੋ ਜਾਵੇਗਾ। ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥ ਜੋ ਸਤਿਪੁਰਖ ਨੂੰ ਪਿਆਰ ਕਰਦੀ ਹੈ, ਉਹ ਪੋਸਤ ਦੇ ਫੁੱਲ ਦੀ ਰੰਗਤ ਦੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਜਾਂਦੀ ਹੈ। ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥ ਝੂਠੀ ਗਿਲਟ ਨਾਲ ਲਪੇਟੇ ਹੋਏ, ਝੂਠ ਅਤੇ ਵਲਛਲ ਲੁਕੇ ਨਹੀਂ ਰਹਿੰਦੇ। ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ ਝੂਠ ਹੈ ਉਨ੍ਹਾਂ ਦੀ ਸਿਫ਼ਤ ਕਰਨੀ, ਜਿਨ੍ਹਾਂ ਦਾ ਝੂਠ ਨਾਲ ਪਿਆਰ ਹੈ। ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥ ਨਾਨਕ, ਕੇਵਲ ਵਾਹਿਗੁਰੂ ਦੀ ਸੱਚਾ ਹੈ ਅਤੇ ਉਹ ਆਪ ਹੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ। ਮਃ ੪ ॥ ਚੋਥੀ ਪਾਤਸ਼ਾਹੀ। ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥ ਸਤਿ ਸੰਗਤ ਅੰਦਰ ਰੱਬ ਦਾ ਜੱਸ ਗਾਇਨ ਹੁੰਦਾ ਹੈ। ਸੰਤਾਂ ਨਾਲ ਸੰਗਤ ਕਰਨ ਦੁਆਰਾ ਪ੍ਰੀਤਮ ਮਿਲਦਾ ਹੈ। ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥ ਬੰਦਿਆਂ ਵਿਚੋਂ ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ ਦਿੰਦਾ ਹੈ। ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥ ਰੱਬ ਦੇ ਨਾਮ ਦੀ ਉਹ ਤਾਕੀਦ ਕਰਦਾ ਹੈ ਅਤੇ ਰੱਬ ਦਾ ਨਾਮ ਹੀ ਉਹ ਪਰਚਾਰਦਾ ਹੈ। ਰੱਬ ਦੇ ਨਾਮ ਰਾਹੀਂ ਹੀ ਦੁਨੀਆਂ ਬੰਦ-ਖਲਾਸ ਹੁੰਦੀ ਹੈ। ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥ ਸਾਰੇ ਹੀ ਗੁਰਾਂ ਨੂੰ ਦੇਖਣਾ ਲੋੜਦੇ ਹਨ ਨੌ ਮਹਾਂ ਦੀਪਾਂ ਵਾਲਾ ਸੰਸਾਰ ਉਨ੍ਹਾਂ ਨੂੰ ਬੰਦਨਾਂ ਕਰਦਾ ਹੈ। ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥ ਆਪਣੇ ਆਪ ਨੂੰ ਤੂੰ ਸੱਚੇ ਗੁਰਾਂ ਅੰਦਰ ਟਿਕਾਇਆ ਹੈ ਅਤੇ ਤੂੰ ਆਪ ਹੀ ਗੁਰਾਂ ਨੂੰ ਸੁਸ਼ੋਭਤ ਕੀਤਾ ਹੈ, ਹੇ ਸੁਆਮੀ! ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥ ਮੇਰੇ ਕਰਤਾਰ, ਤੂੰ ਆਪ ਸੱਚੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ ਅਤੇ ਹੋਰਨਾ ਤੋਂ ਉਨ੍ਹਾਂ ਦੀ ਉਪਾਸ਼ਨਾ ਕਰਵਾਉਂਦਾ ਹੈ। ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥ ਜੇਕਰ ਕੋਈ ਸੱਚੇ ਗੁਰਾਂ ਨਾਲੋਂ ਵੱਖਰਾ ਹੋ ਜਾਵੇ, ਉਸ ਦਾ ਮੂੰਹ ਸਿਆਹ ਹੋ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਾਸ ਕਰ ਦਿੰਦਾ ਹੈ। copyright GurbaniShare.com all right reserved. Email |