ਪਉੜੀ ॥
ਪਉੜੀ। ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥ ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ ਜੋ ਜੀਵਾਂ ਦੇ ਚਿੱਤਾਂ ਅੰਦਰ ਹੋ ਰਿਹਾ ਹੈ। ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥ ਤੂੰ ਖੁਦ ਹੇ ਕਰਤਾਰ! ਗਿਣਤੀ-ਰਹਿਤ ਹੈ। ਸਾਰਾ ਜਹਾਨ ਗਿਣਤੀ ਮਿਣਤੀ ਵਿੱਚ ਹੈ। ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ, ਸਾਰਾ ਕੁਛ ਉਸੇ ਤਰ੍ਹਾਂ ਹੀ ਹੁੰਦਾ ਹੈ, ਸਾਰੀ ਹੀ ਤੇਰੀ ਰਚਨਾ ਹੈ। ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥ ਹੇ ਸੱਚੇ ਸੁਆਮੀ! ਕੇਵਲ ਤੂੰ ਹੀ ਹਰ ਦਿਲ ਅੰਦਰ ਰਮਿਆ ਹੋਇਆ ਹੈ। ਇਹ ਖੇਡ ਸਾਰੀ ਤੇਰੀ ਹੀ ਹੈ। ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥ ਜੋ ਸੱਚੇ ਗੁਰਾਂ ਨੂੰ ਮਿਲਦਾ ਹੈ, ਉਹ ਵਾਹਿਗੁਰੂ ਨੂੰ ਮਿਲ ਪੈਦਾ ਹੈ ਅਤੇ ਉਸ ਨੂੰ ਕੋਈ ਪਿਛੇ ਨਹੀਂ ਮੋੜਦਾ। ਸਲੋਕੁ ਮਃ ੪ ॥ ਸਲੋਕ ਚੋਥੀ ਪਾਤਸ਼ਾਹੀ। ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥ ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ। ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥ ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ? ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥ ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ। ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥ ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ। ਮਃ ੩ ॥ ਤੀਜੀ ਪਾਤਸ਼ਾਹੀ। ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥ ਮਗਰੂਰ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ। ਉਹ ਰਤਾ ਭਰ ਇਧਰ ਜਾ ਰਤਾ ਭਰ ਉਧਰ ਹੀ ਰਹਿੰਦਾ ਹੈ। ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥ ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ? ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥ ਕੋਈ ਟਾਵਾਂ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਤੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ, ਉਹ ਹਮੇਸ਼ਾਂ ਹੱਥ ਬੰਨ੍ਹ ਕੇ ਖੜਾ ਰਹਿੰਦਾ ਹੈ। ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥ ਨਾਨਕ, ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਧਾਰੇ, ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੌੜ ਲੈ ਆਉਂਦਾ ਹੈ। ਪਉੜੀ ॥ ਪਉੜੀ। ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥ ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥ ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ। ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥ ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਸ਼ਾਹੀ। ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥ ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ, ਉਸ ਨੂੰ ਕੋਈ ਥਾਂ ਜਾ ਟਿਕਾਣਾ ਨਹੀਂ ਲੱਭਦਾ। ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥ ਇਹ ਲੋਕ ਅਤੇ ਪ੍ਰਲੋਕ ਉਹ ਦੋਨੋਂ ਹੀ ਗਵਾ ਲੈਦਾ ਹੈ, ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ। ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥ ਸੱਚੇ ਗੁਰਾਂ ਦੇ ਚਰਨਾਂ ਤੇ ਡਿੱਗਣ ਦਾ ਇਹ ਮੌਕਾ ਮੁੜ ਕੇ ਪਰਾਪਤ ਨਹੀਂ ਹੋਣਾ। ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥ ਜੇਕਰ ਬੰਦਾ ਸੱਚੇ ਗੁਰਾਂ ਦੇ ਮੁਰੀਦਾਂ ਦੀ ਗਿਣਤੀ ਵਿੱਚ ਆਉਣੋ ਰਹਿ ਜਾਵੇ, ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜਰਦੀ ਹੈ। ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥ ਸਰਬ-ਸ਼ਕਤੀਵਾਨ ਸਤਿਗੁਰੂ ਦੁਸ਼ਮਨੀ-ਰਹਿਤ ਹੈ। ਜਿਸ ਕਿਸੇ ਨੂੰ ਉਹ ਚਾਹੁੰਦਾ ਹੈ ਉਹ ਆਪਣੇ ਨਾਲ ਜੋੜ ਲੈਦਾ ਹੈ। ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥ ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਗੁਰੂ ਉਨ੍ਹਾਂ ਦੀ ਖਲਾਸੀ ਕਰਵਾ ਲੈਦਾ ਹੈ, ਜਿਨ੍ਹਾਂ ਨੂੰ ਉਹ ਸਾਈਂ ਦਾ ਦੀਦਾਰ ਕਰਵਾ ਦਿੰਦਾ ਹੈ। ਮਃ ੩ ॥ ਤੀਜੀ ਪਾਤਸ਼ਾਹੀ। ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥ ਆਪ-ਹੁਦਰਾ ਪੁਰਸ਼ ਆਤਮਕ ਤੌਰ ਤੇ ਅੰਨ੍ਹਾ ਖੋਟੀ ਬਧ ਵਾਲਾ ਅਤੇ ਮਗਰੂਰ ਹੈ। ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥ ਉਸ ਦੇ ਅੰਦਰ ਰੋਹ ਹੈ ਅਤੇ ਉਹ ਮਾਨੋ ਜੂਏ ਵਿੱਚ ਆਪਣੀ ਸੁਰਤ ਗੁਆ ਲੈਦਾ ਹੈ। ਕੂੜੁ ਕੁਸਤੁ ਓਹੁ ਪਾਪ ਕਮਾਵੈ ॥ ਉਹ ਝੂਠ ਅਤੇ ਅਪਵਿੱਤ੍ਰਤਾ ਦੇ ਗੁਨਾਹ ਕਰਦਾ ਹੈ। ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥ ਉਹ ਕੀ ਸੁਣ ਸਕਦਾ ਹੈ ਤੇ ਕੀ ਹੋਰਨਾਂ ਨੂੰ ਦੱਸ ਸਕਦਾ ਹੈ? ਅੰਨਾ ਬੋਲਾ ਖੁਇ ਉਝੜਿ ਪਾਇ ॥ ਉਹ ਅੰਨ੍ਹਾ ਅਤੇ ਡੋਰਾ ਹੈ ਅਤੇ ਰਾਹੋਂ ਘੁਸ ਕੇ ਉਜਾੜ ਅੰਦਰ ਭਟਕਦਾ ਹੈ। ਮਨਮੁਖੁ ਅੰਧਾ ਆਵੈ ਜਾਇ ॥ ਅੰਨ੍ਹਾ ਅਧਰਮੀ ਆਉਂਦਾ ਤੇ ਜਾਂਦਾ ਰਹਿੰਦਾ ਹੈ। ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥ ਸੱਚੇ ਗੁਰਾਂ ਨੂੰ ਮਿਲਣ ਦੇ ਬਾਝੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ। ਨਾਨਕ ਪੂਰਬਿ ਲਿਖਿਆ ਕਮਾਇ ॥੨॥ ਨਾਨਕ ਉਹ ਧੁਰ ਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ। ਪਉੜੀ ॥ ਪਉੜੀ। ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ ਜਿਨ੍ਹਾਂ ਦੇ ਦਿਲ ਸਖਤ ਹਨ, ਉਹ ਸੱਚੇ ਗੁਰਾਂ ਕੋਲ ਨਹੀਂ ਬਹਿੰਦੇ। ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥ ਉਥੇ ਸੱਚ ਪਰਵਿਰਤ ਹੋ ਰਿਹਾ ਹੈ ਅਤੇ ਝੂਠੇ ਮਾਨਸਕ ਤੌਰ ਤੇ ਨਿੰਮੋਝੁਣੇ ਰਹਿੰਦੇ ਹਨ। ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥ ਉਹ ਹੇਰਾਫੇਰੀ ਕਰਕੇ ਵਕਤ ਗੁਜਾਰਦੇ ਹਨ ਅਤੇ ਮੁੜ ਕੇ ਜਾ ਕੇ ਝੂਠਿਆ ਦੇ ਕੋਲ ਬੈਠ ਜਾਂਦੇ ਹਨ। ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥ ਸੱਚ ਅੰਦਰ ਝੂਠ ਨਹੀਂ ਮਿਲਦਾ, ਹੇ ਮੇਰੀ ਜਿੰਦੇ! ਤੂੰ ਨਿਰਣਯ ਕਰਕੇ ਦੇਖ ਲੈ। ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥ ਝੂਠੇ ਜਾ ਕੇ ਝੁਠਿਆਂ ਨਾਲ ਮਿਲ ਜਾਂਦੇ ਹਨ। ਸੱਚੇ ਸਿੱਖ, ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬਹਿੰਦੇ ਹਨ। copyright GurbaniShare.com all right reserved. Email |