ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
ਸੱਚੇ ਗੁਰਾਂ ਦੇ ਬਾਝੋਂ, ਵਾਹਿਗੁਰੂ ਨੂੰ ਕਿਸੇ ਨੇ ਭੀ ਪਰਾਪਤ ਨਹੀਂ ਕੀਤਾ। ਆਪਣੇ ਚਿੱਤ ਵਿੱਚ ਇਸ ਉਤੇ ਖਿਆਲ ਕਰਕੇ ਦੇਖ ਲਓ। ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥ ਜਦ ਤਾਈਂ ਉਹ ਗੁਰੂ ਦੇ ਸ਼ਬਦ ਨਾਲ ਪਿਰਹੜੀ ਨਹੀਂ ਪਾਉਂਦਾ, ਅਧਰਮੀ ਦੀ ਗੰਦਗੀ ਧੋਤੀ ਨਹੀਂ ਜਾਂਦੀ। ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ ਹੇ ਮੇਰੀ ਜਿੰਦੜੀਏ! ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰ। ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥ ਐਕਰ ਤੂੰ ਆਪਣੇ ਨਿੱਜ ਦੇ ਗ੍ਰਿਹ ਅੰਦਰ ਵੱਸੇਗਾ, ਆਬਿ-ਹਿਯਾਤ ਛਕੇਗਾ ਅਤੇ ਸੁਆਮੀ ਦੀ ਹਜੂਰੀ ਦੇ ਆਰਾਮ ਨੂੰ ਪਰਾਪਤ ਹੋਵੇਗਾ। ਠਹਿਰਾਉ। ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥ ਗੁਣ-ਬਿਹੁਨ ਅੰਦਰ ਕੋਈ ਖੂਬੀ ਨਹੀਂ ਉਸ ਨੂੰ ਪ੍ਰੀਤਮ ਦੇ ਕੋਲ ਬੈਠਣਾ ਨਹੀਂ ਮਿਲਦਾ। ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥ ਅਧਰਮਣ ਵਾਹਿਗੁਰੂ ਨੂੰ ਨਹੀਂ ਜਾਣਦੀ ਅਤੇ ਨੇਕੀ-ਵਿਹੁਣ ਹੋਣ ਕਾਰਨ ਉਸ ਸੁਆਮੀ ਤੋਂ ਬਹੁਤ ਹੀ ਦੁਰੇਡੇ ਹੈ। ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥ ਜਿਨ੍ਹਾਂ ਨੇ ਸੱਚੇ ਸਾਹਿਬ ਨੂੰ ਸਿੰਞਾਣਿਆ ਹੈ, ਉਹ ਸੱਚ ਨਾਲ ਰੰਗੇ ਅਤੇ ਪਰੀ-ਪੂਰਨ ਰਹਿੰਦੇ ਹਨ। ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿਨਿ੍ਹਆ ਗਿਆ ਹੈ, ਉਨ੍ਹਾਂ ਨੂੰ ਸਾਹਿਬ ਆਪਣੀ ਹਜ਼ੂਰੀ ਅੰਦਰ ਸਵੀਕਾਰ ਕਰ ਲੈਂਦਾ ਹੈ। ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥ ਵਾਹਿਗੁਰੂ ਆਪ ਹੀ ਬੰਦੇ ਨੂੰ ਰੰਗ-ਦੀ ਮੱਟੀ ਵਿੱਚ ਰੰਗਦਾ ਹੈ ਅਤੇ ਆਪਣੇ ਨਾਮ ਰਾਹੀਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥ ਜਿਹੜੇ ਸੱਚੇ ਸੁਆਮੀ ਨਾਲ ਪ੍ਰੀਤ ਲਾ ਕੇ ਰੰਗੀਜੇ ਹਨ ਉਨ੍ਹਾਂ ਦੀ ਸੱਚੀ-ਰੰਗਤ ਲਹਿੰਦੀ ਨਹੀਂ। ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥ ਆਪ ਹੁੰਦਰੇ ਚਾਰੇ ਪਾਸੀਂ ਭਉਂਦੇ ਹੰਭ ਜਾਂਦੇ ਹਨ। ਪੰਤੂ ਉਨ੍ਹਾਂ ਨੂੰ ਸਮਝ ਨਹੀਂ ਪੈਂਦੀ। ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥ ਜਿਸ ਨੂੰ ਸੱਚੇ ਗੁਰੂ ਜੀ ਮਿਲਾਉਂਦੇ ਹਨ, ਉਹ ਸੱਚੇ-ਸਾਈਂ ਨੂੰ ਮਿਲ ਕੇ ਉਸ ਅੰਦਰ ਲੀਨ ਹੋ ਜਾਂਦਾ ਹੈ। ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥ ਇਹ ਖਿਆਲ ਕਰਕੇ ਕਿ ਕੋਈ ਮੇਰੇ ਦੁਖੜੇ ਦੂਰ ਕਰ ਦੇਵੇਗਾ, ਮੈਂ ਬਹੁਤੇ ਸੱਜਣ ਬਣਾ ਕੇ ਹਾਰ ਗਈ ਹਾਂ। ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥ ਆਪਣੇ ਪਿਆਰੇ ਨੂੰ ਭੇਟਣ ਦੁਆਰਾ ਮੇਰੀ ਗਮ ਮੁਕ ਗਏ ਹਨ, ਅਤੇ ਸੁਆਮੀ ਨਾਲ ਮੇਰਾ ਮਿਲਾਪ ਹੋ ਗਿਆ ਹੈ। ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥ ਸਤਿਵਾਦੀ-ਪੁਰਸ਼ ਦੀ ਸੱਚੀ ਹੀ ਸੋੰਭਾ ਹੈ। ਉਸ ਪੱਲੇ ਸਚਾਈ ਦੀ ਦੌਲਤ ਹੈ ਅਤੇ ਉਹ ਸੱਚ ਨੂੰ ਹੀ ਖੱਟਦਾ ਹੈ। ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥ ਨੇਕ ਹੋ ਕੇ, ਹੇ ਨਾਨਕ! ਜੋ ਸਤਿਪੁਰਖ ਨੂੰ ਮਿਲਦੇ ਹਨ, ਉਹ ਮੁੜ ਕੇ ਨਹੀਂ ਵਿਛੜਦੇ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ ॥ ਉਹ ਆਪ ਹੀ ਕਾਰਯ ਦਾ ਸਾਧਨ ਤੇ ਰਚਨਹਾਰ ਰਚਦਾ ਹੈ ਅਤੇ ਜਗਤ ਨੂੰ ਸਾਜ ਕੇ ਆਪੇ ਹੀ ਇਸ ਨੂੰ ਵੇਖਦਾ ਹੈ। ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ ॥ ਕੇਵਲ ਇਕੱਲਾ ਵਾਹਿਗੁਰੂ ਸਾਰਾ ਕੁਝ ਕਰਦਾ ਹੈ। ਅਦ੍ਰਿਸ਼ਟ ਸੁਆਮੀ ਵੇਖਿਆ ਨਹੀਂ ਜਾ ਸਕਦਾ। ਆਪੇ ਪ੍ਰਭੂ ਦਇਆਲੁ ਹੈ ਆਪੇ ਦੇਇ ਬੁਝਾਇ ॥ ਸਾਹਿਬ ਆਪ ਹੀ ਮਿਹਰਬਾਨ ਹੈ ਤੇ ਆਪ ਹੀ ਸਮਝ ਪਰਦਾਨ ਕਰਦਾ ਹੈ। ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥੧॥ ਗੁਰਾਂ ਦੀ ਸਿੱਖਿਆ ਤਾਬੇ ਸੱਚਾ-ਸੁਆਮੀ ਸਦੀਵ ਹੀ ਬੰਦੇ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਉਸ ਦੀ ਪ੍ਰੀਤ ਅੰਦਰ ਰੰਗਿਆ ਰਿੰਹਦਾ ਹੈ। ਮਨ ਮੇਰੇ ਗੁਰ ਕੀ ਮੰਨਿ ਲੈ ਰਜਾਇ ॥ ਹੇ ਮੈਡੇਂ ਮਨੂਏ! ਗੁਰਾਂ ਦੇ ਭਾਣੇ ਨੂੰ ਸਵੀਕਾਰ ਕਰ। ਮਨੁ ਤਨੁ ਸੀਤਲੁ ਸਭੁ ਥੀਐ ਨਾਮੁ ਵਸੈ ਮਨਿ ਆਇ ॥੧॥ ਰਹਾਉ ॥ ਤੇਰੀ ਆਤਮਾ ਤੇ ਦੇਹਿ ਸਮੂਹ ਸ਼ਾਤ ਹੋ ਜਾਵਣਗੇ ਅਤੇ ਵਾਹਿਗੁਰੂ ਦਾ ਨਾਮ ਆ ਕੇ ਤੇਰੇ ਦਿਲ ਅੰਦਰ ਟਿਕ ਜਾਵੇਗਾ। ਠਹਿਰਾਉ। ਜਿਨਿ ਕਰਿ ਕਾਰਣੁ ਧਾਰਿਆ ਸੋਈ ਸਾਰ ਕਰੇਇ ॥ ਜਿਸ ਨੇ ਸੰਸਾਰ ਨੂੰ ਬਣਾ ਕੇ ਹਿਸ ਨੂੰ ਟਿਕਾਇਆ ਹੈ, ਉਹੀ ਕਰਤਾਰ ਇਸ ਦੀ ਸੰਭਾਲ ਕਰਦਾ ਹੈ। ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥ ਗੁਰਾਂ ਦੀ ਅਗਵਾਈ ਦੁਆਰਾ ਅਸੀਂ ਸਾਈਂ ਦੀ ਸਿੰਞਾਣ ਕਰ ਲੈਂਦੇ ਹਾਂ, ਜਦ ਉਹ ਖੁਦ ਆਪਣੀ ਮਿਹਰ-ਦੀ-ਨਿਗ੍ਹਾ ਧਾਰਦਾ ਹੈ। ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥ ਉਹ ਪੁਰਸ਼ ਜੋ ਉਸ ਸੱਚੇ-ਸਾਹਿਬਾਂ ਦੀ ਦਰਗਾਹ ਅੰਦਰ ਵਾਹਿਗੁਰੂ ਦੇ ਨਾਮ ਨਾਲ ਸੁੰਦਰ ਲੱਗਦੇ ਹਨ, ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥੨॥ ਉਹ ਪੁਰਸ਼ ਜੋ ਗੁਰਾਂ-ਦੁਆਰਾ ਸੱਚੇ ਸ਼ਬਦ ਨਾਲ ਰੰਗੇ ਹੋਏ ਹਨ, ਉਨ੍ਹਾਂ ਨੂੰ ਸਿਰਜਣਹਾਰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥ ਗੁਰਾਂ ਦੀ ਸਿਖ-ਮਤ ਦੁਆਰਾ ਸਚੇ-ਪੁਰਖ ਦੀ ਉਸਤਤੀ ਕਰ, ਜਿਸ ਦਾ ਓੜਕ, ਇਹ ਤੇ ਉਹ ਸਿਰਾ ਜਾਣਿਆ ਨਹੀਂ ਜਾਂਦਾ। ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥ ਹਰ ਦਿਲ ਅੰਦਰ ਆਪਣੀ ਮਿੱਠੀ ਮਰਜ਼ੀ ਦੁਆਰਾ ਸਾਈਂ ਨਿਵਾਸ ਰੱਖਦਾ ਹੈ, ਅਤੇ ਉਸ ਦੀ ਰਜ਼ਾ ਰਾਹੀਂ ਹੀ ਪ੍ਰਾਣੀ ਉਸ ਦਾ ਚਿੰਤਨ ਕਰਦੇ ਹਨ। ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥ ਆਪਣੀ ਹੰਗਤਾ ਨੂੰ ਅੰਦਰੋਂ ਦੂਰ ਕਰਕੇ, ਗੁਰਾਂ ਦੇ ਉਪਦੇਸ਼ ਰਾਹੀਂ ਮਾਲਕ ਦੀ ਮਹਿਮਾ ਗਾਇਨ ਕਰ। ਸਾ ਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥੩॥ ਆਪਣੇ ਸਾਈਂ ਦੇ ਨਾਮ ਤੋਂ ਸੱਖਣੀ ਪਾਪਣ ਪਤਨੀ ਰੋਂਦੀ ਤੇ ਚੀਕਦੀ ਹੈ। ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥ ਮੈਂ ਸਚੇ-ਸਾਈਂ ਦੀ ਸਿਫ਼ਤ ਕਰਦਾ ਹਾਂ, ਸਚੇ ਸਾਈਂ ਨਾਲ ਮੈਂ ਜੁੜਿਆ ਹੋਇਆਂ ਹਾਂ ਅਤੇ ਸਚੇ-ਨਾਮ ਨਾਲ ਹੀ ਮੈਨੂੰ ਰੱਜ ਆਉਂਦਾ ਹੈ। ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ ॥ ਨੇਕੀਆਂ ਬਾਰੇ ਮੈਂ ਸੋਚਦਾ ਹਾਂ, ਨੇਕੀਆਂ ਨੂੰ ਮੈਂ ਜਮ੍ਹਾਂ ਕਰਦਾ ਹਾਂ ਤੇ ਬਦੀਆਂ ਨੂੰ ਮੈਂ ਧੋ ਸੁਟਦਾ ਹਾਂ। ਆਪੇ ਮੇਲਿ ਮਿਲਾਇਦਾ ਫਿਰਿ ਵੇਛੋੜਾ ਨ ਹੋਇ ॥ ਸੁਆਮੀ ਖੁਦ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ ਅਤੇ ਮੁੜ ਕੇ ਜੁਦਾਈ ਨਹੀਂ ਹੁੰਦੀ। ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥੪॥੨੭॥੬੦॥ ਨਾਨਕ! ਮੈਂ ਆਪਣੇ ਗੁਰਾਂ ਦੀ ੳਪਮਾ ਗਾਇਨ ਕਰਦਾ ਹਾਂ, ਜਿਨ੍ਹਾਂ ਦੇ ਰਾਹੀਂ ਮੈਂ ਉਸ ਠਾਕੁਰ ਨੂੰ ਪਰਾਪਤ ਹੁੰਦਾ ਹਾਂ। ਸਿਰੀਰਾਗੁ ਮਹਲਾ ੩ ॥ ਸਿਰੀ ਰਾਗ, ਤੀਜੀ ਪਾਤਸ਼ਾਹੀ। ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥ ਕੰਨ ਕਰ, ਕੰਨ ਕਰ, ਨੀ ਤੂੰ ਸ਼ਹਿਵਤ ਦੀ ਫੜੀ ਹੋਈ, ਤ੍ਰੀਮਤੇ! ਤੂੰ ਬਾਂਹ ਉਲਾਰ ਕੇ ਕਿਉਂ ਤੁਰਦੀ ਹੈਂ? ਆਪਣਾ ਪਿਰੁ ਨ ਪਛਾਣਹੀ ਕਿਆ ਮੁਹੁ ਦੇਸਹਿ ਜਾਇ ॥ ਆਪਣੇ ਪਤੀ ਨੂੰ ਤੂੰ ਨਹੀਂ ਸਿੰਞਾਣਦੀ। ਉਥੇ ਜਾ ਕੇ ਤੂੰ ਉਸ ਨੂੰ ਕਿਹੜਾ ਮੂੰਹ ਦਿਖਾਵੇਗੀ? ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥ ਮੇਰੀਆਂ ਸਹੇਲੀਆਂ, ਜਿਨ੍ਹਾਂ ਨੇ ਆਪਣੇ ਭਰਤੇ ਨੂੰ ਜਾਣ ਲਿਆ ਹੈ ਮੈਂ ਉਨ੍ਹਾਂ ਦੇ ਪੈਰ ਪਰਸਦੀ ਹਾਂ। ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥੧॥ ਸਾਧ ਸੰਗਤ ਦੇ ਮਿਲਾਪ ਅੰਦਰ ਜੁੜਣ ਦੁਆਰਾ ਮੈਂ ਉਨ੍ਹਾਂ ਵਰਗੀ ਹੀ ਬਣੀ ਰਹਾਂ। copyright GurbaniShare.com all right reserved. Email:- |