Page 38
ਮੁੰਧੇ ਕੂੜਿ ਮੁਠੀ ਕੂੜਿਆਰਿ ॥
ਹੇ ਤ੍ਰੀਮਤੇ! ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।

ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥੧॥ ਰਹਾਉ ॥
ਸੱਚਾ ਤੇ ਸੁੰਦਰ ਪ੍ਰੀਤਮ ਸੁਆਮੀ ਗੁਰਾਂ ਦੀ ਦਿੱਤੀ ਹੋਈ ਈਸ਼ਵਰੀ ਸੋਚ ਵੀਚਾਰ ਦੁਆਰਾ ਪ੍ਰਾਪਤ ਹੁੰਦਾ ਹੈ। ਠਹਿਰਾਉ।

ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥
ਪ੍ਰਤੀਕੂਲ ਪਤਨੀਆਂ ਪਤੀ ਨੂੰ ਨਹੀਂ ਜਾਣਦੀਆਂ, ਉਹ ਆਪਣੀ ਜੀਵਨ-ਰਾਤ ਕਿਸ ਤਰ੍ਹਾਂ ਬਤੀਤ ਕਰਨਗੀਆਂ?

ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥
ਹੰਗਤਾ ਨਾਲ ਭਰੀਆਂ ਹੋਈਆਂ ਉਹ ਖਾਹਿਸ਼ਾਂ ਵਿੱਚ ਸੜਦੀਆਂ ਹਨ ਤੇ ਦਵੈਤ-ਭਾਵ ਅੰਦਰ ਕਸ਼ਟ ਝੱਲਦੀਆਂ ਹਨ।

ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥
ਜੋ ਆਪਣੇ ਪ੍ਰੀਤਮ ਦੇ ਨਾਮ ਅੰਦਰ ਰੰਗੀਆ ਹਨ, ਉਹ ਉਸ ਦੀਆਂ ਪ੍ਰਸੰਨ ਪਤਨੀਆਂ ਹਨ, ਉਨ੍ਹਾਂ ਦੇ ਅੰਦਰੋਂ ਹੰਕਾਰ ਦੂਰ ਹੋ ਗਿਆ ਹੈ।

ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥੨॥
ਉਹ ਸਦੀਵ ਹੀ ਆਪਣੇ ਪਤੀ ਨੂੰ ਮਾਣਦੀਆਂ ਹਨ। ਉਨ੍ਹਾਂ ਦੀ ਜੀਵਨ-ਰਾਤ੍ਰੀ ਪ੍ਰਮ-ਅਨੰਦ ਅੰਦਰ ਬੀਤਦੀ ਹੈ।

ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥
ਜੋ ਬ੍ਰਹਿਮ ਵੀਚਾਰ ਤੋਂ ਸੱਖਣੀਆਂ ਹਨ, ਉਨ੍ਹਾਂ ਨੂੰ ਕੰਤ ਨੇ ਤਿਆਗ ਦਿਤਾ ਹੈ ਅਤੇ ਉਹ ਉਸ ਦੇ ਪਿਆਰ ਦੀਆਂ ਪਾਤ੍ਰ ਨਹੀਂ ਹੋ ਸਕਦੀਆਂ।

ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥
ਗਿਆਨ-ਹੀਣ ਅਕਲ ਵਾਲੀ ਅਨ੍ਹੇਰੇ ਵਿੱਚ ਹੈ, ਪਤੀ (ਪ੍ਰਭੂ) ਵੇਖਣ ਦੇ ਬਗੈਰ ਉਸ ਦੀ ਖੁੱਦਿਆ ਨਵਿਰਤ ਨਹੀਂ ਹੁੰਦੀ।

ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥
ਮੇਰੀ ਸਖੀਓ! ਮੈਨੂੰ ਆ ਕੇ ਮਿਲੋ ਅਤੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ।

ਪੂਰੈ ਭਾਗਿ ਸਤਿਗੁਰੁ ਮਿਲੈ ਪਿਰੁ ਪਾਇਆ ਸਚਿ ਸਮਾਇ ॥੩॥
ਜੋ ਪੂਰਨ ਕਿਸਮਤ ਦੁਆਰਾ ਸੱਚੇ ਗਰਾਂ ਨੂੰ ਭੇਟ ਲੈਂਦੀ ਹੈ, ਉਹ ਆਪਣੇ ਪਿਆਰੇ ਪਤੀ ਨੂੰ ਪਾ ਲੈਂਦੀ ਹੈ ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦੀ ਹੈ।

ਸੇ ਸਹੀਆ ਸੋਹਾਗਣੀ ਜਿਨ ਕਉ ਨਦਰਿ ਕਰੇਇ ॥
ਉਹ ਸਹੇਲੀਆਂ ਜਿਨ੍ਹਾਂ ਉਤੇ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਖੁਸ਼ਬਾਸ ਪਤਨੀਆਂ ਬਣ ਜਾਂਦੀਆਂ ਹਨ।

ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥
ਜੋ ਆਪਣੇ ਪਤੀ ਨੂੰ ਪਛਾਣਦੀ ਹੈ, ਉਹ ਆਪਣਾ ਸਰੀਰ ਤੇ ਆਤਮਾ ਉਸ ਦੇ ਮੂਹਰੇ ਰੱਖ ਦਿੰਦੀ ਹੈ।

ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥
ਆਪਣੀ ਸਵੈ-ਹੰਗਤਾ ਨੂੰ ਬਾਹਰ ਕੱਢ ਕੇ, ਉਹ ਆਪਣੇ ਪਤੀ ਨੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਹੀ ਪਾ ਲੈਂਦੀ ਹੈ।

ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥੪॥੨੮॥੬੧॥
ਨਾਨਕ! ਜਿਹੜੀਆਂ ਰੈਣ ਦਿਹੁੰ ਈਸ਼ਵਰੀ-ਪਰੇਮ ਵਿੱਚ ਲੀਨ ਰਹਿੰਦੀਆਂ ਹਨ, ਉਹ ਪ੍ਰਸੰਨ ਤੇ ਸੁਭਾਇਮਾਨ ਲਾੜੀਆਂ ਹਨ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥
ਕਈ ਆਪਣੇ ਪਿਆਰੇ-ਪਤੀ ਨੂੰ ਮਾਣਦੀਆਂ ਹਨ। ਮੈਂ ਕੀਹਦੇ ਬੂਹੇ ਤੇ (ਆਪਣੇ ਕੰਤ ਬਾਰੇ) ਪਤਾ ਕਰਨ ਲਈ ਜਾਵਾਂ?

ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥
ਮੈਂ ਆਪਣੇ ਸੱਚੇ ਗੁਰਾਂ ਦੀ ਪਿਆਰ-ਨਾਲ ਸੇਵਾ ਕਮਾਉਂਦੀ ਹਾਂ, ਤਾਂ ਜੋ ਉਹ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਣ।

ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥
ਸਿਰਜਣਹਾਰ ਨੇ ਸਾਰਿਆਂ ਨੂੰ ਸਾਜਿਆ ਹੈ ਅਤੇ ਖੁਦ ਹੀ ਉਨ੍ਹਾਂ ਨੂੰ ਦੇਖਦਾ ਹੈ। ਕਈ ਉਸ ਦੇ ਨਜ਼ਦੀਕ ਹਨ ਤੇ ਕਈ ਦੁਰੇਡੇ।

ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥
ਜੋ ਆਪਣੇ ਪਤੀ ਨੂੰ ਆਪਣੇ ਨਾਲ ਅਨੁਭਵ ਕਰਦੀ ਹੈ, ਉਹ ਹਮੇਸ਼ਾਂ ਹੀ ਆਪਣੇ ਪਤੀ ਦੀ ਹਜ਼ੂਰੀ ਦਾ ਅਨੰਦ ਲੈਂਦੀ ਹੈ।

ਮੁੰਧੇ ਤੂ ਚਲੁ ਗੁਰ ਕੈ ਭਾਇ ॥
ਹੇ ਇਸਤ੍ਰੀਏ! ਤੂੰ ਗੁਰਾਂ ਦੇ ਭਾਣੇ ਅਨੁਸਾਰ ਟੁਰ।

ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥
ਇੰਜ ਤੂੰ ਰਾਤੀ-ਦਿਹੁੰ ਆਪਣੇ ਭਰਤੇ ਨੂੰ ਮਾਣੇਗੀ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।

ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥
ਜਿਹੜੀਆਂ ਗੁਰ ਸ਼ਬਦ ਨਾਲ ਰੰਗੀਆਂ ਹਨ, ਉਹ ਸਤਵੰਤੀਆਂ ਪਤਨੀਆਂ ਹਨ। ਉਹ ਸੱਚੇ-ਨਾਮ ਨਾਲ ਸ਼ਸ਼ੋਭੋਤ ਹੋਈਆਂ ਹਨ।

ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥
ਗੁਰਾਂ ਵਾਸਤੇ ਪ੍ਰੀਤ ਧਾਰਨ ਕਰਕੇ, ਉਹ ਆਪਣੇ ਗ੍ਰਹਿ ਅੰਦਰ ਹੀ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪਾ ਲੈਦੀਆਂ ਹਨ।

ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥
ਉਨ੍ਹਾਂ ਦੇ ਬਿਸਤਰੇ ਸੁੰਦਰ ਹਨ, ਪਿਆਰ ਨਾਲ ਉਹ ਹਰੀ ਨੂੰ ਮਾਣਦੇ ਹਨ, ਜਿਨ੍ਹਾਂ ਕੋਲਿ ਸੁਧਾ-ਪਰੇਮ ਦੇ ਪਰੀਪੂਰਨ ਖ਼ਜ਼ਾਨੇ ਹਨ।

ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥
ਉਹ ਮਹਿਬੂਬ ਮਾਲਕ, ਜੋ ਸਾਰਿਆਂ ਨੂੰ ਆਸਰਾ ਦਿੰਦਾ ਹੈ, ਉਨ੍ਹਾਂ ਦੇ ਚਿੱਤ ਅੰਦਰ ਨਿਵਾਸ ਰਖਦਾ ਹੈ।

ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
ਮੈਂ ਉਨ੍ਹਾਂ ਉਤੋਂ ਸਦੀਵ ਹੀ ਸਦਕੇ ਜਾਂਦੀ ਹਾਂ, ਜੋ ਆਪਣੇ ਪਿਆਰੇ ਪਤੀ ਦੀ ਪਰਸੰਸਾ ਕਰਦੀਆਂ ਹਨ।

ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥
ਆਪਣਾ ਮਨੂਆਂ ਤੇ ਦੇਹਿ ਮੈਂ ਉਨ੍ਹਾਂ ਨੂੰ ਸਮਰਪਣ ਕਰਦੀ ਹਾਂ ਅਤੇ ਸੀਸ ਭੀ ਦਿੰਦੀ ਹਾਂ। ਮੈਂ ਉਨ੍ਹਾਂ ਦੇ ਪੈਰੀ ਪੈਦੀ ਹਾਂ।

ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥
ਜੋ ਇਕ ਸਾਈਂ ਨੂੰ ਸਿੰਞਾਣਦੇ ਹਨ, ਉਹ ਹੋਰਸੁ ਦੇ ਪਿਆਰ ਨੂੰ ਤਜ ਦਿੰਦੇ ਹਨ।

ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥
ਗੁਰਾਂ ਦੇ ਰਾਹੀਂ ਨਾਮ ਨੂੰ ਅਨੁਭਵ ਕਰਨ ਦੁਆਰਾ ਹੇ ਨਾਨਕ! ਇਨਸਾਨ ਸੱਚੇ-ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਸਿਰੀਰਾਗੁ ਮਹਲਾ ੩ ॥
ਸਿਰੀ ਰਾਗ, ਤੀਜੀ ਪਾਤਸ਼ਾਹੀ।

ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
ਮੇਰੇ ਪੂਜਯ ਵਾਹਿਗੁਰੂ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈ। ਹਰ ਕੋਈ ਤੇਰੇ ਵੱਸ ਅੰਦਰ ਹੈ।

ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
ਰੂਹਾਨੀ-ਰਹਿਬਰ ਗੁਰਾਂ ਦੇ ਮਿਲਨ ਬਾਝੋਂ ਪ੍ਰਾਣੀ ਚੁਰਾਸੀ-ਲੰਖ ਜੂਨੀਆਂ ਅੰਦਰ ਝੂਰਦੇ ਹੋਏ ਭਟਕਦੇ ਫਿਰਦੇ ਹਨ।

ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥
ਜੇਕਰ ਮਾਣਨੀਯ ਵਾਹਿਗੁਰੂ ਖਿਮਾ ਕਰੇ ਤੇ ਮੁਆਫੀ ਦੇਵੇ, ਤਾਂ ਮਨੁੱਖਾ ਦੇਹਿ, ਸਦੀਵ ਹੀ ਆਰਾਮ ਅੰਦਰ ਰਹਿੰਦੀ ਹੈ।

ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥੧॥
ਗੁਰਾਂ ਦੀ ਮਿਹਰ ਦੁਆਰਾ ਮੈਂ ਸੱਚੇ, ਡੂਘੇ ਅਤੇ ਅਥਾਹ ਪ੍ਰਭੂ ਦੀ ਟਹਿਲ ਕਮਾਉਂਦਾ ਹਾਂ।

ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਹੇ ਮੇਰੀ ਜਿੰਦੜੀਏ! ਨਾਮ ਨਾਲ ਰੰਗੀਜਣ ਦੁਆਰਾ ਤੂੰ ਆਰਾਮ ਪਾਵੇਗੀ।

ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥੧॥ ਰਹਾਉ ॥
ਗੁਰਾਂ ਦੀ ਸਿਖਿਆ ਦੁਆਰਾ ਸਾਹਿਬ ਦੇ ਨਾਮ ਦੀ ਮਹਿਮਾ ਕਰ, (ਕਿਉਂ ਜੋ) ਉਸ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਉ।

ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥
ਧਰਮ-ਰਾਜੇ ਨੂੰ ਫੁਰਮਾਨ ਹੈ ਕਿ ਬੈਠ ਕੇ ਅਸਲੋਂ ਖਰਾ ਨਿਆਂ ਕਰੇ।

ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥
ਹੋਰਸ ਨੂੰ ਪਰੀਤ ਕਰਨ ਵਾਲੀਆਂ ਮੰਦੀਆਂ ਰੂਹਾਂ, ਉਹ ਤੇਰੀ ਰਿਆਇਆ ਹਨ।

ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥
ਸ਼੍ਰੇਸ਼ਟਤਾਈਆਂ ਦਾ ਖ਼ਜ਼ਾਨਾ ਵਾਹਿਗੁਰੂ ਰੂਹਾਨੀ ਰਾਹ ਦੇ ਰਾਹੀਆਂ ਦੇ ਦਿਲ ਅੰਦਰ ਵੱਸਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਸੁਆਮੀ ਦਾ ਸਿਮਰਨ ਕਰਦੇ ਹਨ।

copyright GurbaniShare.com all right reserved. Email:-