ਸਿਰੀਰਾਗੁ ਮਹਲਾ ੪ ॥
ਸਿਰੀ ਰਾਗ, ਚਉਥੀ ਪਾਤਸ਼ਾਹੀ। ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥ ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ। ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥ ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ। ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥ ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ। ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥ ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ। ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥ ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ। ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥ ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ। ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥ ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ। ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥ ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ। ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥ ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ। ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥ ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ। ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥ ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ। ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥ ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥ ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥ ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੪ ॥ ਸਿਰੀ ਰਾਗ, ਚਉਥੀ ਪਾਤਸ਼ਾਹੀ। ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥ ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ? ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥ ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ? ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥ ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ। ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥ ਹੇ ਵੀਰ! ਮ੍ਰਿਤ ਗੁਰਾਂ ਨੂੰ ਮਿਲ ਅਤੇ ਵਾਹਿਗੁਰੂ ਦੀਆਂ ਸਿਫਤਾਂ ਨੂੰ ਦਿਲੋਂ ਯਾਦ ਕਰ। ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥ ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ। ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥ ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ। ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥ ਸੱਚੇ ਗੁਰਾਂ ਦੀ ਬਾਣੀ ਮਾਣਕ ਹੈ, ਜੋ ਕੋਈ ਉਸਨੂੰ ਸਵੀਕਾਰ ਕਰਦਾ ਹੈ, ਉਹ ਹਰੀ ਅਮ੍ਰਿਤ ਨੂੰ ਪਾਨ ਕਰਦਾ ਹੈ। ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥ ਜੋ ਗੁਰਾਂ ਦੀ ਪ੍ਰੀਤ ਦੁਆਰਾ ਸਾਹਿਬ ਦੇ ਸੁਧਾ-ਰਸ ਨੂੰ ਭੁੰਚਦੇ ਹਨ, ਉਹ ਵਡੇ ਤੇ ਪ੍ਰਮ-ਚੰਗੇ ਕਰਮਾਂ-ਵਾਲੇ ਜਾਣੇ ਜਾਂਦੇ ਹਨ। ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥ ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ। ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥ ਸੱਚੇ ਗੁਰਾਂ ਦੇ ਬਗੈਰ ਇਹ ਪਰਾਪਤ ਨਹੀਂ ਹੁੰਦਾ। ਆਪ-ਹੁਦਰੇ ਵਿਲਕਦੇ ਰਹਿੰਦੇ ਹਨ। ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥ ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ। ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥ ਵਾਹਿਗੁਰੂ ਖੁਦ ਆਪਣੇ ਨਾਮ ਦਾ ਸੁਆਦ ਹੈ ਅਤੇ ਖੁਦ ਹੀ ਈਸ਼ਵਰੀ ਅੰਮ੍ਰਿਤ ਹੈ। ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥ ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ। ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥ ਤਦ, ਹੇ ਨਾਨਕ! ਆਦਮੀ ਦੀ ਦਹਿ ਤੇ ਆਤਮਾ ਸਮੂਹ ਹਰੇ ਭਰੇ ਹੋ ਜਾਂਦੇ ਹਨ ਤੇ ਉਹ ਵਾਹਿਗੁਰੂ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਸਿਰੀਰਾਗੁ ਮਹਲਾ ੪ ॥ ਸਿਰੀ ਰਾਗ, ਚਉਥੀ ਪਾਤਸ਼ਾਹੀ। ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ ਦਿੰਹੁ ਚੜ੍ਹਦਾ ਹੈ, ਮੁੜ ਇਹ ਡੁੱਬ ਜਾਂਦਾ ਹੈ ਅਤੇ ਸਾਰੀ ਰਾਤ੍ਰੀ ਬੀਤ ਜਾਂਦੀ ਹੈ। ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ ਉਮਰ ਘਟ ਹੋ ਰਹੀ ਹੈ, ਪਰ ਆਦਮੀ ਸਮਝਦਾ ਨਹੀਂ (ਕਾਲ ਦਾ) ਚੂਹਾ ਹਰ ਰੋਜ਼ ਜੀਵਨ ਦੀ ਰੱਸੀ ਨੂੰ ਕੁਤਰ ਰਿਹਾ ਹੈ। ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥ ਮਿੱਠੇ-ਗੁੜ ਦੀ ਮਾਨਿੰਦ ਮੋਹਣੀ ਖਿਲਰੀ ਹੋਈ ਹੈ ਅਤੇ ਮੱਖੀ ਦੀ ਤਰ੍ਹਾਂ ਉਸ ਨਾਲ ਚਿਮੜ ਕੇ ਅਧਰਮੀ ਗਲ-ਸੜ ਜਾਂਦਾ ਹੈ। ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥ ਹੇ ਵੀਰ, ਉਹ ਸਾਹਿਬ ਮੇਰਾ ਮਿੱਤ੍ਰ ਅਤੇ ਸਾਥੀ ਹੈ। ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥ ਪੁਤ੍ਰਾਂ ਤੇ ਵਹੁਟੀ ਦੀ ਮਮਤਾ ਜ਼ਹਿਰ ਹੈ। ਅਖੀਰ ਨੂੰ ਪ੍ਰਾਣੀ ਦਾ ਕੋਈ ਮਦਦਗਾਰ ਨਹੀਂ ਹੁੰਦਾ। ਠਹਿਰਾਉ। ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥ ਗੁਰਾਂ ਦੇ ਉਪਦੇਸ਼ ਅਧੀਨ ਜੀਵ ਵਾਹਿਗੁਰੂ ਨਾਲ ਪ੍ਰੀਤ ਪਾ ਕੇ ਬੰਦਖਲਾਸ ਹੋ ਜਾਂਦੇ ਹਨ ਅਤੇ ਸਾਈਂ ਦੀ ਸ਼ਰਣ ਸੰਭਾਲ ਕੇ, ਉਹ ਸੰਸਾਰ ਤੋਂ ਅਟੰਕ ਰਹਿੰਦੇ ਹਨ। copyright GurbaniShare.com all right reserved. Email:- |