ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥
ਜੇਕਰ ਪ੍ਰਭੂ ਪਰਮ-ਪ੍ਰਸੰਨ ਹੋਵੇ ਤਾਂ ਸੰਤਾ ਦੀ ਸੰਗਤ, ਅਤੇ ਉਨ੍ਹਾਂ ਦੀ ਕਰੜੀ ਚਾਕਰੀ ਪ੍ਰਾਪਤ ਹੁੰਦੀ ਹਨ। ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥ ਹਰ ਸ਼ੈ ਮਾਲਕ ਦੇ ਅਖਤਿਆਰ ਵਿੱਚ ਹੈ, ਉਹ ਖ਼ੁਦ ਹੀ ਕੰਮਾ ਦੇ ਕਰਨ ਵਾਲਾ ਹੈ। ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥ ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਮੇਰੀਆਂ ਸਾਰੀਆਂ ਖ਼ਾਹਿਸ਼ਾ ਪੁਰੀਆਂ ਕਰਦੇ ਹਨ। ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥ ਅਦੁੱਤੀ ਸਾਹਿਬ ਦੀ ਮੇਰਾ ਸ਼ੁੱਭ-ਚਿੰਤਕ ਦਿਸਦਾ ਹੈ ਅਤੇ ਕੇਵਲ ਇਕ ਹੀ ਮੇਰਾ ਭਰਾ ਤੇ ਯਾਰ ਹੈ। ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥ ਸਮੂਹ ਵਸਤ-ਵਲੇਵਾ ਇਕ ਸਾਈਂ ਦਾ ਹੀ ਹੈ ਅਤੇ ਕੇਵਲ ਉਸੇ ਨੇ ਹੀ ਹਰਿ ਸ਼ੈ ਨੂੰ ਨਿਯਮ ਅੰਦਰ ਬੰਨਿ੍ਹਆ ਹੋਇਆ ਹੈ। ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥ ਇਕ ਵਾਹਿਗੁਰੂ ਨਾਲ ਮੇਰੀ ਜਿੰਦੜੀ ਦੀ ਨਿਸ਼ਾਂ ਹੋ ਗਈ ਹੈ, ਤਦ ਹੀ ਮੇਰਾ ਮਨ ਸਥਿਰ ਹੋਇਆ ਹੈ। ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥ ਸੱਚਾ ਨਾਮ ਨਾਨਕ ਦਾ ਭੋਜਨ ਹੈ, ਸੱਚਾ ਨਾਮ ਉਸ ਦੀ ਪੋਸ਼ਾਕ ਅਤੇ ਸੱਚੇ ਨਾਮ ਨੂੰ ਹੀ ਉਸ ਨੇ ਆਪਣਾ ਆਸਰਾ ਬਣਾਇਆ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥ ਮੈਨੂੰ ਸਾਰੀਆਂ ਵਸਤੂਆਂ (ਖੁਸ਼ੀਆਂ) ਮਿਲ ਜਾਂਦੀਆਂ ਹਨ ਜੇਕਰ ਕੇਵਲ ਉਹੀ ਮੈਨੂੰ ਪਰਾਪਤ ਹੋ ਜਾਵੇ। ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਅਮੋਲਕ ਮਨੁੱਖੀ ਜੀਵਨ ਫਲ-ਦਾਇਕ ਹੋ ਜਾਂਦਾ ਹੈ, ਜੇਕਰ ਸੱਚਾ-ਨਾਮ ਕਥਿਆ ਜਾਵੇ। ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥ ਜਿਸ ਦੇ ਮਸਤਕ ਉਤੇ ਐਸੀ ਲਿਖਤਾਕਾਰ ਹੈ, ਉਹ ਗੁਰਾਂ ਦੇ ਰਾਹੀਂ ਸਾਈਂ ਦੀ ਹਜ਼ੂਰੀ ਪਾ ਲੈਂਦਾ ਹੈ। ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਹੇ ਮੇਰੀ ਜਿੰਦੜੀਏ! ਇਕ-ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ। ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥ ਇਕ (ਵਾਹਿਗੁਰੂ) ਦੇ ਬਗੇਰ ਹੋਰ ਸਾਰਾ ਕੁਛ ਪੁਆੜਾ ਹੀ ਹੈ। ਧਨ-ਦੌਲਤ ਦੀ ਲਗਨ ਸਭ ਕੂੜੀ ਹੈ। ਠਹਿਰਾਉ। ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮੈਂ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹਾਂ। ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਜੇਕਰ ਉਹ ਇਕ ਮੁਹਤ ਭਰ ਲਈ ਭੀ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦੇ ਦੇਣ, ਮੇਰੀ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਣਗੇ। ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥ ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਉਹ ਸੱਚੇ ਗੁਰਾਂ ਦੇ ਪੈਰ ਘੁਟ ਕੇ ਫੜੀ ਰੱਖਦੇ ਹਨ। ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ ਫਲ-ਦਾਇਕ ਹੈ ਉਹ ਮੁਹਤ ਅਤੇ ਫਲ-ਦਾਇਕ ਉਹ ਸਮਾਂ ਜਦ ਸੱਚੇ-ਸਾਈਂ ਨਾਲ ਪ੍ਰੀਤ ਕੀਤੀ ਜਾਂਦੀ ਹੈ। ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ ਦਰਦ ਤੇ ਗਮ ਉਸ ਨੂੰ ਨਹੀਂ ਪੋਹਦੇ, ਜਿਸ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ। ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥ ਭੂਜਾ ਤੋਂ ਫੜ ਕੇ, ਜਿਸ ਨੂੰ ਗੁਰੂ ਜੀ ਬਾਹਰ ਧੂਹ ਲੈਂਦੇ ਹਨ, ਉਹ (ਸੰਸਾਰ-ਸਮੁੰਦਰ ਤੋਂ) ਪਾਰ ਹੋ ਜਾਂਦਾ ਹੈ! ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥ ਸੁਭਾਇਮਾਨ ਤੇ ਪਾਵਨ ਹੈ ਉਹ ਜਗ੍ਹਾ, ਜਿਥੇ ਸਤਿ-ਸੰਗਤ ਹੁੰਦੀ ਹੈ। ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ ਪਨਾਹ ਦੀ ਥਾਂ ਉਸੇ ਨੂੰ ਹੀ ਪਰਾਪਤ ਹੁੰਦੀ ਹੈ, ਜਿਸ ਨੂੰ ਪੂਰਨ ਗੁਰਦੇਵ ਮਿਲ ਗਏ ਹਨ। ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥ ਨਾਨਕ ਨੇ ਆਪਣੇ ਮਕਾਨ ਦੀ ਉਸ ਥਾਂ ਤੇ ਨੀਹਂ ਰੱਖੀ ਹੈ, ਜਿਥੇ ਮਰਨਾ, ਜੰਮਣਾ ਅਤੇ ਬੁਢੇਪਾ ਨਹੀਂ। ਸ੍ਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥ ਹੇ ਮੇਰੀ ਜਿੰਦੜੀਏ! ਉਸ ਸਦਾ ਸਿਮਰਨ ਕਰ, ਜੋ ਰਾਜਿਆਂ ਅਤੇ ਮਹਾਰਾਜਿਆਂ ਦਾ ਸ਼ਰੋਮਣੀ ਸਾਹਿਬ ਹੈ। ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥ ਮੇਰੇ ਮਨੂਏ! ਉਸ ਉਪਰ ਹੀ ਉਮੇਦ ਰੱਖ ਜਿਸ ਵਿੱਚ ਸਾਰਿਆਂ ਨੂੰ ਭਰੋਸਾ ਹੈ। ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥ ਆਪਣੀਆਂ ਸਾਰੀਆਂ ਚਲਾਕੀਆਂ ਤਿਆਗ ਕੇ ਗੁਰਾਂ ਦੇ ਪੈਰੀ ਜਾ ਪਓ। ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥ ਮੇਰੀ ਜਿੰਦੜੀਏ! ਆਰਾਮ ਅਤੇ ਸ਼ਾਤੀ ਨਾਲ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ। ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥ ਅੱਠੇ ਪਹਿਰ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਜਗਤ ਦੇ ਪ੍ਰਕਾਸ਼ਕ ਦਾ ਸਦਾ ਜੱਸ ਗਾਇਨ ਕਰ। ਠਹਿਰਾਉ। ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥ ਹੈ ਮੇਰੀ ਜਿੰਦੇ! ਉਸ ਦੀ ਸ਼ਰਣ ਪੈ, ਜਿਸ ਜਿੱਡਾ ਵੱਡਾ ਹੋਰ ਕੋਈ ਨਹੀਂ। ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥ ਜਿਸ ਦਾ ਅਰਾਧਨ ਕਰਨ ਦੁਆਰਾ ਬਹੁਤ ਆਰਾਮ ਮਿਲਦਾ ਹੈ ਅਤੇ ਪੀੜ ਤੇ ਤਕਲੀਫ (ਆਦਮੀ ਨੂੰ) ਮੂਲੋ ਹੀ ਨਹੀਂ ਪੋਹਦੀਆਂ। ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥ ਸਦੀਵ ਤੇ ਹਮੇਸ਼ਾਂ ਉਸੇ ਸੱਚੇ, ਸੁਆਮੀ, ਮਾਲਕ ਦੀ ਟਹਿਲ ਸੇਵਾ ਕਮਾ। ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥ ਸਤਿਸੰਗਤ ਅੰਦਰ ਜੀਵ ਪਵਿੱਤਰ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥ ਉਸ ਮੂਹਰੇ ਪ੍ਰਾਰਥਨਾ ਕਰ, ਜੋ ਖੁਸ਼ੀ ਬਖਸ਼ਣਹਾਰ ਅਤੇ ਡਰ ਦੂਰ ਕਰਨ ਵਾਲਾ ਹੈ। ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥ ਜਿਸ ਉਤੇ ਮਾਇਆਵਾਨ ਮਾਲਕ ਆਪਣੀ ਮਾਇਆ ਧਾਰਦਾ ਹੈ, ਉਸ ਦੇ ਕੰਮ, ਤੱਤਕਾਲ ਠੀਕ ਹੋ ਜਾਂਦੇ ਹਨ। ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥ (ਸੁਆਮੀ) ਵਿਸ਼ਾਲਾਂ ਦਾ ਪਰਮ ਵਿਸ਼ਾਲ ਆਖਿਆ ਜਾਂਦਾ ਹੈ ਅਤੇ ਉਸ ਦਾ ਟਿਕਾਣਾ ਉਚਿਓ ਵੀ ਉੱਚਾ ਹੈ। ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥ ਵਾਹਿਗੁਰੂ ਰੰਗ ਤੇ ਨਿਸ਼ਾਨ ਰਹਿਤ ਹੈ। (ਮੈਂ ਉਸ ਦਾ) ਮੁੱਲ ਬਿਆਨ ਨਹੀਂ ਕਰ ਸਕਦਾ। ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥ ਹੇ ਸੁਆਮੀ! ਨਾਨਕ ਤੇ ਆਪਣੀ ਰਹਿਮਤ ਧਾਰ, ਅਤੇ ਉਸ ਨੂੰ ਆਪਣੇ ਸੱਚੇ ਨਾਮ ਦੀ ਦਾਤ ਦੇ। ਸ੍ਰੀਰਾਗੁ ਮਹਲਾ ੫ ॥ ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ। ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥ ਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ। ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥ ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ। ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥ ਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ। copyright GurbaniShare.com all right reserved. Email:- |