ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ। ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥ ਤੇਰਾ ਸਹਾਇਕ, ਨਾਮ, ਹਮੇਸ਼ਾਂ ਤੇਰੇ ਨਾਲ ਹੈ ਅਤੇ ਅੱਗੇ ਨੂੰ ਭੀ ਤੈਨੂੰ ਬਚਾ ਲਵੇਗਾ। ਠਹਿਰਾਉ। ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥ ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ? ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ। ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥ ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ। ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥ ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ। ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥ (ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ। ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥ ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ। ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥ ਜਿਸ ਨੂੰ ਸਾਹਿਬ ਖੁਦ ਦਿੰਦਾ ਹੈ, ਉਹੀ ਨਾਮ ਨੂੰ ਪਾਉਂਦਾ ਹੈ, ਹੈ ਭਰਾਓ! ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥ ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ। ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥ ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥ ਇਕ ਸਾਹਿਬ ਦੀ ਇਨਸਾਨ ਦਾ ਜਾਣੂ ਹੈ ਅਤੇ ਉਹੀ ਇਕ ਉਸ ਦਾ ਰਖਵਾਲਾ ਹੈ। ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥ ਕੇਵਲ ਉਹ ਹੀ ਚਿੱਤ ਦੀ ਓਟ ਹੈ ਅਤੇ ਕੇਵਲ ਉਹੀ ਜਿੰਦ-ਜਾਨ ਦੀ ਟੇਕ! ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥ ਉਸ ਦੀ ਪਨਾਹ ਅੰਦਰ ਸਦੀਵੀ-ਆਰਾਮ ਹੈ। ਉਹ ਸ਼ਰੋਮਣੀ-ਸਾਹਿਬ ਸਿਰਜਣਹਾਰ ਹੈ। ਮਨ ਮੇਰੇ ਸਗਲ ਉਪਾਵ ਤਿਆਗੁ ॥ ਹੇ ਮੇਰੀ ਜਿੰਦੇ! (ਹੋਰਂ) ਸਾਰੇ ਉਪਰਾਲੇ ਛੱਡ ਦੇ। ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥ ਹਰ ਰੋਜ ਪੂਰਨ ਗੁਰਦੇਵ ਜੀ ਨੂੰ ਚੇਤੇ ਕਰ ਅਤੇ ਇਕ ਸਾਹਿਬ ਨਾਲ ਪਿਆਰ ਪਾ। ਠਹਿਰਾਉ। ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥ ਇਕ ਪ੍ਰਭੂ ਸੱਚਾ ਭਰਾ ਹੈ, ਇਕੋ ਸੱਚਾ ਮਿੱਤ੍ਰ ਅਤੇ ਇਕ ਹੀ ਮਾਤਾ ਤੇ ਪਿਤਾ। ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥ ਮੇਰੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਹੀ ਆਸਰਾ ਹੈ, ਜਿਸ ਨੇ ਮੈਨੂੰ ਆਤਮਾ ਤੇ ਦੇਹਿ ਬਖਸ਼ੇ ਹਨ। ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥ ਉਸ ਸਾਹਿਬ ਨੂੰ ਜੋ ਹਰ ਸ਼ੈ ਨੂੰ ਆਪਣੇ ਅਖਤਿਆਰ ਵਿੱਚ ਰੱਖਦਾ ਹੈ, ਮੈਨੂੰ ਆਪਦੇ ਚਿੱਤ ਵਿਚੋਂ ਨਾਂ ਭੁੱਲੇ। ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥ ਇਕ ਸੁਆਮੀ ਹੀ (ਤੇਰੇ) ਗ੍ਰਹਿ (ਸਰੀਰ) ਅੰਦਰ ਹੈ ਅਤੇ ਇਕੋ ਹੀ ਬਾਹਰਵਾਰ। ਉਹ ਆਪੇ ਹੀ ਸਾਰਿਆਂ ਥਾਵਾਂ ਅੰਦਰ ਰਵ ਰਿਹਾ ਹੈ। ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥ ਅੱਠੇ ਪਹਿਰ ਉਸ ਦਾ ਅਰਾਧਨ ਕਰ, ਜਿਸ ਨੇ ਸਾਰੇ ਮਨੁਸ਼ ਤੇ ਹੋਰ ਜੀਵ ਬਣਾਏ ਹਨ। ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥ ਇਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਜਾਣ ਦੁਆਰਾ ਅਫਸੋਸ ਤੇ ਝੋਰਾ ਇਨਸਾਨ ਨੂੰ ਨਹੀਂ ਵਿਆਪਦੇ। ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥ ਕੇਵਲ ਇਕ ਹੀ ਸ਼ਰੋਮਣੀ-ਸਾਹਿਬ ਮਾਲਕ ਹੈ। ਹੋਰ ਕੋਈ (ਉਸ ਦੇ ਬਰਾਬਰ) ਨਹੀਂ। ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥ ਆਤਮਾ ਤੇ ਦੇਹਿ ਸਮੂਹ ਉਸ ਦੇ ਹਨ। ਜੋ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ। ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥ ਕਾਮਲ ਗੁਰਾਂ ਦੇ ਰਾਹੀਂ ਉਸ ਸੱਚੇ ਸਾਹਿਬ ਦਾ ਸਿਮਰਨ ਕਰਨ ਦੁਆਰਾ ਪ੍ਰਾਨੀ ਪੂਰਨ ਹੋ ਜਾਂਦਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ ਮੁਕੰਮਲ ਤੇ ਮੁਖੀ ਹਨ ਉਹ ਜੋ ਸੱਚੇ ਗੁਰਾਂ ਨਾਲ ਆਪਣੇ ਮਨ ਜੋੜਦੇ ਹਨ। ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥ ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ। ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥ ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਹਾਸਲ ਕਰ ਲੈਂਦੇ ਹਨ। ਮਨ ਮੇਰੇ ਏਕੋ ਨਾਮੁ ਧਿਆਇ ॥ ਮੇਰੀ ਜਿੰਦੇ! ਤੂੰ ਇਕ ਨਾਮ ਦਾ ਹੀ ਚਿੰਤਨ ਕਰ। ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥ ਇਸ ਤਰ੍ਹਾਂ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਪੈਦਾ ਹੋ ਜਾਵੇਗੀ ਅਤੇ ਤੂੰ ਇਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਵੇਗਾ। ਠਹਿਰਾਉ। ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥ ਸ੍ਰਿਸ਼ਟੀ ਦੇ ਪਾਲਣਹਾਰ ਦੀ ਪ੍ਰੇਮ-ਮਈ ਸੇਵਾ ਕਰਨ ਦੁਆਰਾ ਪੈਦਾਇਸ਼ ਤੇ ਮੌਤ ਦਾ ਡਰ ਦੂਰ ਹੋ ਗਿਆ ਹੈ। ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥ ਗੁਰੂ ਦੀ ਸੰਗਤ ਅੰਦਰ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਖੁਦ ਉਸ ਦੀ ਪਾਲਣਾ ਪੋਸਣਾ ਕਰਦਾ ਹੈ। ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥ ਗੁਰਾਂ ਦਾ ਦੀਦਾਰ ਵੇਖਣ ਦੁਆਰਾ ਬੰਦਾ ਅਤਿ-ਅੰਤ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦੇ ਆਉਣ ਤੇ ਜਾਣ ਦੀ ਗੰਦਗੀ ਧੋਤੀ ਜਾਂਦੀ ਹੈ। ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ ਉਹ ਹੱਦ-ਬੰਨਾਂ ਰਹਿਤ ਠਾਕੁਰ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ। ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥ ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਦਾਤਾਰ ਹੈ। ਹੋਰ ਦੂਸਰਾ ਕੋਈ ਨਹੀਂ। ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥ ਉਸ ਦੀ ਸ਼ਰਣਾਗਤ ਸੰਭਾਲਣ ਦੁਆਰਾ ਆਦਮੀ ਬਚ ਜਾਂਦਾ ਹੈ। ਜੋ ਕੁਛ ਸਾਸਹਿਬ ਕਰਨਾ ਚਾਹੁੰਦਾ ਹੈ, ਉਹੀ ਹੁੰਦਾ ਹੈ। ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥ ਸੰਪੂਰਣ ਤੇ ਮੁਖੀ ਹਨ ਉਹ ਜਿਨ੍ਹਾਂ ਦੇ ਦਿਲ ਅੰਦਰ ਸ਼ਰੋਮਣੀ ਸਾਹਿਬ ਵੰਸਦਾ ਹੈ। ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥ ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ। ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥ ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ। copyright GurbaniShare.com all right reserved. Email:- |