ਸਿਰੀਰਾਗੁ ਮਹਲਾ ੫ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਸਾਰਾ ਦੁਖੜਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ-ਆਰਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ। ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥ ਇਕ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਮੇਰਾ ਦਿਲ ਰੱਬੀ-ਨੂਰ ਨਾਲ ਰੌਸ਼ਨ ਹੋ ਗਿਆ ਹੈ। ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥ ਗੁਰੂ ਨੂੰ ਭੇਟਣ ਦੁਆਰਾ ਮੇਰਾ ਚਿਹਰਾ ਸੁਰਖ਼ਰੂ ਹੋ ਗਿਆ ਹੈ ਤੇ ਮੇਰੇ ਲਈ ਜੋ ਕੁਝ ਧੁਰੋਂ ਲਿਖਿਆ ਹੋਇਆ ਸੀ ਉਹ ਮੈਂ ਪਾ ਲਿਆ ਹੈ। ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥ ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ। ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ਹੇ ਮੇਰੀ ਜਿੰਦੇ! ਗੁਰਾਂ ਦੇ ਸ਼ਬਦ ਰਾਹੀਂ ਹੀ ਆਰਾਮ ਮਿਲਦਾ ਹੈ। ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥ ਪੂਰਨ ਗੁਰਾਂ ਦੀ ਟਹਿਲ-ਸੇਵਾ ਕਮਾਉਣ ਦੁਆਰਾ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ। ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥ ਚਿੱਤ ਦੀਆਂ ਖ਼ਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ, ਜਦ ਆਦਮੀ ਨਾਮ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ। ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥ ਦਿਲ ਦੀਆਂ ਜਾਨਣਹਾਰ ਹਮੇਸ਼ਾਂ ਤੇਰੇ ਨਾਲ ਹੈ। ਤੂੰ ਉਸ ਸਿਰਜਣਹਾਰ ਨੂੰ ਅਨੁਭਵ ਕਰ। ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥ ਗੁਰਾਂ ਦੀ ਦਇਆ ਦੁਆਰਾ ਚਿਹਰਾ ਸੁਰਖ਼ਰੂ ਹੋ ਜਾਂਦਾ ਹੈ। ਦਾਨ ਪੁੰਨ ਕਰਨੇ ਅਤੇ (ਤੀਰਥਾਂ ਤੇ) ਨ੍ਹਾਉਣਾ ਨਾਮ ਦੇ ਸਿਮਰਨ ਵਿੱਚ ਆ ਜਾਂਦੇ ਹਨ। ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥ ਉਨ੍ਹਾਂ ਦਾ ਸਮੂਹ ਹੰਕਾਰ, ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਭੋਗ ਦੀ ਇਛਿਆ, ਗੁੱਸਾ ਤੇ ਲਾਲਚ ਭੀ ਦੂਰ ਹੋ ਜਾਂਦੇ ਹਨ। ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ ਮੈਂ ਹਰੀ ਦੇ ਨਾਮ ਦਾ ਫ਼ਾਇਦਾ ਤੇ ਨਫ਼ਾ ਕਮਾਇਆ ਹੈ ਅਤੇ ਮੇਰੇ ਕਾਰਜ ਰਾਸ ਹੋ ਗਏ ਹਨ। ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥ ਆਪਣੀ ਰਹਿਮਤ ਸਦਕਾ ਠਾਕਰ ਨੇ ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਆਪਣੇ ਨਾਲ ਜੋੜ ਲਿਆ ਹੈ। ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥ ਸਾਹਿਬ ਖ਼ੁਦ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ। ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥ ਗੁਰੂ ਦੇ ਸ਼ਬਦ ਨੂੰ ਸਿੰਞਾਨਣ ਦੁਆਰਾ ਮੈਂ ਸੱਚੇ ਮੰਦਰ ਅੰਦਰ ਵਾਸ ਪਾ ਲਿਆ ਹੈ। ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥ ਆਪਣੀ ਦਇਆ ਕਰਕੇ ਸੁਆਮੀ ਪਵਿੱਤ੍ਰ ਪੁਰਸ਼ਾਂ ਦੀ ਰਖਿਆ ਕਰਦਾ ਹੈ। ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥ ਇਸ ਲੋਕ ਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹੋ ਜਾਂਦੇ ਹਨ, ਜੋ ਸੱਚੇ-ਸਾਹਿਬ ਦੀਆਂ ਸਰੇਸ਼ਟਤਾਈਆਂ ਨੂੰ ਦਿਲੋਂ ਯਾਦ ਕਰਦੇ ਹਨ। ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥ ਦਿਨ ਦੇ ਅੱਠੇ ਪਹਿਰ ਹੀ ਉਹ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਾਰਦੇ ਹਨ ਅਤੇ ਉਸ ਦੀ ਬੇਅੰਤ ਪ੍ਰੀਤ ਨਾਲ ਰੰਗੇ ਹੋਏ ਹਨ। ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥ ਨਾਨਕ ਹਮੇਸ਼ਾਂ ਹੀ ਸ਼ਾਂਤੀ ਦੇ ਸਮੁੰਦਰ ਸ਼ਰੋਮਣੀ-ਸਾਹਿਬ ਉਤੇ ਕੁਰਬਾਨ ਜਾਂਦਾ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥ ਜੇਕਰ ਅਸੀਂ ਪੂਰਨ ਗੁਰਾਂ ਨੂੰ ਭੇਟ ਲਈਏ ਤਾਂ ਸਾਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ। ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ ਮੇਰੇ ਮਾਲਕ! ਆਪਣੀ ਰਹਿਮਤ ਧਾਰ, ਤਾਂ ਜੋ ਅਸੀਂ ਤੇਰੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰੀਏ। ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥ ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤਕਲਫ਼ਿ ਰਫ਼ਾ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਸੁਖੈਨ ਹੀ ਸੁਆਮੀ ਅੰਦਰ ਜੁੜ ਜਾਂਦੀ ਹੈ। ਮੇਰੇ ਮਨ ਪ੍ਰਭ ਸਰਣਾਈ ਪਾਇ ॥ ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੀ ਸ਼ਰਣਾਗਤ ਸੰਭਾਲ। ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥ ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ। ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ ਉਸ ਦਾ ਮੁੱਲ ਆਖਿਆ (ਪਾਇਆ) ਨਹੀਂ ਜਾ ਸਕਦਾ। ਉਹ ਬੇ-ਇਨਤਹਾ ਚੰਗਿਆਈਆਂ ਦਾ ਸਮੁੰਦਰ ਹੈ। ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥ ਸਤਿਸੰਗਤ ਨਾਲ ਜੁੜ ਕੇ, ਹੇ ਭਾਰੇ ਨਸੀਬਾਂ ਵਾਲਿਆਂ! ਤੂੰ ਸੱਚੇ ਨਾਮ ਨੂੰ ਵਿਹਾਝ ਲੈ। ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥ ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ। ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥ ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ। ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ ਮੈਨੂੰ ਤੇਰੀ ਓਟ ਦਾ ਸਹਾਰਾ ਹੈ, ਹੈ ਮੇਰੇ ਹੱਦ-ਬੰਨਾ-ਰਹਿਤ ਸਾਈਂ! ਅਤੇ ਤੇਰੀ ਸਤਿਆ ਦੁਆਰਾ ਹੀ ਮੈਂ ਜੀਉਂਦਾ ਹਾਂ। ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥ ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ। ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥ ਸ੍ਰਿਸ਼ਟੀ ਨੂੰ ਥੰਮਣਹਾਰ ਵਾਹਿਗੁਰੂ ਦਾ ਚੌਵੀ-ਘੰਟੇ ਹੀ ਸਿਮਰਨ ਤੇ ਚਿੰਤਨ ਕਰ। ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ ਉਹ ਇਨਸਾਨ ਦੀ ਆਤਮਾ, ਦੇਹਿ ਤੇ ਦੌਲਤ ਨੂੰ ਸੰਭਾਲਦਾ ਹੈ ਅਤੇ ਮਿਹਰ ਧਾਰ ਕੇ ਉਸ ਦੀ ਜਿੰਦੜੀ ਦੀ ਰਖਵਾਲੀ ਕਰਦਾ ਹੈ। ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥ ਉੱਚਾ ਸੁਆਮੀ ਮਾਲਕ ਮਨੁੱਖ ਨੂੰ ਬਖ਼ਸ਼ਣਹਾਰ ਹੈ। ਉਹ ਉਸ ਦੇ ਸਾਰੇ ਪਾਪ ਧੋ ਸੁੱਟਦਾ ਹੈ, ਹੇ ਨਾਨਕ! ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥ ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ। ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥ ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ। ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥ ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ। ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥ ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ! ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥ ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ। copyright GurbaniShare.com all right reserved. Email:- |