Page 47
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥
ਧ੍ਰਿਕਾਰਯੋਗ ਹੈ ਧਨ-ਦੌਲਤ ਦੀ ਮੁਹੱਬਤ ਤੇ ਲਗਨ। ਇਸ ਨਾਲ ਕੋਈ ਭੀ ਸੁਖਾਲਾ ਨਜ਼ਰੀਂ ਨਹੀਂ ਪੈਦਾ। ਠਹਿਰਾਉ।

ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥
ਸਾਹਿਬ ਸਿਆਣਾ, ਉਦਾਰਚਿੱਤ, ਨਰਮ-ਦਿਲ, ਪਵਿੱਤਰ, ਸੁੰਦਰ ਅਤੇ ਬੇ-ਅੰਤ ਹੈ।

ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
ਉਹ ਸਾਥੀ, ਸਹਾਇਕ, ਪਰਮ ਮਹਾਨ, ਬੁਲੰਦ ਵਿਸ਼ਾਲ ਅਤੇ ਹੱਦਬੰਨਾ-ਰਹਿਤ ਹੈ।

ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥
ਉਹ ਬਾਲ ਜਾਂ ਬੁਢਾ ਨਹੀਂ ਜਾਣਿਆ ਜਾਂਦਾ। ਸਦੀਵੀ-ਸਥਿਰ ਹੈ ਉਸ ਦਾ ਦਰਗਾਹ।

ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥
ਜੋ ਕੁਛ ਅਸੀਂ ਯਾਚਨਾ ਕਰਦੇ ਹਾਂ, ਉਹੀ ਉਸ ਤੋਂ ਪਰਾਪਤ ਕਰਦੇ ਹਾਂ। ਉਹ ਨਿਆਸਰਿਆਂ ਦਾ ਆਸਰਾ ਹੈ।

ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
ਜਿਸ ਨੂੰ ਵੇਖਣ ਦੁਆਰਾ ਪਾਪ ਅਲੋਪ ਹੋ ਜਾਂਦੇ ਹਨ, ਆਤਮਾ ਤੇ ਦੇਹਿ ਸੀਤਲ ਹੋ ਜਾਂਦੇ ਹਨ,

ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
ਉਸ ਅਦੁੱਤੀ ਸਾਹਿਬ ਦਾ ਇਕ ਚਿੱਤ ਨਾਲ ਸਿਮਰਨ ਕਰਨ ਨਾਲ ਮਨੂਏ ਦੀ ਗ਼ਲਤਫ਼ਹਿਮੀ ਦੂਰ ਹੋ ਜਾਂਦੀ ਹੈ।

ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
ਉਹ ਚੰਗਿਆਈਆਂ ਦਾ ਖ਼ਜ਼ਾਨਾ ਹੈ ਅਤੇ ਸਦੀਵ ਹੀ ਨਵਾਨੁੱਕ ਹੈ ਉਸ ਦਾ ਸਰੀਰ ਤੇ ਮੁਕੰਮਲ ਹੈ ਉਸ ਦੀ ਬਖ਼ਸ਼ੀਸ਼।

ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥
ਸਦੀਵ ਤੇ ਹਮੇਸ਼ਾਂ ਹੀ ਵਾਹਿਗੁਰੂ ਦਾ ਸਿਮਰਨ ਕਰ, ਦਿਨ ਤੇ ਰਾਤ ਉਸ ਨੂੰ ਨਾਂ ਭੁਲਾ।

ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
ਜਿਨ੍ਹਾਂ ਲਈ ਧੁਰ ਦੀ ਐਸੀ ਲਿਖਤਾਕਾਰ ਹੈ, ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਦਾ ਸਾਥੀ ਹੁੰਦਾ ਹੈ।

ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
ਉਸ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ ਤੇ ਸਭ ਕੁਝ ਸਮਰਪਨ ਕਰਦਾ ਹਾਂ ਅਤੇ ਇਹ ਆਪਣੀ ਜਿੰਦੜੀ (ਆਤਮਾ) ਭੀ ਸਮੂਹ ਉਸ ਤੋਂ ਕੁਰਬਾਨ ਕਰਦਾ ਹਾਂ।

ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
ਵਿਆਪਕ ਵਾਹਿਗੁਰੂ ਨਿਤ ਹੀ ਵੇਖਦਾ, ਸ੍ਰਵਣ ਕਰਦਾ ਤੇ ਸਮੀਪ ਹੈ। ਉਹ ਹਰ ਦਿਲ ਅੰਦਰ ਰਮਿਆ ਹੋਇਆ ਹੈ।

ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥
ਸੁਆਮੀ ਲਾਸ਼ੁਕਰਿਆਂ ਦੀ (ਭੀ) ਪਾਲਣਾ-ਪੋਸਣਾ ਕਰਦਾ ਹੈ। ਉਹ ਸਦੀਵ ਹੀ ਮਾਫੀ ਦੇਣਹਾਰ ਹੈ, ਹੇ ਨਾਨਕ!

ਸਿਰੀਰਾਗੁ ਮਹਲਾ ੫ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
ਜਿਸ ਨੇ ਤੈਨੂੰ ਆਤਮਾ, ਦੇਹਿ ਤੇ ਦੌਲਤ ਬਖ਼ਸ਼ੇ ਹਨ ਅਤੇ ਤੈਨੂੰ ਕੁਦਰਤੀ ਤੌਰ ਤੇ ਆਰਾਸਤਾ ਕੀਤਾ ਹੈ,

ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
ਜਿਸ ਨੇ ਤੈਨੂੰ ਸਾਰੀ ਸਤਿਆ ਸਹਿਤ ਅਸਥਾਪਨ ਕੀਤਾ ਹੈ, ਅਤੇ ਤੇਰੀ ਅੰਦਰ ਆਪਣਾ ਅਨੰਤ ਨੂਰ ਫੂਕਿਆ ਹੈ।

ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥
ਸਦੀਵ ਤੇ ਹਮੇਸ਼ਾਂ ਹੀ ਉਸ ਸੁਆਮੀ ਮਾਲਕ ਦਾ ਅਰਾਧਨ ਕਰ ਤੇ ਉਸ ਨੂੰ ਆਪਣੇ ਦਿਲ ਤੇ ਮਨ ਨਾਲ ਲਾਈ ਰੱਖ॥

ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਬਗ਼ੈਰ ਹੋਰ ਕੋਈ ਨਹੀਂ।

ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥
ਸਦੀਵ ਹੀ ਸੁਆਮੀ ਦੀ ਪਨਾਹ ਵਿੱਚ ਵਿਚਰ ਅਤੇ ਤੈਨੂੰ ਕੋਈ ਅਪਦਾ ਨਹੀਂ ਵਾਪਰੇਗੀ। ਠਹਿਰਾਉ।

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
ਜਵੇਹਰ, ਧਨ-ਦੌਲਤ, ਮੋਤੀ, ਸੋਨਾ ਤੇ ਚਾਂਦੀ ਸਮੂਹ ਮਿੱਟੀ ਹਨ।

ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
ਅੰਮੜੀ, ਬਾਬਲ, ਪੁਤ੍ਰ ਤੇ ਸਾਕ-ਸੈਨ ਸਭ ਝੂਠੇ ਰਿਸ਼ਤੇਦਾਰ ਹਨ।

ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥
ਕੁਮਾਰਗੀ ਤੇ ਅਪਵਿੱਤ੍ਰ ਪਸ਼ੂ ਉਸ ਨੂੰ ਨਹੀਂ ਸਮਝਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ।

ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
ਜੋ ਅੰਦਰ ਤੇ ਬਾਹਰ ਪਰੀ-ਪੂਰਨ ਹੈ, ਉਸ ਨੂੰ ਉਹ ਦੁਰੇਡੇ ਖ਼ਿਆਲ ਕਰਦਾ ਹੈ।

ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥
ਖ਼ਾਹਿਸ਼ ਉਸ ਦੀ ਚਿਮੜੀ ਹੋਈ ਹੈ ਅਤੇ ਉਸ ਦਾ ਦਿਲ ਹੰਕਾਰ ਤੇ ਝੂਠ ਅੰਦਰ ਖਚਤ ਹੈ।

ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥
ਵਾਹਿਗੁਰੂ ਦੇ ਅਨੁਰਾਗਾਂ ਤੇ ਨਾਮ ਤੋਂ ਸਖਣੇ ਪ੍ਰਾਣੀਆਂ ਦੇ ਇਕੱਠ ਆਉਂਦੇ ਤੇ ਜਾਂਦੇ ਰਹਿੰਦੇ ਹਨ।

ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
ਹੇ ਸਾਹਿਬ ਸਿਰਜਣਹਾਰ! ਮਇਆ ਧਾਰ ਕੇ ਇਨਸਾਨ ਤੇ ਹੋਰ ਜੀਵਾਂ ਦੀ ਰਖਿਆ ਕਰ।

ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
ਸਾਹਿਬ ਦੇ ਬਗ਼ੈਰ ਹੋਰ ਕੋਈ ਬਚਾਉਣ ਵਾਲਾ ਨਹੀਂ। ਮੌਤ ਦਾ ਦੂਤ ਨਿਹਾਇਤ ਹੀ ਜਾਲਮ ਹੋ ਗਿਆ ਹੈ।

ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥
ਨਾਨਕ, ਆਪਣੀ ਰਹਿਮਤ ਮੇਰੇ ਉਤੇ ਧਾਰ, ਹੈ ਵਾਹਿਗੁਰੂ! ਤਾਂ ਜੋ ਮੈਨੂੰ ਤੇਰਾ ਨਾਮ ਨਾਂ ਭੁੱਲੇ।

ਸਿਰੀਰਾਗੁ ਮਹਲਾ ੫ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥
ਇਨਸਾਨ ਆਖਦਾ ਹੈ ਮੇਰੀ ਸੁੰਦਰ ਦੇਹਿ ਹੈ, ਦੌਲਤ ਮੇਰੀ ਹੈ ਅਤ ਹਕੂਮਤ ਤੇ ਮੁਲਕ ਮੇਰੇ ਹੀ ਹਨ।

ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥
ਉਸ ਦੀ ਪੁਤ੍ਰ, ਪਤਨੀ ਅਤੇ ਘਨੇਰੀਆਂ ਮਾਸ਼ੂਕਾਂ ਹੋਣ ਅਤੇ ਉਹ ਬੇਅੰਤ ਰੰਗ ਰਲੀਆਂ ਅਤੇ ਪੁਸ਼ਾਕਾਂ ਦਾ ਅਨੰਦ ਮਾਣਦਾ ਹੋਵੇ।

ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥
ਜੇਕਰ ਰੱਬ ਦਾ ਨਾਮ ਉਸ ਦੇ ਅੰਤ-ਆਤਮੇ ਨਹੀਂ ਵੱਸਦਾ, ਤਾਂ ਉਹ ਕਿਸੇ ਕੰਮ ਤੇ ਹਿਸਾਬ ਵਿੱਚ ਨਹੀਂ।

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਹੇ ਮੇਰੀ ਜਿੰਦੜੀਏ, ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ।

ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥
ਹਮੇਸ਼ਾਂ ਹੀ ਸੰਤਾਂ ਦੀ ਸੰਗਤ ਨਾਲ ਮੇਲ-ਮਿਲਾਪ ਕਰ ਅਤੇ ਗੁਰਾਂ ਦੇ ਪੈਰਾਂ ਨਾਲ ਆਪਣੇ ਮਨ ਨੂੰ ਜੋੜ। ਠਹਿਰਾਉ।

ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥
ਜੇਕਰ ਚੰਗੀ ਕਿਸਮਤ ਮੱਥੇ ਉਤੇ ਲਿਖੀ ਹੋਵੇ, ਕੇਵਲ ਤਾਂ ਹੀ ਆਦਮੀ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ।

ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥
ਗੁਰਾਂ ਦੇ ਪੈਰਾਂ ਨਾਲ ਜੁੜਣ ਦੁਆਰਾ ਸਾਰੇ ਕੰਮ ਰਾਸ ਹੋ ਜਾਂਦੇ ਹਨ।

ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥
ਇਸ ਤਰ੍ਹਾਂ ਹੰਕਾਰ ਦੀ ਬੀਮਾਰੀ ਤੇਸ ਸੰਦੇਹ ਰਫ਼ਾ ਹੋ ਜਾਂਦੇ ਹਨ ਅਤੇ ਪ੍ਰਾਣੀ ਨਾਂ ਆਉਂਦਾ ਤੇ ਨਾਂ ਹੀ ਜਾਂਦਾ ਹੈ।

ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥
ਸੰਤ ਸਮਾਗਮ ਅੰਦਰ ਜੁੜ ਅਤੇ ਉਸ ਨੂੰ ਆਪਣਾ ਅਠਾਹਟ ਯਾਤਰਾ ਅਸਥਾਨਾਂ ਦਾ ਇਸ਼ਨਾਨ ਜਾਣ।

ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥
ਇਸ ਤਰ੍ਹਾਂ ਤੇਰੀ ਆਤਮਾ, ਜਿੰਦ-ਜਾਨ, ਮਨੂਆ ਤੇ ਦੇਹਿ ਹਰੇ-ਭਰੇ ਹੋ ਜਾਣਗੇ ਅਤੇ ਇਹੀ ਜਿੰਦਗੀ ਦਾ ਸੱਚਾ ਮਨੋਰਥ ਹੈ।

copyright GurbaniShare.com all right reserved. Email:-