ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥
ਨਾਨਕ ਮੁਬਾਰਕ ਹਨ ਉਹ ਪ੍ਰਸੰਨ ਪਤਨੀਆਂ, ਜੋ ਆਪਣੇ ਪਤੀ ਸਾਥ ਪਿਰਹੜੀ ਪਾਉਂਦੀਆਂ ਹਨ। ਸਿਰੀਰਾਗੁ ਮਹਲਾ ੫ ਘਰੁ ੬ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ। ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥੧॥ ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ। ਗੁਰ ਕੇ ਚਰਨ ਮਨ ਮਹਿ ਧਿਆਇ ॥ ਗੁਰਾਂ ਦੇ ਪੈਰਾਂ ਦਾ, ਤੂੰ ਆਪਣੇ ਚਿੱਤ ਅੰਦਰ ਅਰਾਧਨ ਕਰ! ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥੧॥ ਰਹਾਉ ॥ ਆਪਣੀਆਂ ਸਾਰੀਆਂ ਅਕਲ ਤਿਆਗ ਦੇ ਅਤੇ ਸਚੇ-ਨਾਮ ਨਾਲ ਪਿਰਹੜੀ ਪਾ। ਠਹਿਰਾਉ। ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥ ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਸ਼-ਕਰਨ ਅੰਦਰ ਹੋਵੇ, ਤੈਨੂੰ ਤਕਲੀਫ, ਕਸ਼ਟ ਤੇ ਡਰ ਨਹੀਂ ਚਿੰਬੜਨਗੇ। ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥੨॥ ਕ੍ਰੋੜਾਂ ਹੀ ਉਪਰਾਲੇ ਕਰਕੇ ਲੋਕ ਹਾਰ ਹੁੱਟ ਗਏ ਹਨ, ਪਰੰਤੂ ਗੁਰਦੇਵ ਜੀ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੋਇਆ। ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥ (ਗੁਰਾਂ ਦਾ) ਦੀਦਾਰ ਵੇਖਣ ਦੁਆਰਾ ਆਤਮਾ ਨੂੰ ਸਹਾਰਾ ਮਿਲਦਾ ਹੈ ਅਤੇ ਸਾਰੇ ਗੁਨਾਹ ਦੂਰ ਹੋ ਜਾਂਦੇ ਹਨ। ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥੩॥ ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਗੁਰਾਂ ਦੇ ਚਰਨਾਂ ਉਤੇ ਡਿਗਦੇ ਹਨ। ਸਾਧਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥ ਸਾਧ (ਗੁਰੂ) ਦੀ ਸੰਗਤ ਅੰਦਰ ਵਾਹਿਗੁਰੂ ਦਾ ਸੱਚਾ ਨਾਮ (ਪ੍ਰਾਣੀ ਦੇ) ਚਿੱਤ ਅੰਦਰ ਟਿਕ ਜਾਂਦਾ ਹੈ। ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥੪॥੨੪॥੯੪॥ ਭਾਰੇ ਨਸੀਬਾਂ ਵਾਲੇ ਹਨ, ਹੇ ਨਾਨਕ! ਉਹ ਜਿਨ੍ਹਾਂ ਦੇ ਚਿੱਤ ਅੰਦਰ ਇਹ ਪ੍ਰੀਤ ਹੈ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥ ਵਾਹਿਗੁਰੂ ਦੀ ਦੌਲਤ ਨੂੰ ਜਮ੍ਹਾਂ ਕਰ, ਸਚੇ ਗੁਰਾਂ ਦੀ ਉਪਾਸ਼ਨਾ ਕਰ ਅਤੇ ਸਮੂਹ ਪਾਪਾਂ ਨੂੰ ਤਿਆਗ ਦੇ! ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥ ਵਾਹਿਗੁਰੂ ਜਿਸਨੇ ਤੈਨੂੰ ਬਣਾਇਆ ਅਤੇ ਸੁਭਾਇਮਾਨ ਕੀਤਾ ਹੈ, ਦਾ ਚਿੰਤਨ ਕਰਨ ਦੁਆਰਾ ਤੂੰ ਤਰ ਜਾਵੇਗਾ। ਜਪਿ ਮਨ ਨਾਮੁ ਏਕੁ ਅਪਾਰੁ ॥ ਹੇ ਬੰਦੇਸ! ਤੂੰ ਇਕ ਅਨੰਤ ਸਾਈਂ ਦੇ ਨਾਮ ਦਾ ਸਿਮਰਨ ਕਰ। ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥ ਜਿਸ ਨੇ ਤੈਨੂੰ ਜਿੰਦ-ਜਾਨ ਆਤਮਾ ਤੇ ਦੇਹਿ ਦਿਤੇ ਹਨ, ਉਹੀ ਤੇਰੇ ਦਿਲ ਦਾ ਆਸਰਾ ਹੈ। ਠਹਿਰਾਉ। ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥ ਦੁਨੀਆਂ ਭੋਗ-ਬਿਲਾਸ, ਗੁੱਸੇ ਅਤੇ ਹਊਮੇ ਅੰਦਰ ਮਤਵਾਲੀ ਤੇ ਗਲਤਾਨ ਹੋਈ ਹੋਈ ਹੈ। ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥ ਤੂੰ ਗੁਰੂ ਦੀ ਸ਼ਰਣਾਗਤ ਸੰਭਾਲ, ਉਨ੍ਹਾਂ ਦੇ ਪੈਰੀਂ ਪਉ ਤਾਂ ਕਿ ਤੇਰੀ ਅਪਣਾ ਤੇ ਆਤਮਕ ਅਨ੍ਹੇਰਾ ਦੂਰ ਹੋ ਜਾਣ। ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥ ਤੂੰ ਸਚ, ਸੰਤੁਸ਼ਟਤਾ ਅਤੇ ਰਹਿਮ ਦੀ ਕਮਾਈ ਕਰ। ਪਰਮ-ਸਰੇਸ਼ਟ ਹੈ ਇਹ ਜੀਵਨ ਰਹੁ-ਰੀਤ। ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥ ਜਿਸ ਨੂੰ ਅਕਾਰ-ਰਹਿਤ ਸਾਹਿਬ ਇਹ ਬਲ ਦਿੰਦਾ ਹੈ, ਉਹ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦਾ ਹੈ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ। ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥ ਸੰਸਾਰ ਦਾ ਖਿਲਾਰ ਜੋ ਕੁਛ ਭੀ ਨਜ਼ਰ ਆਉਂਦਾ ਹੈ, ਉਹ ਸਭ ਤੂੰ ਹੀ ਹੈਂ, (ਹੇ ਪ੍ਰਭੂ!)। ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿਤਾ ਹੈ ਅਤੇ ਮੈਂ ਸੁਆਮੀ ਨੂੰ ਸਾਰੇ ਹੀ ਖਿਆਲ ਕਰਦਾ (ਦੇਖਦਾ) ਹਾਂ। ਸਿਰੀਰਾਗੁ ਮਹਲਾ ੫ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥ ਸਾਰਾ ਜਹਾਨ, ਮੰਦ-ਅਮਲਾਂ ਤੇ ਸਰੇਸ਼ਟ ਅਮਲਾਂ ਅੰਦਰ ਖਚਤ ਹੈ। ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥ ਦੋਨਾਂ ਤੋਂ ਉਚੇਰਾ ਹੈ ਵਾਹਿਗੁਰੂ ਦਾ ਸਾਧੂ। ਕੋਈ ਟਾਵਾਂ ਹੀ ਇਸ ਨੂੰ ਸਮਝਦਾ ਹੈ। ਠਾਕੁਰੁ ਸਰਬੇ ਸਮਾਣਾ ॥ ਪ੍ਰਭੂ ਹਰ ਥਾਂ ਵਿਆਪਕ ਹੋ ਰਿਹਾ ਹੈ। ਮੈਂ ਕੀ ਆਖਾਂ, ਤੂੰ ਸ੍ਰਵਣ ਕਰ, ਹੇ ਮੇਰੇ ਮਾਲਕ! ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥੧॥ ਰਹਾਉ ॥ ਤੂੰ ਵਿਸ਼ਾਲ ਤੇ ਸਿਆਣਾ ਸਰਬ-ਸ਼ਕਤੀਵਾਨ ਸਾਹਿਬ ਹੈਂ। ਠਹਿਰਾਉ। ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ ਜੋ ਸਵੈ-ਉਪਮਾ ਤੇ ਸਵੈ-ਬੇਇਜ਼ਤੀ ਵਿੱਚ (ਅਨੁਭਵ ਕਰਦਾ) ਹੈ, ਉਹ ਵਾਹਿਗੁਰੂ ਦਾ ਗੋਲਾ ਨਹੀਂ। ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥੨॥ ਹੇ ਸਾਧੂ! ਅਸਲੀਅਤ ਨੂੰ ਬੇਲਾਗ ਵੇਖਣ ਵਾਲਾ ਕੋਈ ਵਿਰਲਾ, ਕ੍ਰੋੜਾਂ ਵਿਚੋਂ ਇਕ ਹੈ। ਕਹਨ ਕਹਾਵਨ ਇਹੁ ਕੀਰਤਿ ਕਰਲਾ ॥ ਲੋਕੀਂ ਉਸ ਬਾਰੇ ਆਖਦੇ ਤੇ ਅਖਾਉਂਦੇ ਹਨ ਅਤੇ ਇਸ ਨੂੰ ਵਾਹਿਗੁਰੂ ਦੀ ਸਿਫ਼ਤ ਬਣਾਉਂਦੇ (ਖਿਆਲ ਕਰਦੇ) ਹਨ। ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥੩॥ ਕੋਈ ਇਕ ਅਧਾ ਗੁਰਾਂ ਦਾ ਪਰਵਰਦਾ ਹੀ ਨਿਰਸੰਦੇਹ ਇਸ ਬਕਬਕ ਤੋਂ ਉਚੇਰਾ ਹੈ। ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ, ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥੪॥੨੬॥੯੬॥ ਨਾਨਕ ਨੇ ਸੰਤਾਂ (ਗੁਰਾਂ) ਦੇ ਪੈਰਾਂ ਦੀ ਖਾਕ ਦੀ ਦਾਤ ਪਰਾਪਤ ਕੀਤੀ ਹੈ ਅਤੇ ਬੰਦ-ਖਲਾਸੀ ਤੇ ਬੰਦੀ ਵਲ, ਉਹ ਭੋਰਾ ਭਰ ਭੀ ਨਿਗ੍ਹਾ ਨਹੀਂ ਕਰਦਾ। ਸਿਰੀਰਾਗੁ ਮਹਲਾ ੫ ਘਰੁ ੭ ॥ ਸਿਰੀ ਰਾਗ, ਪੰਜਵੀਂ ਪਾਤਸ਼ਾਹੀ। ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ ਤੇਰੀ ਰਹਿਮਤ ਦੇ ਇਤਬਾਰ ਤੇ, ਹੈ ਪ੍ਰੀਤਮ! ਮੈਂ ਬਾਲਕ ਵਰਗੀ ਪ੍ਰੀਤ ਅੰਦਰ ਕਲੋਲ ਕੀਤੇ ਹਨ। ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥੧॥ ਮੈਂ, ਤੇਰੇ ਬੱਚੇ, ਨੇ ਗਲਤੀਆਂ ਤੇ ਅਯੋਗ ਹਰਕਤਾਂ ਕੀਤੀਆਂ ਹਨ। ਤੂੰ ਹੇ ਵਾਹਿਗੁਰੂ! ਮੇਰਾ ਬਾਬਲ ਤੇ ਅੰਮੜੀ ਹੈ। ਸੁਹੇਲਾ ਕਹਨੁ ਕਹਾਵਨੁ ॥ ਸੁਖੱਲਾ ਹੈ ਆਖਣਾ ਤੇ ਅਖਵਾਉਣਾ। ਤੇਰਾ ਬਿਖਮੁ ਭਾਵਨੁ ॥੧॥ ਰਹਾਉ ॥ ਪ੍ਰੰਤੂ ਤੇਰਾ ਭਾਣਾ ਮੰਨਣਾ ਔਖਾ ਹੈ। ਠਹਿਰਾਉ। ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥ ਮੈਂ ਤੇਰੇ ਉਤੇ ਫ਼ਖ਼ਰ ਕਰਦਾ ਹਾਂ ਕਿਉਂਕਿ ਤੂੰ ਮੇਰਾ ਬਲ ਹੈ ਅਤੇ ਮੈਂ ਤੈਨੂੰ ਆਪਣਾ ਨਿਜ ਦਾ ਕਰਕੇ ਜਾਣਦਾ ਹਾਂ। ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥੨॥ ਮੁਛੰਦਗੀ-ਰਹਿਤ ਪਿਤਾ ਸਾਰਿਆਂ ਦੇ ਅੰਦਰ ਤੇ ਤਦਯਪ ਸਮੂਹ ਦੇ ਬਾਹਰ ਹੈ। ਪਿਤਾ ਹਉ ਜਾਨਉ ਨਾਹੀ ਤੇਰੀ ਕਵਨ ਜੁਗਤਾ ॥ ਮੇਰੇ ਬਾਪੂ! ਮੈਂ ਨਹੀਂ ਜਾਣਦਾ ਤੇਰਾ ਕਿਹੜਾ ਤਰੀਕਾ ਹੈ। copyright GurbaniShare.com all right reserved. Email:- |