Page 52
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
ਉਹ ਮੈਨੂੰ ਫਾਹੀਆਂ ਤੋਂ ਆਜ਼ਾਦ ਕਰਦਾ ਹੈ ਅਤੇ ਮੇਰੇ ਲਈ ਪਿਆਰ ਰੱਖਦਾ ਹੈ, ਹੇ ਸਾਧੂੳ!

ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
ਪ੍ਰਭੂ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।

ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥
ਗੁਰਾਂ ਨੂੰ ਪੇਟਣ ਦੁਆਰਾ ਨਾਨਕ ਨੇ ਸ਼ਰੋਮਣੀ ਸਾਹਿਬ ਨੂੰ ਸਿੰਞਾਣ ਲਿਆ ਹੈ।

ਸਿਰੀਰਾਗੁ ਮਹਲਾ ੫ ਘਰੁ ੧ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
ਪਵਿਤ੍ਰ ਪੁਰਸ਼ ਨੂੰ ਭੇਟ ਕੇ, ਹੈ ਵੀਰ! ਮੈਂ ਜੰਮਣ ਤੇ ਮਰਨ ਨੂੰ ਵੱਢ ਸੁਟਿਆ ਹੈ।

ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥
ਪਤੀ, ਸਚਾ ਸੁਆਮੀ, ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਚਿੱਤ ਅੰਦਰ ਉਸ ਨੇ ਨਿਵਾਸ ਕਰ ਲਿਆ ਹੈ।

ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥
ਮੈਂ ਪੂਰਨ ਸਚੇ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰਾ ਸਾਰਾ ਬੰਧਨ ਮੁਕ ਗਿਆ ਹੈ।

ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
ਮੇਰੇ ਸਚੇ ਗੁਰਦੇਵ ਜੀ! ਮੈਂ ਤੁਹਾਡੇ ਉਤੋਂ ਬਲਿਹਾਰਨੇ ਜਾਂਦਾ ਹਾਂ।

ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥
ਮੈਂ ਤੇਰੇ ਦੀਦਾਰ ਉਤੋਂ ਸਦਕੇ ਜਾਂਦਾ ਹਾਂ। ਪਰਮ-ਪ੍ਰਸੰਨ ਹੋ ਕੇ ਤੂੰ ਮੈਨੂੰ ਅਮਰ ਕਰਨਹਾਰ ਨਾਮ ਬਖਸ਼ਿਆ ਹੈ। ਠਹਿਰਾਉ।

ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
ਸਿਆਣੇ ਹਨ ਉਹ ਪੁਰਸ਼, ਜਿਨ੍ਹਾਂ ਨੇ ਪਿਆਰ ਨਾਲ ਤੇਰੀ ਟਹਿਲ ਕਮਾਈ ਹੈ।

ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
ਜਿਨ੍ਹਾਂ ਦੇ ਅੰਤਰ-ਆਤਮੇ ਨਾਮ ਦਾ ਖ਼ਜ਼ਾਨਾ ਹੈ, ਉਨ੍ਹਾਂ ਦੇ ਮਗਰ ਲੱਗ ਕੇ ਪ੍ਰਾਣੀ ਖਲਾਸੀ ਪਾ ਜਾਂਦਾ ਹੈ।

ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥
ਗੁਰਾਂ ਜਿੱਡਾ ਵਡਾ ਦਾਤਾਰ ਕੋਈ ਨਹੀਂ, ਜਿਨ੍ਰਾਂ ਨੇ ਮੈਨੂੰ ਰੱਬੀ ਰੂਹ ਦੀ ਦਾਤ ਪਰਦਾਨ ਕੀਤੀ ਹੈ।

ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
ਪਰਵਾਣਿਤ ਹੈ ਉਨ੍ਹਾਂ ਦਾ ਆਗਮਨ ਜੋ ਸਰੇਸ਼ਟ ਭਾਵਨਾ ਨਾਲ ਗੁਰਾਂ ਨੂੰ ਭੇਟਦੇ ਹਨ।

ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
ਸਚੇ ਸਾਹਿਬ ਨਾਲ ਰੰਗੀਜਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਬੈਠਣ ਦੀ ਜਗ੍ਹਾਂ ਪਾ ਲੈਂਦਾ ਹੈ।

ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥
ਚੰਗਿਆਈਆਂ ਸਿਰਜਣਹਾਰ ਦੇ ਹੱਥ ਵਿੱਚ ਹਨ। ਧੁਰ ਦੀ ਲਿਖਤਾਕਾਰ ਅਨੁਸਾਰ ਪ੍ਰਾਣੀ ਉਨ੍ਹਾਂ ਨੂੰ ਪਾਉਂਦਾ ਹੈ।

ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥
ਸੱਚਾ ਸੁਆਮੀ ਸੰਸਾਰ ਦਾ ਸਿਰਜਣਹਾਰ ਹੈ ਅਤੇ ਸੱਚਾ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ। ਸੱਚਾ ਹੈ ਆਸਰਾ ਸੱਚੇ ਸੁਆਮੀ ਦਾ।

ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥
ਤੂੰ ਸਚਿਆਰਾ ਦੇ ਪ੍ਰਮ-ਸਚਿਆਰ ਦੇ ਨਾਮ ਦਾ ਜਾਪ ਕਰ, ਸਚੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਬੀਨ ਅਕਲ ਉਤਪੰਨ ਹੁੰਦਾ ਹੈ।

ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥
ਨਾਨਕ ਅਦੁਤੀ ਸਾਹਿਬ ਜੋ ਸਾਰਿਆਂ ਦੇ ਅੰਦਰ ਰਮ ਰਿਹਾ ਹੈ, ਨੂੰ ਸਿਮਰ ਕੇ ਜੀਉਂਦਾ ਹੈ।

ਸਿਰੀਰਾਗੁ ਮਹਲਾ ੫ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
ਆਪਣੇ ਚਿੱਤ ਤੇ ਦੇਹਿ ਵਿੱਚ ਪ੍ਰੀਤ ਨਾਲ ਸੁਆਮੀ ਸਰੂਪ ਗੁਰਾਂ ਦੀ ਉਪਾਸ਼ਨਾ ਕਰ।

ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
ਸਚੇ ਗੁਰੂ ਜੀ ਜਿੰਦ-ਜਾਨ ਬਖਸ਼ਣ ਵਾਲੇ ਹਨ ਅਤੇ ਸਮੂਹ ਨੂੰ ਆਸਰਾ ਦਿੰਦੇ ਹਨ।

ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
ਸਤਿਗੁਰਾਂ ਨੇ ਉਪਦੇਸ਼ ਉਤੇ ਅਮਲ ਕਰ, ਨਿਰਸੰਦੇਹ ਇਹ ਸੱਚਾ ਤੱਤ-ਗਿਆਨ ਹੈ।

ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥
ਸਤਿਸੰਸਗਤ ਨਾਲ ਰੰਗੀਜੇ ਜਾਣ ਦੇ ਬਾਝੋਂ ਧਨ-ਦੌਲਤ ਦੀ ਸਾਰੀ ਲਗਨ ਸੁਆਹ ਵਰਗੀ ਹੈ।

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।

ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥
ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। ਠਹਿਰਾਉ।

ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
ਗੁਰੂ ਸਰਬ-ਸ਼ਕਤੀਵਾਨ ਹੈ ਅਤੇ ਗੁਰੂ ਹੀ ਬੇਅੰਤ। ਭਾਰੇ ਚੰਗੇ ਨਸੀਬਾਂ ਦੁਆਰਾ ਉਸ ਦਾ ਦੀਦਾਰ ਮਿਲਦਾ ਹੈ।

ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
ਸੋਚ ਸਮਝ ਤੋਂ ਪਰੇਡੇ ਅਤੇ ਪਵਿੱਤ੍ਰ ਹੈ ਗੁਰੂ। ਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ।

ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
ਗੁਰੂ ਜੀ ਸਿਰਜਣਹਾਰ ਹਨ ਤੇ ਗੁਰੂ ਜੀ ਹੀ ਕਰਨ ਵਾਲੇ। ਗੁਰਾਂ ਦੁਆਰਾ ਹੀ ਸੱਚੀ ਬਜੁਰਗੀ ਪਰਾਪਤ ਹੁੰਦੀ ਹੈ।

ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
ਕੁਝ ਭੀ ਗੁਰਾਂ (ਦੇ ਅਖਤਿਆਰ) ਤੋਂ ਬਾਹਰ ਨਹੀਂ। ਜੋ ਕੁਝ ਭੀ ਗੁਰੂ ਜੀ ਚਾਹੁੰਦੇ ਹਨ, ਉਹੀ ਹੁੰਦਾ ਹੈ।

ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
ਗੁਰੂ ਯਾਤ੍ਰਾ-ਅਸਥਾਨ ਹੈ, ਗੁਰੂ ਕਲਪ-ਬਿਰਛ ਅਤੇ ਗੁਰੂ ਹੀ ਖਾਹਿਸ਼ਾਂ ਪੂਰੀਆਂ ਕਰਨ ਵਾਲਾ।

ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
ਗੁਰੂ ਦਾਤਾਰ ਵਾਹਿਗੁਰੂ ਦਾ ਨਾਮ ਪਰਦਾਨ ਕਰਦਾ ਹੈ ਜਿਸ ਨਾਲ ਸਾਰੇ ਜਗਤ ਦਾ ਪਾਰ ਉਤਾਰਾ ਹੋ ਜਾਂਦਾ ਹੈ।

ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
ਗੁਰੂ ਸਭ ਕੁਝ ਕਰਨ ਯੋਗ ਹੈ ਅਤੇ ਗੁਰੂ ਆਪੇ ਹੀ ਆਕਾਰ-ਰਹਿਤ ਸਾਹਿਬ ਹੈ। ਗੁਰੂ ਬੁਲੰਦ, ਅਥਾਹ ਅਤੇ ਹਦਬੰਨਾ-ਰਹਿਤ ਹੈ।

ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥
ਅਕਹਿ ਹੈ ਗੁਰਾਂ ਦਾ ਉਪਮਾ। ਆਖਣ ਵਾਲਾ ਕੀ ਆਖ ਸਕਦਾ ਹੈ?

ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
ਸੱਚੇ ਗੁਰਾਂ ਦੇ ਕੋਲ (ਹੱਥ ਵਿੱਚ) ਐਨ ਇਵਜ਼ਾਨੇ ਹਨ, ਜਿਨ੍ਹੇ ਦਿਲ ਚਾਹੁੰਦਾ ਹੈ।

ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
ਗੁਰਾਂ ਪਾਸੋਂ ਜੋ ਸਤਿਨਾਮ ਦੇ ਧਨ ਦੇ ਦਾਤਾਰ ਹਨ, ਐਸੇ ਫਲ ਉਹ ਪਰਾਪਤ ਕਰਦਾ ਹੈ, ਜਿਸ ਦੇ ਲਈ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ।

ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
ਸਤਿਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਤੂੰ ਮੁੜ ਕੇ ਨਹੀਂ ਮਰੇਗਾ!

ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥
ਇਹ ਆਤਮਾ, ਦੇਹਿ ਤੇ ਸੁਆਸ ਤੇਰੇ ਹਨ, ਹੈ ਵਾਹਿਗੁਰੂ! ਰੱਬ ਕਰੇ, ਨਾਨਕ ਤੈਨੂੰ ਕਦਾਚਿੱਤ ਨਾਂ ਭੁੱਲੇ।

ਸਿਰੀਰਾਗੁ ਮਹਲਾ ੫ ॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
ਸ੍ਰਵਣ ਕਰੋ ਤੁਸੀਂ, ਹੇ ਸਾਧੂ ਜਨੋ! ਮੇਰੇ ਭਰਾਓ, ਤੁਹਾਡੀ ਬੰਦ ਖਲਾਸ ਸਤਿਨਾਮ ਰਾਹੀਂ ਹੀ ਹੈ।

ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
ਤੁਸੀਂ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰੋ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣਾ ਯਾਤ੍ਰਾ ਅਸਥਾਨ ਜਾਣੋ।

ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥
ਅਗੇ ਸਾਹਿਬ ਦੇ ਦਰਬਾਰ ਅੰਦਰ, ਜਿਥੇ ਬੇ-ਟਿਕਾਣਿਆਂ ਨੂੰ ਟਿਕਾਣਾ ਪਰਾਪਤ ਹੁੰਦਾ ਹੈ, ਤੁਹਾਡੀ ਇਜ਼ਤ-ਆਬਰੂ ਹੋਵੇਗੀ।

copyright GurbaniShare.com all right reserved. Email:-